ਦੀਪਾ ਪਰਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦੀਪਾ ਪਰਬ
ਜਨਮ (1974-10-31) 31 ਅਕਤੂਬਰ 1974 (ਉਮਰ 49)
ਪੇਸ਼ਾਅਦਾਕਾਰਾ, ਮਨੋਰੰਜਕ

ਦੀਪਾ ਪਰਬ ( ਮਰਾਠੀ : दीपा परब) (ਜਨਮ 31 ਅਕਤੂਬਰ 1974) ਮਰਾਠੀ ਅਤੇ ਹਿੰਦੀ ਦੀ ਇੱਕ ਮਸ਼ਹੂਰ ਫ਼ਿਲਮ, ਟੈਲੀਵਿਜ਼ਨ ਅਤੇ ਸਟੇਜ ਅਦਾਕਾਰਾ ਹੈ, ਜੋ ਮਰਾਠੀ ਥੀਏਟਰ, ਮਰਾਠੀ ਫ਼ਿਲਮਾਂ ਅਤੇ ਟੈਲੀਵਿਜ਼ਨ ਵਿੱਚ ਆਪਣੀਆਂ ਭੂਮਿਕਾਵਾਂ ਲਈ ਪ੍ਰਸਿੱਧ ਹੈ।

ਅਦਾਕਾਰੀ ਕਰੀਅਰ[ਸੋਧੋ]

ਉਹ ਮਰਾਠੀ ਫ਼ਿਲਮਾਂ ਅਤੇ ਸੀਰੀਅਲਾਂ ਵਿਚ ਨਜ਼ਰ ਆਈ ਹੈ। ਉਸਨੇ ਵੱਖ ਵੱਖ ਇਸ਼ਤਿਹਾਰਾਂ ਵਿੱਚ ਵੀ ਕੰਮ ਕੀਤਾ ਹੈ। ਉਸਦਾ ਪਹਿਲਾ ਵਪਾਰਕ ਡਰਾਮਾ ਕੇਦਰ ਸ਼ਿੰਦੇ ਦੁਆਰਾ ਨਿਰਦੇਸ਼ਤ "ਬੰਬੇ ਮੇਰੀ ਜਾਨ" ਸੀ। ਉਸਦਾ ਪਹਿਲਾ ਪ੍ਰਸਿੱਧ ਮਰਾਠੀ ਨਾਟਕ "ਆਲ ਦ ਬੈਸਟ" ਸੀ।

ਦਸੰਬਰ 2020 ਤੋਂ, ਉਹ ਸਟਾਰ ਪਲੱਸ ਦੀ 'ਸ਼ੌਰਿਆ ਔਰ ਅਨੋਖੀ ਕੀ ਕਹਾਨੀ' ਵਿੱਚ ਅਸਥਾ ਕਸ਼ਯਪ ਸਭਰਵਾਲ ਦਾ ਕਿਰਦਾਰ ਨਿਭਾ ਰਹੀ ਹੈ।

ਨਿੱਜੀ ਜ਼ਿੰਦਗੀ[ਸੋਧੋ]

ਉਸ ਦਾ ਵਿਆਹ ਅੰਕੁਸ਼ ਚੌਧਰੀ ਨਾਲ ਹੋਇਆ ਹੈ।[2]

ਫ਼ਿਲਮੋਗ੍ਰਾਫੀ[ਸੋਧੋ]

ਸਾਲ ਫ਼ਿਲਮ ਭਾਸ਼ਾ ਪਾਤਰ
2012 ਨਤਰੰਗ ਮਰਾਠੀ -
2010 ਮੁਲਗਾ ਮਰਾਠੀ -
2009 ਕਥਾ ਤਿਚਿਆ ਲਗਨਾਚੀ ਮਰਾਠੀ -
2006 ਕਸ਼ਾਨ ਮਰਾਠੀ ਨੀਲਮਬਾਰੀ
2005 ਲਗਨ- ਦ ਡੇਡੀਕੇਸ਼ਨ ਮਰਾਠੀ -
2004 ਚੱਕਵਾ ਮਰਾਠੀ -
2002 ਮਰਾਠਾ ਬਟਾਲੀਅਨ ਮਰਾਠੀ -

2002 - ਉਸਨੇ ਜ਼ੀ ਟੀਵੀ ਤੇ ਟੈਲੀਕਾਸਟ ਕੀਤੇ ਡੇਲੀ ਸੋਪ 'ਚੋਟੀ ਮਾਂ' ਵਿੱਚ ਵੀ ਕੰਮ ਕੀਤਾ। ਸੋਨੀ ਤੇ ਥੋਡੀ ਖੁਸ਼ੀ ਥੋਡੇ ਗਮ ਵਿਚ ਵੀ ਭੂਮਿਕਾ ਨਿਭਾਈ ਹੈ।

ਹਵਾਲੇ[ਸੋਧੋ]

  1. "Gomolo". Archived from the original on 2017-07-31. Retrieved 2021-03-31. {{cite web}}: Unknown parameter |dead-url= ignored (|url-status= suggested) (help)
  2. http://www.dnaindia.com/entertainment/report-deepa-parab-plans-a-maharashtrian-wedding-1136241