ਧਰਵਡ ਪੇੜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਧਰਵਡ ਪੇੜਾ
Dharwad peda.jpg
ਧਰਵਡ ਪੇੜਾ
ਸਰੋਤ
ਸੰਬੰਧਿਤ ਦੇਸ਼ਭਾਰਤ
ਇਲਾਕਾਧਰਵਡ, ਕਰਨਾਟਕ
ਖਾਣੇ ਦਾ ਵੇਰਵਾ
ਖਾਣਾਮਿਠਾਈ
ਮੁੱਖ ਸਮੱਗਰੀਦੁੱਧ, ਗਾੜ੍ਹਾ ਦੁੱਧ, ਚੀਨੀ
ਹੋਰ ਕਿਸਮਾਂਜਾਮਖੰਡੀ ਪੇੜਾ
ਹੋਰ ਜਾਣਕਾਰੀਜੀਆਈ ਨੰਬਰ: 85

ਧਰਵਡ ਪੇੜਾ (ਕੰਨੜ: ಧಾರವಾಡ ಪೇಡ) ਕਰਨਾਟਕ, ਭਾਰਤ ਦੀ ਇੱਕ ਵਿਲੱਖਣ ਮਿਠਾਈ ਹੈ। ਇਸਦਾ ਨਾਂ ਕਰਨਾਟਕ ਦੇ ਸ਼ਹਿਰ ਧਰਵਡ ਉੱਤੇ ਰੱਖਿਆ ਗਿਆ ਹੈ। ਇਸ ਮਿਠਾਈ ਦਾ ਇਤਿਹਾਸ 175 ਸਾਲ ਪੁਰਾਣਾ ਹੈ।[1] ਧਰਵਡ ਪੇੜੇ ਨੂੰ ਭੂਗੋਲਿਕ ਪਛਾਣ ਵਜੋਂ ਮੰਨਿਆ ਗਿਆ ਹੈ।[2] ਇਸਦਾ ਜੀਆਈ ਟੈਗ ਨੰਬਰ 85 ਹੈ।[3]

ਇਤਿਹਾਸ[ਸੋਧੋ]

ਧਰਵਡ ਪੇੜੇ ਦੀ ਸ਼ੁਰੂਆਤ ਉਂਨਾਵ, ਉੱਤਰ ਪ੍ਰਦੇਸ਼ ਤੋਂ ਧਰਵਡ ਆਏ ਇੱਕ ਠਾਕੁਰ ਪਰਿਵਾਰ ਨੇ ਕੀਤੀ ਜਦੋਂ ਮੁੱਢਲੀ 19ਵੀਂ ਸਦੀ ਵਿੱਚ ਉਂਨਾਵ ਵਿੱਚ ਪਲੇਗ ਫੈਲ ਗਿਆ ਸੀ। ਰਾਮ ਰਤਨ ਸਿੰਘ ਠਾਕੁਰ ਹਲਵਾਈਆਂ ਦੀ ਪਹਿਲੀ ਪੀੜ੍ਹੀ ਸੀ ਜਿਹਨਾਂ ਨੇ ਧਰਵਡ ਵਿੱਚ ਪੇੜੇ ਬਣਾਉਣ ਅਤੇ ਵੇਚਣ ਦਾ ਕੰਮ ਸ਼ੁਰੂ ਕੀਤਾ। ਠਾਕੁਰ ਦਾ ਪੋਤਾ ਬਾਬੂ ਸਿੰਘ ਠਾਕੁਰ ਨੇ ਲਾਈਨ ਬਜ਼ਾਰ ਵਿੱਚ ਪਰਿਵਾਰ ਦੇ ਵਪਾਰ ਨੂੰ ਵਧਾਉਣ ਵਿੱਚ ਯੋਗਦਾਨ ਪਾਇਆ ਅਤੇ ਸਥਾਨਕ ਤੌਰ ਉੱਤੇ ਇਸ ਪੇੜੇ ਨੂੰ "ਲਾਈਨ ਬਜ਼ਾਰ ਪੇੜਾ" ਵੀ ਕਿਹਾ ਜਾਣ ਲੱਗਿਆ। ਇਸ ਪੇੜੇ ਦੇ ਨੁਸਖ਼ੇ ਨੂੰ ਇਸ ਪਰਿਵਾਰ ਦੇ ਰਾਜ਼ ਵੱਜੋਂ ਸਾਂਭਿਆ ਜਾ ਰਿਹਾ ਹੈ। ਬਾਬੂ ਸਿੰਘ ਠਾਕੁਰ ਦੀ ਇੱਕੋ-ਇੱਕ ਦੁਕਾਨ ਕਈ ਦਹਾਕੇ ਤੱਕ ਚਲਦੀ ਰਹੀ ਅਤੇ ਬਾਅਦ ਵਿੱਚ ਧਰਵਡ, ਹੁਬਲੀ, ਬੰਗਲੌਰ, ਹਵੇਰੀ ਅਤੇ ਪੂਨਾ ਵਿੱਚ ਹੋਰ ਦੁਕਾਨਾਂ ਖੋਲ੍ਹੀਆਂ ਗਈਆਂ। ਪੂਨੇ ਅਤੇ ਹੋਰ ਸ਼ਹਿਰਾਂ ਵਿੱਚ ਕਈ ਅਜਿਹੇ ਹਲਵਾਈ ਵੀ ਧਰਵਡ ਪੇੜਾ ਵੇਚਦੇ ਹਨ ਜਿਹਨਾਂ ਦਾ ਠਾਕੁਰ ਪਰਿਵਾਰ ਨਾਲ ਕੋਈ ਸੰਬੰਧ ਨਹੀਂ ਹੈ।[1]

ਮੂਲ ਸਮੱਗਰੀ[ਸੋਧੋ]

ਇਹਨਾਂ ਨੂੰ ਬਣਾਉਣ ਲਈ ਦੁੱਧ, ਚੀਨੀ ਅਤੇ ਗਾੜ੍ਹੇ ਦੁੱਧ ਦੀ ਵਰਤੋਂ ਕੀਤੀ ਜਾਂਦੀ ਹੈ।

ਤਿਆਰੀ[ਸੋਧੋ]

ਇਹ ਦੁੱਧ ਨੂੰ ਗਰਮ ਕਰਕੇ ਅਤੇ ਲਗਾਤਾਰ ਗਾੜ੍ਹਣ ਤੋਂ ਬਾਅਦ ਬਣਾਇਆ ਜਾਂਦਾ ਹੈ ਅਤੇ ਇਸ ਵਿੱਚ ਲੋੜ ਅਨੁਸਾਰ ਚੀਨੀ ਅਤੇ ਸੁਆਦ ਸ਼ਾਮਲ ਕੀਤਾ ਜਾਂਦਾ ਹੈ।

ਹੋਰ ਵੇਖੋ[ਸੋਧੋ]

  • ਕਰਨਾਟਕ ਦਾ ਖਾਣਾ

ਹਵਾਲੇ[ਸੋਧੋ]