ਸਮੱਗਰੀ 'ਤੇ ਜਾਓ

ਦੁੰਬੀ ਘਾਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦੁੰਬੀ ਘਾਹ
Perotis indica

ਦੁੰਬੀ ਘਾਹ (ਅੰਗ੍ਰੇਜ਼ੀ ਨਾਮ: Perotis indica L.) ਪੇਰੋਟਿਸ ਜੀਨਸ ਦਾ ਘਾਹ ਪਰਿਵਾਰ ਵਿੱਚ ਏਸ਼ੀਅਨ, ਅਫਰੀਕੀ ਅਤੇ ਆਸਟਰੇਲੀਆਈ ਪੌਦਿਆਂ ਦੀ ਇੱਕ ਪ੍ਰਜਾਤੀ ਹੈ।[1][2]

ਇਹ ਮੌਸਮੀ ਨਦੀਨ ਪੰਜਾਬ ਵਿੱਚ ਆਮ ਕਰਕੇ ਮੂੰਗਫਲੀ ਦੀ ਫ਼ਸਲ ਵਿੱਚ ਜਾਂ ਰੇਤਲੀਆਂ ਜਮੀਨਾਂ ਵਿੱਚ ਪਾਇਆ ਜਾਂਦਾ ਹੈ। ਬੂਟੇ ਦਾ ਕੱਦ ਆਮ ਕਰਕੇ ਛੋਟਾ ਪਰ ਬੂਟਾ ਖੜਾ ਹੁੰਦਾ ਹੈ। ਸਿੱਟਾ ਇੱਕ ਸੰਘਣੀ ਦੁੰਬੀ ਸ਼ਕਲ ਦਾ ਹੁੰਦਾ ਹੈ। ਪੱਕਣ ਤੋਂ ਪਹਿਲਾਂ ਇਸ ਘਾਹ ਨੂੰ ਚਾਰੇ ਦੇ ਤੌਰ ਤੇ ਵੀ ਵਰਤਿਆ ਜਾ ਸਕਦਾ ਹੈ।

ਹਵਾਲੇ[ਸੋਧੋ]

  1. Aiton, William 1789. Hortus Kewensis 1: 85
  2. Grassbase - The World Online Grass Flora