ਰੌਬਰਟ ਡਾਓਨੀ ਜੂਨੀਅਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰੌਬਰਟ ਡਾਓਨੀ ਜੂਨੀਅਰ
Robert Downey Jr 2014 Comic Con (cropped).jpg
ਡਾਓਨੀ 2014 ਵਿੱਚ
ਜਨਮਰੌਬਰਟ ਜੌਨ ਡਾਓਨੀ ਜੂਨੀਅਰ
(1965-04-04) 4 ਅਪ੍ਰੈਲ 1965 (ਉਮਰ 56)
ਮੈਨਹੈਟਨ, ਨਿਊ ਯਾਰਕ, ਅਮਰੀਕਾ
ਪੇਸ਼ਾਅਦਾਕਾਰ, ਪ੍ਰਡਿਊਸਰ, ਗਾਇਕ, ਹਾਸ-ਰਸ ਕਲਾਕਾਰ
ਸਰਗਰਮੀ ਦੇ ਸਾਲ1970–ਜਾਰੀ
ਸਾਥੀਡੈਬੋਰਾਹ ਫ਼ਾਲਕੋਨਰ (m. 1992–d. 2004)
ਸੂਜ਼ੈਨ ਡਾਓਨੀ (m. 2005)
ਬੱਚੇ3
ਮਾਤਾ-ਪਿਤਾਰੌਬਰਟ ਡਾਓਨੀ ਸੀਨੀਅਰ
Elsie ਐਨ ਫ਼ੋਰਡ (deceased)

ਰੌਬਰਟ ਜੌਨ ਡਾਓਨੀ ਜੂਨੀਅਰ (ਜਨਮ 4 ਅਪਰੈਲ 1965)[1] ਇੱਕ ਅਮਰੀਕੀ ਅਦਾਕਾਰ, ਪ੍ਰੋਡਿਊਸਰ ਅਤੇ ਗਾਇਕ ਹੈ ਜੋ ਜ਼ਿਆਦਾਤਰ ਆਇਰਨ ਮੈਨ ਫ਼ਿਲਮ ਲੜੀ ਵਿੱਚ ਨਿਭਾਏ ਆਪਣੇ ਕਿਰਦਾਰ ਆਇਰਨ ਮੈਨ/ਟੋਨੀ ਸਟਾਰਕ ਕਰ ਕੇ ਜਾਣਿਆ ਜਾਂਦਾ ਹੈ। ਜਵਾਨੀ ਵਿੱਚ ਇਸ ਦਾ ਕੈਰੀਅਰ ਸਿਖ਼ਰ ’ਤੇ ਸੀ ਅਤੇ ਇਸਤੋਂ ਬਾਅਦ ਇਹਨਾਂ ਨੂੰ ਕਾਨੂੰਨੀ ਔਕੜਾਂ ਦਾ ਸਾਹਮਣਾ ਕਰਨਾ ਪਿਆ ਅਤੇ ਅਧਖੜ ਉਮਰ ਵਿੱਚ ਇਹਨਾਂ ਨੂੰ ਵਪਾਰਕ ਕਾਮਯਾਬੀ ਮਿਲੀ।

ਪੰਜ ਸਾਲ ਦੀ ਉਮਰ ਵਿੱਚ ਆਪਣੇ ਪਿਤਾ ਰੌਬਰਟ ਡਾਓਨੀ ਸੀਨੀਅਰ ਦੀ ਫ਼ਿਲਮ ਪਾਊਂਡ (1970) ਨਾਲ਼ ਆਪਣੇ ਕੈਰੀਅਰ ਦੀ ਸ਼ੁਰੂਆਤ ਕਰ ਕੇ ਇਸ ਨੇ ਸਾਇੰਸ-ਗਲਪ ਕਾਮੇਡੀ ਫ਼ਿਲਮ ਵੀਅਰਡ ਸਾਇੰਸ (1985), ਡਰਾਮਾ ਫ਼ਿਲਮ ਲੈੱਸ ਦੈਨ ਜ਼ੀਰੋ (1987), ਏਅਰ ਅਮਰੀਕਾ (1990), ਕਾਮੇਡੀ ਸੋਪਡਿਸ਼ (1991), ਅਤੇ ਨੈਚੂਰਲ ਬੌਰਨ ਕਿਲਰਸ (1994) ਆਦਿ ਫ਼ਿਲਮਾਂ ਵਿੱਚ ਕੰਮ ਕੀਤਾ। 1992 ਦੀ ਫ਼ਿਲਮ ਚੈਪਲਿਨ ਵਿੱਚ ਇਸਨੇ ਮੁੱਖ ਕਿਰਦਾਰ, ਚਾਰਲੀ ਚੈਪਲਿਨ, ਨਿਭਾਇਆ ਜਿਸਦੇ ਸਦਕਾ ਇਸਨੂੰ ਅਕੈਡਮੀ ਅਵਾਰਡ ਫ਼ਾਰ ਬੈੱਸਟ ਐਕਟਰ ਲਈ ਨਾਮਜ਼ਦਗੀ ਮਿਲੀ।

ਇਸ ਦੀਆਂ ਹੋਰ ਫ਼ਿਲਮਾਂ ਵਿੱਚ ਦ ਸਿੰਗਿੰਗ ਡਿਟੈਕਟਿਵ (2003), ਗੋਥਿਕਾ (2003), ਕਿੱਸ ਕਿੱਸ ਬੈਂਗ ਬੈਂਗ (2005), ਐਨੀਮੇਟਿਡ ਸਾਇੰਸ-ਗਲਪ ਅ ਸਕੈਨਰ ਡਾਰਕਲੀ (2006), ਜ਼ੋਡੀਐਕ (2007), ਅਤੇ ਟ੍ਰੌਪਿਕ ਥੰਡਰ (2008), ਜਿਸ ਲਈ ਇਸਨੂੰ ਅਕੈਡਮੀ ਅਵਾਰਡ ਫ਼ਾਰ ਬੈੱਸਟ ਸਪੋਰਟਿੰਗ ਐਕਟਰ ਲਈ ਨਾਮਜ਼ਦਗੀ ਮਿਲੀ, ਸ਼ਾਮਲ ਹਨ। 2008 ਤੋਂ ਇਹ ਕਈ ਫ਼ਿਲਮਾਂ ਮਾਰਵਲ ਦੇ ਸੂਪਰਹੀਰੋ ਟੋਨੀ ਸਟਾਰਕ/ਆਇਰਨ ਮੈਨ ਦੇ ਕਿਰਦਾਰ ਨਿਭਾਉਂਦਾ ਆ ਰਿਹਾ ਹੈ। ਗਾਏ ਰਿਚੀ ਦਿ ਫ਼ਿਲਮ ਸ਼ਰਲੌਕ ਹੋਲਮਸ (2009) ਅਤੇ ਇਸ ਦੇ ਦੂਜੇ ਭਾਗ (2011) ਵਿੱਚ ਵੀ ਇਸਨੇ ਮੁੱਖ ਕਿਰਦਾਰ ਨਿਭਾਇਆ।

ਡਾਓਨੀ ਉਹਨਾਂ ਛੇ ਫ਼ਿਲਮਾਂ ’ਚ ਕੰਮ ਕਰ ਚੁੱਕੇ ਹਨ ਜਿੰਨ੍ਹਾਂ ਨੇ ਦੁਨੀਆ-ਭਰ ਵਿੱਚ $500 ਮਿਲੀਅਨ (ਅਮਰੀਕੀ ਡਾਲਰ) ਤੋਂ ਵੱਧ ਕਮਾਈ ਕੀਤੀ। ਇਹਨਾਂ ਵਿੱਚੋ ਦੋ ਫ਼ਿਲਮਾਂ, ਦ ਅਵੈਂਜਰਸ ਅਤੇ ਆਇਰਨ ਮੈਨ 3, ਨੇ $1 ਬਿਲੀਅਨ ਹਰੇਕ ਤੱਕ ਕਮਾਈ ਕੀਤੀ। ਜੂਨ 2012 ਅਤੇ ਜੂਨ 2013 ਦੇ ਵਿਚਕਾਰ ਡਾਓਨੀ 75 ਮਿਲੀਅਨ ਅਮਰੀਕੀ ਡਾਲਰ ਦੀ ਕਮਾਈ ਨਾਲ਼ ਫ਼ੋਰਬਸ ਦੀ ਸਭ ਤੋਂ ਮਹਿੰਗੇ ਹਾਲੀਵੁੱਡ ਅਦਾਕਾਰਾਂ ਦੀ ਲਿਸਟ ਵਿੱਚ ਸਭ ਤੋਂ ਉਤਾਂਹ ਸੀ।[2]

ਹਵਾਲੇ[ਸੋਧੋ]

  1. "Robert Downey Jr. Biography". ਦ ਬਾਇਓਗ੍ਰਾਫ਼ੀ ਚੈਨਲ. Retrieved 26 ਅਪਰੈਲ 2014.  Check date values in: |access-date= (help)
  2. "Robert Downey Jr. Tops Forbes' List Of Hollywood's Highest-Paid Actors". ਫ਼ੋਰਬਸ. 2013-07-16. Retrieved 2013-08-01.