ਧਨਵੰਤੀ ਰਾਮਾ ਰਾਓ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਤਸਵੀਰ:Third International Conference FPA India.jpg
ਤੀਜੀ ਇੰਟਰਨੈਸ਼ਨਲ ਕਾਨਫਰੰਸ, ਬੰਬਈ, 1952 ਦੇ ਵਿੱਚ ਭਾਰਤ ਪਰਿਵਾਰ ਯੋਜਨਾ ਐਸੋਸੀਏਸ਼ਨ ਆਯੋਜਿਤ ਕੀਤੀ ਅਵਾਬਾਈ ਵਾਡੀਆ (ਪੜ੍ਹਨ ਸੁਨੇਹਾ), ਸਰਵੇਪੱਲੀ ਰਾਧਾਕ੍ਰਿਸ਼ਣਨ, ਧਨਵੰਤੀ ਰਾਮ ਰਾਓ, ਮਾਰਗਰੇਟ ਸਾਂਗਰ

ਧਨਵੰਤੀ, ਲੇਡੀ ਰਾਮ ਰਾਓ (1893–1987),  ਭਾਰਤ ਦੀ ਪਰਿਵਾਰ ਯੋਜਨਾ ਐਸੋਸੀਏਸ਼ਨ ਦੀ ਬਾਨੀ ਅਤੇ ਰਾਸ਼ਟਰਪਤੀ ਸੀ। ਉਸ ਨੂੰ ਸ਼ਾਇਦ ਸਰ ਬੇਨੇਗਲ ਰਾਮ ਰਾਉ ਦੀ ਪਤਨੀ ਵਜੋਂ ਜਾਣਿਆ ਜਾਂਦਾ ਸੀ। ਉਹ ਇੱਕ ਪ੍ਰਸਿੱਧ ਸਰਕਾਰੀ ਅਧਿਕਾਰੀ ਸੀ ਅਤੇ ਉਸ ਦੇ ਸੰਤਾ ਰਾਮ ਰਾਓ ਇੱਕ ਲੇਖਕ ਸਨ। 

ਜੀਵਨੀ[ਸੋਧੋ]

ਧਨਵੰਤੀ ਦਾ ਜਨਮ ਇੱਕ ਕਸ਼ਮੀਰ ਬ੍ਰਾਹਮਣ ਪਰਿਵਾਰ ਦੇ ਵਿੱਚ ਧਨਵੰਤੀ ਹਾਂਡੂ ਦੇ ਤੌਰ 'ਤੇ ਹੋਇਆ। ਪਰ, ਉਸ ਦੀ ਪੈਦਾਇਸ਼ ਅਤੇ ਉਸ ਦੀ ਪਰਵਰਿਸ਼ ਹੁਬਲੀ (ਹੁਣ ਕਰਨਾਟਕ) ਵਿੱਖੇ ਹੋਈ ਅਤੇ ਸੀ, ਇਸ ਲਈ ਉਹ ਉਸ ਦੇ ਪਤੀ ਦੀ ਭਾਸ਼ਾ ਕੰਨੜ ਦੇ ਅਨੁਕੂਲ ਸੀ। ਹੁਬਲੀ ਵਿੱਚ ਆਪਣੀ ਸਕੂਲੀ ਪੜ੍ਹਾਈ ਤੋਂ ਬਾਅਦ, ਉਹ ਮਦਰਾਸ ਚਲੀ ਗਈ ਅਤੇ ਪ੍ਰੈਜ਼ੀਡੈਂਂਸੀ ਕਾਲਜ ਵਿੱਚ ਦਾਖ਼ਲਾ ਲਿਆ ਜਿੱਥੋਂ ਉਸ ਨੇ ਆਰਟਸ ਬੈਚੁਲਰ ਡਿਗਰੀ ਨਾਲ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ। 

ਮਦਰਾਸ ਵਿੱਚ, ਉਸ ਨੇ ਵਿਲੱਖਣ ਅਰਥਸ਼ਾਸਤਰੀ ਅਤੇ ਰਾਜਨੀਤੀਵਾਨ ਸਰ ਬੇਨੇਗਲ ਰਾਮ ਰਾਓ ਜੋ ਇੱਕ ਚਿੱਤਰਪੁਰ ਸਰਸਵਤ ਬ੍ਰਾਹਮਣ ਅਤੇ ਦੱਖਣ ਭਾਰਤ ਦਾ ਇੱਕ ਪ੍ਰਸਿੱਧ ਪਰਿਵਾਰ ਨਾਲ ਵਿਆਹ ਕਰਵਾਇਆ ਸੀ।[1] ਉਸ ਦਾ ਪਤੀ ਇੱਕ ਉੱਚ-ਦਰਜੇ ਦਾ ਸਰਕਾਰੀ ਮੁਲਾਜ਼ਮ ਸੀ ਅਤੇ ਇੱਕ ਬਹੁਤ ਹੀ ਵਧੀਆ ਮੈਂਬਰ ਸੀ, ਅਤੇ ਧਨਵੰਤੀ ਨੇ ਬਤੌਰ ਇੱਕ ਸਮਾਜ ਸੇਵਿਕਾ ਆਪਣਾ ਕੈਰੀਅਰ ਬਣਾਇਆ। ਮਾਰਗਰੇਟ ਸਾਂਗਰ ਦੇ ਵਿਰੋਧ ਦੇ ਖ਼ਿਲਾਫ਼, ਉਸ ਨੇ ਇੰਟਰਨੈਸ਼ਨਲ ਪਲੈਨਡ ਪੇਰੈਂਟਹੁੱਡ ਫੈਡਰੇਸ਼ਨ ਦੇ ਪ੍ਰਧਾਨ ਦੇ ਤੌਰ 'ਤੇ ਸੇਵਾ ਨਿਭਾਈ।[2] 1959 ਵਿੱਚ ਉਸ ਨੂੰ ਭਾਰਤ ਸਰਕਾਰ ਨੇ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ। ਉਹ ਸੁੰਦਰ, ਆਤਮ-ਵਿਸ਼ਵਾਸੀ ਅਤੇ ਅੰਗਰੇਜ਼ੀ ਬੋਲਣ ਵਾਲੀ ਔਰਤ ਇੱਕ ਮਜ਼ਬੂਤ ਸ਼ਖਸੀਅਤ ਸੀ।[3] ਉਸ ਦੀਆਂ ਸਿਮਰਤੀਆਂ ਨੂੰ ਸਿਰਲੇਖ "ਐਨ ਇਨਹੈਰੀਟੈਂਸ" ਸਿਰਲੇਖ ਹੇਠ ਪ੍ਰਕਾਸ਼ਿਤ ਕੀਤਾ ਗਿਆ।

ਹਵਾਲੇ[ਸੋਧੋ]

  1. "Dhanvanthi Rama Rau (1893–1987)". StreeShakti. Retrieved 1 June 2018. 
  2. "ਪੁਰਾਲੇਖ ਕੀਤੀ ਕਾਪੀ". Archived from the original on 2018-10-26. Retrieved 2018-07-13. 
  3. "Padma Awards" (PDF). Ministry of Home Affairs, Government of India. 2015. Archived from the original (PDF) on 15 November 2014. Retrieved 21 July 2015.