ਦੋਜ਼ ਡੇਜ਼ (ਨਾਵਲ)
ਲੇਖਕ | ਸੁਨੀਲ ਗੰਗੋਪਾਧਿਆਏ |
---|---|
ਮੂਲ ਸਿਰਲੇਖ | সেই সময় (ਸੇਈ ਸਮਾਏ) |
ਅਨੁਵਾਦਕ | ਅਰੁਣ ਚੱਕਰਾਬੋਰਤੀ |
ਦੇਸ਼ | ਭਾਰਤ |
ਭਾਸ਼ਾ | ਬੰਗਾਲੀ |
ਵਿਧਾ | ਇਤਿਹਾਸਕ ਨਾਵਲ |
ਪ੍ਰਕਾਸ਼ਕ | ਆਨੰਦਾ ਪ੍ਰਕਾਸ਼ਕ, ਪੈਂਗੂਇਨ ਪ੍ਰਕਾਸ਼ਕ |
ਅੰਗਰੇਜ਼ੀ ਵਿੱਚ ਪ੍ਰਕਾਸ਼ਿਤ | 1997 |
ਅਵਾਰਡ | ਸਾਹਿਤ ਅਕਾਦਮੀ ਪੁਰਸਕਾਰ |
ਆਈ.ਐਸ.ਬੀ.ਐਨ. | 9780140268522 |
ਓ.ਸੀ.ਐਲ.ਸੀ. | 39516159 |
ਤੋਂ ਬਾਅਦ | ਫਰਸਟ ਲਾਇਟ |
ਦੋਜ਼ ਡੇਜ਼ ( ਬੰਗਾਲੀ: সেই সময়) ਸੁਨੀਲ ਗੰਗੋਪਾਧਿਆਏ ਦਾ ਇੱਕ ਇਤਿਹਾਸਕ ਨਾਵਲ ਹੈ। ਇਹ ਪਹਿਲੀ ਵਾਰ ਬੰਗਾਲੀ ਸਾਹਿਤਕ ਮੈਗਜ਼ੀਨ ਦੇਸ਼ ਵਿੱਚ ਲੜੀਵਾਰ ਨਾਵਲ ਦੇ ਰੂਪ ਵਿੱਚ ਪ੍ਰਕਾਸ਼ਿਤ ਹੋਇਆ ਸੀ। ਗੰਗੋਪਾਧਿਆਏ ਨੇ 1985 ਵਿੱਚ ਇਸ ਨਾਵਲ ਲਈ ਸਾਹਿਤ ਅਕਾਦਮੀ ਪੁਰਸਕਾਰ ਹਾਸਿਲ ਕੀਤਾ।
ਕਹਾਣੀ ਈਸ਼ਵਰ ਚੰਦਰ ਵਿਦਿਆਸਾਗਰ, ਸੁਧਾਰਕ ਸਮੇਤ ਮਹਾਨ ਇਤਿਹਾਸਕ ਸ਼ਖਸੀਅਤਾਂ ਦੇ ਨਾਲ, ਨਬੀਨਕੁਮਾਰ (ਕਾਲੀਪ੍ਰਸੰਨ ਸਿੰਘਾ 'ਤੇ ਆਧਾਰਿਤ ਪਾਤਰ) ਮਾਈਕਲ ਮਧੂਸੂਦਨ ਦੱਤ, ਕਵੀ; ਪਿਤਾ ਅਤੇ ਪੁੱਤਰ ਦੀ ਜੋੜੀ ਦਵਾਰਕਾਨਾਥ ਟੈਗੋਰ ਅਤੇ ਦੇਬੇਂਦਰਨਾਥ ਟੈਗੋਰ ; ਹਰੀਸ਼ ਮੁਖਰਜੀ, ਪੱਤਰਕਾਰ; ਕੇਸ਼ਬ ਚੰਦਰ ਸੇਨ, ਬ੍ਰਾਹਮੋ ਸਮਾਜ ਦੇ ਕੱਟੜਪੰਥੀ; ਡੇਵਿਡ ਹੇਅਰ ਅਤੇ ਜੌਨ ਬੈਥੂਨ, ਅੰਗਰੇਜ਼ੀ ਸਿੱਖਿਆ ਸ਼ਾਸਤਰੀ; ਦੀਨਬੰਧੂ ਮਿੱਤਰਾ, ਨਾਟਕਕਾਰ; ਰਾਧਾਨਾਥ ਸਿਕਦਾਰ, ਗਣਿਤ-ਸ਼ਾਸਤਰੀ; ਭੂਦੇਵ ਮੁਖੋਪਾਧਿਆਏ, ਨਾਵਲਕਾਰ ਆਦਿ ਦੇ ਜੀਵਨ ਦੁਆਲੇ ਕੇਂਦਰਿਤ ਹੈ।[1]
ਯੁਗਾਂਤਰ, ਇੱਕ ਭਾਰਤੀ ਟੈਲੀਵਿਜ਼ਨ ਲੜੀ ਜੋ 1980 ਦੇ ਦਹਾਕੇ ਵਿੱਚ ਡੀਡੀ ਨੈਸ਼ਨਲ 'ਤੇ ਪ੍ਰਸਾਰਿਤ ਕੀਤੀ ਗਈ ਸੀ, ਸੇਈ ਸੋਮੋਏ 'ਤੇ ਅਧਾਰਤ ਸੀ।[2] ਨਾਵਲ ਦਾ ਗੁਜਰਾਤੀ ਵਿੱਚ ਅਨੁਵਾਦ ਉਮਾ ਰੰਦੇਰੀਆ ਦੁਆਰਾ ਨਵ ਯੁਗਨੂ ਪਰੋਧ (2002) ਵਜੋਂ ਕੀਤਾ ਗਿਆ ਸੀ।[3]
ਹਵਾਲੇ
[ਸੋਧੋ]- ↑ "Those Days". Penguin Books India. Retrieved 24 October 2012.
- ↑ "Yugantar (Old Doordarshan TV Serial)". Free Online India (in ਅੰਗਰੇਜ਼ੀ (ਅਮਰੀਕੀ)). Archived from the original on 2021-01-27. Retrieved 2021-01-19.
- ↑ Rao, D. S. (2004). Five Decades: The National Academy of Letters, India : a Short History of Sahitya Akademi. New Delhi: Sahitya Akademi. p. 48. ISBN 978-81-260-2060-7.