ਦੁਈਤਾਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦੁਈਤਾਰਾ ਸਾਜ਼

ਦੁਈਤਾਰਾ (ਜਿਸਨੂੰ ਕਾ ਦੁਈਤਾਰਾ ਕਿਹਾ ਜਾਂਦਾ ਹੈ) ਮੇਘਾਲਿਆ ਦਾ ਇੱਕ ਚਾਰ-ਤਾਰਾਂ ਵਾਲ਼ਾ ਖਾਸੀ ਅਤੇ ਜੈਂਤੀਆ ਲੋਕ ਸੰਗੀਤ ਸਾਜ਼ ਹੈ ਜੋ ਗਿਟਾਰ ਵਰਗਾ ਹੁੰਦਾ ਹੈ। ਇਹ ਸ਼ਬਦ ਆਸਾਮ ਅਤੇ ਪੱਛਮੀ ਬੰਗਾਲ ਦੇ ਗੁਆਂਢੀ ਰਾਜਾਂ ਵਿੱਚ ਵਜਾਏ ਜਾਣ ਵਾਲੇ ਦੋਤਾਰਾ ਸਾਜ਼ ਵਾਂਗ ਜਾਪਦਾ ਹੈ। ਦੁਈਤਾਰੇ ਵਿੱਚ ਕਠੋਰ ਸਖ਼ਤ ਲੱਕੜ ਹੁੰਦੀ ਹੈ, ਇਸਦੇ ਮੁੱਖ ਸਰੀਰ ਦਾ ਖੋਖਲਾ ਢਿੱਡ ਸੁੱਕੀ ਖੱਲ ਨਾਲ ਮੜ੍ਹਿਆ ਹੁੰਦਾ ਹੈ, ਅਤੇ ਇਸਦੀ ਧੌਣ ਦੇ ਅੰਤ ਵਿੱਚ ਚਾਰ ਛੇਕ ਹੁੰਦੇ ਹਨ ਜਿਸ ਵਿੱਚ ਲੱਕੜ ਦੀਆਂ ਕਿੱਲੀਆਂ ਨਾਲ਼ ਤਾਰਾਂ ਨੂੰ ਧੁਨ ਵਿੱਚ ਰੱਖਿਆ ਜਾਂਦਾ ਹੈ। ਤਾਰਾਂ 'ਮੂਗਾ' ਰੇਸ਼ਮ ਦੀਆਂ ਬਣੀਆਂ ਹੁੰਦੀਆਂ ਹਨ। [1] ਲੋਕ ਸੰਗੀਤਕਾਰ ਸਕੈਂਡਰੋਵੇਲ ਸਿਏਮਲੀਹ ਇਸ ਸਾਜ਼ ਦਾ ਇੱਕ ਨਿਪੁੰਨ ਕਲਾਕਾਰ ਸੀ। ਦੁਈਤਾਰਾ ਧਨੁਸ਼ ਦੇ ਆਕਾਰ ਵਾਲੀ ਵੀਣਾ, ਸੰਤੂਰ, ਇਕਤਾਰਾ, ਤੰਬੂਰਾ, ਜੰਤਰਾ, ਸਰੋਦ ਅਤੇ ਸਾਰੰਗੀ ਵਰਗਾ ਨਹੀਂ ਹੁੰਦਾ। [2]

ਹਵਾਲੇ[ਸੋਧੋ]

  1. Dilip Ranjan Barthakur, The Music and Musical Instruments of North Eastern India (New Delhi: Mittal Publications, 2003), 53
  2. "The Title of the Theme 'Sawdong ka lyngwiar dpei'" Department of Arts and Culture, Government of Meghalaya