ਗਿਗੀ ਗੋਰਜੀਅਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗਿਗੀ ਗੋਰਜੀਅਸ
ਲਜ਼ਾਰਤੋ ਅੰਤਰ-ਰਾਸ਼ਟਰੀ ਟਰਾਂਸਜੈਂਡਰ ਦਿਵਸ ਮੌਕੇ ਮਾਰਚ 2017 ਨੂੰ ਸਾਂਨ ਫ੍ਰਾਂਸਿਸਕੋ ਵਿਚ।
ਜਨਮ
ਜੌਰਜਰੀ ਐਲਨ ਲਜ਼ਾਰਤੋ

(1992-04-20) ਅਪ੍ਰੈਲ 20, 1992 (ਉਮਰ 31)[1]
ਮੋਂਟਰੀਅਲ, ਕੁਬੈਕ, ਕੈਨੇਡਾ
ਹੋਰ ਨਾਮਗਿਗੀ ਲਜ਼ਾਰਤੋ
ਸਿੱਖਿਆਇਓਨਾ ਕੈਥੋਲਿਕ ਸੈਕੰਡਰੀ ਸਕੂਲ
ਅਲਮਾ ਮਾਤਰਜਾਰਜ ਬ੍ਰਾਉਨ ਕਾਲਜ (ਛੱਡ ਦਿੱਤਾ ਸੀ)
ਪੇਸ਼ਾ
  • ਯੂ-ਟੀਊਬਰYouTuber
  • ਮਾਡਲ
  • ਅਦਾਕਾਰਾ
ਸਰਗਰਮੀ ਦੇ ਸਾਲ2008–ਹੁਣ
ਏਜੰਟਸਿਲੈਕਟ ਮੈਨੇਜਮੈਂਟ ਗਰੁੱਪ (ਐਲ.ਏ)
ਸਾਥੀਨੈਟਸ ਗੇਟੀ (2016-ਹੁਣ; ਮੰਗੇਤਰ)

ਗਿਸੇਲੇ ਲੌਰੇਨ ਲਜ਼ਾਰਤੋ,[2][3] (ਜਨਮ 20 ਅਪ੍ਰੈਲ, 1992)[3] ਪੇਸ਼ੇ ਵਜੋਂ ਗਿਗੀ ਗੋਰਜੀਅਸ ਨਾਮ ਨਾਲ ਜਾਣੀ ਜਾਂਦੀ ਹੈ। ਉਹ ਇੱਕ ਕੈਨੇਡੀਅਨ ਯੂ-ਟੀਊਬਰ, ਸਮਾਜਵਾਦੀ, ਅਦਾਕਾਰਾ ਅਤੇ ਮਾਡਲ ਹੈ।

2008 ਵਿੱਚ ਲਜ਼ਾਰਤੋ ਨੇ ਵੀਡੀਓ ਬਲੌਗ ਸ਼ੁਰੂ ਕੀਤਾ ਅਤੇ ਯੂ-ਟਿਊਬ 'ਤੇ ਵੀਡਿਉ ਅਪਲੋਡ ਕਰਨੀਆਂ ਸ਼ੁਰੂ ਕੀਤੀਆਂ। ਉਸਦੀਆਂ ਇਨ੍ਹਾਂ ਵੀਡਿਉ ਨੂੰ ਲੋਕਾਂ ਵਿੱਚ ਕਾਫੀ ਪ੍ਰਚਲਿਤ ਹੋਈਆਂ, ਜਿਸ ਕਰਨ ਉਸਨੂੰ ਆਨਲਾਈਨ ਫੋਲੋਇੰਗ ਮਿਲੀ। ਇਨ੍ਹਾਂ ਹੀ ਸਾਲਾਂ ਦੌਰਾਨ ਨਿਯਮਿਤ ਤੌਰ' ਤੇ ਉਸਨੇ ਆਪਣੇ ਚੈਨਲ 'ਤੇ ਅਸਲੀ ਜ਼ਿੰਦਗੀ ਅਧਾਰਿਤ ਪ੍ਰੋਗਰਾਮ 'ਦ ਐਵਨਿਊ'(2011-13) ਅਪਲੋਡ ਕਰਨਾ ਸ਼ੁਰੂ ਕਰ ਦਿੱਤਾ। ਲਜ਼ਾਰਤੋ ਨੇ ਉਸ ਸਮੇਂ ਮੀਡੀਆ ਦਾ ਧਿਆਨ ਖਿਚਿਆ ਜਦੋਂ 2013 ਵਿੱਚ ਉਹ ਟਰਾਂਸਜੈਂਡਰ ਔਰਤ ਵਜੋਂ ਸਾਹਮਣੇ ਆਈ।[4][5] 2014 ਦੌਰਾਨ ਉਸਨੇ ਆਪਣੀ ਸ਼ੋਸਲ ਮੀਡੀਆ ਪ੍ਰੋਫ਼ਾਈਲ ਰਾਹੀਂ ਆਪਣੀ ਤਬਦੀਲੀ ਬਾਰੇ ਦੱਸਿਆ ਅਤੇ ਇਸ ਤੋਂ ਇਲਾਵਾ ਉਸਦੀਆਂ ਕਾਸਮੈਟਿਕ ਸਬੰਧੀ ਵੀਡਿਉ ਕਾਫੀ ਵਾਇਰਲ ਹੋਈਆਂ। 2016 ਵਿੱਚ ਲਜ਼ਾਰਤੋ ਟਰਾਂਸਜੈਂਡਰ ਹੋਣ ਕਰਕੇ ਵਾਈਡਸਪਰੇੱਡ ਮੀਡੀਆ ਨੂੰ ਕਵਰ ਕਰਨ ਲਈ ਦੁਬਈ ਚਲੀ ਗਈ।

ਮੁੱਢਲਾ ਜੀਵਨ[ਸੋਧੋ]

ਲਜ਼ਾਰਤੋ ਇੱਕ ਬਿਜਨੈਸ ਨਿਰਦੇਸ਼ਕ ਡੇਵਿਡ[6] ਅਤੇ ਜੁਡੀਥ ਲਜ਼ਾਰਤੋ ਦੀ ਧੀ ਹੈ। ਉਸ ਦਾ ਪਰਿਵਾਰ ਇਤਾਲਵੀ, ਲੈਬਨੀਜ਼ ਅਤੇ ਫ਼ਰਾਂਸੀਸੀ ਵਿਰਾਸਤ ਦਾ ਸੁਮੇਲ ਹੈ ਅਤੇ ਉਸ ਦੀ ਪਰਵਰਿਸ਼ ਰੋਮਨ ਕੈਥੋਲਿਕ ਧਰਮ ਵਿੱਚ ਹੋਈ।[1][7][8]

ਜਦੋਂ ਲਜ਼ਾਰਤੋ ਜਵਾਨ ਹੋਈ ਤਾਂ ਉਹ ਨੈਸ਼ਨਲ ਪੱਧਰ 'ਤੇ ਗੋਤਾਖੋਰ ਚੈਂਪੀਅਨ ਬਣੀ।[7][9][10] ਉਹ ਪੜ੍ਹਾਈ ਲਈ ਸੈਂਟ ਫ੍ਰਾਂਸੀਸ ਆਫ਼ ਅਸੀਸੀ ਸਕੂਲ ਅਤੇ ਮਿਸੀਗੁਆ ਇਓਨਾ ਕੈਥੋਲਿਕ ਸੈਕੰਡਰੀ ਸਕੂਲ[11] ਗਈ। ਬਾਅਦ ਵਿੱਚ ਜਾਰਜ ਬ੍ਰਾਉਨ ਕਾਲਜ ਵਿੱਚ ਪੜ੍ਹਾਈ ਕੀਤੀ। ਜਾਰਜ ਕਾਲਜ ਵਿੱਚ ਉਸਨੇ ਫੈਸ਼ਨ ਦੀ ਪੜ੍ਹਾਈ ਕੀਤੀ, ਪਰ ਉਸਨੇ ਆਪਣੇ ਯੂ-ਟਿਊਬ ਕੈਰੀਅਰ 'ਤੇ ਧਿਆਨ ਦੇਣ ਲਈ ਪੜ੍ਹਾਈ ਛੱਡ ਦਿੱਤੀ। ਉਸਦੀ ਮਾਂ ਜੁਡੀਥ ਦੀ 3 ਫ਼ਰਵਰੀ, 2012 ਨੂੰ ਪ੍ਰਿੰਸਸ ਮਾਰਗਰੇਟ ਕੈਂਸਰ ਸੈਂਟਰ, ਟੋਰਾਂਟੋ ਮੌਤ ਹੋ ਗਈ ਸੀ।[12]

ਹਵਾਲੇ[ਸੋਧੋ]

  1. 1.0 1.1 Gigi Gorgeous (April 30, 2013). "✎ DRAW MY LIFE: GIGI GORGEOUS ✎" – via YouTube.
  2. Gigi Gorgeous (November 29, 2015). "SNAPCHAT Q&A: My Real Name, Being Single & MORE! - Gigi" – via YouTube.
  3. 3.0 3.1 "The Ontario Gazette" (PDF) (in ਅੰਗਰੇਜ਼ੀ). Vol. 147–10. Ministry of Government Services. Queen's Printer for Ontario. March 8, 2014. p. 572. ISSN 0030-2937. Retrieved March 29, 2017.
  4. "Gender Reassignment Surgery: Gigi Go rgeous Shares Her Story "I Want To Be Female" -Video – MTF Breast Augmentation forum". Realself.com. March 9, 2015. Archived from the original on May 31, 2019. Retrieved May 20, 2015. {{cite web}}: Unknown parameter |dead-url= ignored (help)
  5. Klee, Miles (May 6, 2015). "How WCW Gigi Gorgeous has changed the trans community for the better". Dailydot.com. Retrieved May 20, 2015.
  6. https://www.bloomberg.com/research/stocks/private/person.asp?personId=537433&privcapId=61967803
  7. 7.0 7.1 "Is Gigi Gorgeous America's Next Top Model?". The New York Times. April 14, 2016.
  8. Kristin Tice Studeman. "Trans YouTuber Gigi Gorgeous: Friends Learned About My Transition Through My Videos". Cosmopolitan.
  9. "2007 All Star Diving Challenge Orlando Florida".
  10. "CAMO Diving Invitational Underway In Montreal – Swimming World News". December 5, 2003.
  11. "Bustle". bustle.com.
  12. "Judy Lazzarato: obituary and death notice on InMemoriam". Inmemoriam.ca. February 3, 2012. Retrieved May 20, 2015.