ਸਮੱਗਰੀ 'ਤੇ ਜਾਓ

ਪਦਮਾ ਸਚਦੇਵ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪਦਮਾ ਸਚਦੇਵ
ਜਨਮ (1940-04-17) 17 ਅਪ੍ਰੈਲ 1940 (ਉਮਰ 84)
ਪੁਰਮੰਡਲ (ਜੰਮੂ), ਜੰਮੂ ਅਤੇ ਕਸ਼ਮੀਰ, ਭਾਰਤ
ਕਿੱਤਾਕਵਿੱਤਰੀ, ਲੇਖਿਕਾ
ਭਾਸ਼ਾਡੋਗਰੀ, ਹਿੰਦੀ
ਰਾਸ਼ਟਰੀਅਤਾਭਾਰਤੀ
ਨਾਗਰਿਕਤਾਭਾਰਤੀ
ਪ੍ਰਮੁੱਖ ਕੰਮਮੇਰੀ ਕਵਿਤਾ ਮੇਰੇ ਗੀਤ
ਪ੍ਰਮੁੱਖ ਅਵਾਰਡਸਾਹਿਤ ਅਕਾਦਮੀ ਅਵਾਰਡ, ਸੋਵੀਅਤ ਦੇਸ਼ ਨਹਿਰੂ ਅਵਾਰਡ, ਹਿੰਦੀ ਅਕੈਡਮੀ ਅਵਾਰਡ, ਉੱਤਰ ਪ੍ਰਦੇਸ਼ ਹਿੰਦੀ ਅਕੈਡਮੀ ਸਦਭਾਵਨਾ ਅਵਾਰਡ, ਰਾਜਾ ਰਾਮ ਮੋਹਨ ਰਾਏ ਅਵਾਰਡ, ਜੋਸ਼ੂਆ ਪੁਰਸਕਾਰ, ਕਬੀਰ ਸਨਮਾਨ, ਅਨੁਵਾਦ ਐਵਾਰਡ, ਪਦਮ ਸ਼੍ਰੀ.
ਜੀਵਨ ਸਾਥੀਸੁਰਿੰਦਰ ਸਿੰਘ (1966-ਵਰਤਮਾਨ)

ਪਦਮਾ ਸਚਦੇਵ (ਜਨਮ: 17 ਅਪਰੈਲ 1940) ਇੱਕ ਭਾਰਤੀ ਕਵਿੱਤਰੀ ਅਤੇ ਨਾਵਲਕਾਰ ਹੈ। ਉਹ ਡੋਗਰੀ ਭਾਸ਼ਾ ਦੀ ਪਹਿਲੀ ਆਧੁਨਿਕ ਕਵਿੱਤਰੀ ਹੈ।[1]

ਉਹ ਹਿੰਦੀ ਵਿੱਚ ਵੀ ਲਿਖਦੀ ਹੈ। ਉਸ ਦੇ ਕਈ ਕਵਿਤਾ ਸੰਗ੍ਰਿਹ ਪ੍ਰਕਾਸ਼ਿਤ ਹੋ ਚੁੱਕੇ ਹਨ। ਮੇਰੀ ਕਵਿਤਾ ਮੇਰੇ ਗੀਤ ਲਈ ਉਸ ਨੂੰ 1971 ਵਿੱਚ ਸਾਹਿਤ ਅਕਾਦਮੀ ਇਨਾਮ ਪ੍ਰਾਪਤ ਹੋਇਆ।[2] ਉਸ ਨੂੰ ਸਾਲ 2001 ਵਿੱਚ ਪਦਮ ਸ਼੍ਰੀ ਅਤੇ ਸਾਲ 2007-08 ਵਿੱਚ ਮੱਧ ਪ੍ਰਦੇਸ਼ ਸਰਕਾਰ ਦੁਆਰਾ 'ਕਬੀਰ ਸਨਮਾਨ' ਪ੍ਰਦਾਨ ਕੀਤਾ ਗਿਆ।

ਨਿੱਜੀ ਜ਼ਿੰਦਗੀ

[ਸੋਧੋ]

ਪਦਮ ਸਚਦੇਵ ਦਾ ਜਨਮ ਪੁਰਮੰਡਲ, ਜੰਮੂ, ਵਿੱਚ 1940 ਵਿੱਚ ਹੋਇਆ ਸੀ। ਉਹ ਇੱਕ ਸੰਸਕ੍ਰਿਤ ਵਿਦਵਾਨ, ਪ੍ਰੋਫੈਸਰ ਜੈ ਦੇਵ ਬਦੂ ਦੇ ਤਿੰਨ ਬੱਚਿਆਂ ਵਿੱਚੋਂ ਸਭ ਤੋਂ ਵੱਡੀ ਸੀ। ਉਸਦੇ ਪਿਤਾ ਦਾ 1947 ਵਿੱਚ ਭਾਰਤ ਦੀ ਵੰਡ ਦੌਰਾਨ ਹੱਤਿਆ ਕਰ ਦਿੱਤੀ ਗਈ ਸੀ। ਪਦਮ ਸਚਦੇਵ ਨੇ 1966 ਵਿਚ ਪ੍ਰਸਿੱਧ ਡੋਗਰੀ ਕਵੀ ਵੇਦਪਾਲ ਦੀਪ ਅਤੇ ਬਾਅਦ ਵਿਚ ਸੰਗੀਤਕ ਜੋੜੀ “ਸਿੰਘ ਬੰਧੂ” ਦੇ ਸੁਰਿੰਦਰ ਸਿੰਘ ਨਾਲ ਵਿਆਹ ਕਰਵਾ ਲਿਆ।[3] ਉਹ ਨਵੀਂ ਦਿੱਲੀ ਵਿੱਚ ਰਹਿੰਦੀ ਹੈ।[2]

ਕਰੀਅਰ

[ਸੋਧੋ]

ਸਚਦੇਵਾ ਨੇ 1961 ਤੋਂ ਆਲ ਇੰਡੀਆ ਰੇਡੀਓ, ਜੰਮੂ ਵਿੱਚ ਇੱਕ ਘੋਸ਼ਣਾਕਰਤਾ ਵਜੋਂ ਕੰਮ ਕੀਤਾ। ਇੱਥੇ ਉਸ ਨੇ ਸਿੰਘ ਬੰਧੂ ਸੰਗੀਤਕ ਜੋੜੀ ਦੇ ਹਿੰਦੁਸਤਾਨੀ ਗਾਇਕਾ ਸੁਰਿੰਦਰ ਸਿੰਘ ਨੂੰ ਮਿਲੀ, ਜੋ ਉਸ ਸਮੇਂ ਡਿਊਟੀ ਅਧਿਕਾਰੀ ਸੀ।[3] ਅਗਲੇ ਸਾਲਾਂ ਵਿੱਚ, ਉਸ ਨੇ ਆਲ ਇੰਡੀਆ ਰੇਡੀਓ, ਮੁੰਬਈ ਨਾਲ ਵੀ ਕੰਮ ਕੀਤਾ।[2]

ਉਸ ਨੇ ਵੇਦ ਰਾਹੀ ਦੀ ਫ਼ਿਲਮ "ਪ੍ਰੇਮ ਪਰਬਤ" ਦੀ 1973 ਦੀ ਹਿੰਦੀ ਫ਼ਿਲਮ ਦੇ ਗੀਤ 'ਮੇਰਾ ਛੋਟਾ ਸਾ ਘਰ ਬਾਰ' ਦੇ ਬੋਲ ਲਿਖੇ ਸਨ, ਜਿਸ ਦਾ ਸੰਗੀਤ ਜੈਦੇਵ ਨੇ ਦਿੱਤਾ ਸੀ। ਇਸ ਤੋਂ ਬਾਅਦ, ਉਸ ਨੇ 1978 ਦੀਆਂ ਹਿੰਦੀ ਫ਼ਿਲਮਾਂ "ਆਂਖੀ ਦੇਖੀ" ਦੇ ਦੋ ਗੀਤਾਂ ਦੇ ਬੋਲ ਲਿਖੇ, ਜਿਸ ਦਾ ਸੰਗੀਤ ਜੇਪੀ ਕੌਸ਼ਿਕ ਨੇ ਕੀਤਾ ਸੀ ਜਿਸ ਵਿੱਚ ਪ੍ਰਸਿੱਧ ਦੋਗਾਣਾ "ਸੋਨਾ ਰੇ, ਤੁਝੇ ਕੈਸੇ ਮਿਲੂ" ਸ਼ਾਮਲ ਹਨ ਜੋ ਮੁਹੰਮਦ ਰਫ਼ੀ ਅਤੇ ਸੁਲੱਖਣ ਪੰਡਿਤ ਨੇ ਗਾਇਆ ਸੀ। ਯੋਗੇਸ਼ ਦੇ ਨਾਲ 1979 ਦੀ ਹਿੰਦੀ ਫ਼ਿਲਮ ਸਹਿਸ ਦੇ ਗੀਤ ਵੀ ਲਿਖੇ, ਜਿਸ ਦਾ ਸੰਗੀਤ ਅਮੀਨ ਸੰਗੀਤ ਨੇ ਦਿੱਤਾ।ਹਵਾਲਾ ਲੋੜੀਂਦਾ

ਕੰਮ

[ਸੋਧੋ]
  • ਮੇਰੀ ਕਵਿਤਾ ਮੇਰੇ ਗੀਤ (1969)
  • ਤਵੀ ਤੇ ਚਨਾਹਨ (ਦਰਿਆ ਤਵੀ ਅਤੇ ਚੇਨਾਬ, 1976),
  • ਨਹੇਰੀਆਂ ਗਾਲੀਆਂ (ਡਾਰਕ ਲੈਂਸ, 1982),
  • ਪੋਟਾ ਪੋਟਾ ਨਿੰਬਲ (ਫਿੰਗਰਟੀਫੁੱਲ ਕਲਾਉਡਲੈੱਸ ਸਕਾਈ, 1987),
  • ਉੱਤਰ ਵਹਿਨੀ (1992)
  • ਟੈਂਥੀਅਨ (1997)[4][2]
  • ਅਮਰਾਇ (ਹਿੰਦੀ ਇੰਟਰਵਿਊਜ਼)
  • ਦੀਵਾਨਖਾਨਾ (ਇੰਟਰਵਿਊ)
  • ਚਿਤ ਚੇਤੇ (ਯਾਦਾਂ)

ਇਨਾਮ

[ਸੋਧੋ]

ਪੁਸਤਕ-ਸੂਚੀ

[ਸੋਧੋ]
  • Naushin. Kitabghar, 1995.
  • Main Kahti Hun Ankhin Dekhi (Travelogue). Bharatiya Gyanpith, 1995.
  • *Bhatko nahin Dhananjay. Bharatiya Gyanpith, 1999. ISBN 8126301309.
  • Amrai. Rajkamal Prakashan, 2000. ISBN 8171787649.
  • Jammu Jo Kabhi Sahara Tha (Novel). Bharatiya Jnanapith, 2003. ISBN 8126308869.
  • Phira kyā huā?, with Jnaneśvara, and Partha Senagupta. National Book Trust, 2007. ISBN 8123750420.

Translations


ਹਵਾਲੇ

[ਸੋਧੋ]
  1. K. M. George (1992). Modern Indian Literature, an Anthology: Plays and prose. Sahitya Akademi. p. 522. ISBN 8172013248. {{cite book}}: Unknown parameter |coauthors= ignored (|author= suggested) (help)
  2. 2.0 2.1 2.2 2.3 "Sahitya Akademi Award". Official website. Retrieved 17,4, 2014. {{cite web}}: Check date values in: |accessdate= (help) ਹਵਾਲੇ ਵਿੱਚ ਗ਼ਲਤੀ:Invalid <ref> tag; name "mathur" defined multiple times with different content
  3. 3.0 3.1 "Song of the Singhs". The Hindu. 6 May 2004. Archived from the original on 5 ਜੁਲਾਈ 2004. Retrieved 26 Feb 2013. {{cite news}}: Unknown parameter |dead-url= ignored (|url-status= suggested) (help)
  4. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named Shahitya

ਬਾਹਰੀ ਲਿੰਕ

[ਸੋਧੋ]