ਪਖਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪਖਲ(ପଖାଳ)
Pakhala bhat.jpg
ਪਖਲ
ਸਰੋਤ
ਸੰਬੰਧਿਤ ਦੇਸ਼ਭਾਰਤ
ਇਲਾਕਾਓੜੀਸਾ
ਖਾਣੇ ਦਾ ਵੇਰਵਾ
ਖਾਣਾਗਰਮ ਪਖਲ
ਪਰੋਸਣ ਦਾ ਤਰੀਕਾਗਰਮ ਅਤੇ ਠੰਡਾ
ਮੁੱਖ ਸਮੱਗਰੀਪਕੇ ਚੌਲ

ਪਖਲਾ ਇੱਕ ਓੜਿਆ ਸ਼ਬਦ ਹੈ ਜਿਸਦਾ ਮਤਲਬ ਭਾਰਤੀ ਭੋਜਨ ਹੈ ਜੋ ਕੀ ਪੱਕੇ ਚੌਲਾਂ ਨਾਲ ਬਣਦਾ ਹੈ। ਇਸਦੇ ਤਰਲ ਹਿੱਸੇ ਨੂੰ ਤੋਰਾਨੀ ਆਖਦੇ ਹਨ। ਇਹ ਉੜੀਸਾ, ਬੰਗਾਲ, ਅਸਾਮ, ਝਾਰਖੰਡ ਅਤੇ ਛੱਤੀਸਗੜ੍ ਵਿੱਚ ਪਰਸਿੱਧ ਹੈ।[1] ਇਸਨੂੰ ਬੰਗਾਲੀ ਵਿੱਚ ਪੰਟਾ ਭਟ ਆਖਦੇ ਹਨ। ਪਖਲ ਨੂੰ ਗਰਮੀ ਤੋਂ ਬਚਾਵ ਕਰਣ ਲਈ ਖਾਇਆ ਜਾਂਦਾ ਹੈ। ਇਸਨੂੰ ਚਾਵਲ, ਦਹੀਂ, ਖੀਰਾ, ਜੀਰਾ, ਪਿਆਜ ਅਤੇ ਪੁਦੀਨੇ ਨਾਲ ਬਣਾਇਆ ਜਾਂਦਾ ਹੈ। ਇਸ ਵਿੱਚ ਪੁੰਨੇ ਹੋਈ ਸਬਜੀਆਂ ਜਿਂਵੇ ਕੀ ਆਲੂ, ਬੈਂਗਣ, ਬਾਦੀ, ਸਾਗ ਭਾਜਾ ਜਾਂ ਤਲੀ ਮੱਛੀ ਵੀ ਪਾਈ ਜਾਂਦੀ ਹੈ।[2][3][4]

Pakhala lunch.jpg
ਪਖਲਾ
ਦਹੀਂ ਪਖਲਾ
ਦਹੀਂ ਪਖਲਾ

ਸਮੱਗਰੀ[ਸੋਧੋ]

 • ਚੌਲ ਪਕਾਏ ਹੋਏ
 • ਪਾਣੀ - ਚੌਲਾਂ ਤੋਂ ਦੋ ਗੁਣਾ
 • ਨਿੰਬੂ ਦੇ ਪੱਤੇ - 5 ਤੋਂ 6
 • ਅਦਰੱਕ
 • ਹਰੀ ਮਿਰਚ - 2 ਤੋਂ 3
 • ਕੜੀ ਪੱਤਾ -7 ਤੋਂ 8
 • ਦਹੀਂ- ਇੱਕ ਮੱਧਮ ਆਕਾਰ ਦੇ ਕਟੋਰੇ ਵਿੱਚ

ਵਿਧੀ[ਸੋਧੋ]

 1. ਚੌਲ ਨੂੰ ਪਕਾਕੇ ਠੰਡਾ ਕਰ ਲਉ।[5][6][7]
 2. ਹਰੀ ਮਿਰਚ ਅਤੇ ਅਦਰੱਕ ਨੂੰ ਕੱਟ ਲੋ।
 3. ਹੁਣ ਇਸ ਵਿੱਚ ਨਮਕ ਅਤੇ ਦਹੀਂ ਮਿਲਾ ਦੋ।
 4. ਨਿੰਬੂ ਪੱਤੇ ਪੀਸ ਲੋ ਅਤੇ ਕੜੀ ਪੱਤੇ ਨਾਲ ਇਸਨੂੰ ਮਿਸ਼ਰਣ ਵਿੱਚ ਮਿਲਾਦੋ।
 5. ਹੁਣ ਇਸ ਵਿੱਚ ਚੌਲ ਮਿਲਾ ਕੇ ਪਾਣੀ ਮਿਲਾ ਦੋ ਅਤੇ ਇਸਨੂੰ ਘੋਲੋ।
 6. ਇਸਨੂੰ ਚਖਨ ਤੋਂ ਦੋ ਘੰਟੇ ਪਹਿਲਾਂ ਥੋਰੀ ਦੇਰ ਇੱਦਾ ਹੀ ਪਿਆ ਰਹਿਣ ਦੋ।
 7. ਪਾਣੀ ਅਤੇ ਦਹੀਂ ਪੇਟ ਨੂੰ ਠੰਡਾ ਕਰਣ ਲਈ ਬਹੁਤ ਚੰਗੇ ਹੁੰਦੇ ਹਨ ਅਤੇ ਇਸ ਵਿੱਚ ਅਲੱਗ ਸਵਾਦ ਲੇਕ ਆਉਂਦੇ ਹਨ।[8]
 8. ਇਸ ਵਿੱਚ ਹੋਰ ਸਵਾਦ ਲੇਕੇ ਆਉਣ ਲਈ ਚਟਨੀ ਟਮਾਟਰ, ਮਸਾਲੇਦਾਰ ਆਲੂ, ਤਲੀ ਮੱਛੀ, ਹਨ ਬੈਂਗਣ ਦਾ ਭੜਥਾ ਦੀ ਪਾ ਸਕਦੇ ਹਨ। ਆਚਾਰ ਨੂੰ ਵੀ ਇਸਦੇ ਨਾਲ ਚਖਿਆ ਜਾਂਦਾ ਹੈ।

ਹਵਾਲੇ[ਸੋਧੋ]