ਸਮੱਗਰੀ 'ਤੇ ਜਾਓ

ਨਾਟੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਾਰਥ ਅਟਲਾਂਟਿਕ ਟਰੀਟੀ ਆਰਗਨਾਈਜ਼ੇਸ਼ਨ
North Atlantic Treaty Organization
Organisation du traité de l'Atlantique nord

(NATO(ਨਾਟੋ) / OTAN (ਓਟਾਨ))
ਨਿਰਮਾਣ4 ਅਪਰੈਲ 1949
ਕਿਸਮਜੰਗੀ ਗੱਠਜੋੜ
ਮੁੱਖ ਦਫ਼ਤਰਬ੍ਰਸਲਜ਼, ਬੈਲਜੀਅਮ
ਮੈਂਬਰhip
ਅਧਿਕਾਰਤ ਭਾਸ਼ਾ
ਅੰਗਰੇਜ਼ੀ
ਫ਼ਰਾਂਸੀਸੀ[2]
ਸਕੱਤਰ ਜਨਰਲ
ਆਂਡਰਜ਼ ਫ਼ੌਗ ਰੈਸਮੂਸਨ
ਚੇਅਰਮੈਨ
ਨੂਡ ਬਾਰਟਲਜ਼
ਵੈੱਬਸਾਈਟwww.nato.int

ਨਾਰਥ ਅਟਲਾਂਟਿਕ ਟਰੀਟੀ ਆਰਗਨਾਈਜ਼ੇਸ਼ਨ (ਨਾਟੋ; /ˈnt/; ਫ਼ਰਾਂਸੀਸੀ: Organisation du traité de l'Atlantique nord (ਓਟਾਨ)), ਜਿਹਨੂੰ (ਉੱਤਰੀ) ਅਟਲਾਂਟਿਕ ਗੱਠਜੋੜ ਵੀ ਆਖਿਆ ਜਾਂਦਾ ਹੈ, ਇੱਕ ਅੰਤਰਸਰਕਾਰੀ ਜੰਗੀ ਗੱਠਜੋੜ ਹੈ ਜੋ 4 ਅਪਰੈਲ 1949 ਨੂੰ ਦਸਖ਼ਤ ਕੀਤੀ ਗਈ ਨਾਰਥ ਅਟਲਾਂਟਿਕ ਸੰਧੀ ਉੱਤੇ ਅਧਾਰਤ ਹੈ। ਇਹ ਜੱਥੇਬੰਦੀ ਮੈਂਬਰ ਦੇਸ਼ਾਂ ਵੱਲੋਂ ਸਾਂਝੀ ਸੁਰੱਖਿਆ ਦਾ ਇੱਕ ਪ੍ਰਬੰਧ ਹੈ ਜੀਹਦੇ ਤਹਿਤ ਉਹ ਬਾਹਰੀ ਧੜੇ ਵੱਲੋਂ ਹਮਲਾ ਕੀਤੇ ਜਾਣ ਦੀ ਸੂਰਤ ਵਿੱਚ ਇੱਕ-ਦੂਜੇ ਦੀ ਆਪਸੀ ਰਾਖੀ ਲਈ ਰਜ਼ਾਮੰਦ ਹਨ। ਨਾਟੋ ਦਾ ਸਦਰ ਮੁਕਾਮ ਬ੍ਰਸਲਜ਼, ਬੈਲਜੀਅਮ ਵਿਖੇ ਹੈ ਜੋ ਇਹਦੇ ਉੱਤਰੀ ਅਮਰੀਕਾ ਅਤੇ ਯੂਰਪ ਵਿਚਲੇ 28 ਮੈਂਬਰ ਦੇਸ਼ਾਂ ਵਿੱਚੋਂ ਇੱਕ ਹੈ। ਇਹਦੇ ਸਭ ਤੋਂ ਨਵੇਂ ਮੈਂਬਰ ਅਲਬਾਨੀਆ ਅਤੇ ਕ੍ਰੋਏਸ਼ੀਆ ਹਨ ਜੋ ਅਪਰੈਲ 2009 ਵਿੱਚ ਸ਼ਾਮਲ ਹੋਏ। ਇਸ ਤੋਂ ਇਲਾਵਾ 22 ਹੋਰ ਦੇਸ਼ ਨਾਟੋ ਦੇ ਅਮਨ ਲਈ ਸਾਂਝ ਪ੍ਰੋਗਰਾਮ ਵਿੱਚ ਹਿੱਸਾ ਲੈਂਦੇ ਹਨ ਅਤੇ 15 ਹੋਰ ਦੇਸ਼ ਇਸ ਨਾਲ਼ ਸੰਸਥਾਨਕ ਗੱਲਬਾਤੀ ਪ੍ਰੋਗਰਾਮਾਂ ਦੀ ਸਾਂਝ ਰੱਖਦੇ ਹਨ। ਸਾਰੇ ਨਾਟੋ ਮੈਂਬਰਾਂ ਦਾ ਕੁੱਲ ਲਸ਼ਕਰੀ ਖ਼ਰਚਾ ਕੁੱਲ ਦੁਨੀਆ ਦੇ ਖ਼ਰਚੇ ਦਾ 70% ਤੋਂ ਵੱਧ ਹੈ।[4]

ਹਵਾਲੇ

[ਸੋਧੋ]
  1. "The official Emblem of NATO". NATO. Archived from the original on 27 ਦਸੰਬਰ 2013. Retrieved 20 February 2008. {{cite web}}: Unknown parameter |dead-url= ignored (|url-status= suggested) (help)
  2. "English and French shall be the official languages for the entire North Atlantic Treaty Organization.", Final Communiqué following the meeting of the North Atlantic Council on 17 September 1949. "(..) the English and French texts [of the Treaty] are equally authentic (...)" The North Atlantic Treaty, Article 14
  3. "The Official motto of NATO". NATO. 20 January 2011. Retrieved 8 August 2013.
  4. "The SIPRI Military Expenditure Database". Milexdata.sipri.org. Archived from the original on 23 ਜਨਵਰੀ 2016. Retrieved 22 August 2010. {{cite web}}: Unknown parameter |dead-url= ignored (|url-status= suggested) (help)