ਦੇਬੀ ਮਖਸੂਸਪੁਰੀ
ਦੇਬੀ ਮਖਸੂਸਪੁਰੀ | |
---|---|
![]() | |
ਜਾਣਕਾਰੀ | |
ਜਨਮ | ਮਖਸੂਸਪੁਰ, ਹੁਸ਼ਿਆਰਪੁਰ, ਪੰਜਾਬ | 10 ਜੂਨ 1966
ਸਾਲ ਸਰਗਰਮ | 1994-ਹਾਲ, ਗੀਤਕਾਰ - 1986-ਹਾਲ |
ਵੈਂਬਸਾਈਟ | debimakhsoospuri |
ਦੇਬੀ ਮਖਸੂਸਪੁਰੀ (ਅੰਗ੍ਰੇਜ਼ੀ: Debi Makhsoospuri; ਜਨਮ: ਗੁਰਦੇਵ ਸਿੰਘ ਗਿੱਲ; ਮਿਤੀ 10 ਜੂਨ 1966) ਇੱਕ ਪੰਜਾਬੀ ਗਾਇਕ, ਗੀਤਕਾਰ, ਸ਼ਾਇਰ ਅਤੇ ਕਵੀ ਹੈ। ਉਹ ਸ਼ੁਰੁਆਤ ਵਿੱਚ ਗੀਤਕਾਰ ਸੀ ਅਤੇ ਉਸ ਦਾ ਪਹਿਲਾ ਗੀਤ ਗਾਇਕ ਕੁਲਦੀਪ ਮਾਣਕ ਨੇ ਗਾਇਆ।[1][2] ਉਦੋਂ ਇਹਨਾਂ ਦੀ ਉਮਰ ਵੀਹ ਸਾਲ ਦੀ ਸੀ। ਬਾਅਦ ਵਿੱਚ ਉਸਨੇ ਮਨਮੋਹਨ ਵਾਰਿਸ, ਕਮਲ ਹੀਰ, ਸਰਦੂਲ ਸਿਕੰਦਰ, ਅਤੇ ਹੰਸ ਰਾਜ ਹੰਸ ਵਰਗੇ ਪੰਜਾਬੀ ਕਲਾਕਾਰਾਂ ਲਈ ਗੀਤ ਲਿਖੇ ਹਨ। ਉਸਨੇ 1994 ਵਿੱਚ ਆਪਣੀ ਪਹਿਲੀ ਐਲਬਮ "ਜਦ ਮਾਂ ਨਹੀਂ ਰਹਿੰਦੀ" ਨਾਲ ਆਪਣੀ ਗਾਇਕੀ ਦੀ ਸ਼ੁਰੂਆਤ ਕੀਤੀ।[3]
ਮੁੱਢਲਾ ਜੀਵਨ ਅਤੇ ਕਰੀਅਰ
[ਸੋਧੋ]ਦੇਬੀ ਦਾ ਅਸਲੀ ਨਾਮ ਗੁਰਦੇਵ ਸਿੰਘ ਗਿੱਲ ਸੀ, ਉਸਦਾ ਜਨਮ 10 ਜੂਨ 1966 ਨੂੰ ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮਖਸੂਸਪੁਰ ਵਿੱਚ ਹੋਇਆ।[4] ਉਹ ਹੁਣ ਕੈਨੇਡਾ ਵਿੱਚ ਰਹਿੰਦਾ ਹੈ। ਮਖਸੂਸਪੁਰੀ ਦੀ ਪਹਿਲੀ ਐਲਬਮ "ਜਦ ਮਾਂ ਨਹੀਂ ਰਹਿੰਦੀ" 1994 ਵਿੱਚ ਆਈ ਸੀ। ਉਸਦੇ ਦੱਸਣ ਮੁਤਾਬਿਕ ਓਹ ਜਿਆਦਾਤਰ ਪੰਜਾਬੀ ਸ਼ਾਇਰਾਂ ਜਿਵੇਂ ਕਿ ਸਾਹਿਰ ਲੁਧਿਆਣਵੀ, ਸ਼ਿਵ ਕੁਮਾਰ ਬਟਾਲਵੀ, ਡਾ. ਜਗਤਾਰ, ਅਤੇ ਡਾ, ਸੁਰਜੀਤ ਪਾਤਰ ਦੀ ਸ਼ਾਇਰੀ ਤੋਂ ਪ੍ਰਭਾਵਿਤ ਹੈ।
ਦੇਬੀ ਮਖਸੂਸਪੁਰੀ ਨੇ ਆਪਣੀ ਰੂਹਾਨੀ ਅਤੇ ਮੁਹੱਬਤ ਸਬੰਧੀ ਸ਼ਾਇਰੀ ਅਤੇ ਕਵਿਤਾਵਾਂ ਲਈ ਵਿਆਪਕ ਪ੍ਰਸਿੱਧੀ ਪ੍ਰਾਪਤ ਕੀਤੀ। ਉਸਦੀ ਕਵਿਤਾ ਆਪਣੀ ਸਾਦਗੀ ਅਤੇ ਡੂੰਘਾਈ ਲਈ ਜਾਣੀ ਜਾਂਦੀ ਹੈ, ਜੋ ਅਕਸਰ ਰੋਜ਼ਾਨਾ ਜੀਵਨ ਦੇ ਭਾਵਨਾਤਮਕ ਸੰਘਰਸ਼ਾਂ ਅਤੇ ਖੁਸ਼ੀਆਂ ਨੂੰ ਦਰਸਾਉਂਦੀ ਹੈ। ਆਪਣੀਆਂ ਸ਼ਕਤੀਸ਼ਾਲੀ ਕਵਿਤਾਵਾਂ ਰਾਹੀਂ, ਉਹ ਪਾਠਕਾਂ ਨਾਲ ਭਾਵਨਾਤਮਕ ਪੱਧਰ 'ਤੇ ਜੁੜਦਾ ਹੈ। ਉਸਦੀ ਕਵਿਤਾ ਅਤੇ ਗੀਤ ਪਿਆਰ, ਦਿਲ ਟੁੱਟਣ, ਤਾਂਘ, ਅਧਿਆਤਮਿਕਤਾ ਅਤੇ ਸਮਾਜਿਕ ਮੁੱਦਿਆਂ ਦੇ ਵਿਸ਼ਿਆਂ ਨੂੰ ਕਵਰ ਕਰਦੇ ਹਨ, ਜਿਸ ਦਾ ਹਰੇਕ ਟੁਕੜਾ ਖੁਸ਼ੀ ਅਤੇ ਦੁੱਖ ਦੋਵਾਂ ਵਿੱਚ ਸੁੰਦਰਤਾ ਲੱਭਣ ਦੀ ਉਸਦੀ ਯੋਗਤਾ ਨੂੰ ਦਰਸਾਉਂਦਾ ਹੈ।
ਉਸ ਦਾ ਸਭ ਪਹਿਲਾ ਪੇਸ਼ੇਵਰ ਗੀਤ ਗਾਇਕ ਕੁਲਦੀਪ ਮਾਣਕ ਨੇ ਗਾਇਆ। ਗੀਤਕਾਰੀ ਦੇ ਕਰੀਅਰ ਵਿੱਚ ਉਸਨੇ ਜਿਆਦਾਤਰ ਮਨਮੋਹਨ ਵਾਰਿਸ ਅਤੇ ਕਮਲ ਹੀਰ ਲਈ ਗੀਤ ਲਿਖੇ। ਬਾਅਦ ਵਿੱਚ ਉਸਨੇ ਖੁਦ ਗਾਇਕ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ।
ਲਾਈਵ ਅਤੇ ਰਿਕਾਰਡ ਹੋਈਆਂ ਐਲਬਮਾਂ
[ਸੋਧੋ]ਉਸਨੇ 15 ਤੋਂ ਵੱਧ ਸਟੂਡੀਓ ਐਲਬਮ ਅਤੇ 6 ਲਾਈਵ ਐਲਬਮ ਰਿਲੀਜ਼ ਕੀਤੇ ਹਨ।
- ਅੱਖੀਆਂ - 1998
- ਬੱਲੇ ਨੀ ਬੱਲੇ - 1999
- ਸਾਡੀ ਗਲੀ ਲੰਘਦੇ ਰਹੋ - 1999
- ਮੁਖੜੇ ਦਾ ਲਿਸ਼ਕਾਰਾ - 2001
- ਯਾਰਾਨੇ - 2003
- ਸੋਨੇ ਦਾ ਤਵੀਤ - 2004
- ਸਿੱਖੀ ਨਾਲ ਇਸ਼ਕ - 2008
- ਕ੍ਰੇਜ਼ੀ 17 - 2009
- ਮੈਨੁ ਮੇਰਾ ਮਾਲਕਾ - 2009
- ਇਸ਼ਕ ਦੀ ਮਹਿੰਦੀ - 2009
- ਯੂਕੇ ਰੌਕਿੰਗ ਪਾਰਟੀ ਗਰੂਵ ਇਨ - 2009
- ਡੀਜੇ ਸਟਾਈਲ ਆਓ ਰੌਕ - 2009
- ਮਿਹਰਬਾਨੀ - 2011
- ਤੇਰੇ ਨਾਲ ਪਿਆਰ - 2011
- ਮਹਿਬੂਬ - 2011
- ਦੇਬੀ ਦੀ ਯਾਦ: ਯਾਦਾਂ - 2012
- ਯਾਰਾਨੇ - 2012
- ਤੇਰਾ ਸ਼ਹਿਰ - 2013
- ਸਾਜਨਾ - 2014
- ਮੁਖੜੇ ਦੇ ਲਿਸ਼ਕਾਰਾ - 2021
- ਅੱਖੀਆਂ ਡਾਕੇ ਮਾਰਦੀਆਂ - 2024
- ਮੁਹੱਬਤ - 2025[5]
ਲਾਈਵ
[ਸੋਧੋ]- ਦੇਬੀ ਲਾਈਵ 1 - 2004
- ਦੇਬੀ ਲਾਈਵ 2 - 2005
- ਦੇਬੀ ਲਾਈਵ 3 - 2007
- ਦੇਬੀ ਲਾਈਵ 4 - 2009
- ਦੇਬੀ ਲਾਈਵ 5 (ਸਲਾਮ ਜ਼ਿੰਦਗੀ) - 2013
- ਦੇਬੀ ਲਾਈਵ 6 - 2017
- ਦੇਬੀ ਲਾਈਵ 7 (ਦਿਲ ਦੀ ਦੌਲਤ) - 2020
- ਦੇਬੀ ਲਾਈਵ 8 (ਕਿੱਸੇ ਮੁਹੱਬਤ ਦੇ) - 2024
ਸਿੰਗਲ ਗੀਤ
[ਸੋਧੋ]- ਤੇਰੀਆਂ ਗੱਲਾਂ (ਰਣਜੀਤ ਰਾਣਾ ਨਾਲ) - 2019
- ਕਵਿਤਾ - 2020
- ਹੁਸਨ - 2020
- ਝਾਂਜਰ - 2021
- ਪਾਰਟੀਸ਼ਨ 1947 (ਫੀਚਰ ਗੁਰਪ੍ਰੀਤ ਘੁੱਗੀ) - 2022[6]
- ਅਹਿਸਾਨ - 2022
- ਪਿਤਾ - 2023
- ਆਪਾਂ ਵਿਛੜੇ - 2024
- ਜਵਾਨੀ (ਸੁਲਤਾਨ ਨਾਲ) -2025
ਮਹਿਮਾਨ ਦਿੱਖ
[ਸੋਧੋ]- ਓਹ 2024 ਵਿੱਚ ਸ਼ਾਇਰ (ਫ਼ਿਲਮ) ਵਿੱਚ ਮਹਿਮਾਨ ਭੂਮਿਕਾ ਵਿੱਚ ਨਜ਼ਰ ਆਏ।[7]
ਕਿਤਾਬਾਂ
[ਸੋਧੋ]- ਉਮੀਦਾਂ ਦੇ ਚਿਰਾਗ[8]
ਉੱਪਰ ਦੱਸੀ ਗਈ ਕਿਤਾਬ ਵਿੱਚੋਂ ਦੋ ਲਾਈਨਾਂ ਸ਼ਾਇਰੀ ਦਾ ਨਮੂਨਾ:
ਕੀ ਕਹਿਣੇ ਮੇਰੇ ਲੇਖਾਂ ਦੇ.. ਤੇਰੇ ਕੇਸਾਂ ਨਾਲੋਂ ਕਾਲੇ ਨੇ..
ਦੁੱਖ ਆਪਣੇ ਤੈਨੂੰ ਕਿਉਂ ਦੇਵਾਂ.. ਮੈਂ ਬੱਚਿਆਂ ਵਾਂਗੂੰ ਪਾਲੇ ਨੇ.. !!
ਹਵਾਲੇ
[ਸੋਧੋ]- ↑ "Debi Makhsoospuri Biography » 5abi Music". web.archive.org. 2012-07-05. Archived from the original on 2012-07-05. Retrieved 2025-05-11.
{{cite web}}
: CS1 maint: bot: original URL status unknown (link) - ↑ "Debi Makhsoospuri". PunjabSpider.com. Retrieved ਨਵੰਬਰ 18, 2012.
{{cite web}}
: External link in
(help)|publisher=
- ↑ "Debi Makhsoospuri - Punjabi Singer, Songwriter, Poet". DryTickets.com.au (in ਅੰਗਰੇਜ਼ੀ). 2017-07-04. Retrieved 2025-05-11.
- ↑ "Debi Makhsoospuri Biography". 5abiMusic.com. ਮਈ 2011. Archived from the original on 2012-07-05. Retrieved ਨਵੰਬਰ 18, 2012.
{{cite web}}
: External link in
(help); Unknown parameter|publisher=
|dead-url=
ignored (|url-status=
suggested) (help) - ↑ "Debi Makhsoospuri". SoundCloud (in ਅੰਗਰੇਜ਼ੀ). Retrieved 2025-05-11.
- ↑ Partition 1947 (Full Song) Debi Makhsoospuri Ft. Gurpreet Ghuggi (Music), 2021-08-17, retrieved 2025-05-11
- ↑ Singh, Uday Pratap (2024-04-19), Shayar (Drama), Praveen Kumar Aawara, Bunty Bains, Neeru Bajwa, Nagaada Film Studio, Neeru Bajwa Entertainment, retrieved 2025-05-11
- ↑ "Umidan De Chirag – Azaad Publications" (in ਅੰਗਰੇਜ਼ੀ (ਅਮਰੀਕੀ)). Retrieved 2025-05-11.