ਥੇਈ
ਦਿੱਖ
ਅੱਜ ਤੋਂ ਕੋਈ 100 ਕੁ ਸਾਲ ਪਹਿਲਾਂ ਲੋਕ ਦੇਵੀ ਦੇਵਤਿਆਂ ਦੀ ਬਹੁਤ ਪੂਜਾ ਕਰਦੇ ਸਨ। ਦੇਵੀ ਦੇਵਤਿਆਂ ਦੀ ਖੁਸ਼ੀ ਪ੍ਰਾਪਤ ਕਰਨ ਲਈ ਬਹੁਤ ਸਾਰੇ ਤੱਥ ਤਿਉਹਾਰ ਮਨਾਏ ਜਾਂਦੇ ਸਨ। ਥੇਈ ਲਈ ਵੀ ਮਹੀਨੇ ਵਿਚ ਇਕ ਦਿਨ ਹਰ ਪਰਿਵਾਰ ਦਾ ਨੀਯਤ ਹੁੰਦਾ ਸੀ। ਆਮ ਤੌਰ ਤੇ ਬੇਈ ਚਾਨਣੇ ਪੱਖ ਦੀ ਦਸਵੀਂ ਨੂੰ ਮਨਾਈ ਜਾਂਦੀ ਸੀ। ਬੇਈ ਵਾਲੇ ਦਿਨ ਘਰ ਦਾ ਸਾਰਾ ਦੁੱਧ ਘਰ ਵਿਚ ਹੀ ਵਰਤਿਆ ਜਾਂਦਾ ਸੀ। ਜਮਾਇਆ ਨਹੀਂ ਜਾਂਦਾ ਸੀ। ਉਸ ਦਿਨ ਨਾ ਦਹੀਂ ਜਮਾਇਆ ਜਾਂਦਾ ਸੀ, ਨਾ ਦਹੀਂ ਰਿੜਕਿਆ ਜਾਂਦਾ ਸੀ। ਦੁੱਧ ਦੀ ਖੀਰ ਬਣਾਈ ਜਾਂਦੀ ਸੀ। ਹੜ ਵਿਚ ਗੋਹੇ ਦੀ ਅੱਗ ਪਾਈ ਜਾਂਦੀ ਸੀ।ਉੱਪਰ ਥੋੜ੍ਹੀ ਖੀਰ ਪਾਉਂਦੇ ਸਨ। ਸਾਰਾ ਟੱ ਦੇਵੀ, ਦੇਵਤਿਆਂ ਨੂੰ ਧਿਆ ਕੇ ਮੱਥਾ ਟੇਕਦਾ ਸੀ। ਫੇਰ ਖੀਰ ਪਰਿਵਾਰ ਨੂੰ ਖਾਣ ਲਈ ਦਿੱਤੀ ਜਾਂਦੀ ਸੀ। ਇਸ ਪਿੱਛੇ ਧਾਰਨਾ ਇਹ ਸੀ ਕਿ ਪਰਿਵਾਰ ਨੂੰ ਸਾਰਾ ਸਾਲ ਦੁੱਧ ਦੀ ਤੋਟ ਨਾ ਆਵੇ। ਪਸ਼ੂ ਰਾਜੀ ਰਹਿਣ।
ਹੁਣ ਲੋਕ ਪੜ੍ਹ ਗਏ ਹਨ। ਤਰਕਸ਼ੀਲ ਹਨ। ਇਸ ਲਈ ਜਿੱਥੇ ਪਹਿਲਾਂ ਹਰ ਪਰਿਵਾਰ ਥੇਈ ਕਰਦਾ ਸੀ, ਹੁਣ ਕੋਈ ਵਿਰਲਾ ਪਰਿਵਾਰ ਹੀ ਕਰਦਾ ਹੈ।[1]
ਇਹ ਵੀ ਵੇਖੋ
[ਸੋਧੋ]ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.