ਨੈਟਸ ਗੇਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨੈਟਸ ਗੈਟੀ
ਜਨਮ
ਨੇਟਾਲੀਆ ਵਿਲੀਅਮਜ਼[1]

(1992-11-30) ਨਵੰਬਰ 30, 1992 (ਉਮਰ 31)
ਰਾਸ਼ਟਰੀਅਤਾਅਮਰੀਕੀ
ਪੇਸ਼ਾਮਾਡਲ, ਸਮਾਜਵਾਦੀ, ਡਿਜ਼ਾਈਨਰ, ਕਾਰਕੁੰਨ
ਸਾਥੀਗਿਗੀ ਗੋਰਜੀਅਸ (ਮੰਗੇਤਰ)
ਮਾਤਾ-ਪਿਤਾਅਰੀਆਂਦੇ ਗੇਟੀ(ਮਾਤਾ)
ਜਸਟਿਨ ਵਿਲੀਅਮਜ਼ (ਪਿਤਾ)
ਮਾਡਲਿੰਗ ਜਾਣਕਾਰੀ
ਕੱਦ179 ਸੈ.ਮੀ.[2]
ਏਜੰਸੀਨੈਕਸਟ ਮੇਨੈਜਮੈਂਟ[2]

ਨੇਟਾਲੀਆ ਵਿਲੀਅਮਜ਼ (30 ਨਵੰਬਰ 1992 ਨੂੰ ਜਨਮ ਹੋਇਆ), ਜਿਸਨੂੰ ਨੈਟਸ ਗੈਟੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਇੱਕ ਅਮਰੀਕੀ ਮਾਡਲ, ਸਮਾਜਵਾਦੀ, ਡਿਜ਼ਾਈਨਰ, ਕਲਾਕਾਰ ਅਤੇ ਐਲ.ਜੀ.ਬੀ.ਟੀ ਦੇ ਹੱਕਾਂ ਲਈ ਕਾਰਕੁੰਨ ਹੈ।

ਮੁੱਢਲਾ ਜੀਵਨ ਅਤੇ ਪਰਿਵਾਰ[ਸੋਧੋ]

ਗੇਟੀ ਦਾ ਜਨਮ ਲਾਸ ਐਂਜਲਸ ਵਿੱਚ ਅਰੀਆਂਦੇ ਗੇਟੀ ਅਤੇ ਜਸਟਿਨ ਵਿਲੀਅਮਜ਼ ਦੇ ਘਰ ਹੋਇਆ। ਉਹ ਗੇਟੀ ਪਰਿਵਾਰ ਦੀ ਮੈਂਬਰ ਹੈ ਅਤੇ ਕਿੱਤੇ ਵਜੋਂ ਆਪਣੀ ਮਾਂ ਦਾ ਤਖੱਲਸ ਵਰਤਦੀ ਹੈ। ਗੇਟੀ ਸਰ ਜੋਹਨ ਪਾਲ ਗੇਟੀ ਦੀ ਪੋਤੀ ਹੈ। ਉਸਦੀ ਪੜਨਾਨੀ ਅਦਾਕਾਰਾ ਐਨ ਰੋਰਕ ਸੀ ਅਤੇ ਉਸਦੇ ਪੜਨਾਨਾ ਜੀਨ ਪਾਲ ਗੇਟੀ 'ਗੇਟੀ ਤੇਲ' ਦੇ ਸੰਸਥਾਪਕ ਸਨ। ਉਸਦਾ ਭਰਾ ਅਗਸਤ ਗੇਟੀ ਫ਼ੈਸ਼ਨ-ਡਿਜ਼ਾਇਨਰ ਹੈ। ਗੇਟੀ ਨੇ ਆਪਣਾ ਬਚਪਨ ਸੈਂਟਾ ਮੋਨਿਕਾ, ਕੈਲੀਫੋਰਨੀਆ ਵਿੱਚ ਬਿਤਾਇਆ ਅਤੇ 'ਦ ਵਿਲੋ ਕਮਿਊਨਟੀ ਸਕੂਲ' ਤੋਂ ਪੜ੍ਹਾਈ ਕੀਤੀ ਅਤੇ ਬਾਅਦ ਵਿੱਚ ਉਹ ਜਦੋਂ ਅੱਠ ਸਾਲ ਦੀ ਸੀ, ਆਪਣੇ ਪਰਿਵਾਰ ਨਾਲ ਇੰਗਲੈਂਡ ਆ ਗਈ। ਇੰਗਲੈਂਡ ਰਹਿੰਦਿਆਂ ਉਹ ਔਕਸਫੋਰਡ ਦੇ ਬੋਰਡਿੰਗ ਸਕੂਲ ਜਾਂਦੀ ਸੀ।

ਹਵਾਲੇ[ਸੋਧੋ]

  1. "Get to Know the Getty Family Tree - Los Angeles Magazine". 1 April 2015.
  2. 2.0 2.1 www.Portfoliobox.net. "Nats Getty - Natalia Getty". nataliagetty.com. Archived from the original on 2019-02-10. Retrieved 2019-05-31. {{cite web}}: Unknown parameter |dead-url= ignored (help)