ਸਮੱਗਰੀ 'ਤੇ ਜਾਓ

ਨਿਆਂਸ਼ਾਸ਼ਤਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਿਆਂਸ਼ਾਸ਼ਤਰ ਦੇ ਸਾਰਸ਼ਨਿਕ ਆਪਸ ਵਿੱਚ ਪ੍ਰਸ਼ਨ ਕਰਦੇ ਰਹਿੰਦੇ ਹਨ ਕਿ- ਨਿਯਮ ਕੀ ਹੈ?  ਨਿਯਮ ਕਿਉਂ ਹੋਣਾ ਚਾਹੀਦਾ?

ਨਿਆਂਸ਼ਾਸ਼ਤਰ ਜਾਂ ਵਿਧੀ ਸ਼ਾਸ਼ਤਰ (Jurisprudence) ਕਾਨੂੰਨ ਦਾ ਸਿਧਾਂਤ ਅਤੇ ਦਰਸ਼ਨ ਹੈ।ਨਿਆਂਸ਼ਾਸ਼ਤਰੀ ਨਿਆਂ/ਕਾਨੂੰਨ ਦੇ ਰੂਪ, ਕਾਨੂੰਨੀ ਤਰਕ, ਕਾਨੂੰਨੀ ਤੰਤਰ ਅਤੇ ਕਾਨੂੰਨੀ ਸੰਸਥਾਵਾਂ ਦੀ ਦੀ ਗਹਿਰੀ ਸਮਝ ਰੱਖਣ ਵਾਲੇ ਹੁੰਦੇ ਹਨ।   

ਆਮ ਅਰਥਾਂ ਵਿੱਚ ਸਾਰੇ ਹੀ ਕਾਨੂੰਨੀ ਸਿਧਾਂਤ ਨਿਆਂਸ਼ਾਸ਼ਤਰ ਵਿੱਚ ਅੰਤਰਿਤ ਹਨ। ਨਿਆਂਸ਼ਾਸ਼ਤਰ ਦਾ ਅਰਥ ਕਾਨੂੰਨੀ ਗਿਆਨ ਹੈ। ਇਸ ਪ੍ਰਕਾਰ ਸਾਰੀਆਂ ਹੀ ਕਾਨੂੰਨ ਦੀਆਂ ਕਿਤਾਬਾਂ ਨਿਆਂਸ਼ਾਸ਼ਤਰ ਦੀਆ ਕਿਤਾਬਾਂ ਹਨ। ਇਸ ਪ੍ਰਸੰਗ ਵਿੱਚ ਕਾਨੂੰਨ ਦਾ ਇਕੋ ਅਰਥ ਹੈ ਦੇਸ਼ ਦਾ ਸਾਧਾਰਨ ਨਿਯਮ ਵਿਧਾਨ ਜਾਂ ਦੇਸ਼ ਦਾ ਸਾਧਾਰਨ ਕਾਨੂੰ ਵਿਗਿਆਨ।

 ਸ਼ਾਖਾਵਾਂ[ਸੋਧੋ]

ਉਰੋਕਤ ਅਰਥਾਂ ਵਿੱਚ ਨਿਆਂਸ਼ਾਸ਼ਤਰ ਦੀਆ ਤਿੰਨ ਸ਼ਾਖਾਵਾਂ ਹਨ-

  • ਵਿਆਖਿਆ ਦਰਸ਼ਨ(Exposition),
  • ਵਿਆਖਿਆਮਈ ਇਤਿਹਾਸ
  • ਕਾਨੂੰਨ ਨਿਰਮਾਣ ਦੇ ਸਿਧਾਂਤ  (Principles of Legislation)

ਨਿਆਂਸ਼ਾਸ਼ਤਰ ਦੇ ਤਿੰਨ ਅੰਗ[ਸੋਧੋ]

ਨਿਆਂਸ਼ਾਸ਼ਤਰ ਸਿਧਾਂਤ ਦੇ ਤਿੰਨ ਅੰਗ - ਵਿਸ਼ਲੇਸ਼ਣਾਤਮਕ, ਇਤਿਹਾਸਕ ਅਤੇ ਨੈਤਿਕਤਾ ਹੁੰਦੇ ਹਨ। ਵਿਸ਼ਲੇਸ਼ਣਾਤਮਕ ਸ਼ਾਖਾ ਵਿੱਚ ਕ੍ਰਮਬਧ ਕਾਨੂੰਨੀ ਸਿਧਾਂਤ ਦੇ ਦਰਸ਼ਨਿਕ ਅਤੇ ਸਾਧਾਰਨ ਵਿਚਾਰ ਹੁੰਦੇ ਹਨ, ਇਤਿਹਾਸਕ ਸ਼ਾਖਾ ਵਿੱਚ ਕਾਨੂੰਨੀ ਇਤਿਹਾਸ ਦਾ ਦਰਸ਼ਨਿਕ ਅਤੇ ਸਾਧਾਰਨ ਭਾਗ ਸ਼ਾਮਿਕ ਹੁੰਦਾ ਹੈ। ਨੈਤਿਕ ਸ਼ਾਖਾ ਵਿੱਚ ਕਾਨੂੰਨ ਨਿਰਮਾਣ ਦੇ ਦਾਰਸ਼ਨਿਕ ਸਿਧਾਂਤ ਹੁੰਦੇ ਹਨ। ਪਰ ਇਹ ਤਿੰਨੇ ਸ਼ਾਖਾਵਾਂ ਇੱਕ ਦੂਜੇ ਨਾਲ ਸੰਬੰਧਿਤ ਹਨ। ਇਨ੍ਹਾਂ ਨੂੰ ਇੱਕ ਦੂਸਰੇ ਤੋਂ ਵੱਖ ਨਹੀਂ  ਕੀਤਾ ਜਾ ਸਕਦਾ।

ਸਨਾਤਨ ਭਾਰਤ ਦਾ ਨਿਆਂਸ਼ਾਸ਼ਤਰ[ਸੋਧੋ]

ਸਨਾਤਨ ਭਾਰਤ ਦਾ ਨਿਆਂਸ਼ਾਸ਼ਤਰ ਧਰਮ ਸ਼ਾਸਤਰ‎ ਉਤੇ ਆਧਾਰਿਤ ਸੀ। ਧਰਮ ਦੀ ਪਰਿਭਾਸ਼ਾ ਇਸ ਪ੍ਰਕਾਰ ਹੈ -

श्रुति: स्मृति. सदाचार: स्वस्य च प्रियमात्मन:।
एतच्चतुर्विधं प्राहू: साक्षाद्धर्मस्य लक्षणम्।।

ਭਾਵ ਵੇਦ, ਸਮਰਿਤੀ, ਸਦਾਚਾਰ ਅਤੇ ਨਿਆਂ ਧਰਮ ਦੇ ਉਦੇਸ਼ ਹਨ। ਧਰਮ ਵਿਆਪ ਸ਼ਬਦ ਹੈ। ਧਾਰਮਿਕ, ਨੈਤਿਕ, ਸਮਾਜਿਕ ਅਤੇ ਕਾਨੂੰਨੀ ਦ੍ਰਿਸ਼ਟੀ ਨਾਲ ਮਨੁੱਖ ਦੇ ਕਰਤਵਾਂ/ਨਿਯਮਾਂ ਅਤੇ ਜੂਮੇਵਾਰੀਆਂ ਦਾ ਸਮੂਹ ਹੈ। 

ਚਾਣਕਿਆ ਦੇ ਅਰਥਸ਼ਾਸਤਰ ਦੇ ਪਰਮਾਣਿਕ ਸੰਸਕਰਨ ਦੇ ਪ੍ਰਕਾਸ਼ਿਤ ਹੋਣ ਨਾਲ ਇਹ ਵਿਵਾਦ  ਉਠਿਆ ਕਿ ਭਾਰਤ ਵਿੱਚ ਰਾਜ ਦੁਆਰਾ ਬਣਾਇਆ ਨਿਆਂਸ਼ਾਸ਼ਤਰ ਧਰਮਸ਼ਾਸ਼ਤਰ ਦੁਆਰਾ ਘੋਸ਼ਿਤ ਵਿਧਾਨ ਕਿਸੇ ਸਮੇਂ ਵੱਧ ਮਹੱਤਵਪੂਰਨ ਸੀ ਜਾਂ ਨਾ। ਚਾਣਕਿਆ ਨੇ ਕਿਹਾ ਹੈ ਕਿ ਵਿਧਾਨ ਚਾਰ ਥੰਮਾਂ ਉਤੇ ਆਧਰਿਤ ਹੈ

1. ਧਰਮ 2. ਵਿਵਹਾਰ 3.ਚਰਿਤਰ 4.ਰਾਜਸ਼ਾਸਨ

ਬਾਹਰੀ ਕੜੀਆਂ[ਸੋਧੋ]