ਨੰਗਲ ਜਲਗਾਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨੰਗਲ ਜਲਗਾਹ
ਨੰਗਲ
ਸਥਿਤੀ ਪੰਜਾਬ, ਭਾਰਤ
ਗੁਣਕ 31°10′N 75°12′E / 31.17°N 75.20°E / 31.17; 75.20ਗੁਣਕ: 31°10′N 75°12′E / 31.17°N 75.20°E / 31.17; 75.20
ਝੀਲ ਦੇ ਪਾਣੀ ਦੀ ਕਿਸਮ ਤਾਜ਼ਾ ਪਾਣੀ
ਮੁਢਲੇ ਅੰਤਰ-ਪ੍ਰਵਾਹ ਸਤਲੁਜ ਦਰਿਆ
ਪਾਣੀ ਦਾ ਨਿਕਾਸ ਦਾ ਦੇਸ਼ ਭਾਰਤ
ਵੱਧ ਤੋਂ ਵੱਧ ਲੰਬਾਈ 6 ਮੀਟਰs (20 ਫ਼ੁੱਟ)
ਖੇਤਰਫਲ 715.83 ਹੈਕਟੇਅਰs (1,768.9 ਏਕੜs)
ਵੱਧ ਤੋਂ ਵੱਧ ਡੂੰਘਾਈ 29 kiloਮੀਟਰs (95,000 ਫ਼ੁੱਟ)
ਬਸਤੀਆਂ ਨੰਗਲ

ਨੰਗਲ ਜਲਗਾਹ ਸੰਨ 1963 ਵਿੱਚ ਭਾਖੜਾ ਨੰਗਲ ਡੈਮ ਦੇ ਮੁਕੰਮਲ ਹੋਣ ਨਾਲ ਹੋਂਦ ਵਿੱਚ ਆਈ। ਇਹ ਜਲਗਾਹ ਨੰਗਲ ਸ਼ਹਿਰ ਵਿਖੇ ਸਥਿਤ ਹੈ। ਇਹ ਜਲਗਾਹ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੀ ਸੀਮਾ ਤੇ ਭਾਖੜਾ ਡੈਮ ਤੋਂ ਲਗਭਗ 11 ਕਿਲੋਮੀਟਰ ਦੂਰ ਹੈ। ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚੋਂ ਵਗਦੇ ਸਤਲੁਜ ਦਰਿਆ ’ਤੇ ਬਣੇ ਨੰਗਲ ਡੈਮ ਕਾਰਨ 6 ਕਿਲੋਮੀਟਰ ਲੰਬੀ ਬਣਾਉਟੀ ਝੀਲ ਬਣੀ ਹੈ। ਇਹ ਜਲਗਾਹ ਦਾ ਖੇਤਰਫਲ 715.83 ਏਕੜ ਹੈ। ਇਸ ਜਲਗਾਹ ਵਿੱਚ 194 ਕਿਸਮਾਂ ਦੇ ਪੰਛੀ ਪਾਏ ਜਾਂਦੇ ਹਨ ਜਿਹਨਾਂ ਵਿੱਚੋਂ 75 ਦੇ ਕਰੀਬ ਪਰਵਾਸੀ ਪੰਛੀ ਜਿਵੇਂ ਸੁਰਖ਼ਾਬ,ਰਾਜ ਹੰਸ, ਕੂਟਜ਼, ਪੋਚਰਡ, ਮਲਾਰਡ, ਬੇਲਚੀ, ਸੀਂਖਪਰ,ਗੇਂਡਵਾਲ,ਨਾਰਦਨ ਸ਼ੀਵੇਲਰ ਹਨ। ਇਹ ਪੰਛੀ ਮੱਧ ਏਸ਼ੀਆ, ਪੱਛਮੀ ਚੀਨ, ਯੂਰੋਪ, ਰੂਸ, ਮੰਗੋਲੀਆ ਅਤੇ ਮਿਆਂਮਾਰ ਦੇਸ਼ਾਂ ਹਜ਼ਾਰਾਂ ਕਿਲੋਮੀਟਰ ਲੰਬੀ ਉਡਾਰੀ ਮਾਰ ਕੇ ਆਉਂਦੇ ਹਨ। ਇਹਨਾਂ ਪੰਛੀਆਂ ਦੀ ਕਾਈ, ਬਨਸਪਤੀ ਅਤੇ ਛੋਟੇ ਜਲ-ਜੀਵ ਖਾਧ ਪਦਾਰਥ ਹਨ।[1]

ਹਵਾਲੇ[ਸੋਧੋ]

  1. "Nagan D03102". Retrieved March 19, 2013.