ਨਾਰੀ ਮਨੋਵਿਗਿਆਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਨਾਰੀ ਮਨੋ-ਵਿਗਿਆਨ, ਮਨੋਵਿਗਿਆਨ ਦੀ ਆਮਦ ਹੈ ਜਿਸ ਵਿੱਚ ਜੇਂਡਰ, ਔਰਤ ਦੀ ਮਾਨਵੀ ਹੋਂਦ ਅਤੇ ਔਰਤ ਦੇ ਆਪਣੇ ਜੀਵਨ ਦੌਰਾਨ ਸਾਹਮਣਾ ਕੀਤੇ ਵਾਦਾਂ ਨੂੰ ਕੇਂਦਰ ਵਿੱਚ ਰੱਖਿਆ ਜਾਂਦਾ ਹੈ।

ਮਾਂ-ਪੁਣਾ ਅਤੇ ਕੈਰੀਅਰ[ਸੋਧੋ]

ਨਾਰੀ ਮਨੋ-ਵਿਗਿਆਨੀਆਂ ਨੇ ਬੈਲੇਂਸਇੰਗ ਐਕਟ ਦੇ ਸਿਧਾਂਤ ਨੂੰ ਅਪਣਾਇਆ ਹੈ ਜਿਸ ਵਿੱਚ ਮਾਂ ਦੇ ਰੂਪ ਵਿੱਚ ਪਰੰਪਰਾਗਤ ਔਰਤ ਅਤੇ ਇੱਕ ਆਧੁਨਿਕ ਸਮੇਂ ਵਿੱਚ ਕੈਰੀਅਰ ਬਣਾਉਣ ਵਾਲੀ ਔਰਤ ਨੂੰ ਸ਼ਾਮਿਲ ਕੀਤਾ ਗਿਆ ਹੈ। ਬੈਲੇਂਸਇੰਗ ਰੋਲ ਤੋਂ ਭਾਵ ਦੋਹਾਂ ਹੀ ਰੂਪਾਂ ਵਿੱਚ ਔਰਤ ਆਪਣੀ ਨਿੱਜੀ ਪ੍ਰਾਪਤੀ ਅਤੇ ਪਿਆਰ ਤੇ ਭਾਵੁਕ ਸੁਰੱਖਿਆ ਦੀ ਤ੍ਰਿਪਤੀ ਕਰਨ ਦਾ ਯਤਨ ਕਰਦੀ ਹੈ।

ਨਾਰੀ ਉੱਪਰ ਸੱਭਿਆਚਾਰਕ ਪ੍ਰਭਾਵ[ਸੋਧੋ]

ਇਤਿਹਾਸ ਵਿੱਚ ਮੁੱਢ ਤੋਂ ਹੀ, ਔਰਤ ਨੂੰ ਸਭ ਲਿੰਗਾਂ ਵਿਚੋਂ ਕਮਜ਼ੋਰ ਲਿੰਗ ਮੰਨਿਆ ਜਾਂਦਾ ਹੈ ਜਿਸ ਕਾਰਨ ਔਰਤ ਨੂੰ ਹਮੇਸ਼ਾ ਤੋਂ ਹੀ ਘਟ ਅਧਿਕਾਰ ਪ੍ਰਾਪਤ ਹੋਏ ਹਨ। ਸ਼ੁਰੂ ਤੋਂ ਹੀ ਔਰਤ ਦਾ ਸਭ ਤੋਂ ਵੱਡਾ ਅਤੇ ਜ਼ਰੂਰੀ ਧਰਮ ਪਤਨੀ ਅਤੇ ਮਾਂ ਬਣਨਾ ਮੰਨਿਆ ਜਾਂਦਾ ਹੈ। 20ਵੀਂ ਸਦੀ ਵਿੱਚ ਦੂਰ ਦੂਰ ਦੇ ਦੇਸ਼ਾਂ ਤੱਕ ਔਰਤ ਨੇ ਆਪਣੇ ਆਪ ਨੂੰ ਪ੍ਰੇਰਨਾਮਈ ਆਵਾਜ਼ ਪੱਖੋਂ ਉਭਾਰਿਆ। 20ਵੀਂ ਸਦੀ ਦੌਰਾਨ ਹੀ ਔਰਤਾਂ ਨੇ ਮੁੱਢਲੇ ਸਕੂਲ ਜਾਣ ਦਾ ਹੱਕ ਲਿਆ ਅਤੇ ਕਾਲਜ ਜਾਣ ਦਾ ਅਵਸਰ ਪ੍ਰਾਪਤ ਕਰਕੇ ਆਪਣੇ ਲਈ ਕੈਰੀਅਰ ਬਣਾਉਣ ਦੇ ਦਰਵਾਜੇ ਖੋਲੇ ਜਿਸ ਦੇ ਅਧਾਰ ਤੇ ਕੁੜੀਆਂ ਜਾਂ ਔਰਤਾਂ ਨੂੰ ਅਧਿਆਪਕਾਵਾਂ ਅਤੇ ਨਰਸਾਂ ਵਜੋਂ ਨੌਕਰੀ ਤੇ ਨਿਯੁਕਤ ਕੀਤਾ ਜਾਂ ਲੱਗਿਆ। ਇਸੇ ਸਦੀ ਵਿੱਚ ਨਾਰੀਵਾਦ ਨੇ ਨਾਰੀ ਦੇ ਰਾਜਨੀਤੀ ਵਿੱਚ ਹਿੱਸਾ ਲੈਣ ਅਤੇ ਵੋਟ ਪਾਉਣ ਦੇ ਅਧਿਕਾਰ ਦਾ ਰਾਹ ਬਣਾਇਆ ਅਤੇ ਔਰਤਾਂ ਦੇ ਦਫਤਰਾਂ ਵਿੱਚ ਕੰਮ ਕਰਨ ਵੱਲ ਵਧੇਰੇ ਝੁਕਾਅ ਹੋਣ ਲੱਗਿਆ। ਸੱਭਿਆਚਾਰ ਨੇ ਤਬਦੀਲੀ ਵਾਪਰੀ ਅਤੇ ਇਹ ਤਬਦੀਲੀ 20ਵੀਂ ਸਦੀ ਵਿੱਚ ਹਰੇਕ ਰਾਸ਼ਟਰ ਵਿੱਚ ਔਰਤ ਦੀ ਮਨੋਬਿਰਤੀ ਬਣ ਗਈ ਅਤੇ ਇਹ 21ਵੀਂ ਸਦੀ ਵਿੱਚ ਨਿਰੰਤਰ ਚਲਦੀ ਆ ਰਹੀ ਹੈ, ਉਸੇ ਪ੍ਰਕਾਰ ਸਮਾਜ ਵਿੱਚ ਔਰਤ ਦੇ ਪਰੰਪਰਾਗਤ ਰੋਲ ਨੂੰ ਦੁਬਾਰਾ ਸਹੀ ਸਹੀ ਢੰਗ ਨਾਲ ਲਿੱਖਿਆ ਜਾ ਰਿਹਾ ਹੈ।

ਪੁਰਾਣੇ ਸਕੂਲਾਂ ਦੀ ਇਹ ਧਾਰਨਾਂ ਸੀ ਕਿ ਔਰਤ ਦੋਹਾਂ ਲਿੰਗਾਂ ਵਿਚੋਂ ਕਮਜ਼ੋਰ ਲਿੰਗ ਹੈ ਜਿਸ ਕਾਰਨ ਉਹ ਮਰਦ ਤੋਂ ਨੀਵੀਂ ਹੈ।[1]

ਹਵਾਲੇ[ਸੋਧੋ]

  1. The Glendon Association. "Sexual Stereotyping". PsychAlive.