ਥੀਓਡੋਆ ਮਮਸੇਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਥੀਓਡੋਆ ਮਮਸੇਨ
ਕ੍ਰਿਸ਼ਚੀਅਨ ਮਿਥਿਅਸ ਥੀਓਡੋਆ ਮਮਸੇਨ
ਜਨਮ
ਕ੍ਰਿਸ਼ਚੀਅਨ ਮਿਥਿਅਸ ਥੀਓਡੋਆ ਮਮਸੇਨ

(1817-11-30)30 ਨਵੰਬਰ 1817
ਮੌਤ1 ਨਵੰਬਰ 1903(1903-11-01) (ਉਮਰ 85)
ਰਾਸ਼ਟਰੀਅਤਾਜਰਮਨ
ਅਲਮਾ ਮਾਤਰਕੀਅਲ ਯੂਨੀਵਰਸਿਟੀ
ਪੁਰਸਕਾਰPour le Mérite (civil class)
ਸਾਹਿਤ ਲਈ ਨੋਬਲ ਪੁਰਸਕਾਰ
1902
ਵਿਗਿਆਨਕ ਕਰੀਅਰ
ਖੇਤਰਸ਼ਾਸਤਰੀ ਵਿਦਵਾਨ, ਇਤਿਹਾਸਕਾਰ, ਕਾਨੂੰਨਦਾਨ
ਅਦਾਰੇਲੀਪਜੀਗ ਯੂਨੀਵਰਸਿਟੀ ਯੂਨੀਵਰਸਿਟੀ ਆਫ਼ ਜ਼ਿਊਰਿਖ
ਬ੍ਰੇਸ ਲੌ ਯੂਨੀਵਰਸਿਟੀ
ਬਰਲਿਨ ਯੂਨੀਵਰਸਿਟੀ
ਉੱਘੇ ਵਿਦਿਆਰਥੀEduard Schwartz

ਥੀਓਡੋਆ ਮਮਸੇਨ (30 ਨਵੰਬਰ 1817 – 1 ਨਵੰਬਰ 1903) ਇੱਕ ਜਰਮਨ ਸ਼ਾਸਤਰੀ ਵਿਦਵਾਨ, ਇਤਿਹਾਸਕਾਰ, ਕਾਨੂੰਨਦਾਨ, ਪੱਤਰਕਾਰ, ਸਿਆਸਤਦਾਨ ਅਤੇ ਪੁਰਾਤੱਤਵ ਵਿਗਿਆਨੀ ਸੀ।[1] ਉਹ 19 ਵੀਂ ਸਦੀ ਦੇ ਸਭ ਤੋਂ ਮਹਾਨ ਕਲਾਸਕੀਵਾਦੀਆਂ ਵਿੱਚੋਂ ਇੱਕ ਸੀ। ਰੋਮਨ ਇਤਿਹਾਸ ਦੇ ਬਾਰੇ ਉਸ ਦਾ ਕੰਮ ਸਮਕਾਲੀ ਖੋਜ ਲਈ ਅਜੇ ਵੀ ਮੌਲਿਕ ਮਹੱਤਤਾ ਦਾ ਹੈ। 1902 ਵਿੱਚ ਸਾਹਿਤ ਵਿੱਚ ਨੋਬਲ ਪੁਰਸਕਾਰ ਪ੍ਰਾਪਤ ਕੀਤਾ। ਪਰੂਸ਼ੀਅਨ ਅਕੈਡਮੀ ਆਫ ਸਾਇੰਸਜ਼ ਦੇ 18 ਮੈਂਬਰਾਂ ਨੇ ਉਸਨੂੰ ਨਾਮਜ਼ਦ ਕੀਤਾ ਸੀ। ਉਸਨੂੰ "ਉਸ ਦੇ ਮਹੱਤਵਪੂਰਨ ਕੰਮ 'ਰੋਮ ਦਾ ਇਤਿਹਾਸ' ਦੇ ਵਿਸ਼ੇਸ਼ ਹਵਾਲੇ ਨਾਲ ਇਤਿਹਾਸਕ ਲਿਖਤਾਂ ਦੀ ਕਲਾ ਦਾ ਸਭ ਤੋਂ ਵੱਡਾ ਜੀਵੰਤ ਮਾਸਟਰ" ਕਿਹਾ ਗਿਆ। [2][3] ਉਹ ਪਰੂਸ਼ੀਅਨ ਅਤੇ ਜਰਮਨ ਸੰਸਦਾਂ ਦੇ ਮੈਂਬਰ ਦੇ ਰੂਪ ਵਿੱਚ ਇੱਕ ਮਸ਼ਹੂਰ ਜਰਮਨ ਸਿਆਸਤਦਾਨ ਵੀ ਸੀ। ਰੋਮਨ ਕਾਨੂੰਨ ਅਤੇ ਫਰਜ਼ਾਂ ਦੇ ਨਿਯਮਾਂ ਬਾਰੇ ਉਸ ਦੀਆਂ ਰਚਨਾਵਾਂ ਦਾ ਜਰਮਨ ਸਿਵਲ ਕੋਡ ਉੱਤੇ ਮਹੱਤਵਪੂਰਨ ਅਸਰ ਪਿਆ। 

ਜ਼ਿੰਦਗੀ[ਸੋਧੋ]

ਮਮਸੇਨ ਦਾ ਜਨਮ ਜਰਮਨ ਮਾਤਾ-ਪਿਤਾ ਤੋਂ 1817 ਵਿੱਚ ਡਚੀ ਔਫ ਸ਼ਕਲੇਸਵਿਗ ਵਿੱਚ ਗਾਰਡਿੰਗ ਵਿੱਚ ਹੋਇਆ ਸੀ, ਜਿਸ ਤੇ ਉਦੋਂ ਡੈਨਮਾਰਕ ਦੇ ਰਾਜੇ ਦੀ ਹਕੂਮਤ ਸੀ ਅਤੇ ਹੋਲਸਟਾਈਨ ਵਿੱਚ ਬੈਡ ਓਲਨੇਸਲੋ ਵਿੱਚ ਉਹ ਵੱਡਾ ਹੋਇਆ, ਜਿੱਥੇ ਉਸ ਦਾ ਪਿਤਾ ਲੂਥਰਨ ਧਰਮ ਸੇਵਕ ਸੀ। ਉਹ ਜ਼ਿਆਦਾਤਰ ਘਰ ਵਿੱਚ ਹੀ ਪੜ੍ਹਿਆ ਸੀ, ਹਾਲਾਂਕਿ ਉਸਨੇ ਚਾਰ ਸਾਲ ਤੱਕ ਐਲਟੋਨਾ ਵਿਖੇ ਜਿਮਨੇਸੀਅਮ ਕ੍ਰਿਸਟੀਨੀਅਮ ਵਿੱਚ ਹਿੱਸਾ ਲਿਆ ਸੀ. ਉਸ ਨੇ ਯੂਨਾਨੀ ਅਤੇ ਲਾਤੀਨੀ ਦੀ ਪੜ੍ਹਾਈ ਕੀਤੀ ਅਤੇ 1837 ਵਿੱਚ ਉਸ ਦਾ ਡਿਪਲੋਮਾ ਪ੍ਰਾਪਤ ਕੀਤਾ। ਉਹ ਗੌਟਿੰਗਨ ਵਿਖੇ ਪੜ੍ਹਾਈ ਨਹੀਂ ਕਰ ਸਕਿਆ ਸੀ, ਉਸ ਨੇ ਕੀਅਲ ਦੀ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਸੀ। 

ਮਮਸੇਨ ਨੇ 1838 ਤੋਂ 1843 ਤੱਕ ਕੀਅਲ ਵਿਖੇ ਜੁਰਿਸਪਰੂਡੈਂਸ ਦਾ ਅਧਿਐਨ ਕੀਤਾ ਅਤੇ ਡਾਕਟਰ ਆਫ਼ ਰੋਮਨ ਲਾਅ ਦੀ ਡਿਗਰੀ ਦੇ ਨਾਲ ਆਪਣੀ ਪੜ੍ਹਾਈ ਖ਼ਤਮ ਕੀਤੀ। ਇਸ ਸਮੇਂ ਦੌਰਾਨ ਉਹ ਥੀਓਡੋਰ ਸਟੋਰਮ ਦੇ ਰੂਮਮੇਟ ਸੀ, ਜੋ ਬਾਅਦ ਵਿੱਚ ਪ੍ਰਸਿੱਧ ਕਵੀ ਬਣਿਆ। ਮਮਸੇਨ ਦੇ ਭਰਾ ਟਿਚੋ ਨਾਲ ਮਿਲ ਕੇ, ਤਿੰਨ ਮਿੱਤਰਾਂ ਨੇ ਕਾਵਿ-ਸੰਗ੍ਰਹਿ (ਲਿਡੇਰਬਚ ਡੇਰੇਅਰ ਫਰੂੰਡੇ) ਵੀ ਪ੍ਰਕਾਸ਼ਿਤ ਕੀਤਾ। ਇੱਕ ਸ਼ਾਹੀ ਡੈਨਿਸ਼ ਗ੍ਰਾਂਟ ਸਦਕਾ, ਮਮਸੇਨ ਫਰਾਂਸ ਅਤੇ ਇਟਲੀ ਗਿਆ ਅਤੇ ਉਥੇ ਸਾਂਭੇ ਹੋਏ ਸ਼ਾਸਤਰੀ ਰੋਮਨ ਸ਼ਿਲਾਲੇਖਾਂ ਦਾ ਅਧਿਐਨ ਕੀਤਾ। 1848 ਦੀ ਕ੍ਰਾਂਤੀ ਦੇ ਦੌਰਾਨ ਉਸਨੇ ਉਦੋਕੇ-ਡੈਨਿਸ਼ ਰੇਂਡਸਬਰਗ ਵਿੱਚ ਇੱਕ ਜੰਗੀ ਪੱਤਰਕਾਰ ਦੇ ਤੌਰ 'ਤੇ ਕੰਮ ਕੀਤਾ। ਉਹ ਸਕਲੇਸਵਿਗ-ਹੋਲਸਟਿਨ ਦੇ ਜਰਮਨੀ ਦੇ ਕਬਜ਼ੇ ਅਤੇ ਇੱਕ ਸੰਵਿਧਾਨਕ ਸੁਧਾਰ ਦਾ ਸਮਰਥਨ ਕਰਦਾ ਸੀ। ਡੈਨਿਸ਼ ਲੋਕਾਂ ਵਲੋਂ ਉਸ ਨੂੰ ਦੇਸ਼ ਨੂੰ ਛੱਡਣ ਲਈ ਮਜਬੂਰ ਕੀਤਾ ਗਿਆ ਅਤੇ ਉਹ ਉਸੇ ਸਾਲ ਲੀਪਜੀਗ ਯੂਨੀਵਰਸਿਟੀ ਵਿਖੇ ਕਾਨੂੰਨ ਦਾ ਪ੍ਰੋਫੈਸਰ ਬਣਿਆ। 1851 ਵਿੱਚ ਜਦੋਂ ਨਵੇਂ ਸੈਕਸੀਨੀ ਸੰਵਿਧਾਨ ਦੇ ਖਿਲਾਫ ਮਮਸੇਨ ਨੇ ਵਿਰੋਧ ਕੀਤਾ, ਉਸ ਨੂੰ ਅਸਤੀਫ਼ਾ ਦੇਣਾ ਪਿਆ ਸੀ। ਪਰ, ਅਗਲੇ ਸਾਲ ਉਸ ਨੇ ਜ਼ੁਰੀਚ ਯੂਨੀਵਰਸਿਟੀ ਵਿੱਚ ਰੋਮਨ ਕਾਨੂੰਨ ਵਿੱਚ ਪ੍ਰੋਫੈਸਰਸ਼ਿਪ ਪ੍ਰਾਪਤ ਕੀਤੀ ਅਤੇ ਫਿਰ ਕੁਝ ਮਹੀਨੇ ਜਲਾਵਤਨ ਵਿੱਚ ਬਤੀਤ ਕੀਤੇ। 1854 ਵਿੱਚ ਉਹ ਬ੍ਰੇਸਲਾਊ ਯੂਨੀਵਰਸਿਟੀ ਵਿੱਚ ਕਾਨੂੰਨ ਦੇ ਇੱਕ ਪ੍ਰੋਫੈਸਰ ਬਣੇ ਜਿਥੇ ਉਹਨਾਂ ਨੇ ਜੈਕਬ ਬਰਨੀ ਨਾਲ ਮੁਲਾਕਾਤ ਕੀਤੀ। ਮਮਸੇਨ 1857 ਵਿੱਚ ਬਰਲਿਨ ਅਕੈਡਮੀ ਆਫ ਸਾਇੰਸਜ਼ ਵਿੱਚ ਇੱਕ ਖੋਜੀ ਪ੍ਰੋਫੈਸਰ ਬਣਿਆ। ਬਾਅਦ ਵਿੱਚ ਉਸ ਨੇ ਰੋਮ ਵਿੱਚ ਜਰਮਨ ਆਰਕਿਆਲੋਜੀਕਲ ਇੰਸਟੀਚਿਊਟ ਨੂੰ ਬਣਾਉਣ ਅਤੇ ਪ੍ਰਬੰਧ ਕਰਨ ਵਿੱਚ ਮਦਦ ਕੀਤੀ। 

ਵਿਦਵਤਾ ਭਰਪੂਰ ਰਚਨਾਵਾਂ [ਸੋਧੋ]

Theodor Mommsen 1863 ਵਿਚ

ਮਮਸੇਨ ਨੇ 1,500 ਤੋਂ ਵੱਧ ਲਿਖਤੀ ਕੰਮ ਪ੍ਰਕਾਸ਼ਿਤ ਕੀਤੇ, ਅਤੇ ਰੋਮਨ ਇਤਿਹਾਸ ਦੇ ਵਿਵਸਥਿਤ ਅਧਿਐਨ ਲਈ ਪ੍ਰਭਾਵਸ਼ਾਲੀ ਢੰਗ ਨਾਲ ਇੱਕ ਨਵੇਂ ਢਾਂਚੇ ਦੀ ਸਥਾਪਨਾ ਕੀਤੀ। ਉਹ ਐਪੀਗਰਾਫੀ ਦਾ ਮੋਢੀ ਸੀ ਜਿਸ ਦੇ ਤਹਿਤ ਪੁਰਾਣਿਆ ਪਦਾਰਥਕ ਚੀਜਾਂ ਦੀਆਂ ਲਿਖਤਾਂ ਦਾ ਅਧਿਐਨ ਕੀਤਾ ਜਾਂਦਾ ਹੈ। ਹਾਲਾਂਕਿ ਆਪਣੇ ਕੈਰੀਅਰ ਦੇ ਸ਼ੁਰੂ ਵਿੱਚ ਲਿਖੇ ਗਏ ਰੋਮ ਦੇ ਅਧੂਰੇ ਇਤਿਹਾਸ ਨੂੰ ਲੰਬੇ ਸਮੇਂ ਤੋਂ ਉਸਦਾ ਮੁੱਖ ਕੰਮ ਸਮਝਿਆ ਜਾਂਦਾ ਰਿਹਾ ਹੈ, ਜੋ ਅੱਜ ਉਸਦਾ ਸਭ ਤੋਂ ਢੁਕਵਾਂ ਕੰਮ ਹੈ, ਸ਼ਾਇਦ ਇਹ ਕਾਰਪੁਸ ਇੰਸਪੈਕਸ਼ਨਮ ਲਾਤੀਨਾਰਮ ਹੈ, ਜੋ ਰੋਮਨ ਸ਼ਿਲਾਲੇਖਾਂ ਦਾ ਇੱਕ ਸੰਗ੍ਰਹਿ ਹੈ ਜੋ ਉਸ ਨੇ ਬਰਲਿਨ ਅਕੈਡਮੀ ਵਿੱਚ ਯੋਗਦਾਨ ਪਾਇਆ ਸੀ।[4]

Theodor Mommsen ਵਿੱਚ 1881

ਹਵਾਲੇ[ਸੋਧੋ]

  1. "Theodor Mommsen". www.nndb.com. Retrieved 19 March 2018.
  2. "The Nobel Prize in Literature 1902". nobelprize.org. Retrieved 19 March 2018.
  3. "Nomination Database". www.nobelprize.org. Retrieved 19 March 2018.
  4. Liukkonen, Petri. "Theodor Mommsen". Books and Writers (kirjasto.sci.fi). Finland: Kuusankoski Public Library. Archived from the original on 24 August 2014. {{cite web}}: Italic or bold markup not allowed in: |website= (help); Unknown parameter |dead-url= ignored (|url-status= suggested) (help)