ਨਾਮਵਰ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਨਾਮਵਰ ਸਿੰਘ (ਜਨਮ : 1 ਮਈ 1927 ) ਹਿੰਦੀ ਦੇ ਪ੍ਰਸਿਧ ਸਮੀਖਿਅਕ ਅਤੇ ਸਮਾਲੋਚਨਾ ਲੇਖਕ ਹਜਾਰੀ ਪ੍ਰਸਾਦ ਦਿਵੇਦੀ ਦਾ ਸ਼ਾਗਿਰਦ ਅਤੇ ਹਿੰਦੀ ਵਿੱਚ ਪ੍ਰਗਤੀਸ਼ੀਲ ਆਲੋਚਨਾ ਦੇ ਪ੍ਰਮੁੱਖ ਹਸ‍ਤਾਖਰ ਹਨ।

ਜੀਵਨ[ਸੋਧੋ]

ਨਾਮਵਰ ਸਿੰਘ ਦਾ ਜਨਮ ਪਿੰਡ ਜੀਵਨਪੁਰ, ਬਨਾਰਸ, ਉੱਤਰ ਪ੍ਰਦੇਸ਼ (ਭਾਰਤ) ਦੇ ਵਿੱਚ ਇੱਕ ਕਿਸਾਨ ਪਰਵਾਰ ਵਿੱਚ ਹੋਇਆ ਸੀ। ਉਸ ਨੇ ਹਿੰਦੀ ਸਾਹਿਤ ਵਿੱਚ ਐਮ ਏ ਅਤੇ ਪੀ ਐਚ ਡੀ ਕਰਨ ਦੇ ਬਾਦ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਕਾਫ਼ੀ ਸਮੇਂ ਤੱਕ ਪੜ੍ਹਾਉਂਦੇ ਰਹੇ। ਸੇਵਾ ਮੁਕਤੀ ਦੇ ਬਾਅਦ ਵੀ ਉਹ ਉਸੇ ਯੂਨੀਵਰਸਿਟੀ ਦੇ ਭਾਰਤੀ ਭਾਸ਼ਾ ਕੇਂਦਰ ਵਿੱਚ ਅੱਜ ਵੀ ਇਮੇਰੀਟਸ ਪ੍ਰੋਫੈਸਰ ਹੈ। ਉਹ ਹਿੰਦੀ ਦੇ ਇਲਾਵਾ ਉਰਦੂ, ਬੰਗਲਾ, ਸੰਸਕ੍ਰਿਤ ਭਾਸ਼ਾ ਵੀ ਜਾਣਦਾ ਹੈ।

ਰਚਨਾਵਾਂ[ਸੋਧੋ]

 • 1996 ਬਕਲਮ ਖੁਦ
 • ਹਿੰਦੀ ਕੇ ਵਿਕਾਸ ਮੇਂ ਅਪਭਰੰਸ਼ ਕਾ ਯੋਗ
 • ਪ੍ਰਿਥਵੀਰਾਜ ਰਾਸੋ ਕੀ ਭਾਸ਼ਾ
 • ਆਧੁਨਿਕ ਸਾਹਿਤਯ ਕੀ ਪ੍ਰਵਿਰਤੀਆਂ
 • ਛਾਯਾਵਾਦ, ਇਤਿਹਾਸ ਔਰ ਆਲੋਚਨਾ
ਸੰਪਾਦਨ
 • “ਆਲੋਚਨਾ” ਤ੍ਰੈਮਾਸਿਕ ਦੇ ਮੁੱਖ ਸੰਪਾਦਕ।
 • “ਜਨਯੁਗ” ਸਪਤਾਹਿਕ (1965-67) ਔਰ “ਆਲੋਚਨਾ” ਦਾ ਸੰਪਾਦਨ (1967-91)
 • 2000 ਤੋਂ ਫਿਰ ਆਲੋਚਨਾ ਦਾ ਸੰਪਾਦਨ ।
 • 1992 ਤੋਂ ਰਾਜਾ ਰਾਮਮੋਹਨ ਰਾਏ ਪੁਸਤਕਾਲਾ ਪ੍ਰਤਿਸ਼ਠਾਨ ਦੇ ਚੇਅਰਮੈਨ
ਸੰਪਾਦਿਤ ਗ੍ਰੰਥ
 1. ਕਹਾਨੀ: ਨਈ ਕਹਾਨੀ,
 2. ਕਵਿਤਾ ਕੇ ਨਏ ਪ੍ਰਤੀਮਾਨ
 3. ਦੂਸਰੀ ਪਰੰਪਰਾ ਕੀ ਖੋਜ
 4. ਵਾਦ ਵਿਵਾਦ ਸੰਵਾਦ
 5. ਕਹਨਾ ਨ ਹੋਗਾ