ਨਿਕੀਤਾ ਮਿਖਾਲਕੋਵ
ਨਿਕੀਤਾ ਮਿਖਾਲਕੋਵ Никита Михалков | |
---|---|
ਜਨਮ | ਨਿਕੀਤਾ ਸੇਰਗੇਈਵਿਚ ਮਿਖਾਲਕੋਵ 21 ਅਕਤੂਬਰ 1945 |
ਅਲਮਾ ਮਾਤਰ | ਗੇਰਾਸੀਮੋਵ ਇੰਸਟੀਊਟ ਔਫ਼ ਸਿਨੇਮਾਟੋਗ੍ਰਾਫ਼ੀ |
ਪੇਸ਼ਾ | ਫ਼ਿਲਮਕਾਰ, ਅਦਾਕਾਰ |
ਸਰਗਰਮੀ ਦੇ ਸਾਲ | 1959–ਹੁਣ ਤੱਕ |
ਜੀਵਨ ਸਾਥੀ |
ਤਾਤੀਆਨਾ ਮਿਖਾਲਕੋਵਾ (ਵਿ. 1973) |
ਬੱਚੇ | 4 |
Parents |
|
ਰਿਸ਼ਤੇਦਾਰ | ਆਂਦਰੇਈ ਕੋਨਚਾਲੋਵਸਕੀ (ਭਰਾ) |
ਪੁਰਸਕਾਰ |
|
ਨਿਕੀਤਾ ਸੇਰਗੇਈਵਿਚ ਮਿਖਾਲਕੋਵ (ਰੂਸੀ: Ники́та Серге́евич Михалко́в; ਜਨਮ 21 ਅਕਤੂਬਰ 1945) ਇੱਕ ਰੂਸੀ ਫ਼ਿਲਮਕਾਰ ਅਤੇ ਅਦਾਕਾਰ ਸੀ ਅਤੇ ਉਹ ਰੂਸੀ ਸਿਨੇਮਾਟੋਗ੍ਰਾਫ਼ਰ ਯੂਨੀਅਨ ਦਾ ਮੁਖੀ ਸੀ। ਉਸਨੂੰ ਰੂਸੀ ਫ਼ੈਡਰੇਸ਼ਨ ਦਾ ਰਾਜ ਇਨਾਮ ਤਿੰਨ ਵਾਰ 1993, 1995 ਅਤੇ 1999 ਵਿੱਚ ਦਿੱਤਾ ਗਿਆ ਸੀ।
ਨਿਕੀਤਾ ਮਿਖਾਲਕੋਵ ਨੂੰ 48ਵੇਂ ਵੈਨਿਸ ਫ਼ਿਲਮ ਫ਼ੈਸਟੀਵਲ (1991) ਵਿਖੇ ਗੋਲਡਨ ਲਾਇਨ ਅਵਾਰਡ ਮਿਲਿਆ ਸੀ। ਉਸਦੀ ਫ਼ਿਲਮ ਕਲੋਜ਼ ਟੂ ਈਡਨ ਨੂੰ ਸਭ ਤੋਂ ਵਧੀਆ ਵਿਦੇਸ਼ੀ ਫ਼ਿਲਮਾਂ ਦੀ ਸ਼੍ਰੇਣੀ ਵਿੱਚ ਅਕਾਦਮੀ ਇਨਾਮਾਂ ਵਿੱਚ ਨਾਮਜ਼ਦ ਕੀਤਾ ਗਿਆ ਸੀ। ਉਸਨੂੰ ਉਸਦੀ ਫ਼ਿਲਮ ਬਰਨਟ ਬਾਏ ਦ ਸਨ ਲਈ 67ਵੇਂ ਅਕਾਦਮੀ ਇਨਾਮਾਂ ਵਿੱਚ ਸਭ ਤੋਂ ਵਧੀਆ ਵਿਦੇਸ਼ੀ ਫ਼ਿਲਮਾਂ ਦੀ ਸ਼੍ਰੇਣੀ ਵਿੱਚ ਆਸਕਰ ਇਨਾਮਾਂ ਅਤੇ ਕਾਨ੍ਹਸ ਫ਼ਿਲਮ ਫ਼ੈਸਟੀਵਲ ਵਿਖੇ ਗਰੈਂਡ ਪਰਿਕਸ ਅਵਾਰਡ ਮਿਲਿਆ ਸੀ। ਉਸਨੂੰ ਸਿਨੇਮਾਟੋਗ੍ਰਾਫ਼ੀ ਵਿੱਚ ਉਸਦੇ ਯੋਗਦਾਨ ਲਈ 64ਵੇਂ ਵੈਨਿਸ ਫ਼ਿਲਮ ਫ਼ੈਸਟੀਵਲ ਵਿਖੇ ਸਪੈਸ਼ਲ ਲਾਇਨ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਸਨੂੰ ਉਸਦੀ ਫ਼ਿਲਮ 12 ਲਈ ਵੀ ਆਸਕਰ ਇਨਾਮਾਂ ਵਿੱਚ ਨਾਮਜ਼ਦ ਕੀਤਾ ਗਿਆ ਸੀ।
ਪਰਿਵਾਰ
[ਸੋਧੋ]ਮਿਖਾਲਕੋਵ ਦਾ ਜਨਮ ਮਾਸਕੋ ਵਿਖੇ ਹੋਇਆ ਸੀ ਅਤੇ ਉਹ ਇੱਕ ਵੱਖਰੇ ਕਲਾਕਾਰੀ ਪ੍ਰਭਾਵਿਤ ਮਿਖਾਲਕੋਵ ਪਰਿਵਾਰ ਵਿੱਚ ਪੈਦਾ ਹੋਇਆ ਸੀ। ਉਸਦਾ ਪੜਦਾਦਾ ਯਾਰੋਸਲਾਵਲ ਦਾ ਸ਼ਾਹੀ ਗਵਰਨਰ ਹੁੰਦਾ ਸੀ ਜਿਸਦੀ ਮਾਂ ਹਾਊਸ ਔਫ਼ ਗੋਲਿਟਸਿਨ ਦੀ ਰਾਣੀ ਸੀ। ਨਿਕੀਤਾ ਦਾ ਪਿਤਾ ਸੇਰਗੇਈ ਮਿਖਾਲਕੋਵ ਬੱਚਿਆਂ ਦੇ ਸਾਹਿਤ ਦਾ ਇੱਕ ਨਾਮਵਰ ਲੇਖਕ ਸੀ ਹਾਲਾਂਕਿ ਉਸਨੇ ਦੇਸ਼ ਦੇ ਰਾਸ਼ਟਰ ਗਾਣ ਲਈ ਤਿੰਨ ਵਾਰ ਸਤਰਾਂ ਲਿਖੀਆਂ ਸਨ ਜਿਹੜੀਆਂ ਕਿ 60 ਸਾਲਾਂ ਤੋਂ ਉੱਪਰ ਚੱਲੀਆਂ। ਮਿਖਾਲਕੋਵ ਦੀ ਮਾਂ ਕਵਿੱਤਰੀ ਨਤਾਲਿਆ ਕੋਨਚਾਲੋਵਸਕਾਯਾ ਕਾਲਾਕਾਰ ਪਿਓਤਰ ਕੋਨਚਾਲੋਵਸਕੀ ਦੀ ਧੀ ਸੀ ਅਤੇ ਉਹ ਸ਼ਾਨਦਾਰ ਚਿੱਤਰਕਾਰ ਵਾਸੀਲੀ ਸੂਰੀਕੋਵ ਦੀ ਦੋਹਤੀ ਸੀ। ਨਿਕੀਤਾ ਦਾ ਵੱਡਾ ਭਰਾ ਆਂਦਰੇਈ ਕੋਨਚਾਲੋਵਸਕੀ ਵੀ ਇੱਕ ਮਸ਼ਹੂਰ ਫ਼ਿਲਮਕਾਰ ਹੈ ਜਿਸਨੇ ਆਂਦਰੇਈ ਤਾਰਕੋਵਸਕੀ ਨਾਲ ਵੀ ਕੰਮ ਕੀਤਾ ਸੀ। ਇਸ ਤੋਂ ਇਲਾਵਾ ਉਸਦੇ ਵੱਡੇ ਭਰਾ ਨੇ ਉਸ ਨਾਲ ਉਸਦੀ ਹਾਲੀਵੁੱਡ ਫ਼ਿਲਮ ਰਨਅਵੇ ਟਰੇਨ ਅਤੇ ਟੈਂਗੋ ਐਂਡ ਕੈਸ਼ ਵਿੱਚ ਵੀ ਕੰਮ ਕੀਤਾ ਸੀ।
ਮੁੱਢਲਾ ਅਦਾਕਾਰੀ ਜੀਵਨ
[ਸੋਧੋ]ਮਿਖਾਲਕੋਵ ਨੇ ਮਾਸਕੋ ਆਰਟ ਥੀਏਟਰ ਦੇ ਬੱਚਿਆਂ ਦੇ ਸਟੂਡੀਓ ਵਿੱਚ ਅਦਾਕਾਰੀ ਸਿੱਖੀ ਸੀ ਅਤੇ ਪਿੱਛੋਂ ਉਹ ਵਾਖਤਾਨਗੋਵ ਥੀਏਟਰ ਵਿੱਚ ਵੀ ਅਦਾਕਾਰੀ ਸਿੱਖਦਾ ਰਿਹਾ ਸੀ। ਵਿਦਿਆਰਥੀ ਦੇ ਤੌਰ 'ਤੇ ਹੀ ਉਸਨੇ ਗਿਓਰਗੀ ਦਾਨੇਲੀਆ ਦੀ ਫ਼ਿਲਮ ਆਈ ਸਟੈੱਪ ਥਰੂ ਮੌਸਕੋ (1964) ਵਿੱਚ ਅਦਾਕਾਰੀ ਕੀਤੀ ਸੀ। ਇਸ ਤੋ ਇਲਾਵਾ ਉਸਨੇ ਆਪਣੇ ਭਰਾ ਆਂਦਰੇਈ ਕੋਨਚਾਲੋਵਸਕੀ ਦੀ ਫ਼ਿਲਮ ਹੋਮ ਔਫ਼ ਦ ਗੈਂਟਰੀ (1969) ਵਿੱਚ ਅਦਾਕਾਰੀ ਕੀਤੀ ਸੀ। ਇਸ ਪਿੱਛੋਂ ਉਹ ਸੋਵੀਅਤ ਸਟੇਜ ਅਤੇ ਸਿਨੇਮਾ ਦਾ ਸਿਤਾਰਾ ਬਣ ਗਿਆ ਸੀ।
ਅੰਤਰਰਾਸ਼ਟਰੀ ਮਾਨਤਾ
[ਸੋਧੋ]ਉਸਦੀ 1987 ਦੀ ਫ਼ਿਲਮ ਡਾਰਕ ਆਈਜ਼ ਜਿਹੜੀ ਕਿ ਚੈਖਵ ਦੀਆਂ ਲਘੂ ਕਹਾਣੀਆਂ ਉੱਪਰ ਬਣਾਈ ਗਈ ਸੀ, ਨੂੰ ਸਮੀਖਿਅਕਾਂ ਵੱਲੋਂ ਬਹੁਤ ਹੀ ਸਰਾਹਨਾ ਮਿਲੀ ਸੀ ਅਤੇ ਇਸ ਫ਼ਿਲਮ ਦੇ ਅਦਾਕਾਰ ਮਾਸਤ੍ਰੋਆਨੀ ਨੂੰ 1987 ਦੇ ਕਾਨ੍ਹਸ ਫ਼ਿਲਮ ਫ਼ੈਸਟੀਵਲ ਵਿਖੇ ਸਭ ਤੋਂ ਵਧੀਆ ਅਦਾਕਾਰ ਦਾ ਅਵਾਰਡ ਮਿਲਿਆ ਸੀ।[1]
ਹਵਾਲੇ
[ਸੋਧੋ]- ↑ "Festival de Cannes: Dark Eyes". festival-cannes.com. Archived from the original on 2011-07-10. Retrieved 2009-07-19.
ਬਾਹਰਲੇ ਲਿੰਕ
[ਸੋਧੋ]- Mikhalkov Productions
- Nikita Mikhalkov, ਇੰਟਰਨੈੱਟ ਮੂਵੀ ਡੈਟਾਬੇਸ 'ਤੇ
- Russian director Mikhalkov's "12" movie nominated for Oscar Archived 2014-08-06 at the Wayback Machine.
ਫਰਮਾ:Nikita Mikhalkov ਫਰਮਾ:AcademyAwardBestForeignLanguageFilm 1981–2000