ਪਦਮਿਨੀ ਰਾਉਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਦਮਿਨੀ ਰਾਉਤ
2009 ਵਿੱਚ ਪਦਮਿਨੀ ਰਾਉਤ, Vlissingen
ਦੇਸ਼ ਭਾਰਤ
ਜਨਮ (1994-01-05) ਜਨਵਰੀ 5, 1994 (ਉਮਰ 30)
ਬਾਰਾਮਬਾਗੜ੍ਹ, ਓਡੀਸਾ, ਭਾਰਤ
ਸਿਰਲੇਖਇੰਟਰਨੈਸ਼ਨਲ ਮਾਸਟਰ (2015)
ਵੁਮੈਨ ਗਰੈਂਡਮਾਸਟਰ (2007)
ਉੱਚਤਮ ਰੇਟਿੰਗ2454 (ਮਾਰਚ 2015)

ਪਦਮਿਨੀ ਰਾਉਤ (5 ਜਨਵਰੀ, 1994) ਇੱਕ ਭਾਰਤੀ ਸਤਰੰਜ ਖਿਲਾੜੀ ਹੈ ਜਿਸਨੂੰ ਇੰਟਰਨੈਸ਼ਨਲ ਮਾਸਟਰ ਅਤੇ ਵੁਮੈਨ ਗਰੈਂਡਮਾਸਟਰ ਦਾ ਖ਼ਿਤਾਬ ਜਿੱਤਿਆ। ਇਸਨੇ 2008 ਵਿੱਚ ਕੁੜੀਆਂ ਦੀ ਸੰਸਾਰ ਚੈਮਪੀਅਨਸ਼ਿਪ ਵਿੱਚ ਜਿੱਤ ਪ੍ਰਾਪਤ ਕੀਤੀ ਅਤੇ 2014 ਤੇ 2015 ਵਿੱਚ ਦੋ ਵਾਰ ਭਾਰਤੀ ਚੈਮਪੀਅਨਸ਼ਿਪ ਵੀ ਜਿੱਤੀ।

ਪਦਮਿਨੀ ਨੂੰ 2009 ਵਿੱਚ ਓਡੀਸਾ ਸਰਕਾਰ ਦੁਆਰਾ ਏਕਲਵਿਆ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ।[1]

ਜੀਵਨ[ਸੋਧੋ]

ਪਦਮਿਨੀ ਰਾਉਤ ਦਾ ਜਨਮ 5 ਜਨਵਰੀ, 1994 ਨੂੰ ਬਰਮਬਾਗੜ੍ਹ, ਓਡੀਸਾ[2][3] ਵਿੱਚ ਹੋਇਆ। ਇਸਨੇ ਭੁਬਨੇਸ਼ਵਰ ਵਿੱਚ "ਬਕਸੀ ਜਗਾਬੰਦ ਬਿਦੀਆਧਰ ਕਾਲਜ" ਤੋਂ ਕਾਮਰਸ ਵਿੱਚ ਗ੍ਰੈਜੁਏਸ਼ਨ ਕੀਤੀ।

ਕੈਰੀਅਰ[ਸੋਧੋ]

ਪਦਮਿਨੀ ਨੇ ਨੌ ਸਾਲ ਦੀ ਉਮਰ (2003) ਵਿੱਚ ਸ਼ਤਰੰਜ ਖੇਡਣਾ ਸ਼ੁਰੂ ਕੀਤਾ ਜਿਸਦਾ ਕਾਰਨ ਇਸ ਖੇਡ ਲਈ ਇਸਦੇ ਪਿਤਾ ਦਾ ਜਨੂਨ ਸੀ।

ਇਹ 2005 ਅਤੇ 2006 ਵਿੱਚ ਭਾਰਤੀ ਖੇਡ ਵਿੱਚ 13 ਕੁੜੀਆਂ ਵਿਚੋਂ ਵਿਜੇਤਾ ਅਤੇ ਏਸ਼ੀਅਨ ਖੇਡਾਂ ਵਿੱਚ 12 ਕੁੜੀਆਂ ਵਿਚੋਂ ਜੇਤੂ ਰਹੀ। ਰਾਉਤ ਨੇ 2008 ਵਿੱਚ ਯੂ14 ਗਰਲਜ਼ ਸੈਕਸ਼ਨ ਵਿੱਚ ਦੂਜੀ ਕੁੜੀ ਖਿਡਾਰੀ ਨਾਲ ਖੇਡ ਕੇ ਵਰਲਡ ਯੂਥ ਚੈਸ ਚੈਮਪੀਅਨਸ਼ਿਪ ਦੀ ਚੈਮਪੀਅਨ ਰਹੀ।[4]

ਸਨਮਾਨ[ਸੋਧੋ]

  • ਏਕਲਵਿਆ ਸਨਮਾਨ, ਓਡੀਸਾ ਸਰਕਾਰ ਵਲੋਂ

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]