ਸਮੱਗਰੀ 'ਤੇ ਜਾਓ

ਥੋਹਾ ਖ਼ਾਲਸਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਥੋਹਾ ਖਾਲਸਾ ( ਪੰਜਾਬੀ, Urdu: تھوہا خالصا ) ਪਾਕਿਸਤਾਨ ਦੇ ਪੰਜਾਬ ਸੂਬੇ ਦੇ ਰਾਵਲਪਿੰਡੀ ਜ਼ਿਲ੍ਹੇ ਦੇ ਕਹੂਟਾ ਤਹਿਸੀਲ ਦਾ ਇੱਕ ਪਿੰਡ ਹੈ।

ਭੂਗੋਲ

[ਸੋਧੋ]

ਇਹ 700 ਮੀਟਰ (2299) ਦੀ ਉਚਾਈ 'ਤੇ 33°31'0N 73°25'60E 'ਤੇ ਸਥਿਤ ਹੈ। ਫੁੱਟ) ਅਤੇ ਕਹੂਟਾ ਸ਼ਹਿਰ ਦੇ ਉੱਤਰ ਵੱਲ ਸਥਿਤ ਹੈ।

ਇਤਿਹਾਸ

[ਸੋਧੋ]

ਥੋਹਾ ਖਾਲਸਾ, ਕਹੁਟਾ ਤਹਿਸੀਲ, ਰਾਵਲਪਿੰਡੀ ਜ਼ਿਲ੍ਹਾ, ਪੰਜਾਬ ਦਾ ਇੱਕ ਪਿੰਡ ਹੈ। ਇਹ ਪਿੰਡ ਰਾਵਲਪਿੰਡੀ ਸ਼ਹਿਰ ਦੇ ਦੱਖਣ ਪੂਰਬ ਵਿੱਚ 45 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਇਸਦੀ ਅਬਾਦੀ ਲਗਭਗ 20,000 ਹੈ ਜਿਸ ਵਿੱਚ ਜੰਜੂਆ ਰਾਜਪੂਤ, ਗਖੜ, ਮਿਰਜ਼ਾ, ਭਾਟੀ ਅਤੇ ਕੁਝ ਹੋਰ ਨਾਵਾਂ ਦੇ ਵੱਖ-ਵੱਖ ਕਬੀਲੇ ਸ਼ਾਮਲ ਹਨ। ਇਹ ਇੱਕ ਇਤਿਹਾਸਕ ਪਿੰਡ ਹੈ ਅਤੇ ਸਿੱਖਾਂ ਨੇ 19ਵੀਂ ਸਦੀ ਦੇ ਸ਼ੁਰੂ ਵਿੱਚ ਵਸਾਇਆ ਸੀ।

1947 ਵਿੱਚ, ਭਾਰਤ ਦੀ ਵੰਡ ਦੇ ਦੌਰਾਨ, ਮੁਸਲਿਮ ਭੀੜ ਨੇ ਸਥਾਨਕ ਸਿੱਖ ਔਰਤਾਂ ਨੂੰ ਇਸਲਾਮ ਧਾਰਨ ਕਰਨ ਲਈ ਮਜ਼ਬੂਰ ਕਰਨਾ ਚਾਹਿਆ। ਜਦੋਂ ਜਾਨ ਦਾ ਅਤੇ ਇੱਜ਼ਤ ਦਾ ਖ਼ਤਰਾ ਐਨ ਬਰੂਹਾਂ ਤੇ ਪਹੁੰਚ ਗਿਆ, ਸਿੱਖ ਮਰਦ ਮਰਨ ਮਾਰਨ ਦੀ ਲੜਾਈ ਵਿੱਚ ਕੁੱਦ ਪਏ। ਜਦੋਂ ਸਿਰਫ਼ ਔਰਤਾਂ ਅਤੇ ਬੱਚੇ ਹੀ ਰਹਿ ਗਏ ਤਾਂ ਮਾਨ ਕੌਰ ਨੇ ਮੂਹਰੇ ਲੱਗ ਕੇ "ਜਪੁਜੀ ਸਾਹਿਬ" ਦਾ ਪਾਠ ਕੀਤਾ ਅਤੇ ਖੂਹ ਵਿੱਚ ਛਾਲ ਮਾਰ ਦਿੱਤੀ। 93 ਤੋਂ ਵੱਧ ਸਿੱਖ ਔਰਤਾਂ ਨੇ ਉਸ ਦੇ ਮਗਰ ਛਾਲਾਂ ਮਾਰੀਆਂ ਅਤੇ ਸਭ ਨੇ ਆਪਣੀ ਇੱਜ਼ਤ ਬਚਾਉਣ ਲਈ ਸਮੂਹਿਕ ਖੁਦਕੁਸ਼ੀ ਕਰ ਲਈ। [1]

ਇਤਿਹਾਸਕ ਮਹੱਤਤਾ

[ਸੋਧੋ]

ਸਿੱਖ ਕੌਮ ਦੇ ਪ੍ਰਸਿੱਧ ਵਿਦਵਾਨ ਅਵਤਾਰ ਸਿੰਘ ਵਹੀਰੀਆ ਦਾ ਜਨਮ 12 ਜੂਨ 1848 ਨੂੰ ਥੋਹਾ ਖਾਲਸਾ ਵਿਖੇ ਹੀ ਹੋਇਆ ਸੀ। ਇੱਕ ਛੋਟੇ ਹੁੰਦੇ ਹੀ ਉਸਨੇ ਆਪਣੀ ਮਾਂ ਅਤੇ ਮਾਮਾ, ਪ੍ਰੇਮ ਸਿੰਘ ਤੋਂ ਬਾਨੀ ਦਾ ਪਾਠ ਕਰਨਾ ਸਿੱਖ ਲਿਆ ਸੀ। ਗੁਰਮੁਖੀ ਆਪਣੇ ਪਿੰਡ ਥੋਹਾ ਖਾਲਸਾ ਵਿੱਚ ਸਿੱਖਣ ਤੋਂ ਬਾਅਦ, ਉਹ ਅਗਲੇਰੀ ਸਿੱਖਿਆ ਲਈ ਰਾਵਲਪਿੰਡੀ ਸ਼ਹਿਰ ਗਿਆ ਸੀ।

ਸੰਤ ਨਿਹਾਲ ਸਿੰਘ ਜਿਸ ਨੂੰ ਪੰਡਿਤ ਨਿਹਾਲ ਸਿੰਘ ਵਜੋਂ ਵੀ ਜਾਣਿਆ ਜਾਂਦਾ ਹੈ, ਇੱਕ ਸੰਸਕ੍ਰਿਤ ਵਿਦਵਾਨ, ਵੇਦਾਂ ਦੇ ਨਾਲ-ਨਾਲ ਗੁਰਬਾਣੀ ਦਾ ਵੀ ਚੰਗਾ ਗਿਆਨੀ ਸੀ। 1870 ਵਿੱਚ ਸੰਤ ਪੰਡਿਤ ਨਿਹਾਲ ਸਿੰਘ ਵੱਖ-ਵੱਖ ਹਿੰਦੂ ਅਤੇ ਸਿੱਖ ਪਵਿੱਤਰ ਸਥਾਨਾਂ ਦੀ ਯਾਤਰਾਕੀਤੀ ਅਤੇ ਕੀਰਤਨ ਦੀਵਾਨ ਲ਼;ਅ ਕੇ ਸਿੱਖ ਧਰਮ ਦਾ ਪ੍ਰਚਾਰ ਕੀਤਾ। 1874 ਵਿਚ ਉਹ ਥੋਹਾ ਖਾਲਸਾ ਚਲਾ ਗਿਆ, ਜਿੱਥੇ ਉਸਨੇ ਦੁਖ ਭੰਜਨੀ ਨਾਂ ਦਾ ਡੇਰਾ ਸਥਾਪਿਤ ਕੀਤਾ ਅਤੇ ਕੀਰਤਨ ਦੀਵਾਨ ਅਤੇ ਸਿੱਖ ਮਿਸ਼ਨਰੀ ਕਾਰਜ ਚਲਾਇਆ। ਕਿਹਾ ਜਾਂਦਾ ਹੈ ਕਿ ਸੰਤ ਅਵਤਾਰ ਸਿੰਘ ਥੋਹਾ ਖਾਲਸਾ ਵਿਖੇ ਇਹਨਾਂ ਦੀਵਾਨਾਂ ਵਿੱਚ ਅਕਸਰ ਜਾਂਦਾ ਹੁੰਦਾ ਸੀ।

ਇਹ ਵੀ ਵੇਖੋ

[ਸੋਧੋ]

ਹਵਾਲੇ

[ਸੋਧੋ]
  1. Khan, Aina; Begum, Thaslima (11 August 2022). "A Sikh soldier pulled me out of the rubble': survivors recall India's violent partition – and reflect on its legacy". The Guardian. Retrieved 11 August 2022.