ਪੰਜਾਬ ਨੈਸ਼ਨਲ ਬੈਂਕ
ਤਸਵੀਰ:Pnblogo.jpg | |
ਕਿਸਮ | ਸਰਵਜਨਿਕ (ਬੀਐਸਈ, NSE:PNB) |
---|---|
ਉਦਯੋਗ | ਬੈਂਕਿੰਗ ਬੀਮਾ ਪੂੰਜੀ ਬਾਜਾਰ ਅਤੇ ਸੰਬੱਧ ਉਦ੍ਯੋਗ |
ਸਥਾਪਨਾ | ਲਾਹੌਰ, 1895 |
ਸੰਸਥਾਪਕ | ਲਾਲਾ ਲਾਜਪਤ ਰਾਏ ![]() |
ਮੁੱਖ ਦਫ਼ਤਰ | ਨਵੀਂ ਦਿੱਲੀ, ਭਾਰਤ |
ਮੁੱਖ ਲੋਕ | ਕੈ. ਸੀ. ਚੱਕਰਵਰਤੀ |
ਉਤਪਾਦ | ਰਿਣ, ਕਰੈਡਿਟ ਕਾਰਡ, ਬਚਤ, ਨਿਵੇਸ਼ ਦੇ ਸਾਧਨ, ਬੀਮਾ ਆਦਿ. |
ਕਮਾਈ | ![]() |
ਵੈੱਬਸਾਈਟ | www.pnbindia.com |
ਪੰਜਾਬ ਨੈਸ਼ਨਲ ਬੈਂਕ ਭਾਰਤ ਦਾ ਇੱਕ ਪ੍ਰਮੁੱਖ ਅਤੇ ਪੁਰਾਣਾ ਬੈਂਕ ਹੈ। ਇਹ ਇੱਕ ਅਨੁਸੂਚਿਤ ਬੈਂਕ ਹੈ। ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਨੂੰ 19 ਮਈ, 1894 ਨੂੰ ਭਾਰਤੀ ਕੰਪਨੀ ਅਧਿਨਿਅਮ ਦੇ ਤਹਿਤ ਅਨਾਰਕਲੀ ਬਾਜ਼ਾਰ ਲਾਹੌਰ ਵਿੱਚ ਇਸ ਦੇ ਦਫ਼ਤਰ ਦੇ ਨਾਲ ਪੰਜੀਕ੍ਰਿਤ ਕੀਤਾ ਗਿਆ ਸੀ। ਪੰਜਾਬ ਨੈਸ਼ਨਲ ਬੈਂਕ ਭਾਰਤ ਦਾ ਦੂਜਾ ਸਭ ਤੋਂ ਵੱਡਾ ਸਰਕਾਰੀ ਵਾਣਿਜਿਕ ਬੈਂਕ ਹੈ ਅਤੇ ਭਾਰਤ ਦੇ 764 ਸ਼ਹਿਰਾਂ ਵਿੱਚ ਇਸ ਦੀਆਂ ਲਗਭਗ 4,500 ਸ਼ਾਖਾਵਾਂ ਹਨ। ਇਸ ਦੇ ਲਗਭਗ 37 ਲੱਖ ਗਾਹਕ ਹਨ। ਬੈਂਕਰ ਅਲਮਾਨੇਕ ਲੰਦਨ ਅਨੁਸਾਰ ਇਹ ਬੈਂਕ ਦੁਨੀਆ ਦੇ ਸਭ ਤੋਂ ਵੱਡੇ ਬੈਂਕਾਂ ਵਿੱਚ 248ਵੇਂ ਸਥਾਨ ਤੇ ਹੈ। ਵਿੱਤੀ ਸਾਲ 2007 ਵਿਚ, ਬੈਂਕ ਦੀ ਕੁੱਲ ਅਸਾਸੇ 60 ਅਰਬ ਅਮਰੀਕੀ ਡਾਲਰ ਸਨ। ਪੰਜਾਬ ਨੈਸ਼ਨਲ ਬੈਂਕ ਦਾ ਬਰਤਾਨੀਆ ਵਿੱਚ ਇੱਕ ਬੈਂਕਿੰਗ ਸਹਾਇਕ ਉਪਕਰਮ ਹੈ, ਨਾਲ ਹੀ ਹਾਂਗਕਾਂਗ ਤੇ ਕਾਬੁਲ ਵਿੱਚ ਸ਼ਾਖਾਵਾਂ ਅਤੇ ਅਲਮਾਟੀ, ਸ਼ੰਘਾਈ, ਅਤੇ ਦੁਬਈ ਵਿੱਚ ਪ੍ਰਤਿਨਿਧੀ ਦਫ਼ਤਰ ਹਨ।
ਇਤਿਹਾਸ[ਸੋਧੋ]
ਅਵਿਭਾਜਤ ਭਾਰਤ ਦੇ ਲਾਹੌਰ ਸ਼ਹਿਰ ਵਿਖੇ 1895 ਵਿੱਚ ਸਥਾਪਤ ਪੰਜਾਬ ਨੈਸ਼ਨਲ ਬੈਂਕ ਨੂੰ ਅਜਿਹਾ ਪਹਿਲਾ ਭਾਰਤੀ ਬੈਂਕ ਹੋਣ ਦਾ ਗੌਰਵ ਪ੍ਰਾਪਤ ਹੈ ਜੋ ਪੂਰਣ ਤੌਰ 'ਤੇ ਭਾਰਤੀ ਪੂੰਜੀ ਨਾਲ ਚਾਲੂ ਕੀਤਾ ਗਿਆ ਸੀ। ਪੰਜਾਬ ਨੈਸ਼ਨਲ ਬੈਂਕ ਦਾ ਰਾਸ਼ਟਰੀਕਰਨ 13 ਹੋਰ ਬੈਂਕਾਂ ਨਾਲ ਜੁਲਾਈ, 1969 ਵਿੱਚ ਹੋਇਆ। ਆਪਣੀ ਛੋਟੀ ਦੀ ਸ਼ੁਰੂਆਤ ਨਾਲ ਅੱਗੇ ਵੱਧਦੇ ਹੋਏ ਪੰਜਾਬ ਨੈਸ਼ਨਲ ਬੈਂਕ ਅੱਜ ਆਪਣੇ ਸਰੂਪ ਅਤੇ ਮਹੱਤਤਾ ਵਿੱਚ ਕਾਫ਼ੀ ਅੱਗੇ ਵੱਧ ਗਿਆ ਹੈ ਅਤੇ ਉਹ ਭਾਰਤ ਵਿੱਚ ਪਹਿਲੀ ਪੰਕਤੀ ਦਾ ਬੈਂਕਿੰਗ ਸੰਸਥਾਨ ਬਣ ਗਿਆ ਹੈ।
ਬਾਹਰੀ ਕੜੀ[ਸੋਧੋ]
- ਪੰਜਾਬ ਨੈਸ਼ਨਲ ਬੈਂਕ ਦਾ ਵਰਤਮਾਨ ਹਿੰਦੀ ਜਾਲਘਰ (ਯੂਨੀਕੋਡਿਟ ਹਿੰਦੀ ਚ)
- ਪੰਜਾਬ ਨੈਸ਼ਨਲ ਬੈਂਕ ਦਾ ਪੁਰਾਣਾ ਹਿੰਦੀ ਜਾਲਘਰ (ਅਯੂਨੀਕੋਡਿਟ ਹਿੰਦੀ ਚ)
- ਪੰਜਾਬ ਨੈਸ਼ਨਲ ਬੈਂਕ ਦਾ ਅਧਿਕਾਰਕ ਜਾਲ-ਸਥਾਨ