ਨਾਕਾਮ ਤੁਰਕੀ ਤਖ਼ਤਾ ਪਲਟ 2016
15-16 ਜੁਲਾਈ 2016 ਨੂੰ ਤੁਰਕ ਆਰਮਡ ਫੋਰਸਿਜ਼ ਦੇ ਅੰਦਰ ਇੱਕ ਧੜੇ ਨੇ ਤੁਰਕ ਅਮਨ ਪ੍ਰੀਸ਼ਦ ਦੀ ਅਗਵਾਈ ਹੇਠ ਤਖ਼ਤਾ ਪਲਟ ਦਾ ਨਾਕਾਮ ਯਤਨ ਕੀਤਾ। ਤਖ਼ਤਾ ਪਲਟ ਦਾ ਨਿਸ਼ਾਨਾ ਤੁਰਕ ਰਾਸ਼ਟਰਪਤੀ ਰੇਸੇਪ ਤਾਇਪ ਆਰਦੋਆਨ ਅਤੇ ਉਸ ਦੀ ਸਰਕਾਰ ਨੂੰ ਪਲਟਣਾ ਸੀ।[1][2][3] ਘੱਟੋ-ਘੱਟ 265 ਲੋਕ ਮਾਰੇ ਗਏ ਅਤੇ ਇੱਕ ਹਜ਼ਾਰ ਤੋਂ ਵੱਧ ਜ਼ਖ਼ਮੀ ਹੋਏ। ਅੰਕਾਰਾ ਵਿੱਚ ਤੁਰਕ ਸੰਸਦ ਅਤੇ ਰਾਸ਼ਟਰਪਤੀ ਪੈਲੇਸ ਨੂੰ ਉਡਾ ਦਿੱਤਾ ਗਿਆ।[4][5][6][7] ਅੰਕਾਰਾ ਅਤੇ ਇਸਤਾਨਬੁਲ ਦੇ ਪ੍ਰਮੁੱਖ ਹਵਾਈ ਅੱਡਿਆਂ ਦੇ ਨੇੜੇ ਵੀ ਗੋਲੀਬਾਰੀ ਸੁਣੀ ਗਈ।[8]
ਘਟਨਾ ਬਾਰੇ ਪ੍ਰਤੀਕਰਮ, ਦੋਨੋਂ ਘਰੇਲੂ ਅਤੇ ਅੰਤਰਰਾਸ਼ਟਰੀ ਤੌਰ 'ਤੇ, ਜ਼ਿਆਦਾਤਰ ਪਲਟੇ ਦੇ ਵਿਰੁੱਧ ਸਨ। ਉਦਾਹਰਨ ਲਈ, ਤੁਰਕੀ ਦੀਆਂ ਮੁੱਖ ਵਿਰੋਧੀ ਪਾਰਟੀਆਂ ਨੇ ਤਖ਼ਤਾ ਪਲਟ ਦੀ ਕੋਸ਼ਿਸ਼ ਦੀ ਨਿੰਦਾ ਕੀਤੀ ਹੈ, ਜਦਕਿ ਕਈ ਅੰਤਰਰਾਸ਼ਟਰੀ ਆਗੂਆਂ ਨੇ, ਜਿਵੇਂ ਸੰਯੁਕਤ ਰਾਜ ਅਮਰੀਕਾ, ਨਾਟੋ, ਅਤੇ ਯੂਰਪੀ ਯੂਨੀਅਨ ਦੇ ਆਗੂਆਂ ਨੇ ਤੁਰਕੀ ਦੇ ਜਮਹੂਰੀ ਅਦਾਰਿਆਂ ਦਾ ਅਤੇ ਇਸ ਦੇ ਚੁਣੇ ਅਧਿਕਾਰੀਆਂ ਦਾ ਆਦਰ ਕਰਨ ਲਈ ਹੈ।[9] ਪਰ, ਪਲਟੇ ਨੂੰ ਨਿੰਦਣ ਦੇ ਇੱਕ ਪ੍ਰਸਤਾਵਿਤ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਬਿਆਨ ਨੂੰ ਇਸਦੇ ਇੱਕ ਗੈਰ-ਸਥਾਈ ਮੈਂਬਰ, ਮਿਸਰ ਨੇ ਸਵੀਕਾਰ ਨਹੀਂ ਕੀਤਾ।[10]
ਮੌਜੂਦਾ ਸਰਕਾਰ ਨੇ ਤੇਜ਼ੀ ਨਾਲ ਇਸ ਕੋਸ਼ਿਸ਼ ਦੀਅਸਫਲਤਾ ਦਾ ਐਲਾਨ ਕਰ ਦਿੱਤਾ ਅਤੇ ਸ਼ਾਮਲ ਵਿਦਰੋਹੀਆਂ ਤੇ ਮੁਕੱਦਮੇ ਚਲਾਉਣਾ ਸ਼ੁਰੂ ਕਰ ਦਿੱਤਾ। ਪਹਿਲਾ ਅਧਿਕਾਰਿਤ ਪ੍ਰਤੀਕਰਮ ਤੁਰਕੀ ਦੇ ਪ੍ਰਧਾਨ ਮੰਤਰੀ ਬਿਨਾਲੀ ਯਿਲਦੀਰਿਮ ਦਾ ਆਇਆ ਜਿਸਨੇ ਇੱਕ ਦਿਨ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਥਿਤੀ "ਪੂਰੀ ਤਰ੍ਹਾਂ ਕੰਟਰੋਲ ਅਧੀਨ" ਸੀ ਅਤੇ ਘੱਟੋ ਘੱਟ 6000 ਲੋਕ ਗ੍ਰਿਫਤਾਰ ਕਰ ਲਏ ਗਏ ਹਨ, ਜਿਹਨਾਂ ਵਿੱਚ ਘੱਟੋ-ਘੱਟ 2.839 ਸਿਪਾਹੀ ਅਤੇ 2.745 ਜੱਜ ਵੀ ਸ਼ਾਮਲ ਹਨ।[11][12][13] ਰਾਸ਼ਟਰਪਤੀ ਆਰਦੋਆਨ ਨੇ ਸਰਕਾਰ ਵਲੋਂ ਅੱਤਵਾਦੀ ਸੰਗਠਨ ਗਰਦਾਨੀ ਹੋਈ, ਗੁਲੇਨ ਲਹਿਰ ਨਾਲ ਜੁੜੇ ਸਿਪਾਹੀਆਂ ਨੂੰ ਜ਼ਿੰਮੇਵਾਰ ਠਹਿਰਾਇਆ, ਜਿਸ ਨੇ ਤੁਰਕੀ ਦੇ ਨਿਰਵਾਸਤ ਧਰਮਗੁਰੂ ਫਤਹੁੱਲਾਹ ਗੁਲੇਨ ਰਾਹੀਂ ਤਖਤਾਪਲਟ ਦੀ ਕੋਸ਼ਿਸ਼ ਕੀਤੀ। ਪਰ ਗੁਲੇਨ ਨੇ ਤਖਤਾਪਲਟ ਦੀ ਨਿੰਦਾ ਕਰਦੇ ਹੋਏ ਇਸ ਵਿੱਚ ਆਪਣੀ ਕੋਈ ਵੀ ਭੂਮਿਕਾ ਹੋਣ ਤੋਂ ਇਨਕਾਰ ਕੀਤਾ ਹੈ।[14]
References
[ਸੋਧੋ]- ↑ "Turkish Military Says It Has Seized Control From Ankara Government".
- ↑
- ↑ "Turkish coup bid crumbles as crowds answer call to streets, Erdogan returns". 16 July 2016.
- ↑ "Ankara parliament building 'bombed from air' – state agency".
- ↑ FOX HABER [FOXhaber] (15 July 2016).
- ↑ Ömer Çelik [omerrcelik] (15 July 2016).
- ↑ "Shootout with mass casualties reported in central Ankara, over 150 injured in Istanbul". rt.com.
- ↑
- ↑ Mutlu Civiroglu [mutludc] (15 July 2016).
- ↑ Michelle Nichols (16 July 2016).
- ↑ "Turkey: Mass arrests after coup bid quashed, says PM – BBC News".
- ↑ "Turkey's top judicial board HSYK orders detention of 2,745 Gülen-linked judges over coup attempt".
- ↑ CNN, Sheena McKenzie and Ray Sanchez.
- ↑ "US to help Turkey investigate failed coup attempt by FETÖ".