ਧੀਰੂਭਾਈ ਅੰਬਾਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਧੀਰੂਭਾਈ ਅੰਬਾਨੀ
ਜਨਮ(1932-12-28)28 ਦਸੰਬਰ 1932
ਮੌਤ6 ਜੁਲਾਈ 2002(2002-07-06) (ਉਮਰ 69)
ਮੁੰਬਈ ਭਾਰਤ
ਮੌਤ ਦਾ ਕਾਰਨਦਿਲ ਦਾ ਦੌਰਾ
ਰਾਸ਼ਟਰੀਅਤਾਭਾਰਤੀ
ਪੇਸ਼ਾਰਿਲਾਇੰਸ ਇੰਡਸਟ੍ਰੀਜ਼
ਰਿਲਾਇੰਸ ਪਾਵਰ
ਰਿਲਾਇੰਸ ਪੂਜੀ
ਜੀਵਨ ਸਾਥੀਕੋਕਲਾਬੇਨ ਅੰਬਾਨੀ
ਬੱਚੇਮੁਕੇਸ਼ ਅੰਬਾਨੀ
ਅਨਿਲ ਅੰਬਾਨੀ
ਨੀਨਾ ਕੋਠਾਰੀ
ਦੀਪਤੀ ਸਲਗਾਉਂਕਰ

ਧੀਰੂਭਾਈ ਅੰਬਾਨੀ ਜਿਸ ਦਾ ਪੁਰਾ ਨਾਮ ਧੀਰੁਭਾਈ ਹੀਰਾਲਾਲ ਅੰਬਾਲੀ ਹੈ ਦਾ ਜਨਮ 28 ਦਸੰਬਰ 1932 ਨੂੰ ਸੌਰਾਸ਼ਟਰ ਜੂਨਾਗੜ੍ਹ ਜ਼ਿਲੇ 'ਚ ਹੋਇਆ। ਇਹ ਫਰਸ਼ ਤੋਂ ਅਰਸ਼ ਤੇ ਪਹੁੰਚਣ ਵਾਲੇ ਇਨਸਾਨ ਦੀ ਕਹਾਣੀ ਹੈ। ਜਿਸ ਨੇ ਰਿਲਾਇੰਸ ਇੰਡੰਸਟਰੀ ਦਾ ਮੌਢੀ ਹੈ। ਅੰਬਾਨੀ ਨੇ ਆਪਣੀ ਕੰਪਨੀ ਨੂੰ 1977 'ਚ ਸੇਅਰ ਬਜਾਰ 'ਚ ਲੈ ਕੇ ਆਏ। ਇਹਨਾਂ ਦਾ ਪਰਿਵਾਰ ਵਿਸ਼ਵ ਦੇ ਧਨੀ ਪਰਿਵਾਰ 'ਚ ਇੱਕ ਹੈ। ਭਾਰਤ ਦੇ ਵੱਡੇ ਕਾਰੋਬਾਰੀ ਧੀਰੂਭਾਈ ਅੰਬਾਨੀ ਦੇ ਲਈ ਸਫਲਤਾ ਇੱਕ ਬਹੁਤ ਵੀ ਵੱਡਾ ਸੰਘਰਸ਼ ਸਾਬਤ ਹੋਈ। ਸੜਕ ਤੋਂ ਸਲਤਨਤ ਤੱਕ ਦੇ ਸਫਰ ਨੂੰ ਤੈਅ ਕਰਨ ਵਾਲੇ ਧੀਰੂ ਭਾਈ ਅੰਬਾਨੀ ਹੈ। ਉਨ੍ਹਾਂ ਦਾ ਪੂਰਾ ਨਾਂ ਧੀਰਜਲਾਲ ਹੀਰਾਚੰਦ ਅੰਬਾਨੀ ਸੀ। ਭਾਰਤ ਦੀ ਸਭ ਤੋਂ ਵੱਡੀ ਨਿਜੀ ਉਦਯੋਗ ਕੰਪਨੀ ਰਿਲਾਇੰਸ ਦੇ ਦੇ ਮਾਲਕ ਧੀਰੂਭਾਈ ਅੰਬਾਨੀ ਦਾ ਜੀਵਨ ਅਸਧਾਰਨ ਰੂਪ ਨਾਲ ਘਟਨਾ-ਪ੍ਰਧਾਨ ਰਿਹਾ ਹੈ।

ਮੁਢਲਾ ਜੀਵਨ[ਸੋਧੋ]

1950 'ਚ ਉਨ੍ਹਾਂ ਨੇ ਯਮਨ 'ਚ ਅਰਬ ਮਰਚੰਟ ਦੇ ਲਈ ਕੰਮ ਕੀਤਾ ਅਤੇ ਹਰ ਮਹੀਨੇ 300 ਰੁਪਏ ਤਨਖਾਹ ਲੈਂਦੇ ਸਨ। ਉਸ ਤੋਂ ਬਾਅਦ ਉਹ ਵਾਪਸ ਮੁੰਬਈ ਆ ਗਏ। ਉਦੋਂ ਧੀਰੂਭਾਈ ਦੇ ਕੋਲ 15000 ਦੀ ਪੂੰਜੀ ਸੀ। ਉਸ ਸਮੇਂ ਉਨ੍ਹਾਂ ਨੇ ਰਿਲਾਇੰਸ ਕਮਰਸ਼ੀਅਲ ਨਿਗਮ ਦੀ ਸ਼ੁਰੂਆਤ ਕੀਤੀ। ਰਿਲਾਇੰਸ ਕਮਰਸ਼ੀਅਲ ਨਿਗਮ ਦਾ ਪਹਿਲਾ ਕਾਰੋਬਾਰ ਪੋਲੀਏਸਟਰ ਦੇ ਸੂਤ ਦੀ ਦਰਾਮਦ ਅਤੇ ਮਸਾਲਿਆਂ ਦੀ ਬਰਾਮਦ ਕਰਨਾ ਸੀ। ਧੀਰੂਭਾਈ ਦਾ ਰਿਲਾਇੰਸ ਦਾ ਪਹਿਲਾ ਦਫਤਰ ਸਿਰਫ 350 ਵਰਗਫੁੱਟ ਦਾ ਕਮਰਾ ਸੀ, ਜਿੱਥੇ ਇੱਕ ਟੈਲੀਫੋਨ, ਇੱਕ ਮੇਜ਼ ਅਤੇ ਤਿੰਨ ਕੁਰਸੀਆਂ ਸਨ।

6 ਜੁਲਾਈ, 2002 ਨੂੰ ਧੀਰੂਭਾਈ ਅੰਬਾਨੀ ਨੇ ਦੁਨੀਆ ਤੋਂ ਵਿਦਾ ਲਈ। ਉਨ੍ਹਾਂ ਦੀ ਮੌਤ ਤੋਂ ਬਾਅਦ ਰਿਲਾਇੰਸ ਗਰੁੱਪ ਨੂੰ ਵੰਡ ਦਿੱਤਾ ਗਿਆ। ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ ਮੁਕੇਸ਼ ਅੰਬਾਨੀ ਦੇ ਕੋਲ ਹੈ ਜਦੋਂਕਿ 'ਰਿਲਾਇੰਸ ਅਨਿਲ ਧੀਰੂਭਾਈ ਅੰਬਾਨੀ' ਅਨਿਲ ਅੰਬਾਨੀ ਦੇ ਕੋਲ ਹੈ।

ਹਵਾਲੇ[ਸੋਧੋ]