ਪਤ੍ਰਲੇਖਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਤ੍ਰਲੇਖਾ ਮਿਸ਼ਰਾ ਪੌਲ
2016 ਵਿੱਚ ਪਤ੍ਰਲੇਖਾ
ਜਨਮ (1990-02-20) 20 ਫਰਵਰੀ 1990 (ਉਮਰ 34)
ਰਾਸ਼ਟਰੀਅਤਾਭਾਰਤੀ
ਹੋਰ ਨਾਮਅਨਵਿਤਾ ਪੌਲ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ2014—ਵਰਤਮਾਨ
ਕੱਦ1.57 ਮੀਟਰ
ਸਾਥੀਰਾਜਕੁਮਾਰ ਰਾਓ

ਪਤ੍ਰਲੇਖਾ ਇੱਕ ਬਾਲੀਵੁੱਡ ਅਦਾਕਾਰ ਹੈ। ਉਸਦਾ ਜਨਮ ਸ਼ਿਲਾਂਗ ਵਿਖੇ ਹੋਇਆ।.[2][3][4] ਉਸ ਦੇ ਪਿਤਾ, ਇੱਕ ਚਾਰਟਰਡ ਅਕਾਉਂਟੈਂਟ ਸਨ।[5][6][7] ਉਹ ਚਾਹੁੰਦੇ ਸਨ ਕਿ ਉਹ ਉਨ੍ਹਾਂ ਦੇ ਨਕਸ਼ੇ ਕਦਮ ਤੇ ਚੱਲੇ, ਪਰ ਉਹ ਅਭਿਨੈ ਵਿੱਚ ਦਿਲਚਸਪੀ ਰੱਖਦੀ ਸੀ। ਉਸਨੇ ਰਾਜਕੁਮਾਰ ਰਾਓ ਦੇ ਨਾਲ ਨਿਰਦੇਸ਼ਕ ਹੰਸਲ ਮਹਿਤਾ ਦੀ ਹਿੰਦੀ ਫਿਲਮ “ਸਿਟੀ ਲਾਈਟਸ” ਨਾਲ ਸ਼ੁਰੂਆਤ ਕੀਤੀ।[8][9]

ਮੁੱਢਲਾ ਜੀਵਨ[ਸੋਧੋ]

ਪਤ੍ਰਲੇਖਾ ਦਾ ਜਨਮ ਸ਼ੀਲਾਂਗ, ਮੇਘਾਲਿਆ ਵਿੱਚ ਇੱਕ ਚਾਰਟਰਡ ਅਕਾਉਂਟੈਂਟ ਪਿਤਾ ਅਤੇ ਇੱਕ ਘਰੇਲੂ ਔਰਤ ਮਾਂ ਪਾਪਰੀ ਪਾਲ ਦੇ ਘਰ ਹੋਇਆ ਸੀ। ਇੱਕ ਇੰਟਰਵਿਊ ਵਿੱਚ, ਉਸਨੇ ਦੱਸਿਆ ਕਿ ਉਸਦੀ ਦਾਦੀ ਇੱਕ ਕਵਿਤਰੀ ਸੀ। ਉਸ ਦੇ ਦੋ ਭੈਣ-ਭਰਾ ਪਤ੍ਰਲੇਖਾ ਮਿਸ਼ਰਾ ਪੌਲ ਅਤੇ ਅਗਨੀਸ਼ ਪਾਲ ਹਨ। ਉਹ ਆਸਾਮ ਦੇ ਇੱਕ ਬੋਰਡਿੰਗ ਸਕੂਲ ਗਈ ਜਿਸ ਦਾ ਨਾਮ ਆਸਾਮ ਵੈਲੀ ਸਕੂਲ ਹੈ ਅਤੇ ਫਿਰ ਬਿਸ਼ਪ ਕਾਟਨ ਗਰਲਜ਼ ਸਕੂਲ, ਬੈਂਗਲੌਰ ਤੋਂ ਗ੍ਰੈਜੂਏਟ ਹੋਈ। ਕਾਲਜ ਆਫ਼ ਕਾਮਰਸ ਅਤੇ ਇਕਨਾਮਿਕਸ ਵਿੱਚ ਪੜ੍ਹਦਿਆਂ ਉਸਨੇ ਫਿਲਮਾਂ ਵਿੱਚ ਬਰੇਕ ਪਾਉਣ ਤੋਂ ਪਹਿਲਾਂ ਬਲੈਕਬੇਰੀ ਅਤੇ ਟਾਟਾ ਡੋਕੋਮੋ ਲਈ ਕੁਝ ਵਪਾਰਕ ਇਸ਼ਤਿਹਾਰ ਕੀਤੇ ਸਨ।[10]

ਕੈਰੀਅਰ[ਸੋਧੋ]

ਪਤ੍ਰਲੇਖਾ ਨੇ ਆਪਣੀ ਫ਼ਿਲਮ ਦੀ ਸ਼ੁਰੂਆਤ ਰਾਜਕੁਮਾਰ ਰਾਓ ਦੇ ਨਾਲ, ਸਿਟੀਲਾਈਟਸ ਵਿੱਚ ਮੁੱਖ ਭੂਮਿਕਾ ਨਾਲ ਕੀਤੀ। ਹੰਸਲ ਮਹਿਤਾ ਦੁਆਰਾ ਨਿਰਦੇਸ਼ਿਤ, ਫ਼ਿਲਮ ਰਾਜਸਥਾਨ ਵਿੱਚ ਰਹਿਣ ਵਾਲੇ ਇੱਕ ਗਰੀਬ ਜੋੜੇ ਦੀ ਕਹਾਣੀ ਦੱਸਦੀ ਹੈ, ਜੋ ਰੋਜ਼ੀ-ਰੋਟੀ ਦੀ ਭਾਲ ਵਿੱਚ ਮੁੰਬਈ ਚਲਦੀ ਹੈ। ਘੱਟ ਬਜਟ 'ਤੇ ਬਣੀ ਇਸ ਫ਼ਿਲਮ ਨੇ ਵਪਾਰਕ ਸਫ਼ਲਤਾ ਪ੍ਰਾਪਤ ਕੀਤੀ ਅਤੇ ਆਲੋਚਕਾਂ ਦੁਆਰਾ ਉਸ ਦੀ ਸਕਾਰਾਤਮਕ ਸਮੀਖਿਆ ਕੀਤੀ ਗਈ। ਉਸ ਦੀ ਅਗਲੀ ਫਿਲਮ, ਲਵ ਗੇਮਜ਼, ਇੱਕ ਸ਼ਹਿਰੀ-ਥ੍ਰਿਲਰ ਸੀ, ਜਿਸ ਦਾ ਨਿਰਦੇਸ਼ਨ ਵਿਕਰਮ ਭੱਟ ਦੁਆਰਾ ਕੀਤਾ ਗਿਆ ਸੀ ਅਤੇ ਇਸ ਦਾ ਨਿਰਮਾਣ ਮੁਕੇਸ਼ ਭੱਟ ਅਤੇ ਮਹੇਸ਼ ਭੱਟ ਨੇ ਕੀਤਾ ਸੀ। ਫ਼ਿਲਮ ਦੀ ਕਾਸਟ ਵਿੱਚ ਪਤ੍ਰਲੇਖਾ, ਗੌਰਵ ਅਰੋੜਾ ਅਤੇ ਤਾਰਾ ਅਲੀਸ਼ਾ ਬੇਰੀ ਸ਼ਾਮਿਲ ਸਨ। ਇਹ 8 ਅਪ੍ਰੈਲ, 2016 ਨੂੰ ਰੀਲੀਜ਼ ਕੀਤੀ ਗਈ ਸੀ ਜਿਸ ਨੂੰ ਨਕਾਰਾਤਮਕ ਸਮੀਖਿਆਵਾਂ ਪ੍ਰਾਪਤ ਹੋਈਆਂ ਸਨ। ਹਾਲਾਂਕਿ ਉਸ ਦੀ ਕਾਰਗੁਜ਼ਾਰੀ ਨੂੰ ਵਧੀਆ ਪ੍ਰਸੰਨਤਾ ਪ੍ਰਾਪਤ ਹੋਈ ਸੀ।

ਨਿੱਜੀ ਜੀਵਨ[ਸੋਧੋ]

2010 ਤੋਂ ਪਤ੍ਰਲੇਖਾ ਅਦਾਕਾਰ ਰਾਜਕੁਮਾਰ ਰਾਓ ਨਾਲ ਰਿਸ਼ਤੇ ‘ਚ ਹੈ।

ਫ਼ਿਲਮੋਗ੍ਰਾਫੀ[ਸੋਧੋ]

ਸਾਲ ਫ਼ਿਲਮਾਂ ਭੂਮਿਕਾ ਨੋਟਸ
2014 ਸਿਟੀਲਾਇਟਸ ਰਾਖੀ ਸਿੰਘ ਸਕ੍ਰੀਨ ਅਵਾਰਡ ਫ਼ਾਰ ਬੈਸਟ ਫੀਮੇਲ ਡੂਬਿਊ
2016 ਲਵ ਗੇਮਜ਼ ਰਮੋਨਾ ਰਾਇਚੰਦ
2018 ਨਨੂ ਕੀ ਜਾਨੂ ਸਿੱਧੀ
2019 ਵੇਅਰ ਇਜ਼ ਮਾਈ ਕਨੰੜਕਾ ਟੀ.ਬੀ.ਏ.

ਟੈਲੀਵਿਜ਼ਨ/ ਆਨਲਾਇਨ ਸਟ੍ਰਮਿੰਗ[ਸੋਧੋ]

ਸਾਲ ਸੀਰੀਅਲ ਭੂਮਿਕਾ ਨੈਟਵਰਕ ਨੋਟਸ
2017 ਬੋਸੇ: ਡੇਡ/ਅਲਾਇਵ ਨੰਦਨੀ ਬਾਲਾਜੀ
2019 ਬਦਨਾਮ ਗਲੀ ਨਯੋਨਿਕਾ (ਨਯਾਨ) ਜ਼ੀ5

ਹਵਾਲੇ[ਸੋਧੋ]

  1. "Patralekha wants to act with everyone — from Meryl Streep to Ranbir Kapoor". Hindustan Times. 29 May 2014. Retrieved 12 April 2016.
  2. "Why Rajkummar and Patralekha are tight-lipped about their relationship". The Times of India. 6 May 2014. Retrieved 12 April 2016.
  3. IANS (29 May 2014). "Newcomer Patralekha eyeing Hollywood". The Times of India. Retrieved 12 April 2016.
  4. Anand Vaishnav (28 May 2014). "CityLights Actress Patralekha Is Happy With Her Unconventional Debut". Indiatimes.com. Retrieved 12 April 2016.
  5. IANS (28 May 2014). "Vidya Balan my inspiration: Patralekha". The Times of India. Retrieved 12 April 2016.
  6. IANS (29 May 2014). "Newcomer Patralekha eyeing Hollywood". The Times of India. Retrieved 12 April 2016.
  7. Indo-Asian News Service (29 May 2014). "Patralekha Wants to go to Hollywood, Star With Streep, Roberts and Winslet". NDTV Movies.com. Archived from the original on 19 ਅਕਤੂਬਰ 2015. Retrieved 12 April 2016. {{cite web}}: Unknown parameter |dead-url= ignored (|url-status= suggested) (help)
  8. IANS (26 May 2014). "Patralekha has a clarity about what she's doing: Mahesh Bhatt". The Times of India. Retrieved 12 April 2016.
  9. Aanchal Tuli (11 May 2014). "Patralekha talks about memories of Delhi". The Times of India. Retrieved 12 April 2016.
  10. Vaibhavi V Risbood (20 February 2016). "Reports about my break-up with Rajkummar astonished me: Patralekha". The Times of India. Retrieved 12 April 2016.