ਨਗ਼ਮਾ
ਦਿੱਖ
ਜਾਣਕਾਰੀ | |
---|---|
ਜਨਮ ਦਾ ਨਾਮ | ਸ਼ਾਹਪਰੀ (ਪਰੀ) |
ਜਨਮ | 1 ਜਨਵਰੀ 1964 |
ਮੂਲ | ਕੰਧਾਰ, ਅਫ਼ਗਾਨਸਤਾਨ |
ਵੰਨਗੀ(ਆਂ) | ਲੋਕਗੀਤ, ਪਾਪ |
ਸਾਲ ਸਰਗਰਮ | 1980–ਹੁਣ |
ਲੇਬਲ | Afghan Vision Records, Ariana Records |
ਨਗ਼ਮਾ (ਪਸ਼ਤੋ: نغمه, ਜਨਮ 1 ਜਨਵਰੀ 1964) ਮਸ਼ਹੂਰ ਅਫ਼ਗਾਨ ਗਾਇਕਾ ਹੈ। ਉਸਨੇ 1970ਵਿਆਂ ਵਿੱਚ ਗਾਉਣਾ ਸ਼ੁਰੂ ਕੀਤਾ ਸੀ। ਉਹ ਅਤੇ ਉਸ ਦੇ ਸਾਬਕਾ-ਪਤੀ, ਮੰਗਲ, ਦੀ ਬੜੀ ਪ੍ਰਸਿਧ ਜੋੜੀ ਸੀ ਜਿਹੜੀ 1970ਵਿਆਂ ਅਤੇ ਸ਼ੁਰੂ 1990ਵਿਆਂ ਵਿੱਚ ਅਫਗਾਨਾਂ ਦੇ ਦਿਲਾਂ ਤੇ ਰਾਜ ਕਰਦੀ ਸੀ। ਨਗ਼ਮਾ ਪਸ਼ਤੋ ਅਤੇ ਦਰੀ (ਫ਼ਾਰਸੀ) ਵਿੱਚ ਗਾਉਂਦੀ ਹੈ ਅਤੇ ਉਹਦੀ ਅਫ਼ਗਾਨਸਤਾਨ, ਪਾਕਿਸਤਾਨ ਅਤੇ ਤਾਜਿਕਸਤਾਨ ਦੇ ਗਾਇਕੀ ਦੇ ਖੇਤਰ ਵਿੱਚ ਪੂਰੀ ਚੜ੍ਹਤ ਹੈ।