ਦੇਵ ਮੋਗ੍ਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਦੇਵ ਮੋਗ੍ਰਾ ( ਦੇਵਮੋਗ੍ਰਾ ਜਾਂ ਯਾਹ ਦੇਵਮੋਗੀ) ਹਿੰਦੂ ਮਿਥਿਹਾਸ ਵਿੱਚ ਇੱਕ ਨਾਮਵਰ ਸ਼ਖਸੀਅਤ ਹੈ, ਜੋ ਸਤਪੁਦਾ ਪਹਾੜੀ ਲੋਕਾਂ ਲਈ ਇੱਕ ਦੇਵੀ ਹੈ।

ਭਾਰਤ ਦੇ ਗੁਜਰਾਤ ਰਾਜ ਦੇ ਸਾਗਬਰਾ ਸ਼ਹਿਰ ਦੇ ਨੇੜੇ ਇੱਕ ਪਹਾੜੀ 'ਤੇ ਇਸ ਦੇਵੀ ਦਾ ਮੰਦਰ ਹੈ।[1][2] ਕਿਹਾ ਜਾਂਦਾ ਹੈ ਕਿ ਮੰਦਰ ਨੂੰ ਸੱਤ ਪੀੜ੍ਹੀਆਂ ਪਹਿਲਾਂ ਬਣਾਇਆ ਗਿਆ ਸੀ ਜਦੋਂ ਉਸ ਵੇਲੇ ਦੇ ਮਹਾਂ ਪੁਜਾਰੀ ਨੇ ਦੇਵ ਮੋਗ੍ਰਾ ਦਾ ਦਰਸ਼ਨ ਦੇਖਿਆ ਸੀ.[2]

ਮੰਦਰ 'ਚ ਫਰਵਰੀ ਤੋਂ ਮਾਰਚ ਵਿੱਚ ਇੱਕ ਸਾਲਾਨਾ ਤਿਉਹਾਰ ਹੁੰਦਾ ਹੈ ਜਿੱਥੇ ਅੰਦਾਜ਼ਨ 5 ਤੋਂ 7 ਲੱਖ (500,000 ਤੋਂ 700,000) ਲੋਕ ਹਾਜ਼ਰ ਹੁੰਦੇ ਹਨ।[2]

ਦੰਤਕਥਾ[ਸੋਧੋ]

ਇਸ ਦੇਵੀ ਬਾਰੇ ਇੱਕ ਕਲਪਨਾ ਇਹ ਹੈ ਕਿ ਉਹ ਇੱਕ ਸੁੰਦਰ ਰਾਜਕੁਮਾਰੀ ਸੀ ਬਹੁਤ ਸਾਰੇ ਰਾਜਕੁਮਾਰ ਅਤੇ ਮਹਾਰਾਜਾ ਉਸ ਨਾਲ ਵਿਆਹ ਕਰਨਾ ਚਾਹੁੰਦੇ ਸਨ। ਉਸ ਦੀ ਇੱਕ ਭੈਣ ਸੀ ਜਿਸ ਦਾ ਨਾਂ ਪੰਡੋਰੀ ਮਾਤਾ ਸੀ। ਕਿਉਂਕਿ ਦੇਵ ਮੋਗ੍ਰਾ ਮਾਤਾ ਬਹੁਤ ਸੁੰਦਰ ਦੀ, ਕੋਈ ਵੀ ਉਸਦੀ ਭੈਣ ਨਾਲ ਵਿਆਹ ਕਰਨਾ ਨਹੀਂ ਚਾਹੁੰਦਾ ਸੀ। ਇਸ ਸਭ ਦੇ ਬਾਅਦ ਮੋਗ੍ਰਾ ਨੇ ਜੰਗਲ 'ਚ ਰਹਿਣ ਦਾ ਫ਼ੈਸਲਾ ਕੀਤਾ।

ਹਵਾਲੇ[ਸੋਧੋ]

  1. Gazetteer. 6. India: Government Central Press. 1880. p. 161. Retrieved 23 November 2014. 
  2. 2.0 2.1 2.2 Tribhuwan, Robin David (2003). Fairs and Festivals of Indian Tribes. New Delhi: Discovery Pub. House. pp. 230–231. ISBN 8171416403. Retrieved 23 November 2014.