ਨਿਕੋਸ ਕਜ਼ਾਨਜ਼ਾਕਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
'ਨਿਕੋਸ ਕਜ਼ਾਨਜ਼ਾਕਸ'
Nikos Kazantzakis.jpg
ਜਨਮ: 18 ਫਰਵਰੀ 1883
ਹੇਰਾਕਲੀਓਨ, ਕਰੀਟ (ਉਦੋਂ ਉਸਮਾਨੀ ਸਲਤਨਤ, ਹੁਣ ਯੂਨਾਨ]]
ਮੌਤ:26 ਅਕਤੂਬਰ 1957 (74 ਸਾਲ)
ਫਰੇਲਬਰਗ, ਪੱਛਮੀ ਜਰਮਨੀ
ਕਾਰਜ_ਖੇਤਰ:ਕਵੀ, ਨਾਵਲਕਾਰ, ਨਿਬੰਧਕਾਰ, ਦਾਰਸ਼ਨਿਕ, ਨਾਟਕਕਾਰ, ਯਾਤਰਾ ਲੇਖਕ
ਰਾਸ਼ਟਰੀਅਤਾ:ਯੂਨਾਨੀ
ਭਾਸ਼ਾ:ਯੂਨਾਨੀ

ਨਿਕੋਸ ਕਜ਼ਾਨਜ਼ਾਕਿਸ (ਯੂਨਾਨੀ: Νίκος Καζαντζάκης; '18 ਫਰਵਰੀ 1883 – 26 ਅਕਤੂਬਰ 1957) ਯੂਨਾਨੀ ਲੇਖਕ ਅਤੇ ਦਾਰਸ਼ਨਿਕ ਹੈ। ਉਸ ਨੂੰ ਨੌਂ ਵੱਖ-ਵੱਖ ਸਾਲਾਂ ਵਿੱਚ ਸਾਹਿਤ ਦੇ ਲਈ ਨੋਬਲ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਸੀ।[1] ਉਸਦੇ ਸ਼ਾਹਕਾਰ ਨਾਵਲ ਜ਼ੋਰਬਾ ਦ ਗਰੀਕ ਉੱਤੇ ਅਧਾਰਿਤ 1964 ਵਿੱਚ ਰਲੀਜ ਹੋਈ ਫਿਲਮ ਜ਼ੋਰਬਾ ਦ ਗਰੀਕ ਸਦਕਾ ਉਸਨੂੰ ਅੰਤਰਰਾਸ਼ਟਰੀ ਪ੍ਰਸਿਧੀ ਮਿਲੀ। 1988 ਵਿੱਚ ਉਸਦੇ ਇੱਕ ਹੋਰ ਨਾਵਲ ਦ ਲਾਸਟ ਟੈਮਪਟੇਸ਼ਨ ਆਫ਼ ਕਰਾਈਸ਼ਟ ਉੱਤੇ ਅਧਾਰਿਤ ਇਸੇ ਨਾਮ ਦੀ ਫਿਲਮ ਨਾਲ ਉਸਨੂੰ ਇੱਕ ਵਾਰ ਫੇਰ ਭਰਪੂਰ ਪ੍ਰਸਿਧੀ ਮਿਲੀ।

ਜੀਵਨੀ[ਸੋਧੋ]

ਨਿਕੋਸ ਕਜ਼ਾਨਜ਼ਾਕਿਸ ਦਾ ਜਨਮ 18 ਫਰਵਰੀ 1883 ਨੂੰ ਕ੍ਰਾਈ ਦੇ ਟਾਪੂ ਤੇ ਹਰਕਲੀਅਨ ਸ਼ਹਿਰ ਵਿੱਚ ਹੋਇਆ ਸੀ, ਜੋ ਉਸ ਸਮੇਂ ਓਟੋਮਾਨ ਸਾਮਰਾਜ ਦੇ ਰਾਜ ਅਧੀਨ ਸੀ। 1902 ਵਿੱਚ ਉਹ ਐਥਨਜ਼ ਵਿੱਚ ਆਇਆ ਅਤੇ ਉਥੋਂ ਦੀ ਯੂਨੀਵਰਸਿਟੀ ਵਿੱਚ ਕਾਨੂੰਨ ਦੀ ਪੜ੍ਹਾਈ ਕੀਤੀ,। ਇਜਿਸ ਤੋਂ ਬਾਅਦ ਉਸ ਨੇ 1906 ਵਿੱਚ ਆਨਰਜ਼ ਨਾਲ ਗ੍ਰੈਜੂਏਸ਼ਨ ਕੀਤੀ, 1907 ਵਿੱਚ ਪੈਰਿਸ ਚਲੇ ਗਿਆ। ਉਥੇ ਉਸ ਨੇ ਫ਼ਲਸਫ਼ੇ ਦੀ ਪੜ੍ਹਾਈ ਕੀਤੀ ਅਤੇ ਏ ਬਰਜਸਨ ਦੇ ਭਾਸ਼ਣ ਸੁਣੇ।

ਹਵਾਲੇ[ਸੋਧੋ]

  1. "Nomination Database". www.nobelprize.org. Retrieved 2016-06-29.