ਦੇਗ ਤੇਗ਼ ਫ਼ਤਿਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਦੇਗ ਵ ਤੇਗ਼ ਵ ਫ਼ਤਿਹ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਦੇਗ ਤੇਗ਼ ਫ਼ਤਿਹ ਸਿੱਖਾਂ ਦੇ ‘ਕੌਮੀ ਤਰਾਨੇ’ ਦੇ ਪਹਿਲੇ ਬੋਲ ਨੇ। ਬੰਦਾ ਸਿੰਘ ਬਹਾਦਰ ਨੇ ਇੰਨਾਂ ਬੋਲਾਂ ਨੂੰ ਅਪਣੀ ਮਿਹਰ ਦੀ ਮੂਰਤ ਦਿੱਤੀ ਤੇ ਜੱਸਾ ਸਿੰਘ ਅਹਲਵਾਲਆ ਨੇ 1765 ਈਸਵੀ ’ਚ ਅਫ਼ਗ਼ਾਨੀਆਂ ਨਾਲ ਇੱਕ ਨਿਤਾਰਾ ਕਰਨ ਵਾਲੀ ਲੜਾਈ ਦੇ ਜਤਨ ਮਗਰੋਂ ਇਹ ਬੋਲ ਆਪਣੇ ਸੁੱਕੀਆਂ ’ਤੇ ਲਿਖਵਾਏ। ਇਹ ਲਿਖਵਾਉਣ ਦਾ ਰਿਵਾਜ ਮਹਾਰਾਜਾ ਰਣਜੀਤ ਸਿੰਘ ਦੇ ਵੇਲ਼ੇ ਤੱਕ ਰਿਹਾ। ਇਹਨੂੰ ਸਿੱਖ ਮਿਸਲਾਂ ਵੀ ਵਰਤਦੀਆਂ ਸਨ। ਇਹ ਪਟਿਆਲਾ ਰਿਆਸਤ ਦਾ ਵੀ ‘ਕੌਮੀ ਤਰਾਨਾ’ ਸੀ।

ਗੋਬਿੰਦਸ਼ਾਹੀ ਛਾਪ[ਸੋਧੋ]

ਹਕੂਮਤ: ਸਿੱਖ ਮਿਸਲਾਂ
ਮੋਹਰ: ਗੋਬਿੰਦਸ਼ਾਹੀ ਸਿੱਕਾ

ਹਕੂਮਤ: ਸਰਕਾਰ-ਏ-ਖਾਲਸਾ
ਮੋਹਰ: ਨਾਨਕਸ਼ਾਹੀ ਸਿੱਕਾ

ਸਾਮ੍ਹਣੇ: ਫ਼ਾਰਸੀ

دیگ تیغ فتح نصرتِ بیدرنگ یافت از نانک گرو گوبند سنگھ
ਦੇਗ ਤੇਗ਼ ਫ਼ਤਹਿ ਨੁਸਰਤ ਬੇਦਰੰਗ ਯਾਫ਼ਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ
ਤਰਜਮਾ
ਲੰਗਰ, ਸ਼ਸਤਰ, ਸਫਲਤਾ ਅਤੇ ਬੇਰੋਕ ਜਿੱਤ ਨਾਨਕ ਗੁਰੂ ਗੋਬਿੰਦ ਸਿੰਘ ਦੇ ਮਿਹਰ ਸਦਕਾ

ਬਾਰਲੇ ਜੋੜ[ਸੋਧੋ]