ਮਾਓ ਤਸੇ-ਤੁੰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਮਾਓ ਜ਼ੇ ਤੁੰਗ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਚੈਅਰਮੈਨ ਮਾਓ ਤਸੇ-ਤੁੰਗ
毛泽东
ਮਾਓ ਜ਼ੇ ਤੁੰਗ ਦਾ ਆਫੀਸੀਅਲ ਪੋਰਟਰੇਟ (1960–1966)
ਚੀਨ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦਾ ਪਹਿਲਾ ਚੈਅਰਮੈਨ
ਅਹੁਦੇ 'ਤੇ
19 ਜੂਨ 1945 – 9 ਸਤੰਬਰ 1976
1st vice-chairman ਲਿਉ ਸ਼ਾਉ ਚੀ
ਲਿਨ ਬਿਆਉ
ਚਾਉ ਐਨ ਲਾਈ
ਹੂਆ ਗੂਓਫੈਂਗ
ਪਿਛਲਾ ਅਹੁਦੇਦਾਰ ਖੁਦ ਆਪ (ਕੇਂਦਰੀ ਪੋਲਿਟਬਿਊਰੋ ਚੈਅਰਮੈਨ ਵਜੋਂ)
ਅਗਲਾ ਅਹੁਦੇਦਾਰ ਹੂਆ ਗੂਓਫੈਂਗ
ਚੀਨ ਦੀ ਕਮਿਊਨਿਸਟ ਪਾਰਟੀ ਦੀ ਪੋਲਿਟਬਿਊਰੋ ਦਾ ਪਹਿਲਾ ਚੈਅਰਮੈਨ
ਅਹੁਦੇ 'ਤੇ
20 ਮਾਰਚ 1943 – 24 ਅਪਰੈਲ 1969
ਪਿਛਲਾ ਅਹੁਦੇਦਾਰ ਜਿਆਂਗ ਵੈਂਤੀਅਨ
(ਕੇਂਦਰੀ ਕਮੇਟੀ ਦਾ ਜਨਰਲ ਸਕੱਤਰ)
ਅਗਲਾ ਅਹੁਦੇਦਾਰ ਖੁਦ ਆਪ (ਕੇਂਦਰੀ ਪੋਲਿਟਬਿਊਰੋ ਚੈਅਰਮੈਨ ਵਜੋਂ)
ਸੀ ਪੀ ਸੀ ਦੇ ਕੇਂਦਰੀ ਮਿਲਿਟਰੀ ਕਮਿਸ਼ਨ ਦਾ ਪਹਿਲਾ ਚੇਅਰਮੈਨ
ਅਹੁਦੇ 'ਤੇ
23 ਅਗਸਤ 1945 – 1949
8 ਸਤੰਬਰ 1954 – September 9 ਸਤੰਬਰ 1976
ਅਗਲਾ ਅਹੁਦੇਦਾਰ ਹੂਆ ਗੂਓਫੈਂਗ
ਅਹੁਦੇ 'ਤੇ
21 ਸਤੰਬਰ 1949 – 25 ਦਸੰਬਰ 1954
ਆਨਰੇਰੀ ਚੇਅਰਮੈਨ
25 ਦਸੰਬਰ 1954  – 9 ਸਤੰਬਰ 1976
ਅਗਲਾ ਅਹੁਦੇਦਾਰ ਜਾਓ ਐਨ ਲਾਈ
1st ਲੋਕ ਗਣਰਾਜ ਚੀਨ ਦਾ ਚੇਅਰਮੈਨ
ਅਹੁਦੇ 'ਤੇ
27 ਸਤੰਬਰ 1954 – 27 ਅਪਰੈਲ 1959
ਪ੍ਰੀਮੀਅਰ ਜਾਓ ਐਨ ਲਾਈ
ਡਿਪਟੀ ਜ਼ੂਅ ਦੇ
ਅਗਲਾ ਅਹੁਦੇਦਾਰ ਲਿਉ ਸ਼ਾਉਚੀ
ਮੈਂਬਰ
ਨੈਸ਼ਨਲ ਪੀਪਲਜ ਕਾਂਗਰਸ
ਅਹੁਦੇ 'ਤੇ
15 ਸਤੰਬਰ 1954 – 18 ਅਪਰੈਲ 1959
21 ਦਸੰਬਰ 1964 – 9 ਸਤੰਬਰ 1976
ਚੋਣ-ਹਲਕਾ ਬੀਜਿੰਗ
ਨਿੱਜੀ ਵੇਰਵਾ
ਜਨਮ 26 ਦਸੰਬਰ 1893
ਸ਼ਾਓਸ਼ਾਨ, ਹੂਨਾਨ
ਮੌਤ 9 ਸਤੰਬਰ 1976
ਬੀਜਿੰਗ
Resting place ਚੈਅਰਮੈਨ ਮਾਓ ਯਾਦਗਾਰ ਹਾਲ, ਬੀਜਿੰਗ
ਕੌਮੀਅਤ ਚੀਨੀ
ਸਿਆਸੀ ਪਾਰਟੀ ਚੀਨ ਦੀ ਕਮਿਊਨਿਸਟ ਪਾਰਟੀ
ਜੀਵਨ ਸਾਥੀ ਲੂਓ ਯੀਕਸ਼ੀਉ (1907–1910)
ਯਾਂਗ ਕੈਹੂਈ (1920–1930)
ਹੇ ਜ਼ਿਜ੍ਹਨ (1930–1937)
ਜਿਆਂਗ ਕਿਨ (1939–1976)
ਧਰਮ ਕੋਈ ਨਹੀਂ (ਨਾਸਤਿਕ)

ਮਾਓ ਤਸੇ-ਤੁੰਗ ਜਾਂ ਮਾਓ ਜ਼ੇਦੋਂਗ (26 ਦਸੰਬਰ 1893 – 9 ਸਤੰਬਰ 1976) ਚੀਨੀ ਕ੍ਰਾਂਤੀਕਾਰੀ, ਰਾਜਨੀਤਿਕ ਚਿੰਤਕ ਅਤੇ ਕਮਿਊਨਿਸਟ ਪਾਰਟੀ ਦੇ ਨੇਤਾ ਸਨ , ਜਿਨ੍ਹਾਂ ਦੀ ਅਗਵਾਈ ਵਿੱਚ ਸੱਭਿਆਚਾਰਿਕ ਕ੍ਰਾਂਤੀ ਸਫਲ ਹੋੲੀ। ਉਹ ਚੇਅਰਮੈਨ ਮਾਓ ਦੇ ਨਾਂ ਨਾਲ ਵੀ ਮਸ਼ਹੂਰ ਸਨ। ਉਨ੍ਹਾਂ ਨੇ ਜਨਵਾਦੀ ਚੀਨ ਗਣਰਾਜ ਦੀ ਸਥਾਪਨਾ (1949) ਤੋਂ ਆਪਣੀ ਮੌਤ ( 1976 ) ਤੱਕ ਚੀਨ ਦੀ ਅਗਵਾਈ ਕੀਤੀ। ਮਾਰਕਸਵਾਦੀ-ਲੈਨਿਨਵਾਦੀ ਵਿਚਾਰਧਾਰਾ ਨੂੰ ਫੌਜੀ ਰਣਨੀਤੀ ਵਿੱਚ ਜੋੜ ਕੇ ਉਨ੍ਹਾਂ ਨੇ ਜਿਸ ਸਿਧਾਂਤ ਨੂੰ ਜਨਮ ਦਿੱਤਾ ਉਸਨੂੰ ਮਾਓਵਾਦ ਨਾਮ ਨਾਲ ਜਾਣਿਆ ਜਾਂਦਾ ਹੈ।

ਵਿਚਾਰਧਾਰਾ[ਸੋਧੋ]

ਮਾਓ-ਜੇ-ਤੁੰਗ ਇੱਕ ਮਾਰਕਸਵਾਦੀ ਸੀ। ਉਹ ਰੂਸ ਦੇ ੧੯੧੭ ਵਿੱਚ ਹੋਏ ਸਮਾਜਵਾਦੀ ਇੰਨਕਲਾਬ ਤੋਂ ਬਹੁਤ ਪ੍ਭਾਵਿਤ ਹੋਇਆ। ਉਸਨੇ ਮਾਰਕਸਵਾਦ ਦਾ ਬਹੁਤ ਡੂੰਘਾ ਅਧਿਐਨ ਕੀਤਾ। ਉਸਦੇ ਸਮੇਂ ਚੀਨ ਦੀ ਸਮਾਜਿਕ ਹਾਲਤ ਬਹੁਤ ਖਰਾਬ ਸੀ , ਖਾਸ ਕਰਕੇ ਚੀਨ ਦੇ ਮਜਦੂਰ ਤੇ ਕਿਸਾਨ ਜੋ ਇੱਕ ਪਾਸੇ ਜਾਗੀਰਦਾਰਾਂ ਅਤੇ ਦੂਜੇ ਪਾਸੇ ਸਰਮਾੲੇਦਾਰਾਂ ਦੇ ਸ਼ੋਸ਼ਣ ਦਾ ਸ਼ਿਕਾਰ ਸਨ। ਮਾਓ ਨੇ ਇਸ ਸਮੱਸਿਆ ਦੇ ਹੱਲ ਲਈ ਚੀਨ ਦੀ ਸੋਸਾਇਟੀ ਦਾ ਸਰਵਪੱਖੀ ਵਿਸ਼ਲੇਸ਼ਣ ਕੀਤਾ। ਮਾਰਕਸਵਾਦ ਦੇ ਡੂੰਘੇ ਅਧਿਐਨ ਤੇ ਚੀਨ ਦੇ ਵਿਸ਼ਲੇਸ਼ਣ ਤੋਂ ਬਾਅਦ ਮਾਓ ਨੇ ਇੱਕ ਸਿਧਾਂਤ ਨੂੰ ਜਨਮ ਦਿੱਤਾ ਜਿਸਨੂੰ ਮਾਓਵਾਦ ਕਿਹਾ ਜਾਂਦਾ ਹੈ। ਆਪਣੇ ਸਮੇ ਵਿਚ ਚੀਨ ਬਾਰੇ ਮਾਓ ਨੇ ਇਹ ਸਿੱਟਾ ਕੱਢਿਆ ਕਿ ਚੀਨ ਵਿਚ ਰੂਸ ਦੀ ਤਰਾਂ ਸਮਾਜਵਾਦੀ ਇਨਕਲਾਬ ਨਹੀ ਹੋ ਸਕਦਾ ਕਿਓਂਕਿ ਚੀਨ ਤੇ ਰੂਸ ਦੀ ਸਮਾਜਿਕ ਸਥਿਤੀ ਇੱਕੋ ਜਿਹੀ ਨਹੀ ਸੀ। ਉਹ ਚੀਨ ਨੂੰ ਨਾ ਤਾ ਪੂੰਜੀਵਾਦੀ ਦੇਸ਼ ਮੰਨਦਾ ਸੀ ਅਤੇ ਨਾ ਹੀ ਜਾਗੀਰਵਾਦੀ। ਉਹ ਕਹਿੰਦਾ ਹੈ ਕਿ ਚੀਨ ਇੱਕ ਅਰਧ-ਜਾਗੀਰੂ ਦੇਸ਼ ਹੈ। ਇਸੇ ਤਰਾਂ ਉਹ ਚੀਨ ਨੂੰ ਨਾ ਤਾ ਪੂਰਾ ਆਜ਼ਾਦ ਮੰਨਦਾ ਸੀ ਅਤੇ ਨਾ ਹੀ ਪੂਰੀ ਬਸਤੀ। ਉਹ ਕਹਿੰਦਾ ਹੈ ਕਿ ਚੀਨ ਇੱਕ ਅਰਧ-ਬਸਤੀਵਾਦ ਹੈ। ਚੀਨ ਵਿਚ ਹਾਲੇ ਵੀ ਜਾਗੀਰਦਾਰੂ ਕਦਰਾਂ ਕੀਮਤਾਂ ਭਾਰੂ ਸਨ ਅਤੇ ਸਾਮਰਾਜਵਾਦੀ ਦੇਸ਼ਾਂ ਨੇ ਚੀਨ ਵਿਚ ਜਾਗੀਰਦਾਰੀ ਨੂੰ ਖਤਮ ਕਰਨ ਦੀ ਥਾ ਉਸ ਨਾਲ ਦੋਸਤੀ ਕਰ ਲਈ ਅਤੇ ਦੋਵੇਂ ਰਲਕੇ ਚੀਨ ਦੇ ਲੋਕਾਂ ਦਾ ਖੂਨ ਪੀ ਰਹੇ ਸਨ, ਜਿਸ ਕਰਕੇ ਮਾਓ ਚੀਨ ਵਿਚ ਸਮਾਜਵਾਦ ਦੀ ਸਥਾਪਨਾ ਲਈ ਇਨਕਲਾਬ ਨੂੰ ਦੋ ਹਿੱਸਿਆ ਵਿਚ ਵੰਡਦਾ ਹੈ। ਉਹ ਕਹਿੰਦਾ ਹੈ ਕਿ ਸਮਾਜਵਾਦ ਤੋ ਪਹਿਲਾ ਨ੍ਵ ਜਮਹੂਰੀ ਇਨਕਲਾਬ ਕਰਨਾ ਹੋਏਗਾ।

ਨਵ-ਜਮਹੂਰੀ-ਇਨਕਲਾਬ[ਸੋਧੋ]

ਮਾਓ ਨੇ ਚੀਨ ਵਿਚ ਸਮਾਜਵਾਦ ਤੋਂ ਪਹਿਲਾਂ ਨ੍ਵ-ਜਮਹੂਰੀ-ਇਨਕਲਾਬ ਬਾਰੇ ਗੱਲ ਕੀਤੀ। ਨ੍ਵ-ਜਮਹੂਰੀ ਇਨਕਲਾਬ ਇੱਕ ਬਿਲਕੁਲ ਨਵੀ ਗੱਲ ਹੈ ਜੋ ਬੁਰਜੂਆ ਇਨਕਲਾਬ ਤੋ ਪੂਰੀ ਤਰਾਂ ਭਿੰਨ ਹੈ। ਨ੍ਵ ਜਮਹੂਰੀ ਇਨਕਲਾਬ ਇੱਕ ਜਾਗੀਰਦਾਰੀ ਅਤੇ ਸਾਮਰਾਜਵਾਦ ਵਿਰੁਧ ਜੰਗ ਹੈ। ਉਹ ਕਹਿੰਦਾ ਹੈ ਕ ਇਸ ਵਿਚ ਸਮਾਜਵਾਦ ਇਨਕਲਾਬ ਦੀ ਤਰਾਂ ਇਕੱਲੇ ਮਜਦੂਰ ਨਹੀ ਇਨਕਲਾਬ ਕਰਨਗੇ ਸਗੋਂ ਇਸ ਵਿਚ ਮਜਦੂਰ, ਕਿਸਾਨ, ਰਾਸ਼ਟਰੀ ਬੂਰਜੂਆਜੀ, ਅਤੇ ਨਿੱਕ ਬੁਰਜੂਆਜੀ ਚਾਰ ਜਮਾਤਾਂ ਦਾ ਗਠਜੋੜ ਹੋਏਗਾ ਜਿਸਦੀ ਅਗਵਾਹੀ ਮਜਦੂਰ ਜਮਾਤ ਕਰੇਗੀ। ਇਸ ਇਨਕਲਾਬ ਰਾਹੀ ਜਾਗੀਰਦਾਰੀ ਢਾਂਚਾ ਖਤਮ ਹੋਏਗਾ ਅਤੇ ਚੀਨ ਬਸਤੀ ਤੋਂ ਇਕ ਆਜ਼ਾਦ ਦੇਸ਼ ਬਨੇਗਾ।

ਰਚਨਾਵਾਂ[ਸੋਧੋ]

  1. ਨਵ ਜਮਹੂਰੀ ਇੰਨਕਲਾਬ
  2. ਵਿਰੋਧਤਾਈ ਬਾਰੇ
  3. ਸਭਿਆਚਾਰਕ ਕਾ੍ਂਤੀ