ਆਂਦਰੇਈ ਕੋਨਚਾਲੋਵਸਕੀ
ਆਂਦਰੇਈ ਕੋਨਚਾਲੋਵਸਕੀ | |
---|---|
ਜਨਮ | ਆਂਦਰੋਨ ਸੇਰਗੇਈਵਿਚ ਮਿਖਾਈਲੋਵ ਅਗਸਤ 20, 1937 |
ਹੋਰ ਨਾਮ | ਆਂਦਰੋਨ ਸੇਰਗੇਈਵਿਚ ਮਿਖਾਈਲੋਵ-ਕੋਨਚਾਲੋਵਸਕੀ |
ਪੇਸ਼ਾ | ਫ਼ਿਲਮ ਨਿਰਦੇਸ਼ਕ, ਫ਼ਿਲਮ ਨਿਰਮਾਤਾ, ਸਕ੍ਰੀਨਲੇਖਕ |
ਸਰਗਰਮੀ ਦੇ ਸਾਲ | 1960–ਹੁਣ ਤੱਕ |
ਜ਼ਿਕਰਯੋਗ ਕੰਮ |
|
ਜੀਵਨ ਸਾਥੀ |
ਇਰੀਨਾ ਕਾਂਡਤ (ਵਿ. 1955–1957)ਵਿਵੀਅਨ ਗੌਡੇਤ (ਵਿ. 1969–1980)ਇਰੀਨਾ ਮਾਰਤੀਨੋਵਾ
(ਵਿ. 1990–1997) |
ਬੱਚੇ | 7 |
Parents |
|
ਰਿਸ਼ਤੇਦਾਰ | ਨਿਕੀਤਾ ਮਿਖਾਈਲੋਵ (ਭਰਾ) |
ਵੈੱਬਸਾਈਟ | www.konchalovsky.ru |
ਆਂਦਰੇਈ ਸੇਰਗੇਈਵਿਚ ਮਿਖਾਈਲੋਵ-ਕੋਨਚਾਲੋਵਸਕੀy (ਰੂਸੀ: Андре́й Серге́евич Михалко́в-Кончало́вский; ਜਨਮ 20 ਅਗਸਤ, 1937) ਇੱਕ ਰੂਸੀ ਫ਼ਿਲਮ ਨਿਰਦੇਸ਼ਕ, ਫ਼ਿਲਮ ਨਿਰਮਾਤਾ ਅਤੇ ਸਕ੍ਰੀਨਲੇਖਕ ਸੀ।[1] ਉਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਵਿੱਚ ਆਂਦਰੇਈ ਤਾਰਕੋਵਸਕੀ ਨਾਲ ਮਿਲ ਕੇ ਬਹੁਤ ਕੰਮ ਕੀਤਾ ਸੀ। ਉਹ ਨਤਾਲਿਆ ਕੋਨਚਾਲੋਵਸਕਾਯਾ ਅਤੇ ਸੇਰਗੇਈ ਮਿਖਾਈਲੋਵ ਦਾ ਪੁੱਤਰ ਹੈ ਅਤੇ ਮਸ਼ਹੂਰ ਰੂਸੀ ਫ਼ਿਲਮ ਨਿਰਦੇਸ਼ਕ ਨਿਕੀਤਾ ਮਿਖਾਈਲੋਵ ਦਾ ਭਰਾ ਹੈ।
ਮੁੱਢਲਾ ਜੀਵਨ
[ਸੋਧੋ]ਕੋਨਚਾਲੋਵਸਕੀ ਦੇ ਜਨਮ ਦਾ ਨਾਮ ਆਂਦਰੋਨ ਸੇਰਗੇਈਵਿਚ ਮਿਖਾਈਲੋਵ ਸੀ ਅਤੇ ਉਹ ਮਾਸਕੋ, ਰੂਸੀ ਐਸ.ਐਫ਼.ਐਸ.ਆਰ, ਸੋਵੀਅਤ ਯੂਨੀਅਨ ਵਿੱਚ ਪੈਦਾ ਹੋਇਆ ਸੀ। ਉਸਦਾ ਜਨਮ ਮਿਖਾਈਲੋਵ ਪਰਿਵਾਰ ਵਿੱਚ ਹੋਇਆ ਸੀ, ਜਿਸਦਾ ਇਤਿਹਾਸ ਕਲਾਕਾਰੀ ਨਾਲ ਭਰਿਆ ਸੀ ਅਤੇ ਉਹਨਾਂ ਦਾ ਇਤਿਹਾਸ ਗਰੈਂਡ ਡਚੀ ਔਫ਼ ਲਿਥੂਏਨੀਆ ਨਾਲ ਜਾ ਜੁੜਦਾ ਸੀ।[2] ਉਸਨੇ ਆਪਣਾ ਪਹਿਲਾ ਨਾਮ ਆਂਦਰੇਈ ਰੱਖ ਲਿਆ ਸੀ ਅਤੇ ਉਸਨੇ ਆਪਣੀ ਮਾਂ ਦੇ ਦਾਦੇ ਦੇ ਪਿਛਲੇ ਨਾਮ ਕੋਨਚਾਲੋਵਸਕੀ ਤੋਂ ਆਪਣਾ ਪਿਛਲਾ ਨਾਮ ਰੱਖਿਆ ਸੀ। ਉਹ ਫ਼ਿਲਮਕਾਰ ਨਿਕੀਤਾ ਮਿਖਾਈਲੋਵ ਦਾ ਭਰਾ ਹੈ ਅਤੇ ਲੇਖਕ ਸੇਰਗੇਈ ਮਿਖਾਈਲੋਵ ਦਾ ਪੁੱਤਰ ਹੈ।
ਉਹ ਮਾਸਕੋ ਕੰਜ਼ਰਵੇਟਰੀ ਵਿੱਚ 10 ਸਾਲ ਤੱਕ ਪੜ੍ਹਿਆ ਸੀ। 1960 ਵਿੱਚ ਉਹ ਆਂਦਰੇਈ ਤਾਰਕੋਵਸਕੀ ਨਾਲ ਮਿਲਿਆ ਅਤੇ ਉਸਨੇ ਉਸਦੀ ਫ਼ਿਲਮ ਆਂਦਰੇਈ ਰੂਬਲੇਵ (1966) ਦੀ ਪਟਕਥਾ ਲਿਖਣ ਵਿੱਚ ਸਹਿਯੋਗ ਕੀਤਾ ਸੀ।
ਕੈਰੀਅਰ
[ਸੋਧੋ]ਉਸਦੀ ਪੂਰੀ ਲੰਬਾਈ ਵਾਲੀ ਪਹਿਲੀ ਫ਼ਿਲਮ ਦ ਫ਼ਸਟ ਟੀਚਰ (1964) ਨੂੰ ਸੋਵੀਅਤ ਯੂਨੀਅਨ ਦੁਆਰਾ ਬਹੁਤ ਪਸੰਦ ਕੀਤਾ ਗਿਆ ਸੀ ਅਤੇ ਵਿਦੇਸ਼ਾਂ ਵਿੱਚ ਬਹੁਤ ਸਾਰੇ ਫ਼ਿਲਮ ਫ਼ੈਸਟੀਵਲਾਂ ਵਿੱਚ ਵਿਖਾਇਆ ਗਿਆ ਸੀ। ਉਸਦੀ ਦੂਜੀ ਫ਼ਿਲਮ ਦ ਸਟੋਰੀ ਔਫ਼ ਅਸਯਾ ਕਲੇਆਚੀਨਾ (1967) ਉੱਪਰ ਸੋਵੀਅਤ ਅਧਿਕਾਰੀਆਂ ਨੇ ਮਨਾਹੀ ਲਾ ਦਿੱਤੀ ਸੀ। 20 ਸਾਲਾਂ ਬਾਅਦ ਜਦੋਂ ਇਹ ਪ੍ਰਦਰਸ਼ਿਤ ਹੋਈ ਤਾਂ ਇਸਨੂੰ ਇੱਕ ਸ਼ਾਹਕਾਰ ਫ਼ਿਲਮ ਮੰਨਿਆ ਗਿਆ ਸੀ। ਉਸ ਪਿੱਛੋਂ ਕੋਨਚਾਲੋਵਸਕੀ ਨੇ ਇਵਾਨ ਤੁਰਗਨੇਵ ਦੀ ਲਿਖਤ ਦਾ ਰੂਪਾਂਤਰਨ ਏ ਨੈਸਟ ਔਫ਼ ਜੈਂਟਲ ਫ਼ੋਕ (1969) ਅਤੇ ਚੈਖੋਵ ਦੇ ਕੰਮ ਦਾ ਰੂਪਾਂਤਰਨ ਅੰਕਲ ਵੇਨਯਾ (1970), ਜਿਸ ਵਿੱਚ ਇਨੋਕੈਂਟੀ ਸਮੋਕਤੂਨੋਵਸਕੀ ਨੇ ਮੁੱਖ ਕਿਰਦਾਰ ਨਿਭਾਇਆ ਸੀ।
1979 ਵਿੱਚ ਉਹ 11ਵੇਂ ਮਾਸਕੋ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ ਦੀ ਜਿਊਰੀ ਦੇ ਮੈਂਬਰਾਂ ਵਿੱਚ ਸ਼ਾਮਿਲ ਸੀ।[3] ਉਸਦੀ ਮਹਾਂਗਾਥਾ ਸਾਈਬਰੀਏਡ ਨੂੰ 1979 ਵਿੱਚ ਕਾਨ੍ਹਸ ਫ਼ਿਲਮ ਫ਼ੈਸਟੀਵਲ ਵਿੱਚ ਬਹੁਤ ਪਸੰਦ ਕੀਤਾ ਗਿਆ ਸੀ ਅਤੇ ਜਿਸ ਨਾਲ ਉਹ ਅੱਗੇ ਜਾ ਕੇ 1980 ਸੰਯੁਕਤ ਰਾਜ ਅਮਰੀਕਾ ਵਿੱਚ ਪਹੁੰਚ ਸਕਿਆ।
ਹੌਲੀਵੁੱਡ ਵਿੱਚ ਉਸਦੀਆਂ ਸਭ ਤੋਂ ਮਸ਼ਹੂਰ ਫ਼ਿਲਮਾਂ ਵਿੱਚ ਮਾਰੀਆਜ਼ ਲਵਰਜ਼ (1984), ਰਨਅਵੇ ਟਰੇਨ (1985) (ਜੋ ਕਿ ਜਪਾਨੀ ਨਿਰਦੇਸ਼ਕ ਅਕੀਰਾ ਕੁਰੋਸੋਵਾ ਦੇ ਕਥਾਨਕ ਉੱਪਰ ਬਣੀ ਸੀ), ਅਤੇ ਟੈਂਗੋ ਐਂਡ ਕੈਸ਼ (1989), (ਜਿਸ ਵਿੱਚ ਸਿਲਵੈਸਟਰ ਸਟਾਲਨ ਅਤੇ ਕਰਟ ਰਸਲ ਨੇ ਅਦਾਕਾਰੀ ਕੀਤੀ ਸੀ) ਦੇ ਨਾਮ ਸ਼ਾਮਿਲ ਹਨ। 1990 ਵਿੱਚ ਕੋਨਚਾਲੋਵਸਕੀ 1990 ਵਿੱਚ ਰੂਸ ਵਾਪਸ ਆ ਗਿਆ ਸੀ ਹਾਲਾਂਕਿ ਉਹ ਕਦੇ-ਕਦੇ ਅਮਰੀਕੀ ਟੀ.ਵੀ. ਲਈ ਇਤਿਹਾਸਿਕ ਫ਼ਿਲਮਾਂ ਦਾ ਨਿਰਮਾਣ ਕਰਦਾ ਸੀ, ਜਿਵੇਂ ਕਿ ਦ ਓਡੀਸੀ (1997) ਅਤੇ ਇਨਾਮ ਜੇਤੂ ਰੀਮੇਕ ਦ ਲਾਇਨ ਇਨ ਦ ਵਿੰਟਰ (2003)।
ਹਵਾਲੇ
[ਸੋਧੋ]- ↑ Andrei Konchalovsky Archived 2008-02-23 at the Wayback Machine.. New York Times
- ↑ "ਪੁਰਾਲੇਖ ਕੀਤੀ ਕਾਪੀ". Archived from the original on 2014-10-24. Retrieved 2018-05-29.
{{cite web}}
: Unknown parameter|dead-url=
ignored (|url-status=
suggested) (help) - ↑ "11th Moscow International Film Festival (1979)". MIFF. Archived from the original on 2014-04-03. Retrieved 2013-01-14.
{{cite web}}
: Unknown parameter|deadurl=
ignored (|url-status=
suggested) (help)
ਗ੍ਰੰਥਸੂਚੀ
[ਸੋਧੋ]- 1977 “Parabola of Concept”
- 1991 “The Inner Circle: An Inside View of Soviet Life Under Stalin”
- 1998 “Low Truths”
- 1999 “Elevating Deception”
- 2001 “White Lilac”
- 2006 “Low Truths Seven Years Later”
- 2007 “On the Stand of a Reactionary” (co-written with V.B. Pastukhov)
ਬਾਹਰਲੇ ਲਿੰਕ
[ਸੋਧੋ]- Official website
- Official Facebook page https://www.facebook.com/a.konchalovsky/
- Official Instagram https://www.instagram.com/andrei_konchalovsky/
- The Andrei Konchalovsky Production Center
- ਆਂਦਰੇਈ ਕੋਨਚਾਲੋਵਸਕੀ, ਇੰਟਰਨੈੱਟ ਮੂਵੀ ਡੈਟਾਬੇਸ 'ਤੇ