ਸਮੱਗਰੀ 'ਤੇ ਜਾਓ

ਨਵ ਜਮਹੂਰੀਅਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

'ਨਵ ਜਮਹੂਰੀਅਤ ਜਾਂ ਨਵ ਜਮਹੂਰੀ ਇਨਕਲਾਬ ਮਾਓ ਜ਼ੇ ਤੁੰਗ ਦੇ ਉੱਤਰ-ਇਨਕਲਾਬੀ ਚੀਨ ਵਿੱਚ "ਚਾਰ ਸਮਾਜਿਕ ਵਰਗਾਂ ਦੇ ਧੜੇ" ਦੇ ਮਾਓ ਦੇ ਸਿਧਾਂਤ ਤੇ ਆਧਾਰਿਤ ਸੰਕਲਪ ਹੈ ਜਿਸ ਦੀ ਦਲੀਲ ਹੈ ਕਿ ਚੀਨ ਵਿੱਚ ਜਮਹੂਰੀਅਤ, ਪੱਛਮੀ ਜਗਤ ਦੇ ਉਦਾਰਵਾਦੀ ਪੂੰਜੀਵਾਦੀ ਅਤੇ ਪਾਰਲੀਮੈਂਟਰੀ ਜਮਹੂਰੀਅਤ ਨਾਲੋਂ ਨਿਰਣਾਇਕ ਤੌਰ 'ਤੇ ਅੱਡਰੀ ਹੈ ਅਤੇ ਪੂਰਬੀ ਯੂਰਪ ਦੇ ਸੋਵੀਅਤ ਯੂਨੀਅਨ ਸ਼ੈਲੀ ਦੇ ਕਮਿਊਨਿਜ਼ਮ ਨਾਲੋਂ ਕਿਤੇ ਅੱਡਰਾ ਰਸਤਾ ਅਖਤਿਆਰ ਕਰੇਗੀ।

ਸੰਕਲਪ[ਸੋਧੋ]

ਨਿਊ ਡੈਮੋਕ੍ਰੇਸੀ ਦੇ ਸੰਕਲਪ ਦਾ ਨਿਸ਼ਾਨਾ ਸਾਮੰਤਵਾਦ ਨਸ਼ਟ ਕਰਨਾ ਅਤੇ ਬਸਤੀਵਾਦ ਤੋਂ ਆਜ਼ਾਦੀ ਨੂੰ ਪ੍ਰਾਪਤ ਕਰਨਾ ਹੈ।

ਮੂਲ ਮਾਰਕਸਵਾਦ ਦੇ ਨਾਲ ਤੁਲਣਾ[ਸੋਧੋ]

ਉਤਪਾਦਨ ਢੰਗ ਦੇ ਆਰਥਿਕ ਅਤੇ ਇਤਿਹਾਸਕ ਵਿਕਾਸ ਦੇ ਪੜਾਵਾਂ, ਜਿਸ ਦੇ ਤਹਿਤ ਇੱਕ ਸਮਾਜਵਾਦੀ ਇਨਕਲਾਬ ਵਾਪਰ ਸਕਦਾ ਹੈ, ਬਾਰੇ ਕਲਾਸੀਕਲ ਮਾਰਕਸਵਾਦੀ ਸਮਝ ਇਹ ਹੈ ਸੋਸ਼ਲਿਸਟ ਇਨਕਲਾਬ ਤੋਂ ਪਹਿਲਾਂ ਪੂੰਜੀਵਾਦੀ ਬੁਰਜ਼ਵਾ-ਜਮਹੂਰੀ ਇਨਕਲਾਬ ਵਾਪਰਦਾ ਹੈ। ਇਸ ਦੇ ਅਨੁਸਾਰ, ਬੁਰਜ਼ਵਾ-ਜਮਹੂਰੀ ਇਨਕਲਾਬ ਉਦਯੋਗਿਕ ਪ੍ਰੋਲਤਾਰੀ ਸ਼੍ਰੇਣੀ ਨੂੰ ਬਹੁਗਿਣਤੀ ਸ਼੍ਰੇਣੀ ਦੇ ਤੌਰ 'ਤੇ ਉਭਰਨ ਲਈ ਰਸਤਾ ਤਿਆਰ ਕਰਦਾ ਹੈ, ਜਿਹੜੀ ਫਿਰ ਸਰਮਾਏਦਾਰੀ ਨੂੰ ਉਲਟਾਉਂਦੀ ਹੈ ਅਤੇ ਸਮਾਜਵਾਦ ਦੀ ਉਸਾਰੀ ਸ਼ੁਰੂ ਕਰਦੀ ਹੈ। ਮਾਓ ਨੇ ਇਸ ਨਾਲ ਅਸਹਿਮਤੀ ਪ੍ਰਗਟਾਈ ਅਤੇ ਕਿਹਾ ਕਿ "ਬੁਰਜ਼ਵਾ-ਜਮਹੂਰੀ ਇਨਕਲਾਬ ਅਤੇ ਸਮਾਜਵਾਦੀ ਇਨਕਲਾਬ ਵੱਖ ਵੱਖ ਅਤੇ ਅੱਗੇ ਪਿਛੇ ਵਾਪਰਨ ਦੀ ਬਜਾਏ, ਇੱਕੋ ਇੱਕ ਪੜਾਅ ਵਿੱਚ ਜੋੜੇ ਜਾ ਸਕਦੇ ਹਨ, ਅਤੇ ਉਸ ਨੇ ਇਸ ਪੜਾਅ ਨੂੰ ਨਿਊ ਡੈਮੋਕ੍ਰੇਸੀ ਨਾਮ ਦਿੱਤਾ। ਚੀਨੀ ਲੋਕਤੰਤਰੀ ਗਣਰਾਜ ਜੋ ਅਸੀਂ ਹੁਣ ਸਥਾਪਤ ਕਰਨ ਲਈ ਉਤਸੁਕ ਹਾਂ, ਅਵਸ਼ ਪ੍ਰੋਲੇਤਾਰੀ ਦੀ ਅਗਵਾਈ ਥੱਲੇ ਸਾਰੇ ਸਾਮਰਾਜ ਵਿਰੋਧੀ ਅਤੇ ਵਿਰੋਧੀ-ਜਗੀਰੂ ਲੋਕਾਂ ਦੀ ਸੰਯੁਕਤ ਤਾਨਾਸ਼ਾਹੀ ਦੇ ਅਧੀਨ ਇੱਕ ਨਵ-ਜਮਹੂਰੀ ਗਣਰਾਜ ਹੋਣਾ ਚਾਹੀਦਾ ਹੈ।"[1]

ਹਵਾਲੇ[ਸੋਧੋ]