ਦਾਜ ਕਾਰਨ ਮੌਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਦਾਜ ਕਾਰਨ ਮੌਤ ਅਜਿਹੀਆਂ ਮੌਤਾਂ ਨੂੰ ਕਿਹਾ ਜਾਂਦਾ ਹੈ ਜਿਹਨਾਂ ਵਿੱਚ ਵੱਧ ਦਾਜ ਦੀ ਭਾਲ ਵਿੱਚ ਔਰਤਾਂ ਦਾ ਪਤੀ ਅਤੇ ਸਹੁਰਾ ਪਰਿਵਾਰ ਉਸਨੂੰ ਤੰਗ ਕਰਦੇ ਹਨ, ਅੰਤ ਉਸਨੂੰ ਮਾਰ ਦਿੰਦਾ ਹੈ ਜਾਂ ਮਰਨ ਲਈ ਮਜ਼ਬੂਰ ਕਰ ਦਿੰਦਾ ਹੈ।

ਦਾਜ ਕਾਰਨ ਮੌਤਾਂ ਜ਼ਿਆਦਰਤਰ ਭਾਰਤ[1], ਪਾਕਿਸਤਾਨ[2], ਬੰਗਲਾਦੇਸ਼ ਅਤੇ ਇਰਾਨ[3][4] ਵਿੱਚ ਹੁੰਦੀਆਂ ਹਨ। ਭਾਰਤ ਵਿੱਚ ਦਾਜ ਕਾਰਨ ਮੌਤਾਂ ਸਭ ਤੋਂ ਜ਼ਿਆਦਾ ਹੁੰਦੀਆਂ ਹਨ। ਇੱਕ ਰਿਪੋਰਟ ਅਨੁਸਾਰ ਸਾਲ 2010 ਵਿੱਚ ਭਾਰਤ ਵਿੱਚ ਦਾਜ ਕਾਰਨ ਮੌਤਾਂ ਦੀ ਗਿਣਤੀ 8,391 ਸੀ।

ਭਾਰਤ[ਸੋਧੋ]

ਭਾਰਤ ਵਿੱਚ ਸਾਲ 2012 ਵਿੱਚ ਦਾਜ ਕਾਰਨ ਮੌਤਾਂ ਦੀ ਗਿਣਤੀ 8,233 ਸੀ।[1] ਇਸ ਦਾ ਮਤਲਬ ਕਿ ਹਰ 90 ਮਿੰਟਾਂ ਦੇ ਵਿੱਚ ਇੱਕ ਵਹੁਟੀ ਨੂੰ ਅੱਗ ਲਗਾਈ ਜਾਂਦੀ ਹੈ ਭਾਵ ਹਰ ਸਾਲ 1 ਲੱਖ ਔਰਤ ਦੇ ਮਗਰ 1.4 ਔਰਤਾਂ ਦੀ ਮੌਤ ਦਾਜ ਸੰਬੰਧੀ ਮਸਲਿਆਂ ਕਰ ਕੇ ਹੁੰਦੀ ਹੈ।[5][6]

ਧਾਰਾ 304 B ਦੇ ਵਿੱਚ ਦਹੇਜ ਕਾਰਨ ਮਿਰਤੂ ਦੀ ਵਿਵਸਥਾ ਕੀਤੀ ਗਈ ਹੈ। ਇਸ ਧਾਰਾ ਅਨੁਸਾਰ ਜਦ ਕਿਸੀ ਔਰਤ ਦੀ ਮੌਤ ਜਲਨ ਦੇ ਜਖਮਾ ਨਾਲ ਅਤੇ ਸਰੀਰ ਦੀ ਕਿਸੀ ਹੋਰ ਚੋਟ ਨਾਲ ਹੁੰਦੀ ਹੈ ਅਤੇ ਸਾਧਾਰਨ ਹਾਲਤ ਦੇ ਉਲਟ ਉਸ ਦੇ ਵਿਆਹ ਨੂੰ 7 ਸਾਲ ਹੋ ਜਾਂਦੇ ਹਨ ਅਤੇ ਇਹ ਸਿੱਧ ਹੋ ਜਾਂਦਾ ਹੈ ਕਿ ਉਸਦੀ ਮੌਤ ਤੋ ਪਹਿਲਾਂ ਉਸਦੇ ਆਪਣੇ ਪਤੀ ਜਾ ਕਿਸੇ ਹੋਰ ਸੰਬੰਧੀਆਂ ਦੇ ਜ਼ੁਲਮਾ ਦਾ ਸ਼ਿਕਾਰ ਰਹੀ ਹੋਵੇ ਜਾ ਉਹ ਜ਼ੁਲਮ ਕਿਸੇ ਦਹੇਜ ਦੀ ਮੰਗ ਵਾਸਤੇ ਕੀਤਾ ਗਿਆ ਤਾ ਐਸ਼ੀ ਮੌਤ ਨੂੰ ਦਹੇਜ ਦੇ ਲਈ ਮੌਤ ਆਖਿਆ ਜਾਵੇਗਾ ਅਤੇ ਐਸ਼ੇ ਪਤੀ ਜਾ ਸੰਬੰਧੀਆਂ ਨੂੰ ਇਸਦਾ ਕਸੂਰਵਾਰ ਮੰਨਿਆ ਜਾਵੇਗਾ।

ਪਾਕਿਸਤਾਨ[ਸੋਧੋ]

ਪਾਕਿਸਤਾਨ ਵਿੱਚ ਦਾਜ ਲੈਣਾ ਪਾਕਿਸਤਾਨੀ ਸੱਭਿਆਚਾਰ ਦਾ ਇੱਕ ਹਿੱਸਾ ਹੈ। ਪਾਕਿਸਤਾਨ ਦੇ ਲਗਭਗ ਸਾਰੇ ਖਿੱਤਿਆਂ ਵਿੱਚ 95% ਤੋਂ ਵੱਧ ਵਿਆਹਾਂ ਵਿੱਚ ਕੁੜੀ ਵਾਲਿਆਂ ਵੱਲੋਂ ਮੁੰਡੇ ਵਾਲਿਆਂ ਨੂੰ ਦਾਜ ਦਿੱਤਾ ਜਾਂਦਾ ਹੈ।[7]

ਬੰਗਲਾਦੇਸ਼[ਸੋਧੋ]

ਬੰਗਲਾਦੇਸ਼ ਵਿੱਚ ਦਾਜ ਨੂੰ ਜੋਤੁਕ ਕਿਹਾ ਜਾਂਦਾ ਹੈ ਅਤੇ ਇਹ ਮੌਤਾਂ ਦਾ ਇੱਕ ਮੁੱਖ ਕਾਰਨ ਹੈ। ਪਿਛਲੇ ਕੁਝ ਸਾਲਾਂ ਵਿੱਚ ਦਾਜ ਦੇ ਮਸਲੇ ਕਾਰਨ 1 ਲੱਖ ਔਰਤਾਂ ਮਗਰ 0.6 ਤੋਂ 2.8 ਦੁਲਹਨਾਂ ਦੀ ਮੌਤ ਹੁੰਦੀ ਆ ਰਹੀ ਹੈ।[8][9]

ਇਰਾਨ[ਸੋਧੋ]

ਪਰਸ਼ੀਆ ਵਿੱਚ ਦਾਜ ਦੀ ਰੀਤ ਪੁਰਾਣੇ ਸਮੇਂ ਤੋਂ ਚੱਲੀ ਆ ਰਹੀ ਹੈ ਅਤੇ ਇਸਨੂੰ ਸਥਾਨਕ ਲੋਕ ਜਹੀਜ਼ (ج‍ﮩ‍یز) ਕਹਿੰਦੇ ਹਨ।[10][11]

ਹੋਰ ਵੇਖੋ[ਸੋਧੋ]

ਹਵਾਲੇ[ਸੋਧੋ]

 1. 1.0 1.1 "National Crime Statistics (page 196)" (PDF). National Crime Records Bureau, India. 2013-01-16. Retrieved 2015-01-02. 
 2. PAKISTAN: The social injustice behind the practice of dowry-when greed dictates society Asian Human Rights Commission (2014)
 3. Isfahan man kills daughter over inability to pay dowry Public Broadcasting Service, Washington DC (August 16, 2010)
 4. Kiani et al. (2014), A Survey on Spousal Abuse of 500 Victims in Iran, American Journal of Forensic Medicine & Pathology, 35(1):50-54, March 2014
 5. Provisional 2011 Census Data, Government of India (2011)
 6. Crime statistics in India, Government of India (2011)
 7. Zeba Sathar, Cynthia Lloyd, et al. (2001–2002) "Adolescents and Youth in Pakistan" pp.92-116, Population Council (with support from UNICEF)
 8. Shahnaz Huda (2006), Dowry in Bangladesh: Compromizing Women’s Rights, South Asia Research, November vol. 26 no. 3, pages 249-268
 9. Women’s Safety: Ghosts on the Prowl Mahfuzur Rahman, Dhaka Courier, January 26, 2012
 10. Steingass Persian-English, University of Chicago, See explanation for Jahiz
 11. Persian English Dictionary see Dowry