ਵਿਸ਼ਵ ਡੋਪਿੰਗ ਵਿਰੋਧ ਸੰਸਥਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਿਸ਼ਵ ਡੋਪਿੰਗ ਵਿਰੋਧ ਸੰਸਥਾ
ਤਸਵੀਰ:WADA logo.jpg
ਨਿਰਮਾਣਨਵੰਬਰ 10, 1999; 22 ਸਾਲ ਪਹਿਲਾਂ (1999-11-10)
ਕਿਸਮਕਮਾਈ ਨਹੀਂ ਕਰਦੀ
ਐਂਟੀ ਖੇਡ ਡੋਪਿੰਗ
ਮੁੱਖ ਦਫ਼ਤਰਮਾਂਟਰੀਆਲ, ਕੈਨੇਡਾ
ਸਥਿਤੀ
ਧੁਰੇ45°30′03″N 73°33′43″W / 45.500933°N 73.561846°W / 45.500933; -73.561846ਗੁਣਕ: 45°30′03″N 73°33′43″W / 45.500933°N 73.561846°W / 45.500933; -73.561846
ਖੇਤਰ
ਅੰਤਰਰਾਸ਼ਟਰੀ
ਮੁੱਖ ਭਾਸ਼ਾ
ਅੰਗਰੇਜ਼ੀ ਅਤੇ ਫ੍ਰੈਂਚ
ਪ੍ਰਧਾਨ
ਚਰੈਗ ਰੀਡਾਈ
ਮਾਨਤਾਵਾਂਅੰਤਰਰਾਸ਼ਟਰੀ ਓਲੰਪਿਕ ਕਮੇਟੀ
ਵੈੱਬਸਾਈਟwww.wada-ama.org/en/

ਵਿਸ਼ਵ ਡੋਪਿੰਗ ਵਿਰੋਧ ਸੰਸਥਾ (ਵਾਡਾ ਅੰਗਰੇਜ਼ੀ WADA) ਅੰਤਰਰਾਸ਼ਟਰੀ ਖੇਡਾਂ ਵਿੱਚ ਨਸ਼ੇ ਦੇ ਵਧਦੇ ਰੁਝਾਨ ਨੂੰ ਰੋਕਣ ਲਈ ਬਣਾਈ ਗਈ ਇੱਕ ਵਿਸ਼ਵ ਪੱਧਰੀ ਆਜ਼ਾਦ ਸੰਸਥਾ ਹੈ। ਅੰਤਰਰਾਸ਼ਟਰੀ ਓਲੰਪਿਕ ਐਸੋਸੀਏਸ਼ਨ ਵਲੋਂ ਇਸ ਦੀ ਸਥਾਪਨਾ 10 ਨਵੰਬਰ 1999 ਨੂੰ ਸਵਿਟਜਰਲੈਂਡ ਦੇ ਲੁਸੇਨ ਸ਼ਹਿਰ ਵਿੱਚ ਕੀਤੀ ਗਈ ਸੀ ਜਿਸ ਦਾ ਮੁੱਖ ਦਫ਼ਤਰ ਕੈਨੇਡਾ ਦੇ ਮਾਂਟਰੀਆਲ ਸ਼ਹਿਰ ਵਿੱਚ ਹੈ। ਪਿਛਲੇ ਕੁਝ ਸਾਲਾਂ ਵਿੱਚ ਵਾਡਾ ਖੇਡਾਂ ਵਿੱਚ ਡਰੱਗਜ਼ ਦੇ ਵਧਦੀ ਵਰਤੋਂ ਨੂੰ ਲੈ ਕੇ ਕਾਫ਼ੀ ਸਰਗਰਮ ਹੈ। ਵਾਡਾ ਦੇ ਜਨਵਰੀ 2009 ਤੋਂ ਲਾਗੂ ਨਵੇਂ ਕਾਨੂੰਨ ਦਾ ਨਵਾਂ ਨਿਯਮ, ਜਿਸ ਵਿੱਚ ਕਿਹਾ ਗਿਆ ਹੈ ਕਿ ਮੈਚ ਤੋਂ ਇਲਾਵਾ ਬਾਕੀ ਵਿਹਲੇ ਸਮੇਂ ਵਿੱਚ ਡੋਪ ਟੈਸਟ ਲਈ ਖਿਡਾਰੀਆਂ ਨੂੰ ਇਹ ਦੱਸਣਾ ਪਵੇਗਾ ਕਿ ਉਹ ਕਿੱਥੇ ਹਨ। ਇਸ ਦੇ ਤਹਿਤ ਨਿਯਮਾਂ ‘ਤੇ ਵਿਸ਼ਵ ਦੇ ਕਈ ਵੱਡੇ ਖਿਡਾਰੀਆਂ ਨੇ ਸਵਾਲ ਵੀ ਉਠਾਏ ਹਨ।[1]

ਮੁੱਖ ਕੰਮ[ਸੋਧੋ]

  • ਵਿਸ਼ਵ ਭਰ ਵਿੱਚ ਵਿਗਿਆਨਕ ਖੋਜ ਤੇ ਨਿਗਾਹ ਰੱਖਣਾ।
  • ਐਂਟੀ ਡੋਪਿੰਗ ਦੇ ਵਿਕਾਸ ਦੀ ਸਮਰਥਾ ‘ਚ ਕਿਨਾ ਵਾਧਾ ਹੋਇਆ।
  • ਦੁਨੀਆ ਭਰ ਵਿੱਚ ਵਰਲਡ ਐਂਟੀ ਡੋਪਿੰਗ ਕੋਡ ‘ਤੇ ਧਿਆਨ ਰੱਖਣਾ।
  • ਹਰ ਸਾਲ ਪਾਬੰਦੀਸ਼ੁਦਾ ਦਵਾਈਆਂ, ਜਿਹਨਾਂ ਦੀ ਵਰਤੋਂ ਦੀ ਦੁਨੀਆ ਭਰ ਦੇ ਸਾਰੇ ਦੇਸ਼ਾਂ ਵਿੱਚ ਖੇਡਾਂ ਦੌਰਾਨ ਰੋਕ ਹੈ, ਦੀ ਸੂਚੀ ਜਾਰੀ ਕਰਨਾ।
  • ਪਹਿਲੀ ਜਾਂਚ ਵਿੱਚ ਹੀ ਦੋਸ਼ੀ ਪਾਏ ਜਾਣ ਵਾਲੇ ਖਿਡਾਰੀ ‘ਤੇ ਇਹ ਸੰਸਥਾ ਸਾਰੇ ਖੇਡ ਮੁਕਾਬਲਿਆਂ ਵਿੱਚ ਦੋ ਸਾਲਾਂ ਤੱਕ ਹਿੱਸਾ ਲੈਣ ਦੀ ਪਾਬੰਦੀ ਲਗਾਉਣਾ।

ਖੇਡ ਮੁਕਾਬਲੇ[ਸੋਧੋ]

ਵਰਲਡ ਐਂਟੀ ਡੋਪਿੰਗ ਕੋਡ ਦੀ ਵਰਤੋਂ ਪਹਿਲੀ ਵਾਰ 2004 ਵਿੱਚ ਏਂਥਸਜ਼ ਉਲੰਪਿਕ ਖੇਡਾਂ ਵਿੱਚ ਕੀਤੀ ਗਈ ਸੀ। ਵਿਸ਼ਵ ਦੀਆਂ ਲਗਭਗ 600 ਖੇਡ ਸੰਸਥਾਵਾਂ ਨੇ ਡਰੱਗਜ਼ ਨਾਲ ਜੁੜੇ ਇਸ ਦੇ ਕਾਨੂੰਨਾਂ ਨੂੰ ਮੰਨਿਆ ਹੈ। ਹੁਣ ਦੁਨੀਆ ਪਰ ਵਿੱਚ ਵਾਡਾ ਵਲੋਂ ਮਾਨਤਾ ਪ੍ਰਾਪਤ 35 ਲੈਬਾਰਟਰੀਆਂ ਹਨ, ਜਿਥੇ ਡਰੱਗਜ਼ ਦੀ ਵਰਤੋਂ ਕਰਨ ਵਾਲੇ ਦੇ ਨਮੂਨਿਆਂ ਦੀ ਜਾਂਚ ਅਤੇ ਰੋਕਣ ਦੇ ਲਈ ਖੋਜ ਹੁੰਦੀ ਹੈ। ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਵੀ ਵਾਡਾ ਤੋਂ ਮਾਨਤਾ ਪ੍ਰਾਪਤ ਇੱਕ ਲੈਬਾਰਟਰੀ ਹੈ। ਇਹ ਵਿਸ਼ਵ ਦੀ 34ਵੀਂ ਲੈਬਾਰਟਰੀ ਹੈ।

ਹਵਾਲੇ[ਸੋਧੋ]

  1. Staff (February 4, 1999). "Lausanne Declaration on Doping in Sport". sportunterricht.de,.