ਦ ਵਾਈਟ ਟਾਈਗਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦ ਵਾਈਟ ਟਾਈਗਰ
ਲੇਖਕਅਰਵਿੰਦ ਅਡੀਗਾ
ਦੇਸ਼ਭਾਰਤ
ਭਾਸ਼ਾਅੰਗਰੇਜ਼ੀ
ਵਿਧਾਗਲਪ
ਪ੍ਰਕਾਸ਼ਨ
ਮੀਡੀਆ ਕਿਸਮਪ੍ਰਿੰਟ
ਸਫ਼ੇ318
ਆਈ.ਐਸ.ਬੀ.ਐਨ.1-4165-6259-1
ਓ.ਸੀ.ਐਲ.ਸੀ.166373034
823/.92 22
ਐੱਲ ਸੀ ਕਲਾਸPR9619.4.A35 W47 2008

ਦ ਵਾਈਟ ਟਾਈਗਰ ਭਾਰਤੀ ਲੇਖਕ ਅਰਵਿੰਦ ਅਡੀਗਾ ਦਾ ਪਲੇਠਾ ਨਾਵਲ ਹੈ। 2008 ਵਿੱਚ ਪ੍ਰਕਾਸ਼ਿਤ ਇਸ ਨਾਵਲ ਨੇ ਉਸੇ ਸਾਲ 40ਵਾਂ ਮੈਨ ਬੁੱਕਰ ਪ੍ਰਾਈਜ਼ ਜਿੱਤਿਆ।[1] ਭਾਰਤ ਦੇ ਇੱਕ ਪਿੰਡ ਵਿੱਚ ਜੰਮੇਂ, ਇੱਕ ਰਿਕਸ਼ਾ ਚਾਲਕ ਦੇ ਬੇਟੇ, ਬਲਰਾਮ ਹਲਵਾਈ ਦੀ ਕਹਾਣੀ ਉਸ ਦੀ ਆਪਣੀ ਜਬਾਨੀ ਦੱਸੀ ਗਈ ਹੈ। ਉਸ ਨੂੰ ਸਕੂਲ ਤੋਂ ਕੱਢ ਦਿੱਤਾ ਜਾਂਦਾ ਹੈ ਅਤੇ ਇੱਕ ਚਾਹ ਦੀ ਦੁਕਾਨ ਉੱਤੇ ਕੰਮ ਕਰਨ ਲਈ ਭੇਜ ਦਿੱਤਾ ਜਾਂਦਾ ਹੈ। ਕੋਲਾ ਤੋੜਦਿਆਂ ਅਤੇ ਟੇਬਲ ਘਰੋੜਦਿਆਂ, ਉਹ ਆਪਣੀ ਮੁਕਤੀ ਦਾ ਸੁਫ਼ਨਾ ਬੁਣਦਾ ਹੈ - ਉਸ ਮਾਂ ਗੰਗਾ ਦੇ ਕਿਨਾਰਿਆਂ ਤੋਂ ਕਿਤੇ ਦੂਰ ਚਲੇ ਜਾਣ ਦਾ ਸੁਫ਼ਨਾ। ਉਹ ਆਪਣੇ ਪਿੰਡ ਦਾ ਇੱਕ ਅਮੀਰ ਜਿੰਮੀਦਾਰ ਉਸਨੂੰ ਇੱਕ ਸ਼ੋਫਰ ਵਜੋਂ ਰੱਖ ਲੈਂਦਾ ਹੈ। ਹੌਂਡਾ ਤੇ ਸਵਾਰ ਬਲਰਾਮ ਪਹਿਲੀ ਵਾਰ ਦਿੱਲੀ ਜਾਂਦਾ ਹੈ। ਦਿੱਲੀ ਉਸ ਦੇ ਸਾਹਮਣੇ ਕਈ ਭੇਦ ਖੋਲ੍ਹਦੀ ਹੈ। ਭੋਲਾਭਾਲਾ ਬਲਰਾਮ ਗਲੋਬਲੀ ਨਵੇਂ ਭਾਰਤ ਦੇ ਹਿਰਦੇ ਵਿੱਚ ਰਚੀ ਇੱਕ ਨਵੇਲੀ ਨੀਤੀ ਦਾ ਪਾਠ ਪੜ੍ਹਦਾ ਹੈ। ਜਿਹਨਾਂ ਪਲਾਂ ਵਿੱਚ ਉਸ ਦੇ ਹੋਰ ਸੰਗੀ ਨੌਕਰ ‘ਮਰਡਰ ਵੀਕਲੀ’ ਦੇ ਪੰਨਿਆਂ ਵਿੱਚ ਡੁੱਬੇ ਹੁੰਦੇ, ਬਲਰਾਮ ਦੀਆਂ ਨਜਰਾਂ ਵਿੱਚ ਇਹ ਦ੍ਰਿਸ਼ ਉੱਭਰਦਾ ਹੈ ਕਿ ‘ਟਾਈਗਰ’ ਲਈ ਆਪਣੀ ਕੈਦ ਤੋਂ ਅਜ਼ਾਦ ਹੋਣ ਦਾ ਰਸਤਾ ਕਿਸ ਚਾਬੀ ਨਾਲ ਖੁੱਲ ਸਕਦਾ ਹੈ। ਕੀ ਜਰੂਰੀ ਹੈ ਕਿ ਆਪਣੇ ਟੀਚੇ ਤੱਕ ਪਹੁੰਚਣ ਲਈ ਕਿਸੇ ਸਫਲ ਵਿਅਕਤੀ ਨੂੰ ਆਪਣੇ ਹੱਥ, ਥੋੜ੍ਹੇ ਹੀ ਸਹੀ, ਖੂਨ ਵਿੱਚ ਰੰਗਣੇ ਪੈਣ। ਬਲਰਾਮ ਆਪਣੇ ਮਾਲਕ ਦਾ ਕਤਲ ਕਰ ਕੇ ਅਤੇ ਉਸ ਦਾ ਧਨ ਚੁਰਾਕੇ ਬੰਗਲੌਰ ਦੌੜ ਜਾਂਦਾ ਹੈ। ਇਸ ਨਾਵਲ ਵਿੱਚ ਭਾਰਤ ਅੰਦਰ ਧਰਮ, ਜਾਤ, ਵਫਾਦਾਰੀ, ਭ੍ਰਿਸ਼ਟਾਚਾਰ ਅਤੇ ਗਰੀਬੀ ਦੇ ਅਨੇਕ ਮਸਲੇ ਚਰਚਾ ਵਿੱਚ ਆਉਂਦੇ ਹਨ।[2] ਓੜਕ, ਬਲਰਾਮ ਆਪਣੀ ਹਲਵਾਈ ਜਾਤ ਤੋਂ ਖਹਿੜਾ ਛੁੜਾ ਲੈਂਦਾ ਹੈ ਅਤੇ ਕਾਮਯਾਬ ਉਦਮੀ ਬਣ ਜਾਂਦਾ ਹੈ-ਆਪਣੀ ਟੈਕਸੀ ਸਰਵਿਸ ਸਥਾਪਤ ਕਰ ਲੈਂਦਾ ਹੈ।

ਹਵਾਲੇ[ਸੋਧੋ]

  1. "Amitav Ghosh, Aravind Adiga in Booker shortlist". Rediff.com. 2008-09-09. Retrieved 2008-09-09.
  2. "Review: The White Tiger by Aravind Adiga". The Telegraph. 09/08/2008. Retrieved 2008-10-16. {{cite web}}: |first= missing |last= (help); Check date values in: |date= (help)