ਭਾਖੜਾ ਨੰਗਲ ਡੈਮ
ਭਾਖੜਾ ਡੈਮ | |
---|---|
ਭਾਖੜਾ ਡੈਮ | |
Lua error in ਮੌਡਿਊਲ:Location_map at line 522: Unable to find the specified location map definition: "Module:Location map/data/ਭਾਰਤ" does not exist. | |
ਅਧਿਕਾਰਤ ਨਾਮ | ਭਾਖੜਾ ਡੈਮ |
ਟਿਕਾਣਾ | ਬਿਲਾਸਪੁਰ, ਹਿਮਾਚਲ ਪ੍ਰਦੇਸ, ਭਾਰਤ |
ਉਸਾਰੀ ਸ਼ੁਰੂ ਹੋਈ | 1948 |
ਉਦਘਾਟਨ ਮਿਤੀ | 1963 |
ਉਸਾਰੀ ਲਾਗਤ | 245.28 crore INR in 1963 |
Dam and spillways | |
ਡੈਮ ਦੀ ਕਿਸਮ | Concrete gravity |
ਰੋਕਾਂ | ਦਰਿਆ ਸਤਲੁਜ |
ਉਚਾਈ | 741 ft (226 m) |
ਲੰਬਾਈ | 1,700 ft (520 m) |
ਚੌੜਾਈ (ਸਿਖਰ) | 30 ft (9.1 m) |
ਚੌੜਾਈ (ਬੁਨਿਆਦ) | 625 ft (191 m) |
ਸਪਿੱਲਵੇ ਕਿਸਮ | Controlled, overflow |
Reservoir | |
ਪੈਦਾ ਕਰਦਾ ਹੈ | ਗੋਬਿੰਦਸਾਗਰ ਜਲਭੰਡਾਰ ਤੋਂ |
ਕੁੱਲ ਸਮਰੱਥਾ | 9.340 km3 |
ਤਲ ਖੇਤਰਫਲ | 168.35 km2 |
Power Station | |
Commission date | 1960-1968 |
Turbines | 5 x 108 MW, 5 x 157 MW Francis-type |
Installed capacity | 1325 ਮੈਗਾਵਾਟ |
ਗ਼ਲਤੀ: ਅਕਲਪਿਤ < ਚਾਲਕ।
ਭਾਖੜਾ ਨੰਗਲ ਡੈਮ ਭਾਖੜਾ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਬਿਲਾਸਪੁਰ ਦਾ ਪਿੰਡ ਹੈ, ਜਿੱਥੇ ਪਾਣੀ ਤੋਂ ਬਿਜਲੀ (ਹਾਈਡਰੋਲਿਕ ਪਾਵਰ ਹਾਊਸ) ਪੈਦਾ ਕਰਨ ਦਾ ਪ੍ਰੋਜੈਕਟ ਲੱਗਿਆ ਹੋਇਆ ਹੈ। ਵਿਸ਼ਵ ਦੇ ਸਭ ਤੋਂ ਵੱਧ ਉੱਚਾਈ ਵਾਲੇ ਡੈਮ ਹੈ।[1][2]
ਨਿਰਮਾਣ ਦਾ ਸਮਾਂ[ਸੋਧੋ]
ਭਾਰਤ ਦੇ ਆਜ਼ਾਦ ਹੋਣ ਤੋਂ ਇੱਕ ਸਾਲ ਪਿੱਛੋਂ ਭਾਵ 1948 ਵਿੱਚ ਇਸ ਡੈਮ ਨੂੰ ਬਣਾਉਣ ਦੀ ਸ਼ੁਰੂਆਤ ਕੀਤੀ ਗਈ ਅਤੇ 1963 ਵਿੱਚ ਭਾਵ 15 ਸਾਲ ਵਿੱਚ ਇਹ ਪੂਰਾ ਹੋਇਆ। ਉਸ ਸਮੇਂ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦਾ ਇਸ ਡੈਮ ਨੂੰ ਬਣਾਉਣ ਵਿੱਚ ਵੱਡਮੁੱਲਾ ਯੋਗਦਾਨ ਰਿਹਾ ਹੈ। ਡੈਮ ਦੀ ਉਸਾਰੀ ਕਰਨ ਲਈ 30 ਵਿਦੇਸ਼ੀ ਮਾਹਿਰਾਂ, ਭਾਰਤ ਦੇ 300 ਇੰਜਨੀਅਰਾਂ ਅਤੇ 13000 ਮਜ਼ਦੂਰਾਂ ਨੇ ਕੰਮ ਕੀਤਾ। ਡੈਮ ਦੀ ਉਸਾਰੀ ਵਿੱਚ ਇੱਕ ਅੰਦਾਜ਼ੇ ਮੁਤਾਬਕ 245.28 ਕਰੋੜ ਰੁਪਏ ਖ਼ਰਚ ਹੋਏ।
ਭੁਗੋਲਿਕ ਸਥਿਤੀ[ਸੋਧੋ]
ਭਾਖੜਾ ਡੈਮ ਗੋਬਿੰਦ ਸਾਗਰ ਝੀਲ ਜੋ 168.35 ਵਰਗ ਕਿਲੋਮੀਟਰ (65 ਵਰਗ ਮੀਲ) ਦੇ ਖੇਤਰ ਵਿੱਚ ਫੈਲੀ ਹੋਈ ਹੈ ‘ਤੇ ਬਣਿਆ ਹੋਇਆ ਹੈ। ਡੈਮ ਦੀ ਕੁੱਲ ਉੱਚਾਈ 225.55 ਮੀਟਰ (740 ਫੁੱਟ) ਹੈ। ਡੈਮ ਦੀ ਇਹ ਉੱਚਾਈ ਕੁਤਬਮੀਨਾਰ ਜੋ ਦਿੱਲੀ ਵਿੱਚ ਹੈ ਤੋਂ ਤਿੰਨ ਗੁਣਾ ਵੱਧ ਹੈ। ਡੈਮ ਤੋਂ ਬਿਜਲੀ ਪੈਦਾ ਕਰਨ ਲਈ ਦੋ ਬਿਜਲੀ ਘਰ (ਪਾਵਰ ਹਾਊਸ) ਡੈਮ ਦੀ ਕਿਨਾਰਿਆਂ ‘ਤੇ ਬਣੇ ਹੋਏ ਹਨ। ਇਨ੍ਹਾਂ ਦੀ ਸਮਰੱਥਾ 5-5 ਯੂਨਿਟ ਦੀ ਹੈ। ਇਨ੍ਹਾਂ ਤੋਂ ਕ੍ਰਮਵਾਰ 108 ਮੈਗਾਵਾਟ ਅਤੇ 157 ਮੈਗਾਵਾਟ ਬਿਜਲੀ ਦਾ ਉਤਪਾਦਨ ਹੋ ਰਿਹਾ ਹੈ। ਭਾਖੜਾ ਡੈਮ ਤੋਂ 13 ਕਿਲੋਮੀਟਰ ਦੂਰੀ ‘ਤੇ ਨੰਗਲ ਡੈਮ ਵੀ ਹੈ ਜਿਸ ਦੀ ਉੱਚਾਈ 95 ਫੁੱਟ ਹੈ। ਇਸ ਕਰ ਕੇ ਦੋਵੇਂ ਡੈਮਾਂ ਨੂੰ ਭਾਖੜਾ ਨੰਗਲ ਡੈਮ ਕਿਹਾ ਜਾਂਦਾ ਹੈ। ਨੰਗਲ ਡੈਮ ਵਿੱਚ ਸੰਭਾਲੇ ਪਾਣੀ ‘ਚੋਂ ਨਹਿਰਾਂ ਵੀ ਨਿਕਲਦੀਆਂ ਹਨ ਜੋ ਖੇਤਰ ਵਿੱਚ ਜਾ ਕੇ ਪਾਣੀ ਦੀ ਪੂਰਤੀ ਕਰਦੀਆਂ ਹਨ। ਭਾਖੜਾ ਨੰਗਲ ਡੈਮ ਤੋਂ ਪੈਦਾ ਹੋ ਰਹੀ ਬਿਜਲੀ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਦਿੱਲੀ ਅਤੇ ਰਾਜਸਥਾਨ ਨੂੰ ਜਾਂਦੀ ਹੈ।[3]
ਤਕਨੀਕ[ਸੋਧੋ]
ਡੈਮ ‘ਤੇ ਗੋਬਿੰਦ ਸਾਗਰ ਝੀਲ ਵਿੱਚ ਉੱਚਾਈ ‘ਤੇ ਜਮ੍ਹਾਂ ਹੋਏ ਪਾਣੀ ਦੀ ਸਥਿਤਿਜ ਊਰਜਾ ਨੂੰ ਗਤਿਜ ਊੁਰਜਾ ਵਿੱਚ ਬਦਲ ਜਾਣ ‘ਤੇ ਪੈਦਾ ਹੋਈ ਪਾਣੀ ਊਰਜਾ ਦੇ ਨਾਲ ਟਰਬਾਈਨਾਂ ਨੂੰ ਘੁਮਾਉਣ ਨਾਲ ਬਿਜਲੀ ਪੈਦਾ ਹੁੰਦੀ ਹੈ। ਭਾਖੜਾ ਡੈਮ ਊਰਜਾ ਦਾ ਨਵਿਆਉਣਯੋਗ ਸੋਮਾ ਹੈ। ਡੈਮ ਰਾਹੀਂ ਗੋਬਿੰਦ ਸਾਗਰ ਵਿੱਚ ਪਾਣੀ ਦੀ ਊਰਜਾ ਨੂੰ ਚੈਨੇਲਾਈਜ਼ ਕੀਤਾ ਹੋਇਆ ਹੈ। ਇਸੇ ਤਕਨੀਕ ਰਾਹੀਂ ਨਹਿਰਾਂ ਦੇ ਪੁਲ ਹੇਠ ਝਾਲਾਂ ਬਣਾ ਕੇ ਮਿੰਨੀ ਹਾਈਡਰੋਲਿਕ ਪਾਵਰ ਹਾਊਸ ਬਣਾਏ ਜਾ ਸਕਦੇ ਹਨ ਜੋ ਉਸ ਇਲਾਕੇ ਦੀ ਬਿਜਲੀ ਘਾਟ ਨੂੰ ਪੂਰਾ ਕਰ ਸਕਦੇ ਹਨ।
ਸੁਰੱਖਿਆ ਪ੍ਰਬੰਧ[ਸੋਧੋ]
ਭਾਖੜਾ ਨੰਗਲ ਡੈਮ ਦੇ ਸੁਰੱਖਿਆ ਪ੍ਰਬੰਧ ਬਹੁਤ ਸਖ਼ਤ ਹਨ। ਪਾਵਰ ਹਾਊਸ ਨੂੰ ਅੰਦਰ ਜਾ ਕੇ ਦੇਖਣ ਦੀ ਮਨਾਹੀ ਹੈ। ਇਸ ਡੈਮ ਦਾ ਪ੍ਰਬੰਧ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਕੋਲ ਹੈ। ਬੋਰਡ ਤੋਂ ਪਰਮਿਟ ਲੈ ਕੇ ਡੈਮ ਨੂੰ ਬਾਹਰੋਂ ਨੇੜੇ ਜਾ ਕੇ ਵੱਡ-ਅਕਾਰੀ ਗੋਬਿੰਦ ਝੀਲ ਅਤੇ ਉੱਚਾਈ ਤੋਂ ਡਿੱਗਦੇ ਪਾਣੀ ਨੂੰ ਦੇਖਿਆ ਜਾ ਸਕਦਾ ਹੈ। ਉੱਚਾਈ ਤੋਂ ਡਿੱਗਦੇ ਪਾਣੀ ਦੀ ਗੜਗੜਾਹਟ ਮਨ ਨੂੰ ਲੁਭਾਉਣੀ ਲੱਗਦੀ ਹੈ।
ਸੈਰ ਸਪਾਟਾ ਸਥਲ[ਸੋਧੋ]
ਇੱਕ ਅੰਦਾਜ਼ੇ ਮੁਤਾਬਕ ਹਰ ਵਰ੍ਹੇ 5 ਲੱਖ ਲੋਕ ਭਾਖੜਾ ਨੰਗਲ ਡੈਮ ਦੇਖਣ ਆਉਂਦੇ ਹਨ। ਡੈਮ ਨੂੰ ਦੇਖਣ ਲਈ ਪਰਮਿਟ ਪ੍ਰਾਪਤੀ ਮੁਫ਼ਤ ਹੈ। ਡੈਮ ਨੂੰ ਬੋਰਡ ਵੱਲੋਂ ਨਿਰਧਾਰਿਤ ਸਮੇਂ ਸਵੇਰੇ 8 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤਕ ਦੇਖਿਆ ਜਾ ਸਕਦਾ ਹੈ।
ਹਵਾਲੇ[ਸੋਧੋ]
- ↑ "Central Water Commission website". Archived from the original on 2013-03-31. Retrieved 2017-09-14.
{{cite web}}
: Unknown parameter|dead-url=
ignored (help) - ↑ "ਸਫੇ ਦੀ ਅਧਿਕਾਰਿਤ ਵੈਬਸਾਈਟ". Archived from the original on 2017-02-02. Retrieved 2015-05-23.
{{cite web}}
: Unknown parameter|dead-url=
ignored (help) - ↑ ਭਾਖੜੇ ਤੋਂ ਆਉਂਦੀ ਮੁਟਿਆਰ ਨੱਚਦੀ