ਨਾਰਦ ਮੁਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਨਾਰਦ,ਹਿੰਦੂ ਸ਼ਾਸ਼ਤਰਾਂ ਦੇ ਅਨੁਸਾਰ ਬ੍ਰਹਮਾ ਦੇ ਸੱਤ ਮਾਨਵ ਪੁੱਤਰਾਂ ਵਿਚੋਂ ਇੱਕ ਹੈ। ਇਹ ਭਗਵਾਨ  ਵਿਸ਼ਨੂੰ ਦੇ ਹੋਰ ਭਗਤਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ।

ਦੇਵਰਿਸ਼ੀ ਨਾਰਦ ਧਰਮ ਦੇ ਪ੍ਰਚਾਰ ਅਤੇ ਲੋਕ-ਕਲਿਆਣ ਲਈ ਹਮੇਸ਼ਾ ਯਤਨਸ਼ੀਲ ਰਹੇ ਹਨ। ਸ਼ਾਸਤਰਾਂ ਵਿੱਚ ਇਸਨੂੰ ਭਗਵਾਨ ਦਾ ਮਨ ਕਿਹਾ ਗਿਆ ਹੈ। ਇਸੀ ਕਾਰਣ ਸਾਰੇ ਯੁਗਾਂ ਵਿਚ, ਸਾਰੇ ਲੋਕਾਂ ਵਿਚ, ਸਾਰੀਆਂ ਵਿਦਿਆਵਾਂ ਅਤੇ ਸਮਾਜ ਦੇ ਹਰ ਇੱਕ ਵਰਗ ਵਿੱਚ ਨਾਰਦ ਜੀ ਦਾ ਪ੍ਰਵੇਸ਼ ਰਿਹਾ ਹੈ। ਕੇਵਲ ਦੇਵਤਿਆ ਵਿੱਚ ਹੀ ਨਹੀਂ ਦਾਨਵਾਂ ਨੇ ਵੀ ਇਨ੍ਹਾਂ ਦਾ ਆਦਰ ਕੀਤਾ ਹੈ। ਸਮੇਂ ਸਮੇਂ ਉਤੇ ਸਾਰਿਆ ਵੱਲੋਂ ਉਨ੍ਹਾਂ ਦੀ ਸਲਾਹ ਲਈ ਗਈ ਹੈ।   

ਵਾਯੂਪੁਰਾਣ ਵਿੱਚ ਦੇਰਿਸ਼ੀ ਦੇ ਪਦ ਅਤੇ ਲੱਛਣਾਂ ਦਾ ਵਰਣਨ ਹੈ- ਦੇਲੋਕ ਵਿੱਚ ਪ੍ਰਤਿਸ਼ਠਾ ਪ੍ਰਾਪਤ ਕਰਨੇ ਵਾਲੇ ਰਿਸ਼ੀ ਦੇਵਰਿਸ਼ੀ ਅਤੇ ਦੇਵਰਿਸ਼ੀਨਾਮ ਨਾਲ ਜਾਣੇ ਜਾਂਦੇ ਹਨ। ਇਹ ਭੂਤ, ਵਰਤਮਾਨ ਅਤੇ ਭਵਿਖ ਤਿੰਨਾਂ ਕਾਲਾਂ ਤੋਂ ਜਾਣੂ, ਸੱਤਯਭਾਸ਼ੀ(ਸੱਚ ਬੋਲਣ ਵਾਲੇ),ਕਠੋਟ ਤਪੱਸਿਆ ਨਾਲ ਗਿਆਨਵਾਨ, ਗਰਭ ਅਵਸਥਾ ਤੋਂ ਹੀ ਅਗਿਆਨ ਰੂਪੀ ਅੰਧਕਾਰ ਨੂੰ ਖਤਮ ਕਰ ਗਿਆਨ ਦਾ ਚਾਨਣ ਬਣ ਚੁੱਕੇ ਹੋਣ।  

ਇਸੇ ਹੀ ਪੁਰਾਣ ਵਿੱਚ ਅੱਗੇ ਲਿਖਿਆ ਹੈ ਕਿ ਧਰਮ, ਪੁਲਸੱਤਯ, ਕ੍ਰਤੁ, ਪੁਲਹ, ਪ੍ਰਤਿਉਸ਼, ਪ੍ਰਭਾਸ ਅਤੇ ਕਸ਼ਯਪ- ਇਨ੍ਹਾਂ ਦੇ ਪੁੱਤਰਾਂ ਨੂੰ ਦੇਵਰਿਸ਼ੀਆਂ ਦਾ ਪਦ ਮਿਲਿਆ ਹੋਇਆ ਹੈ। ਧਰਮ ਦੇ ਪੁੱਤਰ ਨਰ ਅਤੇ ਨਰਾਇਣ, ਕ੍ਰਤੁ ਦੇ ਪੁੱਤਰ ਬਾਲਖਿਲਯਗਣ, ਪੁਲਹ ਦੇ ਪੁੱਤਰ ਕਰਦਮ, ਪੁਲਸਤੇਯ ਦੇ ਪੁੱਤਰ ਕੁਬੇਰ, ਕਸ਼ਯਪ ਦੇ ਪੁੱਤਰ ਅਤੇ ਪਰਬਤ ਰਿਸ਼ੀ ਮੰਨੇ ਗਏ ਹਨ। ਪਰ ਜਨਸਧਾਰਨ ਨਾਰਦ ਨੂੰ ਹੀ ਦੇਵਰਿਸ਼ੀ ਦੇ ਰੂਪ ਵਿੱਚ ਜਾਣਦੇ ਹਨ। ਇਨ੍ਹਾਂ ਵਰਗੀ ਪ੍ਰਸਿਧੀ ਹੋਰ ਕਿਸੇ ਰਿਸ਼ੀ ਨੂੰ ਮਿਲੀ। 

ਮਹਾਂਭਾਰਤ ਦੇ ਸਭਾਪਰਵ ਦੇ ਪੰਜਵੇ ਅਧਿਆਏ ਵਿੱਚ ਨਾਰਦ ਜੀ ਦੇ ਵਿਅਕਤੀਗਤ ਚਿਤਰਨ ਇਸ ਪ੍ਰਕਾਰ ਦਿੱਤਾ ਗਿਆ ਹੈ - ਦੇਵਰਿਸ਼ੀ ਨਾਰਦ ਵੇਦ ਅਤੇ ਉਪਨਿਸ਼ਦਾਂ ਦੇ ਗਿਆਤਾ, ਦੇਵਤੇ ਜਿਨ੍ਹਾਂ ਦੀ ਪੂਜਾ ਕਰਦੇ ਹਨ, ਇਤਿਹਾਸ ਅਤੇ ਪੁਰਾਣਾ ਦੇ ਵਿਸ਼ਲੇਸ਼ਕ, ਅਤੀਤ ਅਤੇ ਭਵਿਖ ਦੇ ਗਿਆਤਾ, ਵਿਆਕਰਨ, ਆਯੂਰਵੇਦ ਅਤੇ ਜੋਤਿਸ਼ ਵਿਗਿਆਨ ਦੇ ਵਿਦਵਾਨ ਅਤੇ ਕਵੀ ਅਤੇ ਸੰਗੀਤਵਾਦਕ ਹਨ। 

ਵੱਖ-ਵੱਖ ਗ੍ਰੰਥਾਂ ਵਿੱਚ ਵੇਰਵਾ[ਸੋਧੋ]

ਨਾਰਦ ਮੁਨੀ ਨੂੰ ਦੇਵਰਿਸ਼ੀ ਕਿਹਾ ਜਾਂਦਾਹੈ। ਵੱਖ-ਵੱਖ ਧਰਮ ਗ੍ਰੰਥਾਂ ਵਿੱਚ ਇਨ੍ਹਾਂ ਦਾ ਵਿਵਰਨ ਆਉਂਦਾ ਹੈ।[1]

  • ਅਥਰਵ ਵੇਦ ਵਿੱਚ ਇਨ੍ਹਾਂ ਨੂੰ ਨਾਰਦ ਮੁਨੀ ਕਿਹਾ ਗਿਆ ਹੈ।
  • ਐਤਰੇਏ ਬ੍ਰਾਹਮਣ ਦੇ ਕਥਨ ਅਨੁਸਾਰ ਹਰੀਚੰਦ੍ਰ ਦੇ ਪਰੋਹਿਤ ਸੋਮਕ, ਸਾਹਿਦੇਵਯ ਦੇ ਸਿਖਿਅਕ ਅਤੇ ਯੁੱਧਸ਼੍ਰੇਸ਼ਠ ਨੂੰ ਅਭਿਸ਼ਪਤ ਕਰਦ ਵਾਲੇ ਨਾਰਦ ਹੀ ਸਨ
  •  ਮੈਤ੍ਰਾਯਣੀ ਸੰਹਿਤਾ ਵਿੱਚ ਨਾਰਦ ਨਾਮ ਦੇ ਇੱਕ ਅਚਾਰੀਆ ਹੋਏ ਹਨ।
  • ਸਾਮਵਿਧਾਨ ਬ੍ਰਹਮਣ ਵਿੱਚ ਬ੍ਰਹਸਪਤੀ ਦੇ ਚੇਲੇ ਦੇ ਰੂਪ ਵਿੱਚ ਨਾਰਦ ਦਾ ਵਰਣਨ ਮਿਲਦਾ ਹੈ।
  • ਮਹਾਂਭਾਰਤ ਦੇ ਮੋਕਸ਼ ਧਰਮ ਦੇ ਨਾਰਾਇਣੀ ਆਖਿਆਨ ਵਿੱਚ ਨਾਰਦ ਦੀ ਉਤਰਦੇਸ਼ੀ ਯਾਤਰਾ ਦਾ ਵਰਣਨ ਮਿਲਦਾ ਹੈ
  • ਛਂਦਿਗਿਆ ਉਪਨਿਸ਼ਦ ਵਿੱਚ ਨਾਰਦ ਦਾ ਨਾਮ  ਸੰਤਕੁਮਾਰਾਂ ਦੇ ਨਾਲ ਲਿਖਿਆ ਗਿਆ ਹੈ

ਇਨ੍ਹਾਂ ਨੂੰ ਵੀ ਦੇਖੋ[ਸੋਧੋ]

ਬਾਹਰੀ ਕੜੀਆਂ[ਸੋਧੋ]

ਹਵਾਲੇ[ਸੋਧੋ]

  1. नारद यानी देवताओं के संवाददाता