ਦਾ ਨੇਸ਼ਨ (ਪਾਕਿਸਤਾਨ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਦਾ ਨੇਸ਼ਨ
ਕਿਸਮਰੋਜ਼ਾਨਾ ਅਖ਼ਬਾਰ
ਫ਼ਾਰਮੈਟਪ੍ਰਿੰਟ, ਔਨਲਾਈਨ
ਛਾਪਕਨਾਵਾ-ਏ-ਵਕਤ
ਸੰਪਾਦਕਰਮੀਜਾ ਨਿਜ਼ਾਮੀ
ਸਥਾਪਨਾ1986
ਭਾਸ਼ਾਅੰਗਰੇਜ਼ੀ
ਮੁੱਖ ਦਫ਼ਤਰਲਾਹੌਰ, ਪਾਕਿਸਤਾਨ
ਦਫ਼ਤਰੀ ਵੈੱਬਸਾਈਟwww.nation.com.pk

ਦਾ ਨੇਸ਼ਨ ਇੱਕ ਅੰਗਰੇਜ਼ੀ ਭਾਸ਼ਾ ਦਾ ਰੋਜ਼ਾਨਾ ਅਖਬਾਰ ਹੈ ਜਿਸਦੀ ਮਾਲਕੀ ਮਜੀਦ ਨਿਜ਼ਾਮੀ ਟਰੱਸਟ ਕੋਲ ਹੈ ਅਤੇ ਇਹ 1986 ਤੋਂ ਲਾਹੌਰ, ਪਾਕਿਸਤਾਨ ਵਿੱਚ ਅਧਾਰਤ ਹੈ।[1] ਰਮੀਜਾ ਨਿਜ਼ਾਮੀ ਦਾ ਨੇਸ਼ਨ ਦੀ ਕਾਰਜਕਾਰੀ ਸੰਪਾਦਕ ਹੈ। ਉਹ ਪ੍ਰਸਿੱਧ ਪਾਕਿਸਤਾਨੀ ਪੱਤਰਕਾਰ, ਮਰਹੂਮ ਮਜੀਦ ਨਿਜ਼ਾਮੀ (3 ਅਪ੍ਰੈਲ 1928-26 ਜੁਲਾਈ 2014) ਦੀ ਗੋਦ ਲਈ ਹੋਈ ਧੀ ਹੈ।[2]

ਇਹ ਲਾਹੌਰ, ਇਸਲਾਮਾਬਾਦ, ਮੁਲਤਾਨ ਅਤੇ ਕਰਾਚੀ ਤੋਂ ਨਵਾਂ-ਏ-ਵਕਤ ਸਮੂਹ ਦੁਆਰਾ ਪ੍ਰਕਾਸ਼ਤ ਕੀਤਾ ਜਾਂਦਾ ਹੈ, ਜਿਸ ਦੀ ਸਥਾਪਨਾ 1940 ਵਿੱਚ ਹਮੀਦ ਨਿਜ਼ਾਮੀ (3 ਅਕਤੂਬਰ 1915-22 ਫਰਵਰੀ 1962) ਦੁਆਰਾ ਕੀਤੀ ਗਈ ਅਤੇ ਸੰਨ 1962 ਵਿੱਚ ਉਸਦੀ ਮੌਤ ਤੱਕ ਉਸ ਦਾ ਸੰਪਾਦਕ ਰਿਹਾ।[3] ਨਵਾਂ-ਏ-ਵਕਤ ਅਖਬਾਰ ਦੀ ਅਗਵਾਈ ਬਾਅਦ ਵਿੱਚ ਮੁੱਖ ਸੰਪਾਦਕ ਮਜੀਦ ਨਿਜ਼ਾਮੀ ਅਤੇ ਉਸਦੇ ਭਤੀਜੇ, ਸੰਪਾਦਕ ਆਰਿਫ਼ ਨਿਜ਼ਾਮੀ ਦੁਆਰਾ ਕੀਤੀ ਗਈ ਸੀ।

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]