ਦੁਨੀਆਂ ਭਰ ਦੇ ਮਜਦੂਰੋ ਇੱਕ ਹੋ ਜਾਓ!
Jump to navigation
Jump to search
ਹਾਈਗੇਟ ਸੀਮੈਟਰੀ, ਲੰਦਨ ਵਿੱਚ ਮਾਰਕਸ ਦਾ ਮਕਬਰਾ

ਪੰਜਾਹ ਡਾਲਰ ਤੇ ਖੁਦਿਆ, 1924
ਰਾਜਨੀਤਕ ਨਾਹਰਾ "ਦੁਨੀਆ ਭਰ ਦੇ ਮਜਦੂਰੋ ਇੱਕ ਹੋ ਜਾਓ!" (ਜਰਮਨ: Proletarier aller Länder vereinigt Euch!) ਕਮਿਊਨਿਜ਼ਮ ਦੇ ਸਭ ਤੋਂ ਮਸ਼ਹੂਰ ਹੋਕਿਆਂ ਵਿੱਚੋਂ ਇੱਕ ਹੈ। ਇਹ ਮਾਰਕਸ ਅਤੇ ਏਂਗਲਜ਼ ਦੀ ਲਿਖੀ ਅਹਿਮ ਦਸਤਾਵੇਜ਼ ਕਮਿਊਨਿਸਟ ਮੈਨੀਫੈਸਟੋ (1848), ਵਿੱਚ ਦਰਜ਼ ਆਖਰੀ ਸਤਰ ਹੈ।[1] ਇਸ ਦਾ ਇੱਕ ਰੂਪਾਂਤਰ ("ਸਭਨਾਂ ਦੇਸ਼ਾਂ ਦੇ ਮਜਦੂਰੋ ਇੱਕ ਹੋ ਜਾਓ!") ਮਾਰਕਸ ਦੇ ਮਕਬਰੇ ਤੇ ਉਕਰਿਆ ਹੋਇਆ ਹੈ।[2]
ਇੰਟਰਨੈਸ਼ਨਲ ਕਮਿਊਨਿਸਟ ਲੀਗ, ਜਿਸ ਨੂੰ ਏਂਗਲਜ ਨੇ 'ਮਜ਼ਦੂਰ ਜਮਾਤ ਦਾ ਪਹਿਲਾ ਅੰਤਰਰਾਸ਼ਟਰੀ ਅੰਦੋਲਨ' ਕਿਹਾ, ਵਿੱਚ 'ਲੀਗ ਆਫ਼ ਦ ਜਸਟ' ਦੇ ਮੈਂਬਰ, ਕਮਿਊਨਿਸਟ ਪੱਤਰ ਵਿਹਾਰ ਕਮੇਟੀ, ਇੰਗਲਿਸ਼ ਚਾਰਟਿਸਟ ਅਤੇ ਯੂਰਪ ਭਰ ਦੇ ਜਰਮਨ ਸ਼ਰਨਾਰਥੀ ਇਕੱਤਰ ਹੋਏ ਸਨ, ਉਸਨੂੰ ਏਂਗਲਜ ਨੇ 'ਲੀਗ ਆਫ਼ ਦ ਜਸਟ' ਦੇ ਮਾਟੋ 'ਸਾਰੇ ਲੋਕ ਭਰਾ ਭਰਾ ਹਨ', ਨੂੰ ਤਬਦੀਲ ਕਰ ਕੇ 'ਦੁਨੀਆ ਭਰ ਦੇ ਮਜਦੂਰੋ ਇੱਕ ਹੋ ਜਾਓ!' ਕਰ ਦੇਣ ਲਈ ਮਨਾਇਆ ਸੀ।[3]
ਹਵਾਲੇ[ਸੋਧੋ]
- ↑ http://www.marxists.org/archive/marx/works/1848/communist-manifesto/ch04.htm
- ↑ http://zeezeescorner.tumblr.com/post/31802944811/marx-tombstone
- ↑ Lucia Pradella in 'The Elgar Companion to Marxist Economics.' Edited by Ben fine and Alfredo Saad-Filho, 2012, p.178.