ਨੇਹਾ ਮੇਹਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨੇਹਾ ਮਹਿਤਾ
ਨੇਹਾ ਮੇਹਤਾ
Sony LIV ਦੀ ਲਾਂਚ ਪਾਰਟੀ ਵਿੱਚ ਨੇਹਾ ਮਹਿਤਾ
ਜਨਮ (1980-04-01) 1 ਅਪ੍ਰੈਲ 1980 (ਉਮਰ 42)[1]
ਰਾਸ਼ਟਰੀਅਤਾਭਾਰਤੀ
ਪੇਸ਼ਾਟੈਲੀਵਿਜਨ ਅਦਾਕਾਰਾ
ਸਰਗਰਮੀ ਦੇ ਸਾਲ2001–ਵਰਤਮਾਨ
ਲਈ ਪ੍ਰਸਿੱਧਤਾਰਕ ਮੇਹਤਾ ਕਾ ਉਲਟਾ ਚਸ਼ਮਾ, ਭਾਬੀ, ਧਾਮ
ਵੈੱਬਸਾਈਟtwitter.com/nehamehtaa

ਨੇਹਾ ਮਹਿਤਾ (ਜਨਮ 9 ਜੂਨ, 1980) ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ। ਇਸ ਨੂੰ ਵਧੇਰੇ ਪਛਾਣ ਭਾਰਤ ਦੇ ਲੰਬਾ ਸਮਾਂ ਚੱਲਣ ਵਾਲੇ ਹਸਾਉਣੇ ਟੀਵੀ ਸੀਰੀਅਲ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਵਿੱਚ ਅੰਜਲੀ ਮਹਿਤਾ ਦੀ ਭੂਮਿਕਾ ਕਾਰਨ ਮਿਲੀ। ਇਸਨੇ ਸਟਾਰ ਪਲੱਸ ਦੇ ਸੀਰੀਅਲ ਭਾਬੀ  ਵਿੱਚ ਸਰੋਜ ਦੀ ਸਿਰਲੇਖ ਭੂਮਿਕਾ ਨਿਭਾਈ ਜਿਸਨੇ ਇਸ ਨੂੰ ਇੱਕ ਪ੍ਰਸਿੱਧ ਭਾਰਤੀ ਟੈਲੀਵਿਜ਼ਨ ਚਿਹਰਾ ਬਣਾਇਆ। [2]

ਨਿੱਜੀ ਜ਼ਿੰਦਗੀ[ਸੋਧੋ]

ਮਹਿਤਾ ਦਾ ਜਨਮ ਭਾਵਨਗਰ, ਗੁਜਰਾਤ ਵਿੱਖੇ ਹੋਇਆ। ਮਹਿਤਾ ਦੇ ਖ਼ਾਨਦਾਨ ਦਾ ਪਿਛੋਕੜ ਪਾਟਨ, ਗੁਜਰਾਤ ਤੋਂ ਹੈ। ਮਹਿਤਾ ਦਾ ਪਾਲਣ-ਪੋਸ਼ਣ ਵੜੋਦਰਾ ਅਤੇ ਅਹਿਮਦਾਬਾਦ ਵਿੱਚ ਹੀ ਹੋਇਆ। ਨੇਹਾ ਇੱਕ ਅਜਿਹੇ ਪਰਿਵਾਰ ਤੋਂ ਹੈ ਜਿਸ ਦੀਆਂ ਡੂੰਘੀ ਜੜ੍ਹਾਂ ਗੁਜਰਾਤੀ ਸਾਹਿਤ ਵਿੱਚ ਹੈ ਅਤੇ ਇਹ ਖ਼ੁਦ ਇੱਕ ਗੁਜਰਾਤੀ ਬੁਲਾਰਾ ਹੈ। ਇਸਦੇ ਪਿਤਾ ਇੱਕ ਪ੍ਰਸਿੱਧ ਲੇਖਕ ਹਨ ਅਤੇ ਇਸਦੇ ਪਿਤਾ ਨੇ ਇਸਨੂੰ ਇੱਕ ਅਦਾਕਾਰਾ ਬਨਣ ਲਈ ਪ੍ਰੇਰਿਤ ਕੀਤਾ। ਇਸਨੇ ਭਾਰਤੀ ਸ਼ਾਸਤਰੀ ਨਾਚ ਅਤੇ ਜ਼ਬਾਨੀ ਵਿੱਚ ਡਿਪਲੋਮਾ ਅਤੇ ਡਰਾਮਾ ਵਿੱਚ ਮਾਸਟਰਜ਼ ਇਨ ਪਰਫਾਰਮਿੰਗ ਆਰਟਸ (MPA) ਦੀ ਡਿਗਰੀ ਪ੍ਰਾਪਤ ਕੀਤੀ।[3][4]

ਕੈਰੀਅਰ[ਸੋਧੋ]

ਮਹਿਤਾ ਨੇ ਬਹੁਤ ਸਾਲ ਲਈ  ਗੁਜਰਾਤੀ ਥੀਏਟਰ ਕੀਤਾ। ਇਸਨੇ ਆਪਣਾ ਭਾਰਤੀ ਟੈਲੀਵਿਜ਼ਨ ਕੈਰੀਅਰ 2001 ਵਿਚ, ਜ਼ੀ ਟੀ ਵੀ ਚੈਨਲ ਉੱਪਰ ਆਉਣ ਵਾਲੇ ਸੀਰੀਅਲ  ਡਾਲਰ ਬਹੂ ਤੋਂ ਕੀਤੀ। 2002 ਤੋਂ 2008 ਤੱਕ ਇਸ ਨੇ ਸਟਾਰ ਪਲੱਸ ਟੀ. ਵੀ. ਸੀਰੀਅਲ ਭਾਬੀ ਵਿੱਚ ਛੋਟੀ ਜਿਹੀ ਭੂਮਿਕਾ ਨਿਭਾਈ। ਇਹ ਭਾਰਤ ਦਾ ਚੌਥਾ ਲੰਬਾ ਚੱਲਣ ਵਾਲਾ ਟੀਵੀ ਸੀਰੀਅਲ ਸੀ। ਇਸਨੇ, ਇੱਕ ਤੇਲਗੂ ਫਿਲਮ, ਧਾਮ ਵਿੱਚ  ਮੁੱਖ ਭੂਮਿਕਾ ਨਿਭਾਈ।

28 ਜੁਲਾਈ, 2008 ਵਿੱਚ ਇਸਨੇ ਨੂੰ ਸਬ ਟੀਵੀ ਦੇ ਟੈਲੀਵਿਜਨ ਸੀਰੀਜ਼ "ਤਾਰਕ ਮਹਿਤਾ ਕਾ ਉਲਟਾ ਚਸ਼ਮਾ" ਵਿੱਚ ਅੰਜਲੀ ਮਹਿਤਾ ਦੀ ਭੂਮਿਕਾ ਅਦਾ ਕਰ ਰਹੀ ਹੈ ਜੋ ਅਜੇ ਤੱਕ ਚਲਣ ਵਾਲਾ ਸੀਰੀਅਲ ਹੈ। ਅੰਜਲੀ ਮਹਿਤਾ ਸੀਰੀਅਲ ਵਿੱਚ ਇੱਕ ਲੇਖਕ ਦੀ ਪਤਨੀ ਹੈ ਅਤੇ ਮੁੱਖ ਭੂਮਿਕਾ ਅਦਾ ਕਰ ਰਹੀ ਹੈ।

ਇਸਨੇ 2012-2013 ਵਿੱਚ ਇੱਕ ਸਬ ਟੀਵੀ ਸ਼ੋਅ "ਵਾਹ! ਵਾਹ! ਕਯਾ ਬਾਤ ਹੈ!" ਵਿੱਚ ਸ਼ੈਲੇਸ਼ ਲੋਢਾ ਨਾਲ ਮੇਜ਼ਬਾਨੀ ਕੀਤੀ।[5][6][7]

ਟੈਲੀਵਿਜ਼ਨ[ਸੋਧੋ]

ਸਾਲ ਪ੍ਰਦਰਸ਼ਨ ਚੈਨਲ ਭੂਮਿਕਾ
2001 ਡਾਲਰ ਬਹੂ

ਜ਼ੀ ਟੀ. ਵੀ. ਵੈਸ਼ਾਲੀ
2002-2008 ਭਾਬੀ
ਸਟਾਰ ਪਲੱਸ ਸਰੋਜ
2002 ਸੌ ਦਾਦਾ ਸਾਸੁ ਨਾ

ਈਟੀਵੀ ਗੁਜਰਾਤੀ ਅਨੁਰਾਧਾ
2004 ਰਾਤ ਹੋਨੇ ਕੋ ਹੈ
ਸਹਾਰਾ ਵਨ
ਕੁਸ਼ਿਕ
2004-2005 ਦੇਸ ਮੇਂ ਨਿਕਲਾ ਹੋਗਾ ਚਾਂਦ
ਸਟਾਰ ਪਲੱਸ ਹੀਰ ਯਸ਼ ਦੀਵਾਨ (ਜਾਅਲੀ ਗੁਨਗੁਨ)
2008–ਮੌਜੂਦ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਸੋਨੀ ਸਬ
ਅੰਜਲੀ ਤਾਰਕ ਮਹਿਤਾ
2012-2013 ਵਾਹ! ਵਾਹ! ਕਯਾ ਬਾਤ ਹੈ! ਸੋਨੀ ਸਬ ਨੇਹਾ

ਫ਼ਿਲਮੋਗ੍ਰਾਫੀ[ਸੋਧੋ]

ਫ਼ਿਲਮ[ਸੋਧੋ]

ਸਾਲ ਫਿਲਮ ਭੂਮਿਕਾ ਸੂਚਨਾ
2003 ਧਾਮ
ਅੰਜਲੀ
ਬੇਟਰ ਹਾਲਫ਼
ਗੁਜਰਾਤੀ ਫਿਲਮ

ਹਵਾਲੇ[ਸੋਧੋ]