ਪਰੋਸਾ ਦੇਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦੋ ਮੁੰਡਿਆਂ/ਚਾਰ ਮੁੰਡਿਆਂ ਦੇ ਵਿਚਾਲੇ ਰੱਖੇ ਕੜਾਹ ਨੂੰ ਪਰੋਸਾ ਕਹਿੰਦੇ ਹਨ। ਮੁੰਡੇ ਪਤਲੀ ਰੋਟੀ ਨੂੰ ਕਹਿੰਦੇ ਹਨ।ਪਤਲੀ ਰੋਟੀ ਆਮ ਰੋਟੀ ਦੇ ਆਕਾਰ ਨਾਲੋਂ ਵੱਡੀ ਹੁੰਦੀ ਹੈ। ਕੜਾਹ ਗੁੜ ਦਾ ਬਣਾਇਆ ਹੁੰਦਾ ਸੀ। ਇਹ ਪਰੋਸਾ ਮੁੰਡੇ/ਕੁੜੀ ਦੇ ਵਿਆਹ ਸਮੇਂ ਆਪਣੇ ਸ਼ਰੀਕੇ/ਬਰਾਦਰੀ ਵਾਲਿਆਂ ਨੂੰ ਦਿੱਤਾ ਜਾਂਦਾ ਸੀ। ਜਿਹੜਾ ਤਾਂ ਬਹੁਤਾ ਨੇੜੇ ਦਾ ਸ਼ਰੀਕਾ ਹੁੰਦਾ ਸੀ, ਉਸ ਨੂੰ ਤਾਂ ਚੁੱਲ੍ਹੇ ਨਿਉਂਦਾ ਦਿੱਤਾ ਜਾਂਦਾ ਸੀ। ਜਿਹੜਾ ਸ਼ਰੀਕਾ ਦੂਰ ਦਾ ਹੁੰਦਾ ਸੀ, ਉਨ੍ਹਾਂ ਸ਼ਰੀਕੇ ਵਾਲਿਆਂ ਦੇ ਘਰੀਂ ਪਰੋਸਾ ਦਿੱਤਾ ਜਾਂਦਾ ਸੀ। ਉਨ੍ਹਾਂ ਸਮਿਆਂ ਵਿਚ ਸ਼ਰੀਕੇ ਵਾਲਿਆਂ ਦਾ ਆਪਸ ਵਿਚ ਪਿਆਰ ਬਹੁਤ ਹੁੰਦਾ ਸੀ।ਅੱਜ ਤਾਂ ਭਾਈ ਭਾਈ ਦਾ ਆਪਸ ਵਿਚ ਪਿਆਰ ਨਹੀਂ ? ਅੱਜ ਦੀ ਪੀੜ੍ਹੀ ਤਾਂ ਪਰੋਸਾ ਕੀ ਹੁੰਦਾ ਹੈ, ਇਹ ਵੀ ਨਹੀਂ ਜਾਣਦੀ ? ਵਿਆਹ ਸਮੇਂ ਪਰੋਸਾ ਦੇਣ ਦੀ ਤੇ ਆਪਣੇ ਭਾਈਚਾਰੇ ਨਾਲ ਰੋਟੀ ਦੀ ਇਹ ਸਾਂਝ ਤੇ ਪਿਆਰ ਦੀ ਰਸਮ ਦਿਨੋਂ ਦਿਨ ਘੱਟਦੀ ਜਾ ਰਹੀ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.