ਸਮੱਗਰੀ 'ਤੇ ਜਾਓ

ਨਪੋਲੀਅਨ ਬੋਨਾਪਾਰਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਨੈਪੋਲੀਅਨ ਤੋਂ ਮੋੜਿਆ ਗਿਆ)
ਨਪੋਲੀਅਨ ਬੋਨਾਪਾਰਤ
ਨੈਪੋਲੀਅਨ ਦਾ ਚਾਲੀ ਸਾਲਾਂ ਦਾ ਪੂਰਾ ਲੰਬਾਈ ਵਾਲ਼ਾ ਪੋਰਟਰੇਟ, ਉੱਚ ਦਰਜੇ ਦੀ ਚਿੱਟੇ ਅਤੇ ਗੂੜ੍ਹੇ ਨੀਲੇ ਫ਼ੌਜੀ ਪਹਿਰਾਵੇ ਦੀ ਵਰਦੀ ਵਿੱਚ। ਉਹ ਕਾਗ਼ਜ਼ਾਂ ਨਾਲ਼ ਭਰੇ ਅਠਾਰ੍ਹਵਾਂ ਸਦੀ ਦੇ ਅਮੀਰ ਫ਼ਰਨੀਚਰ ਦੇ ਵਿਚਕਾਰ ਖੜ੍ਹਾ ਹੈ, ਅਤੇ ਦਰਸ਼ਕ ਵੱਲ ਦੇਖਦਾ ਹੈ। ਉਸਦੇ ਵਾਲ ਬਰੂਟਸ ਸਟਾਈਲ ਦੇ ਹਨ, ਨੇੜੇ ਕੱਟੇ ਹੋਏ ਹਨ ਪਰ ਸਾਹਮਣੇ ਇੱਕ ਛੋਟੀ ਝਾਲ ਦੇ ਨਾਲ਼, ਅਤੇ ਉਸਦਾ ਸੱਜਾ ਹੱਥ ਉਸਦੇ ਕਮਰ ਦੇ ਕੋਟ ਵਿੱਚ ਟਿੱਕਿਆ ਹੋਇਆ ਹੈ।
ਟੂਈਲਰੀਜ਼ ਵਿਖੇ ਨਪੋਲੀਅਨ, ਯ਼ਾਕ-ਲੂਈ ਡੇਵਿਡ ਵੱਲੋਂ, 1812
ਫ਼ਰਾਂਸੀਸੀਆਂ ਦਾ ਸੁਲਤਾਨ
ਫ਼ਰਾਂਸ2 ਦਸੰਬਰ 1804
ਪੂਰਵ-ਅਧਿਕਾਰੀਪਹਿਲੇ ਕੌਂਸੂਲ ਵਜੋਂ ਆਪ ਹੀ
ਵਾਰਸਲੁਈ ਅਠਾਰ੍ਹਵਾਂ (ਕ਼ਨੂੰਨੀ ਤੌਰ ਉੱਤੇ 1814 ਵਿੱਚ)
ਇਤਾਲੀਆ ਦਾ ਬਾਦਸ਼ਾਹ
ਸ਼ਾਸਨ ਕਾਲ17 ਮਾਰਚ 1805 – 11 ਅਪਰੈਲ 1814
ਤਾਜਪੋਸ਼ੀ26 ਮਈ 1805
ਪੂਰਵ-ਅਧਿਕਾਰੀਇਤਾਲਵੀ ਗਣਰਾਜ ਦੇ ਰਾਸ਼ਟਰਪਤੀ ਵਜੋਂ ਆਪ ਹੀ
ਵਾਰਸਕੋਈ ਨਹੀਂ (ਬਾਦਸ਼ਾਹੀ ਖ਼ਤਮ ਹੋ ਗਈ, ਇਤਾਲੀਆ ਦਾ ਅਗਲਾ ਬਾਦਸ਼ਾਹ ਵਿਕਟਰ ਇਮਾਨੁਅਲ ਦੂਜਾ ਸੀ)
ਜਨਮ15 ਅਗਸਤ, 1769
ਆਯਾਚੀਓ, ਕਾਰਸਿਕਾ, ਫ਼ਰਾਂਸ
ਮੌਤ5 ਮਈ, 1821
ਲੌਂਗਵੁੱਡ, ਸੇਂਟ ਹੇਲੇਨਾ
ਦਫ਼ਨ
ਜੀਵਨ-ਸਾਥੀਜੋਜ਼ਫ਼ੀਨ ਦ ਬੋਆਰਨੇ
ਮਾਰੀ ਲੂਈਜ਼
ਔਲਾਦਨਪੋਲੀਅਨ ਦੂਜ
ਨਾਮ
Napoléon Bonaparte
Napoléon Bonaparteਫ਼ਰਾਂਸੀਸੀ
ਘਰਾਣਾਬੋਨਾਪਾਰਤ ਘਰਾਣਾ
ਪਿਤਾਕਾਰਲੋ ਬੂਉਨਾਪਾਰਤੀ
ਮਾਤਾਲੈਤੀਸੀਆ ਰਾਮੋਲੀਨੋ
ਧਰਮਰੋਮਨ ਕੈਥੋਲਿਕਵਾਦ (10 ਜੂਨ, 1809 ਨੂੰ ਛੇਕਿਆ ਗਿਆ[1]
ਦਸਤਖਤਨਪੋਲੀਅਨ ਬੋਨਾਪਾਰਤ ਦੇ ਦਸਤਖਤ

ਨਪੋਲੀਅਨ ਬੋਨਾਪਾਰਤ (ਫ਼ਰਾਂਸੀਸੀ: Napoléon Bonaparte, ਫ਼ਰਾਂਸੀਸੀ: [napɔleɔ̃ bɔnapaʁt], ਜਨਮ ਵੇਲੇ ਨਾਪੂਲਿਓਨੇ ਬੁਓਨਾਪਾਰਤੇ (ਕਾਰਸਿਕੀ: [Napulione Buonaparte] Error: {{Lang}}: text has italic markup (help), ਇਤਾਲਵੀ: Napoleone di Buonaparte), 15 ਅਗਸਤ 1769 – 5 ਮਈ 1821) ਫ਼ਰਾਂਸ ਦਾ ਇੱਕ ਸਿਆਸੀ ਅਤੇ ਫ਼ੌਜੀ ਆਗੂ ਸੀ ਜਿਹਨੇ ਫ਼ਰਾਂਸੀਸੀ ਇਨਕ਼ਲਾਬ ਅਤੇ ਇਹਦੇ ਨਾਲ਼ ਸਬੰਧਤ ਜੰਗਾਂ ਦੇ ਪਿਛੇਤੇ ਦੌਰ ਵਿੱਚ ਡਾਢਾ ਨਾਮਣਾ ਖੱਟਿਆਂ। 1804 ਤੋਂ 1814 ਤੱਕ ਅਤੇ ਮਗਰੋਂ 1815 ਵਿੱਚ ਇਹ ਨਪੋਲੀਅਨ ਪਹਿਲੇ ਵੱਜੋਂ ਫ਼ਰਾਂਸ ਦਾ ਹੁਕਮਰਾਨ ਰਿਹਾ। ਇਹਨੇ ਵਧੇਰੇ ਜੰਗਾਂ ਵਿੱਚ ਜਿੱਤਾਂ ਪ੍ਰਾਪਤ ਕੀਤੀਆਂ ਅਤੇ ਜ਼ਮੀਨੀ ਯੂਰਪ ਦੇ ਬਹੁਤੇ ਹਿੱਸੇ ਨੂੰ ਇਹਨੇ ਕਾਬੂ ਵਿੱਚ ਕਰ ਲਿਆ ਸੀ ਪਰ ਆਖਰ 1815 ਵਿੱਚ ਇਹਨੂੰ ਹਾਰ ਝੱਲਣੀ ਪੈ ਗਈ। ਇਤਿਹਾਸ ਦੇ ਸਭ ਤੋਂ ਉੱਚੇ ਕੱਦ ਦੇ ਫ਼ੌਜਦਾਰਾਂ ਵਿੱਚ ਗਿਣੇ ਜਾਣ ਕਰ ਕੇ ਇਹਦੇ ਮੋਰਚਿਆਂ ਨੂੰ ਦੁਨੀਆ ਭਰ ਦੇ ਫ਼ੌਜੀ ਸਕੂਲਾਂ ਵਿੱਚ ਪੜ੍ਹਾਇਆ ਜਾਂਦਾ ਹੈ ਅਤੇ ਨਾਲ਼ ਹੀ ਇਹ ਯੂਰਪੀ ਇਤਿਹਾਸ ਦੀ ਇੱਕ ਸਭ ਤੋਂ ਵੱਧ ਨਾਮੀਂ ਅਤੇ ਤਕ਼ਰਾਰੀ ਸ਼ਖ਼ਸੀਅਤ ਰਹੀ ਹੈ।[2] ਗ਼ੈਰ-ਫ਼ੌਜੀ ਕਾਰ-ਵਿਹਾਰ ਵਿੱੱਚ ਨਪੋਲੀਅਨ ਨੇ ਯੂਰਪ ਭਰ ਵਿੱਚ ਕਈ ਕਿਸਮ ਦੇ ਅਜ਼ਾਦ-ਖ਼ਿਆਲੀ ਸੁਧਾਰ ਲਾਗੂ ਕੀਤੇ ਜਿਹਨਾਂ ਵਿੱਚ ਜਗੀਰਦਾਰੀ ਦਾ ਖ਼ਾਤਮਾ, ਕ਼ਨੂੰਨੀ ਬਰਾਬਰਤਾ ਅਤੇ ਧਾਰਮਿਕ ਸਹਿਣਸ਼ੀਲਤਾ ਦੀ ਕਾਇਮੀ ਅਤੇ ਤਲਾਕ਼ ਦਾ ਕ਼ਨੂੰਨੀਕਰਨ ਸ਼ਾਮਲ ਹਨ। ਇਹਦੀ ਆਖ਼ਰੀ ਕਨੂੰਨੀ ਪ੍ਰਾਪਤੀ, ਨਪੋਲੀਅਨੀ ਜ਼ਾਬਤੇ, ਨੂੰ ਦੁਨੀਆ ਭਰ ਦੇ ਕਈ ਦੇਸ਼ਾਂ ਵਿੱਚ ਵੱਖੋ-ਵੱਖ ਦਰਜੇ ਨਾਲ਼ ਅਪਣਾ ਲਿਆ ਗਿਆ ਹੈ।[3][4]

ਹਵਾਲੇ

[ਸੋਧੋ]
  1. E. Hales, "Napoleon and the Pope", (London:1962) pg 114
  2. Charles Messenger, ed. (2001). Reader's Guide to Military History. Routledge. pp. 391–427. ISBN 9781135959708. {{cite book}}: |author= has generic name (help)
  3. The ideas that underpin our modern world—meritocracy, equality before the law, property rights, religious toleration, modern secular education, sound finances, and so on—were championed, consolidated, codified and geographically extended by Napoleon. To them he added a rational and efficient local administration, an end to rural banditry, the encouragement of science and the arts, the abolition of feudalism and the greatest codification of laws since the fall of the Roman Empire. (ਉਹ ਵਿਚਾਰ ਜੋ ਸਾਡੇ ਆਧੁਨਿਕ ਸੰਸਾਰ ਨੂੰ ਦਰਸਾਉਂਦੇ ਹਨ - ਯੋਗਤਾ, ਕਾਨੂੰਨ ਦੇ ਸਾਹਮਣੇ ਸਮਾਨਤਾ, ਜਾਇਦਾਦ ਦੇ ਅਧਿਕਾਰ, ਧਾਰਮਿਕ ਸਹਿਣਸ਼ੀਲਤਾ, ਆਧੁਨਿਕ ਧਰਮ ਨਿਰਪੱਖ ਸਿੱਖਿਆ, ਠੋਸ ਵਿੱਤ, ਅਤੇ ਇਸ ਤਰ੍ਹਾਂ ਦੇ ਹੋਰ - ਨਪੋਲੀਅਨ ਦੁਆਰਾ ਜੇਤੂ, ਇਕ਼ਸਾਰ, ਕੋਡਬੱਧ ਅਤੇ ਭੂਗੋਲਿਕ ਤੌਰ 'ਤੇ ਵਿਸਤ੍ਰਿਤ ਕੀਤੇ ਗਏ ਸਨ। ਉਹਨਾਂ ਵਿੱਚ ਉਸਨੇ ਇੱਕ ਤਰਕਸ਼ੀਲ ਅਤੇ ਕੁਸ਼ਲ ਸਥਾਨਕ ਪ੍ਰਸ਼ਾਸਨ, ਪੇਂਡੂ ਡਾਕੂਆਂ ਦਾ ਖ਼ਾਤਮਾ, ਵਿਗਿਆਨ ਅਤੇ ਕਲਾਵਾਂ ਨੂੰ ਉਤਸ਼ਾਹਿਤ ਕਰਨਾ, ਸਾਮੰਤਵਾਦ ਦਾ ਖਾਤਮਾ ਅਤੇ ਰੋਮਨ ਸਮਰਾਜ ਦੇ ਪਤਨ ਤੋਂ ਬਾਅਦ ਕਾਨੂੰਨਾਂ ਦਾ ਸਭ ਤੋਂ ਵੱਡਾ ਕੋਡੀਕਰਨ ਸ਼ਾਮਲ ਕੀਤਾ।) Andrew Roberts, Napoleon: A Life (2014), p. xxxiii.
  4. Xavier Blanc-Jouvan, Worldwide Influence of the French Civil Code of 1804, on the Occasion of its Bicentennial Celebration [1]

ਬਾਹਰਲੇ ਜੋੜ

[ਸੋਧੋ]