ਸਕਾਰਲੈਟ ਜੋਹਾਨਸਨ
ਸਕਾਰਲੈਟ ਜੋਹਾਨਸਨ | |
---|---|
![]() 2008 ਵਿੱਚ ਜੋਹਾਨਸਨ | |
ਜਨਮ | ਸਕਾਰਲੈਟ ਇੰਗਰਿਡ ਜੋਹਾਨਸਨ ਨਵੰਬਰ 22, 1984 ਨਿਊਯਾਰਕ ਸ਼ਹਿਰ, ਨਿਊਯਾਰਕ, ਸੰਯੁਕਤ ਰਾਜ ਅਮਰੀਕਾ |
ਨਾਗਰਿਕਤਾ | ![]() |
ਪੇਸ਼ਾ |
|
ਸਰਗਰਮੀ ਦੇ ਸਾਲ | 1994 ਤੋਂ ਹੁਣ ਤੱਕ |
ਜੀਵਨ ਸਾਥੀ |
|
ਬੱਚੇ | 1 |
ਪੁਰਸਕਾਰ | ਪੂਰੀ ਸੂਚੀ |
ਸਕਾਰਲੈਟ ਇੰਗਰਿਡ ਜੋਹਾਨਸਨ (/dʒoʊˈhænsən/; ਜਨਮ ਨਵੰਬਰ 22, 1984) ਇੱਕ ਅਮਰੀਕੀ ਗਾਇਕਾ ਅਤੇ ਅਭਿਨੇਤਰੀ ਹੈ। ਉਹ 2014 ਤੋਂ 2016 ਤੱਕ ਪੂਰੀ ਦੁਨੀਆ ਵਿੱਚ ਸਭ ਤੋਂ ਵੱਧ ਪੈਸੇ ਪ੍ਰਾਪਤ ਕਰਨ ਵਾਲੀ ਅਭਿਨੇਤਰੀ ਸੀ। ਉਸਨੂੰ ਫ਼ੋਰਬਸ ਸੈਲੀਬਰਿਟੀ 100 ਵਿੱਚ ਕਈ ਵਾਰ ਸ਼ਾਮਿਲ ਕੀਤਾ ਜਾ ਚੁੱਕਾ ਹੈ। ਉਹ ਹਾਲੀਵੁੱਡ ਵਾਕ ਆਫ਼ ਫ਼ੇਮ ਵਿੱਚ ਵੀ ਸ਼ਾਮਿਲ ਹੈ। ਉਸਦਾ ਜਨਮ ਮੈਨਹਟਨ, ਨਿਊਯਾਰਕ ਸ਼ਹਿਰ ਵਿੱਚ ਹੋਇਆ ਅਤੇ ਉਸਨੂੰ ਆਪਣੇ ਬਚਪਨ ਤੋਂ ਹੀ ਇੱਕ ਅਭਿਨੇਤਰੀ ਬਣਨ ਦਾ ਸ਼ੌਕ ਸੀ। ਉਸਦੀ ਸਟੇਜ ਉੱਪਰ ਪਹਿਲੀ ਭੂਮਿਕਾ ਆਫ਼-ਬਰਾਡਵੇ ਵਿੱਚ ਇੱਕ ਬਾਲ ਕਲਾਕਾਰ ਦੇ ਰੋਲ ਵਿੱਚ ਸੀ। ਜੋਹਾਨਸਨ ਦੇ ਫ਼ਿਲਮਾਂ ਵਿੱਚ ਸ਼ੁਰੂਆਤ ਇੱਕ ਕਾਲਪਲਿਕ ਕਾਮੇਡੀ ਫ਼ਿਲਮ ਨੌਰਥ (1994) ਤੋ ਹੋਈ। ਉਸਦੀ ਦੂਜੀ ਫ਼ਿਲਮ ਮੈਨੀ ਐਂਡ ਲੋ (1996) ਸੀ ਜਿਸ ਵਿੱਚ ਉਸਨੂੰ ਇੰਡੀਪੈਂਡੈਂਟ ਸਪਿਰਿਟ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ। ਉਸਨੂੰ ਫ਼ਿਲਮਾਂ ਦੀ ਦੁਨੀਆ ਵਿੱਚ ਵਧੇਰੇ ਸਫਲਤਾ ਦ ਹਾਰਸ ਵਿਸਪਰਰ (1998) ਅਤੇ ਗੋਸਟ ਵਰਲਡ (2001) ਨਾਲ ਮਿਲੀ ਸੀ।
ਜੋਹਾਨਸਨ ਨੇ 2003 ਤੋਂ ਬਾਲਗ ਅਦਾਕਾਰ ਦੇ ਤੌਰ ਤੇ ਫ਼ਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਜਿਸ ਵਿੱਚ ਲੌਸਟ ਇਨ ਟਰਾਂਸਲੇਸ਼ਨ (ਜਿਸ ਲਈ ਉਸਨੂੰ ਮੁੱਖ ਰੋਲ ਵਿੱਚ ਸਭ ਤੋਂ ਵਧੀਆ ਅਭਿਨੇਤਰੀ ਲਈ ਬਾਫ਼ਟਾ ਐਵਾਰਡ ਮਿਲਿਆ ਸੀ।) ਅਤੇ ਗਰਲ ਵਿਦ ਏ ਪਰਲ ਇਅਰਿੰਗ ਸ਼ਾਮਿਲ ਹਨ। ਉਸਨੂੰ ਇਹਨਾਂ ਫ਼ਿਲਮਾਂ ਚਾਰ ਵਾਰ ਗੋਲਡਨ ਗਲੋਬ ਐਵਾਰਡ ਲਈ ਨਾਮਜ਼ਦ ਕੀਤਾ ਗਿਆ। ਇਸ ਤੋਂ ਇਲਾਵਾ ਉਸਨੂੰ ਫ਼ਿਲਮ ਏ ਲਵ ਸੌਂਗ ਫ਼ਾਰ ਬੌਬੀ ਲੌਂਗ (2004) ਅਤੇ ਇੱਕ ਮਨੋਵਿਗਿਆਨਕ ਰੁਮਾਂਚ ਫ਼ਿਲਮ ਮੈਚ ਪੁਆਇੰਟ (2005) ਲਈ ਵੀ ਉਸਨੂੰ ਇਸ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ। ਇਸ ਦੌਰ ਦੀਆਂ ਹੋਰ ਫ਼ਿਲਮਾਂ ਵਿੱਚ ਰਹੱਸਮਈ ਰੁਮਾਂਚਿਕ ਫ਼ਿਲਮ ਦਿ ਪਰੈਸਟੀਜ (2006) ਅਤੇ ਕਾਮੇਡੀ-ਡਰਾਮਾ ਵਿਕੀ ਕਰਿਸਟੀਨਾ ਬਾਰਸੀਲੋਨਾ (2008) ਵੀ ਸ਼ਾਮਿਲ ਹਨ। ਉਸਦੀਆਂ ਦੋ ਐਲਬਮਾਂ ਵੀ ਰਿਲੀਜ਼ ਹੋਈਆਂ ਸਨ: ਐਨੀਵੇਅਰ ਆਈ ਲੇੇ ਮਾਈ ਹੈਡ (2008) ਅਤੇ ਬਰੇਕ ਅਪ (2009), ਇਹ ਦੋਵੇਂ ਐਲਬਮਾਂ ਬਿਲਬੋਰਡ 200 ਦੀ ਸੂਚੀ ਵਿੱਚ ਸ਼ਾਮਿਲ ਸਨ।
2010 ਵਿੱਚ ਜੋਹਾਨਸਨ ਨੇ ਬਰੌਡਵੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਜਿਸ ਵਿੱਚ ਉਸਨੇ ਏ ਵਿਊ ਫ਼ਰੌਮ ਦਿ ਬਰਿੱਜ ਫ਼ਿਲਮ ਵਿੱਚ ਕੰਮ ਕੀਤਾ, ਜਿਸ ਲਈ ਉਸਨੂੰ ਟੋਨੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸੇ ਸਾਲ ਪਿੱਛੋਂ ਉਸਨੇ ਮਾਰਵਲ ਸਿਨੇਮੈਟਿਕ ਯੂਨੀਵਰਸ ਵਿੱਚ ਬਲੈਕ ਵਿਡੋ ਦੇ ਪਾਤਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਉਸਨੇ 2013 ਦੀ ਇੱਕ ਕਾਮੇਡੀ-ਡਰਾਮਾ ਫ਼ਿਲਮ ਹਰ ਲਈ ਇੱਕ ਕੰਪਿਊਟਰ ਆਪਰੇਟਿੰਗ ਸਿਸਟਮ ਦੀ ਆਵਾਜ਼ ਦਿੱਤੀ। ਇਸ ਤੋਂ ਇਲਾਵਾ ਉਸਨੇ ਇਸੇ ਸਾਲ ਇੱਕ ਹੋਰ ਵਿਗਿਆਨਕ ਕਲਪਨਾ ਫ਼ਿਲਮ ਅੰਡਰ ਦਿ ਸਕਿਨ ਵਿੱਚ ਅਤੇ 2014 ਵਿੱਚ ਵਿਗਿਆਨਕ ਕਲਪਨਾ ਤੇ ਆਧਾਰਿਤ ਇੱਕ ਹੋਰ ਬਹੁਤ ਮਸ਼ਹੂਰ ਫ਼ਿਲਮ ਲੂਸੀ ਵਿੱਚ ਕੰਮ ਕੀਤਾ ਜਿਸ ਵਿੱਚ ਉਸਨੂੰ ਆਪਣੇ ਦਿਮਾਗ ਦਾ 100 ਪ੍ਰਤੀਸ਼ਤ ਹਿੱਸਾ ਕੰਮ ਕਰਦੇ ਦਿਖਾਇਆ ਗਿਆ ਹੈ। ਉਹ 2016 ਵਿੱਚ ਦੁਨੀਆ ਵਿੱਚ ਸਭ ਤੋਂ ਵੱਧ ਪੈਸੇ ਲੈਣ ਵਾਲੀ ਅਭਿਨੇਤਰੀ ਸੀ ਅਤੇ ਇਸ ਤੋਂ ਇਲਾਵਾ ਮਈ 2017 ਤੋਂ ਉਹ ਡਾਲਰਾਂ ਵਿੱਚ ਉੱਤਰੀ ਅਮਰੀਕਾ ਦੀ ਸਭ ਤੋਂ ਵੱਧ ਪੈਸੇ ਕਮਾਉਣ ਵਾਲੀ ਅਭਿਨੇਤਰੀ ਹੈ।
ਜਨਤਕ ਤੌਰ ਤੇ ਜੋਹਾਨਸਨ ਨੂੰ ਹਾਲੀਵੁੱਡ ਦੇ ਸੈਕਸ ਸਿੰਬਲ ਦੇ ਤੌਰ ਤੇ ਜਾਣਿਆ ਜਾਂਦਾ ਹੈ। ਉਹ ਇੱਕ ਪ੍ਰਮੁੱਖ ਸੈਲੀਬਰਿਟੀ ਬਰਾਂਡ ਹੈ ਅਤੇ ਉਹ ਬਹੁਤ ਸਾਰੇ ਦਾਨ ਅਧਾਰਿਤ ਕੰਮਾਂ ਨਾਲ ਵੀ ਜੁੜੀ ਹੋਈ ਹੈ। ਉਸਦਾ ਦੋ ਵਿਆਹ ਹੋਇਆ ਹੈ, ਉਸਦਾ ਪਹਿਲੀ ਵਾਰ ਵਿਆਹ ਇੱਕ ਕਨੇਡੀਅਨ ਐਕਟਰ ਰਿਆਨ ਰੇਅਨਲਡਸ ਨਾਲ 2008 ਵਿੱਚ ਹੋਇਆ ਅਤੇ ਉਸ ਨਾਲ ਉਸਦਾ ਤਲਾਕ 2011 ਵਿੱਚ ਹੋਇਆ। ਉਸਦਾ ਦੂਜਾ ਵਿਆਹ ਇੱਕ ਫ਼ਰਾਂਸੀਸੀ ਕਾਰੋਬਾਰੀ ਰੋਮੇਨ ਡੌਰੀਆਕ ਨਾਲ 2014 ਵਿੱਚ ਹੋਇਆ (ਜਿਸ ਤੋਂ ਉਸਨੂੰ ਇੱਕ ਕੁੜੀ ਹੈ) ਅਤੇ ਉਸ ਨਾਲ ਉਸਦਾ ਤਲਾਕ 2017 ਵਿੱਚ ਹੋਇਆ।
ਮੁੱਢਲਾ ਜੀਵਨ
[ਸੋਧੋ]ਸਕਾਰਲੈਟ ਜੋਹਾਨਸਨ ਦਾ ਜਨਮ ਨਿਊਯਾਰਕ ਸ਼ਹਿਰ ਵਿੱਚ 22 ਨਵੰਬਰ, 1984 ਨੂੰ ਹੋਇਆ ਸੀ। ਉਸਦਾ ਪਿਤਾ ਕਾਰਸਟਨ ਜੋਹਾਨਸਲ ਇੱਕ ਡਾਨਿਸ਼ ਮੂਲ ਦਾ ਇੱਕ ਆਰਕੀਟੈਕਟ ਸੀ ਜਿਹੜਾ ਕਿ ਮੂਲ ਤੌਰ ਤੇ ਕੌਪਨਹੇਗਨ ਦਾ ਸੀ।[1] ਉਸਦਾ ਦਾਦਾ ਏਜਨਰ ਜੋਹਾਨਸਨ ਇੱਕ ਸਕਰੀਨ-ਲੇਖਕ ਅਤੇ ਡਾਇਰੈਕਟਰ ਸੀ। ਉਸਦੀ ਮਾਂ ਮੇਲਾਨੀ ਸਲੋਨ ਇੱਕ ਨਿਰਮਾਤਾ ਸੀ ਜਿਹੜੀ ਦਿ ਬਰੌਂਕਸ ਦੇ ਇੱਕ ਅਸ਼ਕਨਾਜ਼ੀ ਯਹੂਦੀ ਪਰਿਵਾਰ ਤੋਂ ਸੀ।[2][3][4] ਮੇਲਾਨੀ ਦੇ ਪੁਰਖੇ ਮਿੰਸਕ ਤੋਂ ਨਿਊਯਾਰਕ ਆਏ ਸਨ।[5] ਉਸਦੀ ਇੱਕ ਵੱਡੀ ਭੈਣ ਹੈ ਜਿਸਦਾ ਨਾਮ ਵਨੀਸਾ ਹੈ ਜਿਹੜੀ ਅਦਾਕਾਰਾ ਹੈ। ਉਸਦਾ ਇੱਕ ਵੱਡਾ ਭਰਾ ਹੈ, ਜਿਸਦਾ ਨਾਮ ਐਡਰੀਅਨ ਹੈ ਅਤੇ ਜੁੜਵਾ ਭਰਾ ਹੰਟਰ ਹੈ ਜਿਹੜਾ ਕਿ ਮੈਨੀ ਐਂਡ ਲੋ ਫ਼ਿਲਮ ਵਿੱਚ ਨਜ਼ਰ ਆਇਆ ਸੀ।[6] ਇਸ ਤੋਂ ਇਲਾਵਾ ਉਸਦਾ ਇੱਕ ਹੋਰ ਭਰਾ ਵੀ ਹੈ ਜਿਸਦਾ ਨਾਮ ਕਰਿਸਟੀਅਨ ਹੈ ਅਤੇ ਉਸਦੇ ਪਿਤਾ ਦੇ ਪਹਿਲੇ ਵਿਆਹ ਤੋਂ ਪੈਦਾ ਹੋਇਆ ਸੀ।[7]
ਰਾਜਨੀਤੀ
[ਸੋਧੋ]
ਸਕਾਰਲੈਟ ਇੱਕ ਆਜ਼ਾਦ ਵੋਟਰ ਦੇ ਤੌਰ ਤੇ ਰਜਿਸਟਰ ਹੈ।[8] ਉਸਨੇ 2004 ਦੀਆਂ ਅਮਰੀਕਾ ਦੀਆਂ ਰਾਸ਼ਟਰੀਪਤੀ ਚੋਣਾਂ ਵਿੱਚ ਡੈਮੋਕਰੇਟਿਕ ਪਾਰਟੀ ਦੇ ਇੱਕ ਉਮੀਦਵਾਰ ਜੌਨ ਕੈਰੀ ਦੇ ਹੱਕ ਵਿੱਚ ਸੰਘਰਸ਼ ਵੀ ਕੀਤਾ ਸੀ। 2004 ਵਿੱਚ ਜਾਰਜ ਬੁਸ਼ ਦੇ ਮੁੜ ਚੁਨਾਅ ਤੇ ਉਸਨੇ ਆਪਣੀ ਨਰਾਜ਼ਗੀ ਵੀ ਪ੍ਰਗਟਾਈ ਸੀ ਜਿਸ ਵਿੱਚ ਉਸਨੇ ਕਿਹਾ ਸੀ "ਮੈਨੂੰ ਨਿਰਾਸ਼ ਹਾਂ। ਮੈਨੂੰ ਲੱਗਦਾ ਹੈ ਕਿ ਇਹ ਅਬਾਦੀ ਦੇ ਵੱਡੇ ਹਿੱਸੇ ਲਈ ਨਿਰਾਸ਼ਾਜਨਕ ਹੈ।"[9]
ਹਵਾਲੇ
[ਸੋਧੋ]- ↑
- ↑
- ↑ Young, Neil (January 6, 2004). "A period film made by someone who hates period films –Peter Webber on Girl with a Pearl Earring". Neil Young's Film Lounge. Retrieved January 8, 2014.
- ↑
- ↑
- ↑ Hunter Johansson, ਇੰਟਰਨੈੱਟ ਮੂਵੀ ਡੈਟਾਬੇਸ 'ਤੇ
- ↑
- ↑
- ↑