ਨੈਸ਼ਨਲ ਐਂਟੀ ਡੋਪਿੰਗ ਏਜੰਸੀ
ਨਿਰਮਾਣ | ਨਵੰਬਰ 24, 2005 |
---|---|
ਕਿਸਮ | ਕਮਾਈ ਨਹੀਂ ਕਰਦੀ |
ਐਂਟੀ ਖੇਡ ਡੋਪਿੰਗ | |
ਮੁੱਖ ਦਫ਼ਤਰ | ਦਿੱਲੀ, ਭਾਰਤ |
ਸਥਿਤੀ | |
ਧੁਰੇ | 28°36′53″N 77°11′47″W / 28.614704°N 77.196501°Wਗੁਣਕ: 28°36′53″N 77°11′47″W / 28.614704°N 77.196501°W |
ਖੇਤਰ | ਰਾਸ਼ਟਰੀ |
ਮੁੱਖ ਭਾਸ਼ਾ | ਅੰਗਰੇਜ਼ੀ ਅਤੇ ਹਿੰਦੀ |
ਪ੍ਰਧਾਨ | ਭਾਰਤ ਸਰਕਾਰ ਦਾ ਖੇਡ ਮੰਤਰੀ |
ਮਾਨਤਾਵਾਂ | ਭਾਰਤੀ ਓਲੰਪਿਕ ਕਮੇਟੀ |
ਵੈੱਬਸਾਈਟ | nada |
ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਅੰਗਰੇਜ਼ੀ NADA) ਕੌਮੀ ਸੰਸਥਾ ਹੈ ਜੋ ਭਾਰਤ ਦੀਆਂ ਸਾਰੀਆਂ ਖੇਡਾਂ ਵਿੱਚ ਖਿਡਾਰੀਆਂ ਦੇ ਬਲੱਡ ਡੋਪਿੰਗ ਕੰਟਰੋਲ ਪਰੋਗਰਾਮ ਨੂੰ ਉਤਸ਼ਾਹਿਤ, ਤਾਲਮੇਲ ਅਤੇ ਨਿਗਰਾਨੀ ਕਰਨ ਲਈ ਜ਼ਿੰਮੇਵਾਰ ਹੈ। ਇਹ ਭਾਰਤ ਸਰਕਾਰ ਦੀ ਸੰਸਥਾ ਹੈ। ਇਸ ਸੰਸਥਾ ਨੇ ਆਪਣੀ ਵੈੱਬ ਪੋਰਟਲ ਤੇ ਐਂਟੀ ਡੋਪਿੰਗ ਨਿਯਮ ਅਤੇ ਯੋਜਨਾਵਾਂ ਨੂੰ ਸੂਚੀਬੱਧ ਕੀਤਾ ਹੈ। ਇਹ ਸੰਸਥਾ ਦੁਜੀਆਂ ਐਂਟੀ ਡੋਪਿੰਗ ਸੰਸਥਾ ਨਾਲ ਵੀ ਤਾਲਮੇਲ ਰੱਖਦੀ ਹੈ।[1] ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਹੁਣ ਆਪਣੇ ਪੱਧਰ ’ਤੇ ਖੂਨ ਦੇ ਨਮੂਨੇ ਲੈਣ ਦੇ ਵੀ ਯੋਗ ਹੈ। ਇਸ ਨਵੀਨਤਮ ਤਕਨੀਕ ਨਾਲ ਲੈੱਸ ਹੋਣ ਲਈ ‘ਨਾਡਾ’ ਨੇ ਹਾਲ ਹੀ ਵਿੱਚ ਵਿਦੇਸ਼ ਤੋਂ ਸਪੈਸ਼ਲ ਬਲੱਡ ਡੋਪ ਕਿੱਟਾਂ ਮੰਗਵਾਈਆਂ ਹਨ। ਬੇਹੱਦ ਸੰਜੀਦਗੀ ਵਾਲੇ ਮਾਮਲਿਆਂ ’ਚ ਨਾਡਾ ਨੇ ਖਿਡਾਰੀਆਂ ਦੇ ਖੂਨ ਦੇ ਨਮੂਨੇ ਲੈਣ ਲਈ ਤਿਆਰ ਹੈ। ਨਾਡਾ ਵੱਲੋਂ ਪਹਿਲਾਂ ਖਿਡਾਰੀਆਂ ਦੀਆਂ ਤਾਕਤ ਵਧਾਊ ਦਵਾਈਆਂ ਦਾ ਪ੍ਰਯੋਗ ਬਿਊਰਾ ਜਾਣਨ ਲਈ ਪਿਸ਼ਾਬ ਦੇ ਹੀ ਨਮੂਨੇ ਲਏ ਜਾਂਦੇ ਸਨ। ਇਸ ਏਜੰਸੀ ਕੋਲ ਪਿਸ਼ਾਬ ਦੇ ਨਮੂਨਿਆਂ ਦੀ ਪਰਖ ਲਈ ਹੀ ਪੁਖਤਾ ਪ੍ਰਬੰਧ ਸਨ ਪਰ ਹੁਣ ਪਿਸ਼ਾਬ ਦੇ ਨਾਲ-ਨਾਲ ਖੂਨ ਦੇ ਨਮੂਨਿਆਂ ਦੀ ਪਰਖ ਦਾ ਵੀ ਪ੍ਰਬੰਧ ਹੋ ਗਿਆ ਹੈ। ਭਾਰਤ ਨੇ ਆਪਣੀ ਏਜੰਸੀ ਨੂੰ 24 ਨਵੰਬਰ 2005 ਵਿੱਚ ਵਿਸ਼ਵ ਡੋਪਿੰਗ ਵਿਰੋਧ ਸੰਸਥਾ ਕੋਲ ਪੰਜੀਕਰਨ ਕਰਵਾਇਆ।
ਹਵਾਲੇ[ਸੋਧੋ]
- ↑ "About NADA". National Information Commission. Retrieved 3 April 2013.