ਨੀਨਾ ਨਾਇਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Nina Nayak
Nina Nayak.jpg
Nina Nayak (March 2014)
ਕਰਨਾਟਕ ਸਟੇਟ ਕਮਿਸ਼ਨ ਫ਼ਾਰ ਪ੍ਰੋਟੈਕਸ਼ਨ ਦੀ ਚਾਇਲਡ ਰਾਇਟਸ ਦੀ ਪ੍ਰਧਾਨ
ਬਾਲ ਭਲਾਈ ਕਮੇਟੀ, ਬੈਂਗਲੋਰ ਦੀ ਪ੍ਰਧਾਨ
ਪਰਸਨਲ ਜਾਣਕਾਰੀ
ਜਨਮ

(1953-11-24) 24 ਨਵੰਬਰ 1953 (ਉਮਰ 64)

ਸਿਆਸੀ ਪਾਰਟੀ

ਆਮ ਆਦਮੀ ਪਾਰਟੀ

ਸੰਤਾਨ

2 ਗੋਦ ਲਏ ਬੱਚੇ

ਰਿਹਾਇਸ਼

ਬੈਂਗਲੋਰ

ਅਲਮਾ ਮਾਤਰ

ਮਦ੍ਰਾਸ ਯੂਨੀਵਰਸਿਟੀ
(ਮਾਸਟਰਸ ਆਫ਼ ਆਰਟਸ

ਨੀਨਾ ਪੀ. ਨਾਇਕ (ਜਨਮ 24 ਨਵੰਬਰ1953) ਇੱਕ ਦਕਸ਼ਿਨਾ ਕੰਨੜ ਤੋਂ ਇੱਕ ਸਮਾਜ ਸੇਵਿਕਾ ਅਤੇ ਬੱਚਿਆਂ ਦੇ ਹੱਕਾਂ ਦੀ ਕਾਰਜਕਾਰੀ ਹੈ। ਉਸਨੇ ਆਪਣੀ ਜ਼ਿੰਦਗੀ ਬੱਚਿਆਂ ਦੇ ਹੱਕਾਂ ਦੀ ਤਰੱਕੀ ਅਤੇ ਸੁਰੱਖਿਆ ਲਈ ਸਮਰਪਿਤ ਕੀਤੀ।[1] ਉਸ ਕੋਲ ਬਾਲ ਵਿਕਾਸ, ਬਾਲ ਅਧਿਕਾਰਾਂ ਦੀ ਸੁਰੱਖਿਆ ਅਤੇ ਪ੍ਰਬੰਧਕ, ਪ੍ਰੈਕਟੀਸ਼ਨਰ ਅਤੇ ਟ੍ਰੇਨਰ ਦੇ ਤੌਰ 'ਤੇ 30 ਤੋਂ ਵੱਧ ਸਾਲਾਂ ਦਾ ਤਜ਼ਰਬਾ ਹੈ।[2] ਉਹਨਾਂ ਦੇ ਕੰਮਾਂ ਨੇ ਬਾਲ ਅਧਿਕਾਰਾਂ ਦੀ ਮਾਨਤਾ ਲਈ ਮਹੱਤਵਪੂਰਨ ਯੋਗਦਾਨ ਪਾਇਆ ਹੈ, ਭਾਰਤ ਸਰਕਾਰ ਵਲੋਂ ਇਹਨਾਂ ਅਧਿਕਾਰਾਂ ਲਈ ਨੀਤੀ ਦੀ ਬਣਤਰ ਤਿਆਰ ਕੀਤੀ ਗਈ ਅਤੇ ਉਹਨਾਂ ਨੂੰ ਲਾਗੂ ਕੀਤਾ ਗਿਆ। ਉਹ 'ਜੁਵੀਨਾਇਲ ਜਸਟਿਸ ਐਕਟ' ਅਤੇ 'ਜਿਨਸੀ ਅਪਰਾਧ ਵਿਰੁੱਧ ਬੱਚਿਆਂ ਦੀ ਸੁਰੱਖਿਆ ਐਕਟ' ਦੀ ਪ੍ਰਥਾ ਨੂੰ ਲਾਗੂ ਕਰਨ ਵਿੱਚ ਅਹਿਮ ਯੋਗਦਾਨ ਹੈ।

ਸਿੱਖਿਆ[ਸੋਧੋ]

ਨੀਨਾ ਨਾਇਕ ਨੇ ਪਰਿਵਾਰ ਅਤੇ ਬੱਚਿਆਂ ਦੀ ਭਲਾਈ ਲਈ ਮੁਹਾਰਤ ਨਾਲ ਸਮਾਜ ਕਾਰਜ ਵਿੱਚ ਮਾਸਟਰ ਡਿਗਰੀ ਹਾਸਿਲ ਕੀਤੀ ਅਤੇ ਮਦਰਾਸ ਯੂਨੀਵਰਸਿਟੀ ਤੋਂ ਘਰੇਲੂ ਵਿਗਿਆਨ ਵਿੱਚ ਮੁੱਖ ਵਿਸ਼ਿਆਂ ਦੇ ਨਾਲ ਬਾਲ ਵਿਕਾਸ, ਖੁਰਾਕ ਅਤੇ ਪੋਸ਼ਣ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ। ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਤੋਂ ਉਸਨੇ ਨੇ ਮਨੁੱਖੀ ਹੱਕਾਂ ਵਿੱਚ ਇੱਕ ਸਰਟੀਫਿਕੇਟ ਵੀ ਕੀਤਾ।

ਕੈਰੀਅਰ[ਸੋਧੋ]

ਪਿਛਲੇ 30 ਸਾਲਾਂ ਤੋਂ ਇੱਕ ਬਾਲ ਅਧਿਕਾਰ ਕਾਰਕੁਨ ਵਜੋਂ ਉਸਨੇ ਕਈ ਜ਼ਿੰਮੇਵਾਰੀਆਂ ਦੇ ਅਹੁਦੇ ਸੰਭਾਲੇ ਹਨ[3]

  • ਪ੍ਰਧਾਨ (ਚੇਅਰਪਰਸਨ), ਚਾਇਲਡ ਵੈਲਫੇਅਰ ਕਮੇਟੀ, ਬੈਂਗਲੋਰ
  • ਪ੍ਰਧਾਨ (ਚੇਅਰਪਰਸਨ), ਕਰਨਾਟਕ ਸਟੇਟ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ਼ ਚਾਇਲਡ ਰਾਇਟਸ, ਤਿੰਨ ਟਰਮਸ ਲਈ
  • ਬਾਲ ਭਲਾਈ ਲਈ ਭਾਰਤੀ ਕੌਂਸਲ ਦੀ ਉੱਪ-ਪ੍ਰਧਾਨ
  • ਯੋਜਨਾ ਕਮਿਸ਼ਨ (ਭਾਰਤ) ਦੇ ਤਹਿਤ 11ਵੇਂ ਪੰਜ ਸਾਲਾਂ ਪਲਾਨ ਦੀ ਬੱਚਿਆਂ ਦੀ ਸਬ-ਕਮੇਟੀ ਦੀ ਮੈਂਬਰ 

ਨਿੱਜੀ ਜੀਵਨ[ਸੋਧੋ]

ਨੀਨਾ ਨਾਇਕ ਨੇ 2 ਬੱਚਿਆਂ ਨੂੰ ਗੋਦ ਲਿਆ।

ਬਾਹਰੀ ਕੜੀਆਂ[ਸੋਧੋ]

ਹਵਾਲੇ[ਸੋਧੋ]