ਦੇਵੇਨ ਵਰਮਾ
ਦੇਵਨ ਵਰਮਾ | |
---|---|
ਜਨਮ | 23 ਅਕਤੂਬਰ 1937 |
ਮੌਤ | 2 ਦਸੰਬਰ 2014 ਪੂਨਾ | (ਉਮਰ 77)
ਪੇਸ਼ਾ | ਅਦਾਕਾਰ |
ਜੀਵਨ ਸਾਥੀ | ਰੂਪਾ ਗਾੰਗੁਲੀ |
ਦੇਵੇਨ ਵਰਮਾ (23 ਅਕਤੂਬਰ 1937-2 ਦਸੰਬਰ 2014), ਗੁਲਜ਼ਾਰ, ਰਿਸ਼ੀਕੇਸ਼ ਮੁਖਰਜੀ, ਅਤੇ ਬਾਸੂ ਚੈਟਰਜੀ ਵਰਗੇ ਨਿਰਦੇਸ਼ਕਾਂ ਦੇ ਨਾਲ, ਖਾਸ ਤੌਰ ਤੇ ਆਪਣੀਆਂ ਹਾਸਰਸੀ ਭੂਮਿਕਾਵਾਂ ਲਈ ਜਾਣਿਆ ਜਾਂਦਾ ਇੱਕ ਭਾਰਤੀ ਫਿਲਮ ਅਤੇ ਟੈਲੀਵਿਜ਼ਨ ਅਭਿਨੇਤਾ ਸੀ।[1] ਉਹ ਬੇਸ਼ਰਮ ਸਮੇਤ ਕੁਝ ਫਿਲਮਾਂ ਦਾ ਨਿਰਮਾਤਾ ਅਤੇ ਨਿਰਦੇਸ਼ਕ ਵੀ ਹੈ। ਉਸ ਨੇ ਚੋਰੀ ਮੇਰਾ ਕਾਮ, ਚੋਰ ਕੇ ਘਰ ਚੋਰ ਅਤੇ ਅੰਗੂਰ ਵਿੱਚ ਆਪਣੇ ਕੰਮ ਲਈ ਫ਼ਿਲਮਫ਼ੇਅਰ ਬੈਸਟ ਕਮੇਡੀਅਨ ਅਵਾਰਡ ਜਿੱਤਿਆ ਹੈ। ਗੁਲਜ਼ਾਰ ਦੀ ਨਿਰਦੇਸ਼ਿਤ ਅੰਗੂਰ ਨੂੰ ਅਜੇ ਵੀ ਬਾਲੀਵੁੱਡ ਦੀਆਂ ਸਭ ਤੋਂ ਵਧੀਆ ਕਮੇਡੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[2][3]
ਜੀਵਨ
[ਸੋਧੋ]23 ਅਕਤੂਬਰ 1937 ਨੂੰ ਗੁਜਰਾਤ ਦੇ ਕੱਛ ਵਿੱਚ ਜਨਮੇ ਦੇਵਨ ਵਰਮਾ ਨੇ ਪੂਣੇ ਤੋਂ ਪਢਾਈ ਕੀਤੀ ਅਤੇ ਨ੍ਵ੍ਰੋਸ੍ਜੀ ਵਾਡੀਆ ਕਾਲੇਜ ਜੋ ਕੀ ਯੂਨੀਵਰਸਿਟੀ ਆਫ਼ ਪੂਣੇ ਨਾਲ ਜੁੜਿਆ ਹੈ ਵਿੱਚ ਸਿੱਖਿਆ ਪ੍ਰਾਪਤ ਕੀਤੀ ਅਤੇ ਰਾਜਨੀਤੀ ਅਤੇ ਸਮਾਜਿਕ ਸਿੱਖਿਆ ਵਿੱਚ ਡਿਗਰੀ ਹਾਸਿਲ ਕੀਤੀ| ਦੇਵਨ ਵਰਮਾ ਨੇ ਰੂਪਾ ਗਾੰਗੁਲੀ ਜੋ ਕੀ ਬਾਲਿਵੂੱਡ ਅਦਾਕਾਲ ਅਸ਼ੋਕ ਕੁਮਾਰ ਦੀ ਕੁੜੀ ਹੈ ਨਾਲ ਵਿਆਹ ਕੀਤਾ |
ਅਵਾਰਡ
[ਸੋਧੋ]- ਫ਼ਿਲਮਫ਼ੇਅਰ ਬੈਸਟ ਕਮੇਡੀਅਨ ਅਵਾਰਡ ਅੰਗੂਰ 1982 ਲਈ,
- ਫ਼ਿਲਮਫ਼ੇਅਰ ਬੈਸਟ ਕਮੇਡੀਅਨ ਅਵਾਰਡ ਚੋਰ ਕੇ ਘਰ ਚੋਰ ਵਾਸਤੇ,
- ਫ਼ਿਲਮਫ਼ੇਅਰ ਬੈਸਟ ਕਮੇਡੀਅਨ ਅਵਾਰਡ ਚੋਰੀ ਮੇਰਾ ਕਾਮ ਵਾਸਤੇ।
ਹਵਾਲੇ
[ਸੋਧੋ]- ↑
- ↑ Hasna Mana Hai: Bollywood's best comedies Archived 2012-07-10 at Archive.is Indiatimes, 27 May 2005.
- ↑