ਸਮੱਗਰੀ 'ਤੇ ਜਾਓ

ਪਲਾਸੀ ਦੀ ਲੜਾਈ

ਗੁਣਕ: 23°48′N 88°15′E / 23.80°N 88.25°E / 23.80; 88.25
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਲਾਸੀ ਦੀ ਲੜਾਈ
ਸੱਤ ਸਾਲ ਦੀ ਯੰਗ ਦਾ ਹਿੱਸਾ

ਪਲਾਸੀ ਦੀ ਲੜਾਈ ਤੋਂ ਬਾਅਦ ਮੀਰ ਜਫਰ ਨਾਲ ਲਾਰਡ ਕਲਾਈਵ ਦੀ ਮੁਲਾਕਾਤ
ਮਿਤੀ23 ਜੂਨ, 1757
ਥਾਂ/ਟਿਕਾਣਾ
ਪਲਾਸੀ, ਬੰਗਾਲ ਸੁਬਾਹ
23°48′N 88°15′E / 23.80°N 88.25°E / 23.80; 88.25
ਨਤੀਜਾ ਈਸਟ ਇੰਡੀਆ ਕੰਪਨੀ ਦੀ ਨਿਰਨਾਇਕ ਜਿੱਤ।
ਰਾਜਖੇਤਰੀ
ਤਬਦੀਲੀਆਂ
ਬੰਗਾਲ ਨੂੰ ਈਸਟ ਇੰਡੀਆ ਕੰਪਨੀ 'ਚ ਮਲਾਇਆ ਗਿਆ।
Belligerents

ਫਰਮਾ:Country data ਬਰਤਾਨਵੀ ਹਿੰਦ ਮਹਾਂਸਾਗਰ ਰਾਜਖੇਤਰ

ਮੁਗਲ ਸਾਮਰਾਜ

 • ਬੰਗਾਲ ਰਿਆਸਤ
ਫਰਮਾ:Country data ਫ੍ਰਾਂਸ
Commanders and leaders

ਫਰਮਾ:Country data ਯੂਨਾਈਟਡ ਕਿੰਗਡਮ ਕਰਨਲ ਰਾਬਰਟ ਕਲਾਈਵ

 • ਮੇਜ਼ਰ ਕਿਲਪਟ੍ਰਿਕ
 • ਮੇਜਰ ਗ੍ਰਾਂਟ
 • ਮੇਜਰ ਆਈਰੇ ਕੂਟੇ
 • ਕੈਪਟਨ ਗਾਉਪ

ਨਵਾਵ ਸਿਰਾਜ-ਉਦ-ਦੌਲਾ

 • ਮੋਹਨ ਲਾਲ
 • ਮੀਰ ਮਦਨ  
 • ਮੀਰ ਜਫਰ ਅਲੀ ਖਾਨ
 • ਯਾਰ ਲੂਤਫ ਖਾਨ
 • ਹਾਏ ਡਰਲਭ
ਫ਼ਰਾਂਸ ਮਨਸਿਅਰ
Strength
750 ਅੰਗਰੇਜ਼ੀ ਅਤੇ ਯੂਰਪੀਅਨ ਸਿਪਾਹੀ
100 ਪਾਸਕਰਨਾ
2,100 ਭਾਰਤੀ ਫੌਜ਼ੀ
100 ਗੰਨਮੈਨ
50 ਸਿਪਾਹੀ
8 ਤੋਪਾਂ
ਦਲਦਲ:
ਮੀਰ ਜਾਫਰ ਦੀ 15,000 ਘੋੜ ਸਵਾਰ ਫੌਜ
35,000 ਪੈਦਰ ਫੌਜ਼
ਮੁਗਲ ਸਾਮਰਾਜ:
7,000 ਪੈਦਰ ਫੌਜ਼
5,000 ਘੋੜ ਸਵਾਰ ਫੌਜ਼
35,000 ਪੈਦਰ ਫੌਜ਼
15,000 ਮੀਰ ਜਾਫਰ ਦੀ ਘੋੜ ਸਵਾਰ ਫੌਜ਼
53 ਖੇਤ 'ਚ ਿਮਲੇ ਟੁਕੜੇ
ਫ੍ਰਾਂਸ:
50 ਤੋਪਖਾਨਾ
Casualties and losses
22 ਮੌਤਾਂ
50 ਜ਼ਖ਼ਮੀ
500 ਮੌਤਾਂ ਅਤੇ ਜ਼ਖ਼ਮੀ
ਪਲਾਸੀ ਦਾ ਲੜਾਈ ਤੋਂ ਬਾਅਦ ਲਾਰਡ ਕਲਾਈਵ ਮੀਰ ਜਾਫ਼ਰ ਨੂੰ ਮਿਲ ਰਿਹਾ ਹੈ (1762 ਵਿੱਚ ਫ੍ਰਾਂਸਿਸ ਹੇਮੈਨ ਦਾ ਬਣਾਇਆ ਇੱਕ ਤੇਲ ਚਿਤਰ)

ਪਲਾਸੀ ਦਾ ਲੜਾਈ (ਬੰਗਾਲੀ: পলাশীর যুদ্ধ, ਪੋਲਾਸ਼ੀਰ ਜੂਧੋ) 23 ਜੂਨ 1757 ਨੂੰ ਕਲਕੱਤਾ (ਹੁਣ ਕੋਲਕਾਤਾ) ਤੋਂ ਲਗਪਗ 150 ਕਿਮੀਃ ਉੱਤਰ ਵੱਲ ਅਤੇ ਮੁਰਸ਼ਿਦਾਬਾਦ ਦੇ ਦੱਖਣ ਵਿੱਚ 22 ਮੀਲ ਦੂਰ ਨਾਦੀਆ ਜਿਲ੍ਹੇ ਵਿੱਚ ਹੁਗਲੀ ਨਦੀ ਦੇ ਕੰਢੇ ਪਲਾਸੀ ਨਾਮਕ ਸਥਾਨ 'ਤੇ ਹੋਈ ਸੀ। ਇਸ ਲੜਾਈ ਵਿੱਚ ਇੱਕ ਪਾਸੇ ਬਰਤਾਨਵੀ ਈਸਟ ਇੰਡੀਆ ਕੰਪਨੀ ਦੀ ਫੌਜ ਸੀ ਅਤੇ ਦੂਜੇ ਪਾਸੇ ਬੰਗਾਲ ਦੇ ਨਵਾਬ ਅਤੇ ਉਸਦੇ ਫਰਾਂਸੀਸੀ ਹਮੈਤੀਆਂ ਦੀ ਫੌਜ। ਇਹ ਲੜਾਈ ਸੱਤ ਸਾਲ (1756–63) ਲੰਮੀ ਜੰਗ ਦੇ ਦੌਰਾਨ ਹੋਈ ਸੀ। ਕੰਪਨੀ ਦੀ ਫੌਜ ਨੇ ਰਾਬਰਟ ਕਲਾਈਵ ਦੀ ਅਗਵਾਈ ਵਿੱਚ ਨਵਾਬ ਸਿਰਾਜ-ਉਦ-ਦੌਲਾ ਨੂੰ ਹਰਾ ਦਿੱਤਾ ਸੀ l ਪਲਾਸੀ ਦੀ ਲੜਾਈ ਰੌਬਰਟ ਕਲਾਈਵ ਦੀ ਅਗਵਾਈ ਵਿੱਚ 23 ਜੂਨ 1757 ਨੂੰ ਬੰਗਾਲ ਦੇ ਨਵਾਬ ਅਤੇ ਉਸਦੇ ਫ੍ਰਾਂਸੀਸੀ [1] ਸਹਿਯੋਗੀਆਂ ਦੀ ਇੱਕ ਕਿਤੇ ਵੱਡੀ ਤਾਕਤ ਉੱਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਇੱਕ ਨਿਰਣਾਇਕ ਜਿੱਤ ਸੀ। ਲੜਾਈ ਨੇ ਕੰਪਨੀ ਨੂੰ ਬੰਗਾਲ ਦਾ ਕੰਟਰੋਲ ਹਾਸਲ ਕਰਨ ਵਿੱਚ ਸਹਾਇਤਾ ਕੀਤੀ l  ਅਗਲੇ ਸੌ ਸਾਲਾਂ ਵਿੱਚ, ਉਨ੍ਹਾਂ ਨੇ ਭਾਰਤੀ ਉਪ -ਮਹਾਂਦੀਪ, ਮਿਆਂਮਾਰ ਅਤੇ ਅਫ਼ਗਾਨਿਸਤਾਨ ਦੇ ਜ਼ਿਆਦਾਤਰ ਹਿੱਸੇ ਉੱਤੇ ਕਬਜ਼ਾ ਕਰ ਲਿਆ l ਇਹ ਲੜਾਈ ਹੁਗਲੀ ਨਦੀ ਦੇ ਕਿਨਾਰੇ ਪਲਾਸ਼ੀ (ਅੰਗਰੇਜ਼ੀ ਸੰਸਕਰਣ: ਪਲਾਸੀ) , ਜੋ ਕਲਕੱਤੇ ਦੇ ਉੱਤਰ ਵਿੱਚ ਲਗਭਗ 150 ਕਿਲੋਮੀਟਰ (93 ਮੀਲ) ਅਤੇ ਮੁਰਸ਼ਿਦਾਬਾਦ ਦੇ ਦੱਖਣ ਵਿੱਚ, ਜੋ ਉਸ ਸਮੇਂ ਬੰਗਾਲ ਦੀ ਰਾਜਧਾਨੀ ਸੀ (ਹੁਣ ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਵਿੱਚ) ਵਿਖੇ ਹੋਈ l   ਲੜਨ ਵਾਲੇ ਨਵਾਬ ਸਿਰਾਜ-ਉਦ-ਦੌਲਾ, ਬੰਗਾਲ ਦੇ ਆਖਰੀ ਸੁਤੰਤਰ ਨਵਾਬ ਅਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਸਨ l  ਉਹ, ਅਲੀਵਰਦੀ ਖਾਨ (ਉਸਦੇ ਨਾਨਾ) ਦਾ ਉੱਤਰਾਧਿਕਾਰੀ ਸੀ  l  ਸਿਰਾਜ-ਉਦ-ਦੌਲਾ ਸਾਲ ਪਹਿਲਾਂ ਹੀ ਬੰਗਾਲ ਦਾ ਨਵਾਬ ਬਣਿਆ ਸੀ ਅਤੇ ਉਸਨੇ ਅੰਗ੍ਰੇਜ਼ਾਂ ਨੂੰ ਉਨ੍ਹਾਂ ਦੇ ਕਿਲ੍ਹੇ ਦੇ ਵਿਸਥਾਰ ਨੂੰ ਰੋਕਣ ਦਾ ਹੁਕਮ ਦਿੱਤਾ ਸੀ l  ਰਾਬਰਟ ਕਲਾਈਵ ਨੇ ਨਵਾਬ ਦੀ ਫ਼ੌਜ ਦੇ ਕਮਾਂਡਰ-ਇਨ-ਚੀਫ਼ ਮੀਰ ਜਾਫ਼ਰ ਨੂੰ ਰਿਸ਼ਵਤ ਦਿੱਤੀ ਅਤੇ ਉਸਨੂੰ ਬੰਗਾਲ ਦਾ ਨਵਾਬ ਬਣਾਉਣ ਦਾ ਵਾਅਦਾ ਵੀ ਕੀਤਾ। ਕਲਾਈਵ ਨੇ 1757 ਵਿੱਚ ਪਲਾਸੀ ਵਿਖੇ ਸਿਰਾਜ-ਉਦ-ਦੌਲਾ ਨੂੰ ਹਰਾਇਆ ਅਤੇ ਕਲਕੱਤੇ ਉੱਤੇ ਕਬਜ਼ਾ ਕਰ ਲਿਆ।[2] ਇਹ ਲੜਾਈ ਨਵਾਬ ਸਿਰਾਜ-ਉਦ-ਦੌਲਾ ਦੁਆਰਾ ਬ੍ਰਿਟਿਸ਼-ਨਿਯੰਤਰਿਤ ਕਲਕੱਤੇ 'ਤੇ ਹਮਲੇ ਅਤੇ ਬਲੈਕ ਹੋਲ ਕਤਲੇਆਮ ਤੋਂ ਪਹਿਲਾਂ ਹੋਈ ਸੀ। ਅੰਗਰੇਜ਼ਾਂ ਨੇ ਕਰਨਲ ਰੌਬਰਟ ਕਲਾਈਵ ਅਤੇ ਐਡਮਿਰਲ ਚਾਰਲਸ ਵਾਟਸਨ ਦੀ ਅਗਵਾਈ ਵਿੱਚ ਮਦਰਾਸ ਤੋਂ ਬੰਗਾਲ ਫੌਜ ਭੇਜੀ ਅਤੇ ਕਲਕੱਤੇ ਉੱਤੇ ਮੁੜ ਕਬਜ਼ਾ ਕਰ ਲਿਆ। ਕਲਾਈਵ ਨੇ ਫਿਰ ਚੰਦਰਨਗਰ ਦੇ ਫਰਾਂਸੀਸੀ ਕਿਲ੍ਹੇ ਉੱਤੇ ਕਬਜ਼ੇ ਦੀ ਪਹਿਲ ਕੀਤੀ l ਸਿ[3]ਰਾਜ-ਉਦ-ਦੌਲਾ ਅਤੇ ਬ੍ਰਿਟਿਸ਼ ਦਰਮਿਆਨ ਤਣਾਅ ਅਤੇ ਸ਼ੱਕ ਦਾ ਨਤੀਜਾ ਪਲਾਸੀ ਦੀ ਲੜਾਈ ਵਿੱਚ ਨਿੱਕਲਿਆ l ਇਹ ਲੜਾਈ ਸੱਤ ਸਾਲਾਂ ਦੀ ਲੜਾਈ (1756–1763) ਦੇ ਦੌਰਾਨ ਚਲਾਈ ਗਈ ਸੀ, ਅਤੇ, ਉਨ੍ਹਾਂ ਦੀ ਯੂਰਪ ਵਿੱਚ ਦੁਸ਼ਮਣੀ ਦੇ ਅਕਸ ਵਜੋਂ, ਫ੍ਰੈਂਚ ਈਸਟ ਇੰਡੀਆ ਕੰਪਨੀ (ਲਾ ਕੰਪੈਨੀ ਡੇਸ ਇੰਡੀਜ਼ ਓਰੀਐਂਟੇਲਸ) [1]ਨੇ ਅੰਗਰੇਜ਼ਾਂ ਦੇ ਵਿਰੁੱਧ ਲੜਨ ਲਈ ਇੱਕ ਛੋਟੀ ਜਿਹੀ ਟੁਕੜੀ ਭੇਜੀ l ਸਿਰਾਜ-ਉਦ-ਦੌਲਾ ਕੋਲ ਗਿਣਤੀ ਦੇ ਪੱਖੋਂ  ਬਿਹਤਰ ਸ਼ਕਤੀ ਸੀ ਅਤੇ ਉਸਨੇ ਪਲਾਸੀ ਵਿਖੇ ਆਪਣਾ ਪੱਖ ਰੱਖਿਆ l  ਵੱਡੀ ਗਿਣਤੀ ਤੋਂ ਚਿੰਤਤ ਅੰਗਰੇਜ਼ਾਂ ਨੇ ਸਿਰਾਜ-ਉਦ-ਦੌਲਾ ਦੇ ਰੁਤਬਾ ਘਟਾਏ ਹੋਏ ਫ਼ੌਜ ਮੁਖੀ ਮੀਰ ਜਾਫਰ, ਇਸਦੇ ਨਾਲ ਯਾਰ ਲੂਤੁਫ਼ ਖ਼ਾਨ, ਜਗਤ ਸੇਠਾਂ (ਮਹਤਾਬ ਚੰਦ ਅਤੇ ਸਵਰੂਪ ਚੰਦ), ਉਮੀਚੰਦ ਅਤੇ ਰਾਏ ਦੁਰਲਭ ਨਾਲ ਮਿਲ ਕੇ ਇੱਕ ਸਾਜ਼ਿਸ਼ ਰਚੀ। ਇਸ ਤਰ੍ਹਾਂ,ਮੀਰ ਜਾਫਰ, ਰਾਏ ਦੁਰਲਭ ਅਤੇ ਯਾਰ ਲੂਤੁਫ ਖਾਨ ਨੇ ਆਪਣੀਆਂ ਫੌਜਾਂ ਨੂੰ ਜੰਗ ਦੇ ਮੈਦਾਨ ਦੇ ਨੇੜੇ ਇਕੱਠਾ ਕੀਤਾ ਪਰ ਅਸਲ ਵਿੱਚ ਲੜਾਈ ਵਿੱਚ ਸ਼ਾਮਲ ਹੋਣ ਲਈ ਕੋਈ ਕਦਮ ਨਹੀਂ ਚੁੱਕਿਆ l ਲਗਭਗ 50,000 ਸਿਪਾਹੀਆਂ, 40 ਤੋਪਾਂ ਅਤੇ 10 ਜੰਗੀ ਹਾਥੀਆਂ ਵਾਲੀ ਸਿਰਾਜ-ਉਦ-ਦੌਲਾ ਦੀ ਫੌਜ ਨੂੰ ਕਰਨਲ ਰੌਬਰਟ ਕਲਾਈਵ ਦੇ 3,000 ਸਿਪਾਹੀਆਂ ਨੇ ਹਰਾ ਦਿੱਤਾ। ਲੜਾਈ ਲਗਭਗ 11 ਘੰਟਿਆਂ ਵਿੱਚ ਸਮਾਪਤ ਹੋ ਗਈ।

ਇਸ ਨੂੰ ਬਸਤੀਵਾਦੀ ਸ਼ਕਤੀਆਂ ਦੁਆਰਾ ਭਾਰਤੀ ਉਪ -ਮਹਾਂਦੀਪ ਦੇ ਨਿਯੰਤਰਣ ਵਿੱਚ ਮੁੱਖ ਲੜਾਈਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ l ਬਰਤਾਨਵੀਆਂ ਨੇ ਹੁਣ ਨਵਾਬ, ਮੀਰ ਜਾਫਰ ਉੱਤੇ ਬਹੁਤ ਦਬਾਅ ਪਾਇਆ ਅਤੇ ਨਤੀਜੇ ਵਜੋਂ ਪਿਛਲੇ ਨੁਕਸਾਨ ਅਤੇ ਵਪਾਰ ਤੋਂ ਹੋਣ ਵਾਲੀ ਆਮਦਨੀ ਲਈ ਮਹੱਤਵਪੂਰਣ ਰਿਆਇਤਾਂ ਪ੍ਰਾਪਤ ਕੀਤੀਆਂ l ਬਰਤਾਨਵੀਆਂ ਨੇ ਇਸ ਆਮਦਨੀ ਦੀ ਵਰਤੋਂ ਆਪਣੀ ਫੌਜੀ ਸ਼ਕਤੀ ਨੂੰ ਵਧਾਉਣ ਅਤੇ ਹੋਰ ਯੂਰਪੀਅਨ ਬਸਤੀਵਾਦੀ ਸ਼ਕਤੀਆਂ ਜਿਵੇਂ ਕਿ ਡੱਚ ਅਤੇ ਫ੍ਰਾਂਸੀਸੀਆਂ ਨੂੰ ਦੱਖਣੀ ਏਸ਼ੀਆ ਤੋਂ ਬਾਹਰ ਕੱਢਣ ਲਈ ਕੀਤੀ, ਇਸ ਤਰ੍ਹਾਂ ਬ੍ਰਿਟਿਸ਼ ਸਾਮਰਾਜ ਦਾ ਵਿਸਥਾਰ ਹੋਇਆ।

ਪਿਛੋਕੜ[ਸੋਧੋ]

1501 ਤੋਂ 1739 ਦੇ ਅਰਸੇ ਦੌਰਾਨ ਭਾਰਤ ਵਿੱਚ ਯੂਰਪੀਅਨ ਬਸਤੀਆਂ ਨੂੰ ਦਰਸਾਉਂਦਾ ਭਾਰਤੀ ਉਪ -ਮਹਾਂਦੀਪ ਦਾ ਨਕਸ਼ਾ l

ਭਾਰਤ ਵਿੱਚ ਯੂਰਪੀਅਨ ਬਸਤੀਆਂ 1501 ਤੋਂ 1739 ਤੱਕ l

ਐਂਗਲੋ-ਮੁਗਲ ਯੁੱਧ ਤੋਂ ਬਾਅਦ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਮਦਰਾਸ ਦੇ ਫੋਰਟ ਸੇਂਟ ਜਾਰਜ, ਕਲਕੱਤੇ ਵਿੱਚ ਫੋਰਟ ਵਿਲੀਅਮ ਅਤੇ ਪੱਛਮੀ ਭਾਰਤ ਵਿੱਚ ਬੰਬੇ ਕੈਸਲ ਦੇ ਤਿੰਨ ਮੁੱਖ ਸਟੇਸ਼ਨਾਂ ਦੇ ਨਾਲ ਭਾਰਤ ਵਿੱਚ ਇੱਕ ਤਕੜੀ ਮੌਜੂਦਗੀ ਸੀ l

ਇਹ ਸਟੇਸ਼ਨ ਇੰਗਲੈਂਡ ਵਿੱਚ ਕੋਰਟ ਆਫ਼ ਡਾਇਰੈਕਟਰਜ਼ ਦੁਆਰਾ ਨਿਯੁਕਤ ਇੱਕ ਪ੍ਰਧਾਨ ਅਤੇ ਇੱਕ ਕੌਂਸਲ ਦੀ ਦੇਖ ਰੇਖ ਹੇਠਾਂ ਸੁਤੰਤਰ ਪ੍ਰਦੇਸ਼ ਸਨ l  ਬ੍ਰਿਟਿਸ਼ ਨੇ ਆਪਣੇ ਆਪ ਨੂੰ ਵੱਖੋ -ਵੱਖਰੇ ਰਾਜਕੁਮਾਰਾਂ ਅਤੇ ਨਵਾਬਾਂ ਨਾਲ ਜੋੜਨ ਦੀ ਨੀਤੀ ਅਪਣਾਈ, ਜਿਸ ਵਿੱਚ ਧਾੜਵੀਆਂ  ਅਤੇ ਵਿਦਰੋਹੀਆਂ ਵਿਰੁੱਧ ਸੁਰੱਖਿਆ ਦਾ ਵਾਅਦਾ ਕੀਤਾ ਗਿਆ ਸੀ। ਸੁਰੱਖਿਆ ਦੇ ਬਦਲੇ ਨਵਾਬ ਅਕਸਰ ਉਨ੍ਹਾਂ ਨੂੰ ਰਿਆਇਤਾਂ ਦਿੰਦੇ ਸਨ l 18 ਵੀਂ ਸਦੀ ਤਕ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਅਤੇ ਡੱਚ ਜਾਂ ਪੁਰਤਗਾਲੀਆਂ ਦੇ ਵਿਚਕਾਰ ਸਾਰੀ ਦੁਸ਼ਮਣੀ ਖਤਮ ਹੋ ਗਈ ਸੀ l  ਫ੍ਰਾਂਸੀਸੀਆਂ  ਨੇ ਲੂਈਸ XIV ਦੇ ਅਧੀਨ ਇੱਕ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਵੀ ਕੀਤੀ ਸੀ ਅਤੇ ਇਸਦੇ ਭਾਰਤ ਵਿੱਚ ਦੋ ਮਹੱਤਵਪੂਰਨ ਸਟੇਸ਼ਨ ਸਨ - ਬੰਗਾਲ ਵਿੱਚ ਚੰਦਰਨਗਰ ਅਤੇ ਕਾਰਨਾਟਕ ਤੱਟ ਉੱਤੇ ਪਾਂਡੀਚੇਰੀ, ਦੋਨਾਂ ਦਾ  ਸ਼ਾਸਨ ਪਾਂਡੀਚੇਰੀ ਪ੍ਰਾਂਤ  ਦੁਆਰਾ  ਚਲਾਇਆ ਜਾਂਦਾ ਸੀ l ਫ੍ਰਾਂਸੀਸੀ ਭਾਰਤ ਦੇ ਵਪਾਰ ਵਿੱਚ ਦੇਰ ਨਾਲ ਆਏ ਸਨ, ਪਰ ਉਨ੍ਹਾਂ ਨੇ ਭਾਰਤ ਵਿੱਚ ਤੇਜ਼ੀ ਨਾਲ ਆਪਣੇ ਆਪ ਨੂੰ ਸਥਾਪਤ ਕਰ ਲਿਆ ਅਤੇ ਨਿਯੰਤਰਣ ਲਈ ਬ੍ਰਿਟੇਨ ਨੂੰ ਪਛਾੜਣ ਲਈ ਤਿਆਰ ਸਨ l [4][5]

ਕਰਨਾਟਕ ਯੁੱਧ[ਸੋਧੋ]

ਆਸਟ੍ਰੀਆ ਦੇ ਉੱਤਰਾਧਿਕਾਰ ਦਾ ਯੁੱਧ (1740–1748) ਬ੍ਰਿਟੇਨ ਅਤੇ ਫਰਾਂਸ ਵਿਚਕਾਰ ਸੱਤਾ  ਸੰਘਰਸ਼ ਅਤੇ ਭਾਰਤੀ ਉਪਮਹਾਂਦੀਪ ਵਿੱਚ ਯੂਰਪੀਅਨ ਫੌਜੀ ਚੜ੍ਹਾਈ ਅਤੇ ਰਾਜਨੀਤਿਕ ਦਖਲ ਦੀ ਸਪੱਸ਼ਟ ਸ਼ੁਰੂਆਤ ਸੀ l  ਸਤੰਬਰ 1746 ਵਿੱਚ, ਮਾਹਾ ਡੇ ਲਾ ਬੌਰਡੋਨਾਈਸ ਇੱਕ ਜਲ ਸੈਨਾ ਦੇ ਦਸਤੇ ਨਾਲ ਮਦਰਾਸ ਉਤਰਿਆ ਅਤੇ ਬੰਦਰਗਾਹ ਵਾਲੇ ਸ਼ਹਿਰ ਨੂੰ ਘੇਰਾ ਪਾ ਲਿਆ l ਮਦਰਾਸ ਦੀ ਸੁਰੱਖਿਆ ਕਮਜ਼ੋਰ ਸੀ ਅਤੇ ਸ਼ਹਿਰ ਦੀ ਰੱਖਿਆ ਕਰਨ ਵਾਲੀ ਫ਼ੌਜ ਨੇ ਸਮਰਪਣ ਕਰਨ ਤੋਂ ਤਿੰਨ ਦਿਨ ਪਹਿਲਾਂ ਤੱਕ ਬੰਬਾਰੀ ਦਾ ਮੁਕਾਬਲਾ ਕੀਤਾ l ਬੌਰਡੋਨਾਈਸ ਦੀ ਸਹਿਮਤੀ ਵਾਲੀਆਂ ਸਮਰਪਣ ਦੀਆਂ ਸ਼ਰਤਾਂ  ਵਿੱਚ ਇਸ ਗੱਲ ਦਾ ਜ਼ਿਕਰ ਸੀ ਕਿ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨਕਦ ਭੁਗਤਾਨ ਦੇ ਬਦਲੇ ਵਿੱਚ ਬੰਦਰਗਾਹ ਵਾਪਿਸ ਕਰ ਦੇਵੇਗੀ l ਫਿਰ ਵੀ , ਇਸ ਰਿਆਇਤ ਦਾ ਵਿਰੋਧ ਕੰਪੇਨੀ ਡੇਸ ਇੰਡੀਜ਼ ਓਰੀਐਂਟੇਲਸ ਦੀ ਭਾਰਤੀ ਸੰਪਤੀ ਦੇ ਗਵਰਨਰ ਜਨਰਲ ਜੋਸਫ ਫ੍ਰੈਂਕੋਇਸ ਡੁਪਲਿਕਸ ਨੇ ਕੀਤਾ ਸੀ। ਜਦੋਂ ਬੌਰਡੋਨਾਈਸ ਅਕਤੂਬਰ ਵਿੱਚ ਭਾਰਤ ਤੋਂ ਚਲਾ ਗਿਆ  ਤਾਂ ਡੁਪਲਿਕਸ ਨੇ ਸਮਝੌਤੇ ਤੋਂ ਇਨਕਾਰ ਕਰ ਦਿੱਤਾ l  ਕਰਨਾਟਕ ਦਾ ਨਵਾਬ ਅਨਵਰੂਦੀਨ ਖਾਨ ਅੰਗਰੇਜ਼ਾਂ ਦੇ ਸਮਰਥਨ ਵਿੱਚ ਕੁੱਦ ਪਿਆ ਅਤੇ ਸੰਯੁਕਤ ਫ਼ੌਜਾਂ ਮਦਰਾਸ ਨੂੰ ਮੁੜ ਹਾਸਲ ਕਰਨ ਲਈ ਅੱਗੇ ਵਧੀਆਂ, ਪਰ ਗਿਣਤੀ ਵਿੱਚ ਵਿਸ਼ਾਲ ਸ਼੍ਰੇਸ਼ਠਤਾ ਦੇ ਬਾਵਜੂਦ, ਫ਼ਰਾਂਸੀਸੀਆਂ ਨੇ ਫੌਜ ਨੂੰ ਆਸਾਨੀ ਨਾਲ ਕੁਚਲ ਦਿੱਤਾ l ਮਦਰਾਸ ਦੇ ਨੁਕਸਾਨ ਦੇ ਬਦਲੇ ਵਜੋਂ, ਮੇਜਰ ਲਾਰੈਂਸ ਅਤੇ ਐਡਮਿਰਲ ਬੋਸਕਾਵੇਨ ਦੇ ਅਧੀਨ ਬ੍ਰਿਟਿਸ਼ਾਂ ਨੇ ਪਾਂਡੀਚੇਰੀ ਦੀ ਘੇਰਾਬੰਦੀ ਕਰ ਲਈ ਪਰ ਇਕੱਤੀ ਦਿਨਾਂ ਬਾਅਦ ਹੀ ਉਨ੍ਹਾਂ ਨੂੰ  ਇਸ ਘੇਰਾਬੰਦੀ ਨੂੰ ਚੁੱਕਣ ਲਈ ਮਜਬੂਰ ਕੀਤਾ ਗਿਆ। 1748 ਦੀ ਆਈਕਸ-ਲਾ-ਚੈਪਲ ਦੀ ਸੰਧੀ ਨੇ  ਡੂਪਲਿਕਸ ਨੂੰ ਉੱਤਰੀ ਅਮਰੀਕਾ ਦੇ ਲੂਯਿਸਬਰਗ ਅਤੇ ਕੇਪ ਬ੍ਰੇਟਨ ਟਾਪੂ ਦੇ ਬਦਲੇ ਵਿੱਚ ਮਦਰਾਸ ਨੂੰ ਅੰਗਰੇਜ਼ਾਂ ਦੇ ਹਵਾਲੇ ਕਰਨ ਲਈ ਮਜਬੂਰ ਕਰ ਦਿੱਤਾ। ਐਕਸ-ਲਾ-ਚੈਪਲ ਦੀ ਸੰਧੀ ਨੇ ਦੋ ਸ਼ਕਤੀਆਂ ਵਿਚਾਲੇ ਸਿੱਧੀ ਦੁਸ਼ਮਣੀ ਨੂੰ ਰੋਕਿਆ ਪਰ ਛੇਤੀ ਹੀ ਸਥਾਨਕ ਰਾਜਕੁਮਾਰਾਂ ਦੇ ਝਗੜਿਆਂ ਵਿੱਚ ਸਹਾਇਕ ਵਜੋਂ ਉਹ ਅਸਿੱਧੀ ਦੁਸ਼ਮਣੀ ਵਿੱਚ ਸ਼ਾਮਲ ਹੋ ਗਏ[4][6] l ਡੁਪਲੈਕਸ ਨੇ ਜਿਹੜਾ ਝਗੜਾ ਚੁਣਿਆ ਸੀ ਦੱਕਨ ਦੇ ਨਿਜ਼ਾਮ ਅਤੇ ਨਿਰਭਰ ਕਰਨਾਟਕ ਪ੍ਰਾਂਤ ਦੇ ਨਵਾਬ ਦੇ ਉੱਤਰਾਧਿਕਾਰੀਆਂ ਦੇ ਅਹੁਦਿਆਂ ਲਈ ਸੀ l ਬਰਤਾਨਵੀਆਂ  ਅਤੇ ਫ੍ਰਾਂਸੀਸੀਆਂ  ਦੋਵਾਂ ਨੇ ਦੋ ਅਹੁਦਿਆਂ ਲਈ ਆਪਣੇ ਉਮੀਦਵਾਰ ਨਾਮਜ਼ਦ ਕੀਤੇ l  ਦੋਵਾਂ ਮਾਮਲਿਆਂ ਵਿੱਚ, ਡੁਪਲੈਕਸ ਦੇ ਉਮੀਦਵਾਰਾਂ ਨੇ ਹੇਰਾਫੇਰੀ ਨਾਲ ਅਤੇ ਦੋ ਕਤਲਾਂ ਦੁਆਰਾ ਦੋਵਾਂ ਤਖਤਾਂ  ਨੂੰ ਹੜੱਪ ਲਿਆ l  1751 ਦੇ ਅੱਧ ਵਿੱਚ, ਨਵਾਬ ਦੇ ਅਹੁਦੇ ਲਈ ਫ੍ਰਾਂਸੀਸੀ  ਉਮੀਦਵਾਰ ਚੰਦਾ ਸਾਹਿਬ ਨੇ ਬ੍ਰਿਟਿਸ਼ ਉਮੀਦਵਾਰ ਵਾਲਜਾਹ ਦੇ ਆਖਰੀ ਗੜ੍ਹ ਤ੍ਰਿਚਿਨੋਪੋਲੀ ਨੂੰ ਘੇਰ ਲਿਆ, ਜਿੱਥੇ ਵਾਲਜਾਹ ਆਪਣੀਆਂ ਬ੍ਰਿਟਿਸ਼ ਫੌਜਾਂ ਨਾਲ ਲੁਕਿਆ ਹੋਇਆ ਸੀ। ਚਾਰਲਸ, ਮਾਰਕੁਇਸ ਡੀ ਬੁਸੀ ਦੀ ਅਗਵਾਈ ਵਿੱਚ ਇੱਕ ਫ੍ਰੈਂਚ ਫੌਜ ਦੁਆਰਾ ਉਸਦੀ ਸਹਾਇਤਾ ਕੀਤੀ ਗਈ ਸੀ l [4][7]

ਇਹ ਪਤਾ ਚਲਦਿਆਂ ਕਿ ਸ਼ਹਿਰ ਦੀ ਰੱਖਿਆ ਕਰਨ ਵਾਲੀ ਫ਼ੌਜ ਇੱਕ ਰਾਤ ਪਹਿਲਾਂ ਹੀ ਭੱਜ ਗਈ, 1 ਸਤੰਬਰ 1751 ਨੂੰ ਕੈਪਟਨ ਰੌਬਰਟ ਕਲਾਈਵ ਦੀ ਕਮਾਂਡ ਹੇਠ 280 ਯੂਰਪੀਅਨ ਅਤੇ 300 ਸਿਪਾਹੀਆਂ ਨੇ ਕਰਨਾਟਕ ਦੀ ਰਾਜਧਾਨੀ ਅਰਕੋਟ 'ਤੇ ਹਮਲਾ ਕਰ ਦਿੱਤਾ ਅਤੇ ਕਬਜ਼ਾ ਕਰ ਲਿਆ l ਇਹ ਉਮੀਦ ਕੀਤੀ ਗਈ ਸੀ ਕਿ ਇਸ ਨਾਲ ਚੰਦਾ ਸਾਹਿਬ ਨੂੰ ਆਪਣੀਆਂ ਕੁਝ ਫ਼ੌਜਾਂ  ਸ਼ਹਿਰ ਨੂੰ ਅੰਗਰੇਜ਼ਾਂ ਤੋਂ ਵਾਪਸ ਲੈਣ ਲਈ ਲਾਉਣੀਆਂ ਪੈਣਗੀਆਂ l  ਚੰਦਾ ਸਾਹਿਬ ਨੇ ਰਜ਼ਾ ਸਾਹਿਬ ਦੇ ਅਧੀਨ 4,000 ਭਾਰਤੀਆਂ ਅਤੇ 150 ਫਰਾਂਸੀਸੀਆਂ ਦੀ ਫੌਜ ਭੇਜੀ। ਉਨ੍ਹਾਂ ਨੇ ਕਿਲ੍ਹੇ ਨੂੰ ਘੇਰ ਲਿਆ ਅਤੇ ਕਈ ਹਫਤਿਆਂ ਬਾਅਦ ਵੱਖ-ਵੱਖ ਥਾਵਾਂ ਤੋਂ  ਕੰਧਾਂ ਨੂੰ ਤੋੜ ਦਿੱਤਾ l ਕਲਾਈਵ ਨੇ ਮਰਾਠਾ ਸਰਦਾਰ ਮੋਰਾਰੀ ਰਾਓ ਨੂੰ ਇੱਕ ਸੁਨੇਹਾ ਭੇਜਿਆ ਜਿਸਨੇ ਵਾਲਜਾਹ ਦੀ ਸਹਾਇਤਾ ਲਈ ਆਰਥਕ ਮਦਦ ਪ੍ਰਾਪਤ ਕੀਤੀ ਸੀ ਅਤੇ ਮੈਸੂਰ ਦੀਆਂ ਪਹਾੜੀਆਂ ਵਿੱਚ ਡੇਰਾ ਲਾਇਆ ਹੋਇਆ ਸੀ। ਇਹ ਪਤਾ ਚਲਦੇ ਕਿ ਮਰਾਠਾ ਸਰਦਾਰ ਪਹੁੰਚਣ ਵਾਲਾ ਹੈ, ਰਜ਼ਾ ਸਾਹਿਬ ਨੇ ਕਲਾਈਵ ਨੂੰ ਇੱਕ ਚਿੱਠੀ ਭੇਜ ਕੇ ਉਸਨੂੰ ਵੱਡੀ ਰਕਮ ਦੇ ਬਦਲੇ ਵਿੱਚ ਸਮਰਪਣ ਕਰਨ ਲਈ ਕਿਹਾ ਪਰ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਗਿਆ l 24 ਨਵੰਬਰ ਦੀ ਸਵੇਰ ਨੂੰ, ਰਜ਼ਾ ਸਾਹਿਬ ਨੇ ਕਿਲ੍ਹੇ ਉੱਤੇ ਅੰਤਿਮ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਬ੍ਰਿਟਿਸ਼ ਹਥਿਆਰਾਂ ਦੇ ਕਾਰਨ ਉਸਦੇ ਬਖਤਰਬੰਦ ਹਾਥੀਆਂ ਵਿੱਚ ਭਗਦੜ ਮੱਚ ਗਈ ਤਾਂ  ਉਸਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ। ਉਨ੍ਹਾਂ ਨੇ ਸੰਨ ਲਾਕੇ ਕਈ ਵਾਰ ਕਿਲ੍ਹੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰੀ ਆਪਣਾ ਨੁਕਸਾਨ ਕਰਵਾਕੇ ਪਿੱਛੇ ਹਟ ਗਏ l ਅਗਲੇ ਦਿਨ ਘੇਰਾਬੰਦੀ ਚੁੱਕ ਲਈ ਗਈ ਅਤੇ ਰਜ਼ਾ ਸਾਹਿਬ ਦੀਆਂ ਫੌਜਾਂ ਬੰਦੂਕਾਂ, ਗੋਲਾ ਬਾਰੂਦ ਅਤੇ ਭੰਡਾਰ ਛੱਡ ਕੇ  ਭੱਜ ਗਈਆਂ l ਅਰਕੋਟ, ਕੋਂਜੀਵਰਮ ਅਤੇ ਤ੍ਰਿਚਿਨੋਪੋਲੀ ਵਿੱਚ ਸਫਲਤਾ ਦੇ ਨਾਲ, ਬ੍ਰਿਟਿਸ਼ ਨੇ ਕਰਨਾਟਕ ਨੂੰ ਹਾਸਿਲ ਕਰ ਲਿਆ ਅਤੇ ਨਵੇਂ ਫਰਾਂਸੀਸੀ ਰਾਜਪਾਲ ਗੋਡੇਹੇਉ ਨਾਲ ਇੱਕ ਸੰਧੀ ਦੇ ਅਨੁਸਾਰ ਵਾਲਜਾਹ ਨਵਾਬ ਦੇ ਤਖਤ ਦਾ ਉੱਤਰਾਧਿਕਾਰੀ  ਬਣ ਗਿਆ l  [8][9]


ਅਲਵਰਦੀ ਖਾਨ ਬੰਗਾਲ ਦੇ ਨਵਾਬ ਦੇ ਤਖਤ ਤੇ ਬਿਰਾਜਮਾਨ ਹੋਇਆ ਜਦੋਂ ਉਸਦੀ ਫੌਜ ਨੇ ਬੰਗਾਲ ਦੀ ਰਾਜਧਾਨੀ, ਮੁਰਸ਼ਿਦਾਬਾਦ ਉੱਤੇ ਹਮਲਾ ਕਰ ਦਿੱਤਾ ਅਤੇ ਕਬਜ਼ਾ ਕਰ ਲਿਆ। ਬੰਗਾਲ ਵਿੱਚ ਯੂਰਪੀਅਨ ਲੋਕਾਂ ਪ੍ਰਤੀ ਅਲੀਵਰਦੀ ਦਾ ਰਵੱਈਆ ਸਖਤ ਦੱਸਿਆ ਜਾਂਦਾ ਹੈ l ਮਰਾਠਿਆਂ ਨਾਲ ਆਪਣੀਆਂ ਲੜਾਈਆਂ ਦੇ ਦੌਰਾਨ, ਉਸਨੇ ਯੂਰਪੀਅਨ ਲੋਕਾਂ ਦੁਆਰਾ ਕਿਲ੍ਹੇ ਮਜ਼ਬੂਤ ​​ਕਰਨ ਅਤੇ ਅੰਗਰੇਜ਼ਾਂ ਦੁਆਰਾ ਕਲਕੱਤੇ ਵਿੱਚ ਮਰਾਠਾ ਖਾਈ ਦੇ ਨਿਰਮਾਣ ਦੀ ਆਗਿਆ ਦਿੱਤੀ l ਦੂਜੇ ਪਾਸੇ, ਉਸਨੇ ਆਪਣੇ ਯੁੱਧ ਦੀ ਦੇਖਭਾਲ ਲਈ ਉਨ੍ਹਾਂ ਤੋਂ ਵੱਡੀ ਮਾਤਰਾ ਵਿੱਚ ਪੈਸੇ ਇਕੱਠੇ ਕੀਤੇ l ਉਹ ਦੱਖਣੀ ਭਾਰਤ ਦੀ ਸਥਿਤੀ ਤੋਂ ਚੰਗੀ ਤਰ੍ਹਾਂ ਜਾਣੂ ਸੀ, ਜਿੱਥੇ ਬ੍ਰਿਟਿਸ਼ ਅਤੇ ਫਰਾਂਸੀਸੀਆਂ ਨੇ ਸਥਾਨਕ ਰਾਜਕੁਮਾਰਾਂ ਅਤੇ ਸ਼ਾਸਕਾਂ ਦੀ ਵਰਤੋਂ ਕਰਦਿਆਂ ਆਪਣਾ ਯੁੱਧ ਸ਼ੁਰੂ ਕੀਤਾ ਹੋਇਆ ਸੀ l ਅਲਵਰਦੀ ਨਹੀਂ ਚਾਹੁੰਦਾ ਸੀ ਕਿ ਉਸ ਦੇ ਸੂਬੇ ਵਿੱਚ ਵੀ ਅਜਿਹੀ ਹਾਲਤ ਹੋਵੇ ਅਤੇ ਇਸ ਲਈ ਯੂਰਪੀਅਨ ਲੋਕਾਂ ਨਾਲ ਆਪਣੇ ਵਿਹਾਰ ਵਿੱਚ ਉਸਨੇ ਸਾਵਧਾਨੀ ਵਰਤੀ l  ਹਾਲਾਂਕਿ, ਇੱਥੇ ਲਗਾਤਾਰ ਮੱਤਭੇਦ ਸਨ; ਬ੍ਰਿਟਿਸ਼ਾਂ  ਦੀ ਹਮੇਸ਼ਾ ਹੀ ਇਹ ਸ਼ਿਕਾਇਤ ਸੀ   ਕਿ ਉਨ੍ਹਾਂ ਨੂੰ ਫਾਰੁਖਸੀਅਰ ਦੁਆਰਾ ਜਾਰੀ ਕੀਤੇ ਫਾਰਮਾਨ ਦੀ ਪੂਰੀ ਖੁੱਲ ਤੋਂ ਰੋਕਿਆ ਗਿਆ ਸੀ l ਹਾਲਾਂਕਿ, ਬ੍ਰਿਟਿਸ਼ਾਂ ਨੇ ਨਵਾਬ ਦੇ ਲੋਕਾਂ ਦੀ ਰੱਖਿਆ ਕੀਤੀ, ਦੇਸੀ ਵਪਾਰੀਆਂ ਨੂੰ ਕਸਟਮ-ਮੁਕਤ ਵਪਾਰ ਕਰਨ ਦੇ ਲਈ ਪਾਸ ਦਿੱਤੇ ਅਤੇ ਉਨ੍ਹਾਂ ਦੇ ਜ਼ਿਲ੍ਹਿਆਂ ਵਿੱਚ ਆਉਣ ਵਾਲੇ ਸਾਮਾਨ ਉੱਤੇ ਉੱਚੀ ਡਿਊਟੀ ਲਗਾਈ-ਇਹ ਕਾਰਵਾਈਆਂ ਜੋ ਨਵਾਬ ਦੇ ਮਾਲੀਏ ਲਈ ਨੁਕਸਾਨਦਾਇਕ ਸਨ। [10]


ਅਪ੍ਰੈਲ 1756 ਵਿੱਚ, ਅਲਵਰਦੀ ਖਾਨ ਦੀ ਮੌਤ ਹੋ ਗਈ ਅਤੇ ਉਸਦੇ ਤੇਈ ਸਾਲ ਦੇ ਪੋਤੇ, ਸਿਰਾਜ-ਉਦ-ਦੌਲਾਹ ਨੇ ਉਸਦੀ ਜਗ੍ਹਾ ਸੰਭਾਲੀ l ਕਿਹਾ ਜਾਂਦਾ ਹੈ ਕਿ ਉਸਦੀ ਸ਼ਖਸੀਅਤ ਇੱਕ ਭਿਆਨਕ ਸੁਭਾਅ ਅਤੇ ਇੱਕ ਕਮਜ਼ੋਰ ਸਮਝ ਦਾ ਸੁਮੇਲ ਸੀ l  ਭਾਰਤ ਵਿੱਚ ਯੂਰਪੀਅਨ ਕੰਪਨੀਆਂ ਦੁਆਰਾ ਕਮਾਏ ਗਏ ਵੱਡੇ ਮੁਨਾਫਿਆਂ ਬਾਰੇ ਉਹ ਖਾਸ ਕਰਕੇ ਸ਼ੱਕੀ ਸੀ l ਜਦੋਂ ਬ੍ਰਿਟਿਸ਼ ਅਤੇ ਫਰਾਂਸੀਸੀਆਂ ਨੇ ਉਨ੍ਹਾਂ ਦੇ ਵਿਚਕਾਰ ਇੱਕ ਹੋਰ ਯੁੱਧ ਦੀ ਉਮੀਦ ਵਿੱਚ ਆਪਣੇ ਕਿਲਿਆਂ ਨੂੰ ਸੁਧਾਰਨਾ  ਸ਼ੁਰੂ ਕਰ ਦਿੱਤਾ ਤਾਂ ਉਸਨੇ ਤੁਰੰਤ ਉਨ੍ਹਾਂ ਨੂੰ ਅਜਿਹੀਆਂ ਕਾਰਵਾਈਆਂ ਨੂੰ ਰੋਕਣ ਦਾ ਆਦੇਸ਼ ਦਿੱਤਾ ਕਿਉਂਕਿ ਉਹ ਬਿਨਾਂ ਇਜਾਜ਼ਤ ਦੇ ਕੀਤੀਆਂ ਗਈਆਂ ਸਨ l [11] ਜਦੋਂ ਅੰਗਰੇਜ਼ਾਂ ਨੇ ਆਪਣੇ ਨਿਰਮਾਣ ਨੂੰ ਬੰਦ ਕਰਨ ਤੋਂ ਇਨਕਾਰ ਕਰ ਦਿੱਤਾ, ਨਵਾਬ ਨੇ ਕੋਸੀਮਾਬਾਜ਼ਾਰ ਦੇ ਕਿਲ੍ਹੇ ਅਤੇ ਫੈਕਟਰੀ ਨੂੰ ਘੇਰਨ ਲਈ 3,000 ਆਦਮੀਆਂ ਦੀ ਇੱਕ ਟੁਕੜੀ ਦੀ ਅਗਵਾਈ ਕੀਤੀ  ਅਤੇ ਕਲਕੱਤਾ ਜਾਣ ਤੋਂ ਪਹਿਲਾਂ ਕਈ ਬ੍ਰਿਟਿਸ਼ ਅਧਿਕਾਰੀਆਂ ਨੂੰ ਬੰਦੀ ਬਣਾ ਲਿਆ।[12] ਕਲਕੱਤੇ ਦੀ ਸੁਰੱਖਿਆ ਕਮਜ਼ੋਰ ਅਤੇ ਬਹੁਤ ਘੱਟ ਸੀ l  ਇਸ ਸੁਰੱਖਿਆ ਫੌਜ ਵਿੱਚ ਸਿਰਫ 180 ਸਿਪਾਹੀ, 50 ਯੂਰਪੀਅਨ ਵਲੰਟੀਅਰ, 60 ਯੂਰਪੀਅਨ ਮਿਲੀਸ਼ੀਆ, 150 ਅਰਮੀਨੀਅਨ ਅਤੇ ਪੁਰਤਗਾਲੀ ਮਿਲੀਸ਼ੀਆ, 35 ਯੂਰਪੀਅਨ ਤੋਪਖਾਨੇ ਦੇ ਆਦਮੀ ਅਤੇ ਜਹਾਜ਼ਾਂ ਦੇ 40 ਵਲੰਟੀਅਰ ਸ਼ਾਮਲ ਸਨ ਅਤੇ ਨਵਾਬ ਦੀ ਤਕਰੀਬਨ 50,000 ਪੈਦਲ ਸੈਨਾ ਅਤੇ ਘੋੜਸਵਾਰ ਫੌਜ ਦੇ ਵਿਰੁੱਧ ਡਟੇ ਸਨ l  ਸਿਰਾਜ ਦੀ ਫੌਜ ਦੁਆਰਾ 16 ਜੂਨ ਨੂੰ ਸ਼ਹਿਰ ਉੱਤੇ ਕਬਜ਼ਾ ਕਰ ਲਿਆ ਗਿਆ ਅਤੇ 20 ਜੂਨ ਨੂੰ ਇੱਕ ਛੋਟੀ ਜਿਹੀ ਘੇਰਾਬੰਦੀ ਤੋਂ ਬਾਅਦ ਕਿਲ੍ਹੇ ਨੇ ਆਤਮ ਸਮਰਪਣ ਕਰ ਦਿੱਤਾ। [13][14][15][16][17]

ਕਲਕੱਤੇ ਦੀ ਘੇਰਾਬੰਦੀ ਦੌਰਾਨ ਫੜੇ ਗਏ ਕੈਦੀਆਂ ਨੂੰ ਸਿਰਾਜ ਨੇ ਆਪਣੀ ਸੁਰੱਖਿਆ ਦੇ ਅਧਿਕਾਰੀਆਂ ਦੀ ਦੇਖ -ਰੇਖ ਵਿੱਚ ਤਬਦੀਲ ਕਰ ਦਿੱਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਬਲੈਕ ਹੋਲ ਦੇ ਨਾਂ ਨਾਲ ਜਾਣੇ ਜਾਂਦੇ ਫੋਰਟ ਵਿਲੀਅਮ ਦੇ ਸਾਂਝੇ ਤਹਿਖਾਨੇ ਵਿੱਚ ਬੰਦ ਕਰ ਦਿੱਤਾ।ਇਸ ਦੋ ਛੋਟੀਆਂ ਖਿੜਕੀਆਂ ਵਾਲੇ ਤਹਿਖਾਨੇ ਵਿੱਚ, ਜਿਹੜਾ 18×14 ਫੁੱਟ (5.5 ਮੀਟਰ × 4.3 ਮੀਟਰ) ਦੇ ਸਾਈਜ਼ ਦਾ ਸੀ, 146 ਕੈਦੀ ਸਨ - ਅਸਲ ਵਿੱਚ ਬ੍ਰਿਟਿਸ਼ਾਂ  ਦੁਆਰਾ ਸਿਰਫ ਛੇ ਕੈਦੀਆਂ ਨੂੰ ਰੱਖਣ ਲਈ ਵਰਤਿਆ ਜਾਂਦਾ ਸੀ l[18] 21 ਜੂਨ ਨੂੰ, ਕੋਠੜੀ ਦੇ ਦਰਵਾਜ਼ੇ ਖੋਲ੍ਹ ਦਿੱਤੇ ਗਏ ਅਤੇ 146 ਵਿੱਚੋਂ ਸਿਰਫ 23 ਬਾਹਰ ਆਏ, ਬਾਕੀ ਦਮ ਘੁੱਟਣ, ਥਕਾਵਟ ਅਤੇ ਵਿਗੜੀ ਹੋਈ ਮਾਨਸਿਕ ਹਾਲਤ ਕਰਕੇ ਮਰ ਗਏ l ਇਹ ਜਾਪਦਾ ਹੈ ਕਿ ਨਵਾਬ ਉਨ੍ਹਾਂ ਹਾਲਾਤਾਂ ਤੋਂ ਅਣਜਾਣ ਸੀ ਜਿਨ੍ਹਾਂ ਵਿੱਚ ਉਸਦੇ ਦੇ ਕੈਦੀਆਂ ਨੂੰ ਰੱਖਿਆ ਗਿਆ ਸੀ ਜਿਸਦੇ ਨਤੀਜੇ ਵਜੋਂ ਜ਼ਿਆਦਾਤਰ ਕੈਦੀਆਂ ਦੀ ਮੰਦਭਾਗੀ ਮੌਤ ਹੋਈ ਸੀ l  ਇਸ ਦੌਰਾਨ, ਨਵਾਬ ਦੀ ਫ਼ੌਜ ਅਤੇ ਜਲ ਸੈਨਾ ਕਲਕੱਤਾ ਸ਼ਹਿਰ ਅਤੇ ਆਲੇ ਦੁਆਲੇ ਦੇ ਖੇਤਰਾਂ ਵਿੱਚ ਬ੍ਰਿਟਿਸ਼ ਫੈਕਟਰੀਆਂ ਨੂੰ ਲੁੱਟਣ ਵਿੱਚ ਰੁੱਝੀਆਂ ਹੋਈਆਂ ਸਨ। [19][20][21][22]

ਜਦੋਂ 16 ਅਗਸਤ 1756 ਨੂੰ ਮਦਰਾਸ ਵਿੱਚ ਕਲਕੱਤੇ ਦੇ ਹਾਰਨ ਦੀਆਂ ਖ਼ਬਰਾਂ ਫੈਲੀਆਂ ਤਾਂ ਕੌਂਸਲ ਨੇ ਤੁਰੰਤ ਕਰਨਲ ਕਲਾਈਵ ਅਤੇ ਐਡਮਿਰਲ ਵਾਟਸਨ ਦੇ ਅਧੀਨ ਇੱਕ ਮੁਹਿੰਮ ਬਲ ਭੇਜਿਆ। ਫੋਰਟ ਸੇਂਟ ਜਾਰਜ ਦੀ ਕੌਂਸਲ ਦੁਆਰਾ ਇੱਕ ਪੱਤਰ ਵਿੱਚ ਇਹ ਦਰਜ ਹੈ ਕਿ  "ਮੁਹਿੰਮ ਦਾ ਉਦੇਸ਼ ਸਿਰਫ ਬੰਗਾਲ ਵਿੱਚ ਬ੍ਰਿਟਿਸ਼ ਬਸਤੀਆਂ ਨੂੰ ਮੁੜ ਸਥਾਪਿਤ ਕਰਨਾ ਹੀ ਨਹੀਂ ਸੀ, ਬਲਕਿ ਯੁੱਧ ਦੇ ਜ਼ੋਖਿਮ ਤੋਂ ਬਗੈਰ ਕੰਪਨੀ ਦੇ ਵਿਸ਼ੇਸ਼ ਅਧਿਕਾਰਾਂ ਅਤੇ ਇਸਦੇ ਨੁਕਸਾਨਾਂ ਦੀ ਭਰਪਾਈ ਦੀ ਭਰਪੂਰ ਮਾਨਤਾ ਪ੍ਰਾਪਤ ਕਰਨਾ ਵੀ ਸੀ l" ਇਹ ਪੱਤਰ ਇਹ ਵੀ ਦੱਸਦਾ ਹੈ ਕਿ ਨਵਾਬ ਦੀ ਪਰਜਾ ਵਿੱਚ ਕਿਸੇ ਵੀ ਕਿਸਮ ਦੀ ਅਸੰਤੁਸ਼ਟੀ ਅਤੇ ਅਭਿਲਾਸ਼ਾ ਦਾ ਸਮਰਥਨ ਕੀਤਾ ਜਾਣਾ ਚਾਹੀਦਾ ਹੈ l [23] ਕਲਾਈਵ ਨੇ ਜ਼ਮੀਨੀ ਫੌਜਾਂ ਦੀ ਕਮਾਂਡ ਸੰਭਾਲੀ, ਜਿਸ ਵਿੱਚ 900 ਯੂਰਪੀਅਨ ਅਤੇ 1500 ਸਿਪਾਹੀ ਸ਼ਾਮਲ ਸਨ ਜਦੋਂ ਕਿ ਵਾਟਸਨ ਨੇ ਇੱਕ ਜਲ ਸੈਨਾ ਦੇ ਦਸਤੇ ਦੀ ਕਮਾਨ ਸੰਭਾਲੀ l  ਇਹ ਬੇੜਾ ਦਸੰਬਰ ਵਿੱਚ ਹੁਗਲੀ ਨਦੀ ਵਿੱਚ ਦਾਖਲ ਹੋਇਆ ਅਤੇ 15 ਦਸੰਬਰ ਨੂੰ ਫਾਲਟਾ ਪਿੰਡ ਵਿਖੇ ਕਲਕੱਤਾ ਅਤੇ ਆਲੇ ਦੁਆਲੇ ਦੇ ਇਲਾਕਿਆਂ ਦੇ ਭਗੌੜਿਆਂ, ਜਿਨ੍ਹਾਂ ਵਿੱਚ ਕੌਂਸਲ ਦੇ ਮੁੱਖ ਮੈਂਬਰ ਸ਼ਾਮਲ ਸਨ, ਨਾਲ ਮੁਲਾਕਾਤ ਕੀਤੀ। ਕੌਂਸਲ ਦੇ ਮੈਂਬਰਾਂ ਨੇ ਨਿਗਰਾਨੀ ਲਈ ਇੱਕ ਵਿਸ਼ੇਸ਼ ਕਮੇਟੀ ਬਣਾਈ। 29 ਦਸੰਬਰ ਨੂੰ, ਫੌਜ ਨੇ ਬਜ ਬਜ ਦੇ ਕਿਲ੍ਹੇ ਤੋਂ ਦੁਸ਼ਮਣ ਨੂੰ ਉਖਾੜ ਦਿੱਤਾ l ਕਲਾਈਵ ਅਤੇ ਵਾਟਸਨ ਫਿਰ 2 ਜਨਵਰੀ 1757 ਨੂੰ ਕਲਕੱਤੇ ਲਈ ਚਲੇ ਗਏ ਅਤੇ 500 ਆਦਮੀਆਂ ਦੀ ਟੁਕੜੀ ਨੇ ਬਹੁਤ ਥੋੜੇ ਵਿਰੋਧ ਤੋਂ ਬਾਆਦ ਆਤਮ ਸਮਰਪਣ ਕਰ ਦਿੱਤਾ l  [24] ਕਲਕੱਤੇ ਦੇ ਮੁੜ ਕਬਜ਼ੇ ਨਾਲ, ਕੌਂਸਲ ਨੂੰ ਮੁੜ ਬਹਾਲ ਕਰ ਦਿੱਤਾ ਗਿਆ ਅਤੇ ਨਵਾਬ ਦੇ ਵਿਰੁੱਧ ਕਾਰਵਾਈ ਦੀ ਯੋਜਨਾ ਤਿਆਰ ਕੀਤੀ ਗਈ l ਫੋਰਟ ਵਿਲੀਅਮ ਦੀ ਸੁਰੱਖਿਆ ਨੂੰ ਮਜ਼ਬੂਤ ​​ਕੀਤਾ ਗਿਆ ਅਤੇ ਸ਼ਹਿਰ ਦੇ ਉੱਤਰ-ਪੂਰਬ ਵਿੱਚ ਇੱਕ ਰੱਖਿਆਤਮਕ ਮੋਰਚਾ ਤਿਆਰ ਕੀਤਾ  ਗਿਆ l  [25][22][26]

ਬੰਗਾਲ ਮੁਹਿੰਮ[ਸੋਧੋ]

9 ਜਨਵਰੀ 1757 ਨੂੰ, ਕਪਤਾਨ ਕੂਟ ਅਤੇ ਮੇਜਰ ਕਿਲਪੈਟ੍ਰਿਕ ਦੀ ਅਗਵਾਈ ਹੇਠ 650 ਆਦਮੀਆਂ ਦੀ ਇੱਕ ਫੋਰਸ ਨੇ ਕਲਕੱਤੇ ਤੋਂ 23 ਮੀਲ (37 ਕਿਲੋਮੀਟਰ) ਉੱਤਰ ਵਿੱਚ ਹੁਗਲੀ ਕਸਬੇ ਉੱਤੇ ਹਮਲਾ ਕੀਤਾ ਅਤੇ ਹਰਾ ਦਿੱਤਾ l [27] ਇਸ ਹਮਲੇ ਬਾਰੇ ਪਤਾ ਲੱਗਣ ਤੇ, 3 ਫਰਵਰੀ ਨੂੰ ਆਪਣੇ  ਮੁੱਖ ਦਸਤੇ  ਦੇ ਨਾਲ ਪਹੁੰਚਦੇ ਹੋਏ ਨਵਾਬ ਨੇ ਆਪਣੀ ਫ਼ੌਜ ਇਕੱਠੀ ਕੀਤੀ ਅਤੇ ਕਲਕੱਤੇ ਵੱਲ ਕੂਚ ਕੀਤਾ, ਅਤੇ ਮਰਾਠਾ ਖਾਈ ਤੋਂ ਪਾਰ ਡੇਰਾ ਲਾ ਲਿਆ। ਸਿਰਾਜ ਨੇ ਆਪਣਾ ਮੁੱਖ ਦਫਤਰ ਓਮੀਚੁੰਡ ਦੇ ਬਾਗ ਵਿੱਚ ਸਥਾਪਤ ਕੀਤਾ l  ਉਨ੍ਹਾਂ ਦੀ ਫ਼ੌਜ ਦੀ ਇੱਕ ਛੋਟੀ ਜਿਹੀ ਟੁਕੜੀ ਨੇ ਸ਼ਹਿਰ ਦੇ ਉੱਤਰੀ ਉਪਨਗਰਾਂ ਉੱਤੇ ਹਮਲਾ ਕੀਤਾ ਪਰ  ਲੈਫਟੀਨੈਂਟ ਲੇਬੀਉਮ ਦੇ ਅਧੀਨ ਉੱਥੇ ਰੱਖੇ ਇੱਕ ਦਸਤੇ ਨੇ ਉਨ੍ਹਾਂ ਨੂੰ ਕੁੱਟਿਆ, ਪੰਜਾਹ ਕੈਦੀਆਂ ਦੇ ਨਾਲ ਵਾਪਸ ਪਰਤਿਆ। [28][29][30][31][32]

ਕਲਾਈਵ ਨੇ 4 ਫਰਵਰੀ ਦੀ ਸਵੇਰ ਨਵਾਬ ਦੇ ਡੇਰੇ ਉੱਤੇ ਅਚਾਨਕ ਹਮਲਾ ਕਰਨ ਦਾ ਫੈਸਲਾ ਕੀਤਾ। ਅੱਧੀ ਰਾਤ ਨੂੰ, 600 ਮਲਾਹਾਂ ਦੀ ਇੱਕ ਫੋਰਸ, 650 ਯੂਰਪੀਅਨ ਦੀ ਇੱਕ ਬਟਾਲੀਅਨ, 100 ਤੋਪਖਾਨੇ ਦੇ ਜਵਾਨ, 800 ਸਿਪਾਹੀ ਅਤੇ 6 ਲਾਂਗਰੀ  ਨਵਾਬ ਦੇ ਡੇਰੇ ਦੇ ਨੇੜੇ ਪਹੁੰਚੇ। ਸਵੇਰੇ 6:00 ਵਜੇ, ਸੰਘਣੀ ਧੁੰਦ ਦੀ ਆੜ ਵਿੱਚ, ਹਰਾਵਲ ਦਸਤਾ ਨਵਾਬ ਦੁਆਰਾ ਤਾਇਨਾਤ ਅਗਲੇ ਦਸਤੇ ਉੱਤੇ ਆ ਚੜਿਆ, ਜੋ ਆਪਣੀਆਂ ਬੰਦੂਕਾਂ ਅਤੇ ਰਾਕਟਾਂ ਨਾਲ ਗੋਲੀਬਾਰੀ ਕਰਨ ਤੋਂ ਬਾਅਦ ਭੱਜ ਗਿਆ l  ਓਮੀਚੁੰਡ ਦੇ ਬਾਗ ਦੇ ਸਾਹਮਣੇ ਪਹੁੰਚਣ ਤੱਕ ਉਹਨਾਂ ਨੇ ਕੁਝ ਦੂਰੀ ਤਕ ਅੱਗੇ ਵਧਣਾ ਜਾਰੀ ਰੱਖਿਆ ਜਦੋਂ ਉਨ੍ਹਾਂ ਨੇ ਆਪਣੇ ਸੱਜੇ ਪਾਸੇ ਘੋੜਸਵਾਰ ਸੈਨਾ  ਦੇ ਆਉਣ ਦੀ ਆਵਾਜ਼ ਸੁਣੀ l ਜਦੋਂ ਘੋੜਸਵਾਰ ਸੈਨਾ ਬ੍ਰਿਟਿਸ਼ ਫ਼ੌਜ ਤੋਂ  30 ਗਜ਼ (27 ਮੀਟਰ) ਦੀ ਦੂਰੀ ਦੇ   ਸਾਹਮਣੇ ਸੀ, ਬ੍ਰਿਟਿਸ਼ ਫ਼ੌਜ ਨੇ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਕਈ ਮਾਰੇ ਗਏ ਅਤੇ ਬਾਕੀ  ਖਿੰਡ ਗਏ l ਧੁੰਦ ਨੇ ਪੈਦਲ ਦੂਰੀ ਤੋਂ ਅੱਗੇ ਵੇਖਣ ਵਿੱਚ ਰੁਕਾਵਟ ਖੜੀ ਕੀਤੀ l  ਇਸ ਲਈ, ਪੈਦਲ ਸੈਨਾ ਅਤੇ ਤੋਪਖਾਨੇ ਦੁਆਰਾ ਹਰ ਪਾਸੇ ਅੰਨੇਵਾਹ ਗੋਲੀਬਾਰੀ ਦੇ ਚਲਦਿਆਂ ਫ਼ੌਜ ਹੌਲੀ ਹੌਲੀ ਅੱਗੇ ਵਧਦੀ ਗਈ l ਬਾਗ ਵਿੱਚ ਨਵਾਬ ਦੇ ਕੁਆਰਟਰਾਂ ਉੱਤੇ ਹਮਲਾ ਕਰਨ ਲਈ ਕਲਾਈਵ ਦਾ ਇਰਾਦਾ ਬਾਗ ਦੇ ਦੱਖਣ ਵੱਲ ਇੱਕ ਤੰਗ ਉਭਾਰਿਆ ਹੋਇਆ ਰਸਤਾ ਵਰਤਣ ਦਾ ਸੀ lਨਵਾਬ ਦੀਆਂ ਫ਼ੌਜਾਂ ਨੇ ਰਸਤੇ 'ਤੇ ਰੋਕ ਲਗਾ ਦਿੱਤੀ ਸੀ। ਤਕਰੀਬਨ 9:00 ਵਜੇ, ਜਿਵੇਂ ਹੀ ਧੁੰਦ ਉੱਠਣੀ ਸ਼ੁਰੂ ਹੋਈ, ਨਵਾਬ ਦੇ ਤੋਪਖਾਨੇ ਦੁਆਰਾ ਮਰਾਠਾ ਖਾਈ ਤੋਂ ਪਾਰ ਭਾਰੀ ਤੋਪਾਂ ਦੇ ਦੋ ਗੋਲੇ  ਛੱਡੇ ਜਾਣ ਨਾਲ ਨਵਾਬ ਦੀਆਂ ਫੌਜਾਂ ਹਾਵੀ ਹੋ ਗਈਆਂ l  ਬ੍ਰਿਟਿਸ਼ ਫ਼ੌਜਾਂ ਤੇ ਘੋੜਸਵਾਰ ਸੈਨਾ ਅਤੇ ਗੋਲੀਬਾਰੀ ਦੁਆਰਾ ਹਰ ਪਾਸੇ ਤੋਂ ਹਮਲਾ ਕੀਤਾ ਗਿਆ ਸੀ l  ਨਵਾਬ ਦੀਆਂ ਫ਼ੌਜਾਂ ਨੇ ਫਿਰ ਇੱਕ ਮੀਲ ਅੱਗੇ ਇੱਕ ਪੁਲ ਬਣਾਇਆ, ਮਰਾਠਾ ਖਾਈ ਨੂੰ ਪਾਰ ਕੀਤਾ ਅਤੇ ਕਲਕੱਤਾ ਪਹੁੰਚ ਗਈਆਂ l  ਕਲਾਈਵ ਦੀ ਫ਼ੌਜ ਵਿੱਚੋਂ ਕੁੱਲ 57 ਮਾਰੇ ਗਏ ਅਤੇ 137 ਜ਼ਖਮੀ ਹੋਏ l  ਨਵਾਬ ਦੀ ਫੌਜ ਨੇ 22 ਬਹੁਤ ਵਧੀਆ ਅਧਿਕਾਰੀ, 600 ਆਮ ਆਦਮੀ, 4 ਹਾਥੀ, 500 ਘੋੜੇ, ਕੁਝ ਉੱਠ ਅਤੇ ਵੱਡੀ ਗਿਣਤੀ ਵਿੱਚ ਬਲਦ ਗਵਾ ਦਿੱਤੇ। ਇਸ ਹਮਲੇ ਤੋਂ ਡਰਕੇ ਨਵਾਬ ਨੇ 5 ਫਰਵਰੀ ਨੂੰ ਕੰਪਨੀ ਨਾਲ ਅਲੀਨਗਰ ਦੀ ਸੰਧੀ ਕੀਤੀ ਜਿਸ ਰਾਹੀਂ ਨਵਾਬ ,ਕੰਪਨੀ ਦੇ ਕਾਰਖਾਨਿਆਂ ਨੂੰ ਬਹਾਲ ਕਰਨ, ਕਲਕੱਤੇ ਦੀ ਕਿਲ੍ਹੇਬੰਦੀ ਦੀ ਇਜਾਜ਼ਤ ਦੇਣ ਅਤੇ ਸਾਬਕਾ ਵਿਸ਼ੇਸ਼ ਅਧਿਕਾਰਾਂ ਨੂੰ ਬਹਾਲ ਕਰਨ ਲਈ ਸਹਿਮਤ ਹੋਏ l ਨਵਾਬ ਨੇ ਆਪਣੀ ਫੌਜ ਆਪਣੀ ਰਾਜਧਾਨੀ, ਮੁਰਸ਼ਿਦਾਬਾਦ ਵਾਪਿਸ ਲੈ ਲਈ।[33][34][35][36][37]

ਡੀ ਬਸੀ ਦੀ ਬੰਗਾਲ ਪ੍ਰਤੀ ਪਹੁੰਚ ਅਤੇ ਯੂਰਪ ਵਿੱਚ ਸੱਤ ਸਾਲਾਂ ਦੀ ਲੜਾਈ ਤੋਂ ਚਿੰਤਤ, ਕੰਪਨੀ ਨੇ ਬੰਗਾਲ ਵਿੱਚ ਫ੍ਰੈਂਚ ਧਮਕੀ ਵੱਲ ਆਪਣਾ ਧਿਆਨ ਮੋੜਿਆ l ਕਲਾਈਵ ਨੇ ਕਲਕੱਤੇ ਤੋਂ 20 ਮੀਲ (32 ਕਿਲੋਮੀਟਰ) ਉੱਤਰ ਵਿੱਚ ਫਰਾਂਸੀਸੀ ਸ਼ਹਿਰ ਚੰਦਰਨਗਰ ਉੱਤੇ ਕਬਜ਼ਾ ਕਰਨ ਦੀ ਯੋਜਨਾ ਬਣਾਈ l ਕਲਾਈਵ ਇਹ ਜਾਣਨਾ ਚਾਹੁੰਦਾ ਸੀ ਕਿ ਜੇ ਉਸਨੇ ਚੰਦਰਨਗਰ ਉੱਤੇ ਹਮਲਾ ਕੀਤਾ ਤਾਂ ਨਵਾਬ ਕਿਸ ਦੇ ਪੱਖ ਵਿੱਚ ਦਖਲ ਦੇਵੇਗਾ l  ਨਵਾਬ ਨੇ ਟਾਲ ਮਟੋਲ ਵਾਲੇ ਜਵਾਬ ਭੇਜੇ ਅਤੇ ਕਲਾਈਵ ਨੇ ਇਸ ਨੂੰ ਹਮਲੇ ਲਈ ਸਹਿਮਤੀ ਸਮਝਿਆ l[38] ਕਲਾਈਵ ਨੇ 14 ਮਾਰਚ ਨੂੰ ਚੰਦਰਨਗਰ ਦੇ ਕਸਬੇ ਅਤੇ ਕਿਲ੍ਹੇ ਨੂੰ ਲੈਕੇ ਵਿਰੋਧ ਸ਼ੁਰੂ ਕੀਤਾ l   ਫਰਾਂਸੀਸੀਆਂ ਨੇ ਕਿਲ੍ਹੇ ਵੱਲ ਜਾਣ ਵਾਲੀਆਂ ਸੜਕਾਂ 'ਤੇ ਸੁਰੱਖਿਆ ਸਥਾਪਤ ਕੀਤੀ ਅਤੇ ਫ਼ੌਜੀਆਂ ਦਾ ਰਸਤਾ ਰੋਕਣ ਲਈ ਦਰਿਆ ਵਿੱਚ ਕਈ ਜਹਾਜ਼ ਉਤਾਰ ਦਿੱਤੇ l  ਸੁਰੱਖਿਆ ਦਸਤਿਆਂ ਵਿੱਚ 600 ਯੂਰਪੀਅਨ ਅਤੇ 300 ਸਿਪਾਹੀ ਸ਼ਾਮਲ ਸਨ l ਫ੍ਰਾਂਸੀਸੀਆਂ ਨੂੰ ਹੁਗਲੀ ਤੋਂ ਨਵਾਬ ਦੀਆਂ ਫ਼ੌਜਾਂ ਦੀ ਸਹਾਇਤਾ ਦੀ ਉਮੀਦ ਸੀ ਪਰ ਹੁਗਲੀ ਦੇ ਰਾਜਪਾਲ, ਨੰਦਕੁਮਾਰ ਨੂੰ ਕੁੱਝ ਨਾ ਕਰਨ ਲਈ ਅਤੇ ਚੰਦਰਨਗਰ ਲਈ ਨਵਾਬ ਦੀ ਤਾਕਤ ਨੂੰ ਰੋਕਣ ਲਈ ਰਿਸ਼ਵਤ ਦਿੱਤੀ ਗਈ ਸੀ। ਕਿਲ੍ਹੇ ਦਾ ਚੰਗੀ ਤਰ੍ਹਾਂ ਬਚਾਅ ਕੀਤਾ ਗਿਆ, ਪਰ ਜਦੋਂ ਐਡਮਿਰਲ ਵਾਟਸਨ ਦੇ ਸਕੁਐਡਰਨ ਨੇ 23 ਮਾਰਚ ਨੂੰ ਚੈਨਲ ਵਿੱਚ ਨਾਕਾਬੰਦੀ ਲਈ ਮਜਬੂਰ ਕੀਤਾ, ਤਾਂ ਇੱਕ ਭਿਆਨਕ ਤੋਪ ਨੇ ਕਿਨਾਰੇ ਤੋਂ ਦੋ ਬੈਟਰੀਆਂ ਦੀ ਸਹਾਇਤਾ ਨਾਲ ਹਮਲਾ ਕੀਤਾ l ਕਿਲ੍ਹੇ ਤੋਂ ਗੋਲੀਬਾਰੀ ਹੋਣ ਕਾਰਨ ਜਲ ਸੈਨਾ ਦੇ ਦਸਤੇ ਨੂੰ ਬਹੁਤ ਨੁਕਸਾਨ ਹੋਇਆ। 24 ਮਾਰਚ ਨੂੰ 9:00 ਵਜੇ, ਫ੍ਰਾਂਸੀਸੀਆਂ ਦੁਆਰਾ ਜੰਗਬੰਦੀ ਦਾ ਝੰਡਾ ਦਿਖਾਇਆ ਗਿਆ ਅਤੇ 15:00 ਵਜੇ ਤੱਕ ਸਮਝੌਤਾ ਹੋ ਗਿਆ l  ਚੰਦਰਨਗਰ ਨੂੰ ਲੁੱਟਣ ਤੋਂ ਬਾਅਦ, ਕਲਾਈਵ ਨੇ ਮਦਰਾਸ ਵਾਪਸ ਆਉਣ ਦੇ ਆਦੇਸ਼ਾਂ ਨੂੰ ਨਜ਼ਰ ਅੰਦਾਜ਼ ਕਰਨ ਅਤੇ ਬੰਗਾਲ ਵਿੱਚ ਹੀ ਰਹਿਣ ਦਾ ਫੈਸਲਾ ਕੀਤਾ l ਉਸਨੇ ਆਪਣੀ ਫੌਜ ਨੂੰ ਹੁਗਲੀ ਸ਼ਹਿਰ ਦੇ ਉੱਤਰ ਵੱਲ ਭੇਜ ਦਿੱਤਾ।[35][39][40][41][42]

ਇਸ ਤੋਂ ਇਲਾਵਾ, ਸਿਰਾਜ-ਉਦ-ਦੌਲਾ ਦਾ ਵਿਸ਼ਵਾਸ ਸੀ ਕਿ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਮੁਗਲ ਸਮਰਾਟ ਆਲਮਗੀਰ ਦੂਜੇ ਤੋਂ ਬੰਗਾਲ ਦੇ ਨਵਾਬ ਦੇ ਖੇਤਰਾਂ ਵਿੱਚ ਆਪਣੀ ਸਥਿਤੀ ਮਜ਼ਬੂਤ ​​ਕਰਨ ਦੀ ਕੋਈ ਇਜਾਜ਼ਤ ਨਹੀਂ ਲਈ ਸੀ।[43]

ਸਾਜ਼ਿਸ਼[ਸੋਧੋ]

ਚੰਦਰਨਗਰ 'ਤੇ ਹਮਲੇ ਬਾਰੇ ਪਤਾ ਲੱਗਣ ਤੇ ਨਵਾਬ ਨੂੰ ਗੁੱਸਾ ਆ ਗਿਆ l ਅੰਗਰੇਜ਼ਾਂ ਪ੍ਰਤੀ ਉਸ ਦੀ ਪੁਰਾਣੀ ਨਫ਼ਰਤ ਜਾਗ ਪਈ, ਪਰ ਹੁਣ ਉਸ ਨੇ ਬ੍ਰਿਟਿਸ਼ ਵਿਰੁੱਧ ਗਠਜੋੜ ਕਰਕੇ ਆਪਣੇ ਆਪ ਨੂੰ ਮਜ਼ਬੂਤ ​​ਕਰਨ ਦੀ ਜ਼ਰੂਰਤ ਮਹਿਸੂਸ ਕੀਤੀ l ਅਹਿਮਦ ਸ਼ਾਹ ਦੁਰਾਨੀ ਦੇ ਅਧੀਨ ਅਫਗਾਨਾਂ ਦੁਆਰਾ ਉੱਤਰ ਤੋਂ ਅਤੇ ਪੱਛਮ ਤੋਂ ਮਰਾਠਿਆਂ ਦੁਆਰਾ ਹਮਲੇ ਦੇ ਡਰ ਨਾਲ ਨਵਾਬ ਦੁਖੀ ਸੀ l  ਇਸ ਲਈ, ਕਿਸੇ ਹੋਰ ਪਾਸੇ ਤੋਂ ਹਮਲਾ ਹੋਣ ਦੇ ਡਰੋਂ ਉਹ ਆਪਣੀ ਸਾਰੀ ਤਾਕਤ ਬ੍ਰਿਟਿਸ਼ ਦੇ ਵਿਰੁੱਧ ਤੈਨਾਤ ਨਹੀਂ ਕਰ ਸਕਿਆ l ਬ੍ਰਿਟਿਸ਼ਾਂ ਅਤੇ ਨਵਾਬ ਵਿਚਕਾਰ ਬਹੁਤ ਜਿਆਦਾ ਅਵਿਸ਼ਵਾਸ ਘਰ ਕਰ ਗਿਆ ਸੀ l  ਨਤੀਜੇ ਵਜੋਂ ਸਿਰਾਜ ਨੇ ਕੋਸਿਮਬਾਜ਼ਾਰ ਵਿਖੇ ਫ੍ਰੈਂਚ ਫੈਕਟਰੀ ਦੇ ਮੁਖੀ ਜੀਨ ਲਾਅ ਅਤੇ ਡੀ ਬਸੀ ਨਾਲ ਗੁਪਤ ਗੱਲਬਾਤ ਸ਼ੁਰੂ ਕੀਤੀ l ਨਵਾਬ ਨੇ ਰਾਇ ਦੁਰਲਭ ਦੇ ਅਧੀਨ ਆਪਣੀ ਫ਼ੌਜ ਦੀ ਇੱਕ ਵੱਡੀ ਟੁਕੜੀ ਪਲਾਸੀ ਵਿਖੇ , ਮੁਰਸ਼ਿਦਾਬਾਦ ਤੋਂ 30 ਮੀਲ (48 ਕਿਲੋਮੀਟਰ) ਦੱਖਣ ਵਿੱਚ ਕੋਸੀਮਬਾਜ਼ਾਰ ਦੇ ਟਾਪੂ ਤੇ ਭੇਜੀ । [35][44][45][46]

ਨਵਾਬ ਦੇ ਵਿਰੁੱਧ ਆਮ ਅਸੰਤੁਸ਼ਟੀ ਉਸਦੇ ਆਪਣੇ ਦਰਬਾਰ ਵਿੱਚ ਹੀ ਪ੍ਰਫੁੱਲਤ ਹੋਈ l  ਅਲੀਵਰਦੀ ਦੇ ਰਾਜ ਅਧੀਨ ਹਾਲਾਤ ਦੇ ਉਲਟ, ਸਿਰਾਜ ਦੇ ਰਾਜ ਅਧੀਨ ਸੇਠ, ਬੰਗਾਲ ਦੇ ਵਪਾਰੀ, ਆਪਣੀ ਦੌਲਤ ਦੇ ਲਈ ਲਗਾਤਾਰ ਫਿਕਰਮੰਦ ਸਨ l ਕਿਸੇ ਵੀ ਤਰੀਕੇ ਦੇ ਖਤਰੇ ਤੋਂ ਬਚਾਅ ਲਈ ਉਨ੍ਹਾਂ ਨੇ ਯਾਰ ਲੂਤੁਫ ਖਾਨ ਨੂੰ ਆਪਣੀ ਰੱਖਿਆ ਲਈ ਲਗਾਇਆ ਸੀ l ਸਿਰਾ[47]ਜ ਦੇ ਦਰਬਾਰ ਵਿੱਚ ਕੰਪਨੀ ਦੇ ਨੁਮਾਇੰਦੇ ਵਿਲੀਅਮ ਵਾਟਸ ਨੇ ਕਲਾਈਵ ਨੂੰ ਨਵਾਬ ਦਾ ਤਖਤਾ ਪਲਟਣ ਦੀ ਦਰਬਾਰ ਵਿੱਚ ਹੀ ਬਣੀ ਸਾਜ਼ਿਸ਼ ਬਾਰੇ ਜਾਣਕਾਰੀ ਦਿੱਤੀ ਸੀ l  ਸਾਜ਼ਿਸ਼ ਰਚਣ ਵਾਲਿਆਂ ਵਿੱਚ ਫੌਜ ਦੇ ਪੇ ਮਾਸਟਰ ਮੀਰ ਜਾਫਰ, ਰਾਏ ਦੁਰਲਭ, ਯਾਰ ਲੂਤੁਫ ਖਾਨ ਅਤੇ ਓਮੀਚੰਦ, ਇੱਕ ਵਪਾਰੀ ਅਤੇ ਫੌਜ ਦੇ ਕਈ ਅਧਿਕਾਰੀ ਸ਼ਾਮਲ ਸਨ। [48]ਜਦੋਂ ਮੀਰ ਜਾਫਰ ਨੇ  ਇਸ ਸੰਬੰਧ ਵਿੱਚ ਦੱਸਿਆ, ਕਲਾਈਵ ਨੇ ਇਸਨੂੰ 1 ਮਈ ਨੂੰ ਕਲਕੱਤਾ ਦੀ ਵਿਸ਼ੇਸ਼ ਕਮੇਟੀ ਨੂੰ ਭੇਜਿਆ। ਕਮੇਟੀ ਨੇ ਗਠਜੋੜ ਦੇ ਸਮਰਥਨ ਵਿੱਚ ਇੱਕ ਮਤਾ ਪਾਸ ਕੀਤਾ। ਕਲਕੱਤੇ ਉੱਤੇ ਹੋਣ ਵਾਲੇ ਹਮਲੇ ਦੇ ਮੁਆਵਜ਼ੇ ਦੇ ਰੂਪ ਵਿੱਚ ਅੰਗਰੇਜ਼ਾਂ ਅਤੇ ਮੀਰ ਜਾਫਰ ਦੇ ਵਿਚਕਾਰ, ਲੜਾਈ ਦੇ ਮੈਦਾਨ ਵਿੱਚ ਅੰਗਰੇਜ਼ਾਂ ਦੀ ਸਹਾਇਤਾ ਅਤੇ ਨਜ਼ਰਾਨੇ ਵਜੋਂ  ਉਨ੍ਹਾਂ ਨੂੰ ਵੱਡੀ ਰਕਮ ਦੇਣ ਦੇ ਬਦਲੇ ਉਸਨੂੰ ਨਵਾਬ ਦੇ ਤਖਤ ਤੇ ਬਿਠਾਉਣ ਦੇ ਲਈ ਇੱਕ ਸੰਧੀ ਹੋਈ l  ਇਤਿਹਾਸਕਾਰ ਡਬਲਯੂ. ਡੈਲਰੀਮਪਲ ਦੇ ਅਨੁਸਾਰ, ਜਗਤ ਸੇਠਾਂ ਨੇ ਕਲਾਈਵ ਅਤੇ ਈਸਟ ਇੰਡੀਆ ਕੰਪਨੀ ਨੂੰ  £4m (2019 ਦੀ ਮੁਦਰਾ ਵਿੱਚ ਲਗਭਗ £420m), ਇਸ ਤੋਂ ਇਲਾਵਾ ਹਰ ਮਹੀਨੇ 110,000 ਰੁਪਏ (2019 ਦੀ ਮੁਦਰਾ ਮੁਤਾਬਿਕ ਲਗਭਗ 1.43m £) ਕੰਪਨੀ ਦੇ ਸੈਨਿਕਾਂ ਨੂੰ ਭੁਗਤਾਨ ਕਰਨ ਲਈ ਅਤੇ ਹੋਰ ਜ਼ਮੀਨ ਦੇ ਅਧਿਕਾਰਾਂ ਦੀ ਪੇਸ਼ਕਸ਼ ਕੀਤੀ l [49] 2 ਮਈ ਨੂੰ, ਕਲਾਈਵ ਨੇ ਆਪਣਾ ਡੇਰਾ ਤੋੜ ਦਿੱਤਾ ਅਤੇ ਅੱਧੀ ਫ਼ੌਜ ਕਲਕੱਤੇ ਅਤੇ ਬਾਕੀ ਅੱਧੀ ਚੰਦਰਨਗਰ ਭੇਜ ਦਿੱਤੀ । [50][51][52][53]

ਮੀਰ ਜਾਫ਼ਰ ਅਤੇ ਸੇਠ ਚਾਹੁੰਦੇ ਸਨ ਕਿ ਬ੍ਰਿਟਿਸ਼ ਅਤੇ ਉਹਨਾਂ ਵਿਚਲੀ ਸੰਧੀ ਨੂੰ ਓਮੀਚੰਦ ਤੋਂ ਗੁਪਤ ਰੱਖਿਆ ਜਾਵੇ, ਪਰ ਜਦੋਂ ਉਸਨੂੰ ਇਸ ਬਾਰੇ ਪਤਾ ਲੱਗਾ, ਤਾਂ ਉਸਨੇ ਧਮਕੀ ਦਿੱਤੀ ਕਿ ਜੇ ਉਸਦਾ ਹਿੱਸਾ 3m ਰੁਪਏ (2019 ਵਿੱਚ £ 3m ਤੋਂ ਵੱਧ ) ਤੱਕ ਨਾ ਵਧਾਇਆ ਗਿਆ ਤਾਂ ਉਹ ਸਾਜ਼ਿਸ਼ ਦਾ ਭੇਤ ਖੋਲ ਦੇਵੇਗਾ। ਇਹ ਸੁਣ ਕੇ, ਕਲਾਈਵ ਨੇ ਕਮੇਟੀ ਨੂੰ ਇੱਕ ਉਪਯੋਗੀ ਸੁਝਾਅ ਦਿੱਤਾ l  ਉਸਨੇ ਸੁਝਾਅ ਦਿੱਤਾ ਕਿ ਦੋ ਸੰਧੀਆਂ ਤਿਆਰ ਕੀਤੀਆਂ ਜਾਣ - ਇੱਕ ਚਿੱਟੇ ਕਾਗਜ਼ ਉੱਤੇ ਅਸਲ ਵਾਲੀ , ਜਿਸ ਵਿੱਚ ਓਮੀਚੰਦ ਦਾ ਕੋਈ ਹਵਾਲਾ ਨਾ ਹੋਵੇ ਅਤੇ ਦੂਜੀ ਉਸਨੂੰ ਧੋਖਾ ਦੇਣ ਲਈ ਲਾਲ ਕਾਗਜ਼ ਉੱਤੇ, ਜਿਸ ਵਿੱਚ ਓਮੀਚੰਦ ਦੀ ਲੋੜੀਂਦੀ ਸ਼ਰਤ ਹੋਵੇ l  ਕਮੇਟੀ ਦੇ ਮੈਂਬਰਾਂ ਨੇ ਦੋਵਾਂ ਸੰਧੀਆਂ 'ਤੇ ਦਸਤਖਤ ਕੀਤੇ, ਪਰ ਐਡਮਿਰਲ ਵਾਟਸਨ ਨੇ ਸਿਰਫ ਅਸਲ ਤੇ ਦਸਤਖਤ ਕੀਤੇ ਅਤੇ ਝੂਠੀ ਸੰਧੀ ਉੱਤੇ ਉਸ ਦੇ ਦਸਤਖਤ ਜਾਅਲੀ ਬਣਾਉਣੇ ਪਏ। [54]  ਫ਼ੌਜ, ਨੇਵੀ ਸਕੁਐਡਰਨ ਅਤੇ ਕਮੇਟੀ ਨੂੰ ਦਾਨ ਲਈ ਦੋਵੇਂ ਸੰਧੀਆਂ ਅਤੇ ਵੱਖਰੀਆਂ ਧਾਰਾਵਾਂ ਉੱਤੇ 4 ਜੂਨ ਨੂੰ ਮੀਰ ਜਾਫ਼ਰ ਦੁਆਰਾ ਦਸਤਖਤ ਕੀਤੇ ਗਏ।[55][56][57][58]

ਕਲਾਈਵ ਨੇ 10 ਮਈ 1773 ਨੂੰ ਸੰਸਦ ਦੇ ਹਾਊਸ ਆਫ਼ ਕਾਮਨਜ਼ ਦੇ ਸਾਹਮਣੇ ਭਾਰਤ ਵਿੱਚ ਆਪਣੇ ਆਚਰਣ ਬਾਰੇ ਸੰਸਦੀ ਜਾਂਚ ਦੌਰਾਨ ਆਪਣੀ ਗਵਾਹੀ ਇਸ ਤਰ੍ਹਾਂ ਦਿੱਤੀ ਅਤੇ ਆਪਣਾ ਬਚਾਅ ਕੀਤਾ:

ਓਮੀਚੰਦ, ਉਸਦੇ ਭਰੋਸੇਯੋਗ ਸੇਵਕ, ਜਿਵੇਂ ਉਸਨੇ ਸੋਚਿਆ ਸੀ, ਨੇ ਆਪਣੇ ਮਾਲਕ ਨੂੰ ਉਸ ਉੱਤੇ ਹਮਲਾ ਕਰਨ ਦੇ ਮਨਸੂਬੇ ਨਾਲ ਅੰਗਰੇਜ਼ਾਂ ਅਤੇ ਮੌਨਸਿਉਰ ਡੁਪਰੀ ਦੇ ਵਿਚਕਾਰ ਹੋਏ ਸਮਝੌਤੇ ਬਾਰੇ ਦੱਸਿਆ [ਹੋ ਸਕਦਾ ਹੈ ਕਿ ਡੁਪਲਿਕਸ ਦੀ ਗਲਤ ਲਿਖਤ ਹੋਵੇ] ਅਤੇ ਇਸ ਲਈ ਉਸਨੇ ਘੱਟ ਤੋਂ ਘੱਟ ਚਾਰ ਲੱਖ ਦੀ ਰਕਮ ਪ੍ਰਾਪਤ ਕੀਤੀ l  ਇਸ ਆਦਮੀ ਵਿੱਚ ਸਾਨੂੰ ਉਹ ਮਨੁੱਖ ਲੱਭਾ  ਜਿਸ ਉੱਤੇ ਨਵਾਬ ਨੂੰ ਪੂਰਾ ਭਰੋਸਾ ਸੀ, ਛੇਤੀ ਹੀ ਅਸੀਂ ਉਸਨੂੰ ਐਸਾ ਮਨੁੱਖ ਸਮਝਣ ਲੱਗੇ ਜੋ ਸਾਡੇ ਵੱਲੋਂ ਚਾਹੀ ਕ੍ਰਾਂਤੀ ਵਿੱਚ ਸਭ ਤੋਂ ਵੱਧ ਸਹਾਇਕ ਹੋ ਸਕਦਾ ਹੈ l ਇਸ ਲਈ ਅਸੀਂ ਅਜਿਹਾ ਸਮਝੌਤਾ ਕੀਤਾ ਜੋ ਇਸ ਉਦੇਸ਼ ਲਈ ਜ਼ਰੂਰੀ ਸੀ, ਅਤੇ ਉਸ ਦੀਆਂ  ਮੰਗਾਂ ਦੀ ਪੂਰਤੀ ਲਈ ਉਸਦੇ ਨਾਲ ਸੰਧੀ ਕੀਤੀ l ਜਦੋਂ ਸਭ  ਤਿਆਰੀਆਂ ਕਰ ਲਈਆਂ ਗਈਆਂ, ਅਤੇ ਘਟਨਾ ਨੂੰ ਅੰਜਾਮ ਦੇਣ ਦੀ ਸ਼ਾਮ ਤੈਅ ਕਰ ਲਈ ਗਈ ਤਾਂ ਓਮੀਚੰਦ  ਨੇ ਵਾਟਸ, ਜੋ ਨਵਾਬ ਦੇ ਦਰਬਾਰ ਵਿੱਚ ਸੀ, ਨੂੰ ਸੂਚਿਤ ਕੀਤਾ, ਕਿ ਉਹ ਤੀਹ ਲੱਖ ਰੁਪਏ ਲਏਗਾ ਅਤੇ ਪੰਜ ਪ੍ਰਤੀਸ਼ਤ ਉਸ ਸਾਰੇ ਖਜ਼ਾਨੇ ਵਿੱਚੋਂ ਜੋ ਖਜਾਨਾ ਹੱਥ ਲੱਗੇਗਾ ; ਕਿ ਜੇਕਰ ਇਸਦੀ ਤੁਰੰਤ ਪਾਲਣਾ ਨਹੀਂ ਕੀਤੀ ਜਾਂਦੀ, ਉਹ ਸਾਰੀ ਗੱਲ ਨਵਾਬ  ਨੂੰ ਦੱਸ ਦੇਵੇਗਾ; ਅਤੇ ਇਹ ਵੀ ਕਿ ਵਾਟਸ ਅਤੇ ਦੋ ਹੋਰ ਅੰਗਰੇਜ਼ੀ ਸੱਜਣ ਜੋ ਉਸ ਵੇਲੇ ਦਰਬਾਰ ਵਿੱਚ ਸਨ, ਨੂੰ ਸਵੇਰ ਤੋਂ ਪਹਿਲਾਂ ਦਰਬਾਰ ਵਿੱਚੋਂ ਕੱਢ ਲੈਣਾ ਚਾਹੀਦਾ ਹੈ l  ਇਸ ਜਾਣਕਾਰੀ ਦੇ ਤੁਰੰਤ ਬਾਅਦ, ਸ਼੍ਰੀ ਵਾਟਸ ਨੇ ਕੌਂਸਲ ਵਿਖੇ ਮੇਰੇ ਲਈ ਇੱਕ ਤਾਰ ਭੇਜੀ l ਮੈਂ ਇਨ੍ਹਾਂ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਲਈ ਇੱਕ ਜੁਗਤੀ ਲੱਭਣ ਵਿੱਚ ਸੰਕੋਚ ਨਹੀਂ ਕੀਤਾ, ਅਤੇ ਜਿੰਦਗੀਆਂ ਬਚਾਉਣ ਵਿੱਚ ਸਫਲਤਾ ਪ੍ਰਾਪਤ ਕੀਤੀ l  ਇਸ ਉਦੇਸ਼ ਲਈ ਅਸੀਂ ਇਕ ਹੋਰ ਸੰਧੀ ਤੇ ਦਸਤਖਤ ਕੀਤੇ l ਇੱਕ ਨੂੰ ਲਾਲ ਕਿਹਾ ਜਾਂਦਾ ਸੀ, ਦੂਜੇ ਨੂੰ ਵ੍ਹਾਈਟ ਸੰਧੀ l ਇਸ ਸੰਧੀ ਉੱਤੇ ਐਡਮਿਰਲ ਵਾਟਸਨ ਨੂੰ ਛੱਡ ਕੇ, ਹਰ ਇੱਕ ਨੇ ਦਸਤਖਤ ਕੀਤੇ; ਅਤੇ ਵਾਟਸਨ ਨਾਲ ਹੋਈ ਮੇਰੀ ਗੱਲਬਾਤ ਮੁਤਾਬਿਕ ਸੰਧੀ ਉੱਤੇ ਉਸਦਾ ਦਾ ਨਾਮ ਲਿਖਣ ਲਈ ਮੈਨੂੰ ਆਪਣੇ ਆਪ ਨੂੰ ਕਾਫ਼ੀ ਅਧਿਕਾਰਤ ਸਮਝਣਾ ਚਾਹੀਦਾ ਸੀ l  ਉਸ ਵਿਅਕਤੀ ਬਾਰੇ ਜਿਸਨੇ ਸੰਧੀ ਵਿੱਚ ਐਡਮਿਰਲ ਵਾਟਸਨ ਦੇ ਨਾਮ ਤੇ ਦਸਤਖਤ ਕੀਤੇ, ਭਾਵੇਂ ਉਸਨੇ ਇਹ ਉਸਦੀ ਮੌਜੂਦਗੀ ਵਿੱਚ ਕੀਤਾ ਜਾਂ ਨਹੀਂ, ਮੈਂ ਇਹ ਨਹੀਂ ਕਹਿ ਸਕਦਾ; ਪਰ ਇਹ ਮੈਂ ਜਾਣਦਾ ਹਾਂ, ਕਿ ਉਸਨੇ ਸੋਚਿਆ ਕਿ ਉਸਦੇ ਕੋਲ ਅਜਿਹਾ ਕਰਨ ਲਈ ਲੋੜੀਂਦਾ ਅਧਿਕਾਰ ਹੈ l ਇਹ ਸੰਧੀ ਤੁਰੰਤ ਓਮੀਚੰਦ ਨੂੰ ਭੇਜੀ ਗਈ ਸੀ, ਜਿਸ ਨੂੰ ਰਣਨੀਤੀ ਤੇ ਸ਼ੱਕ ਨਹੀਂ ਸੀ l  ਘਟਨਾ ਨੂੰ ਅੰਜਾਮ ਦਿੱਤਾ ਗਿਆ, ਅਤੇ  ਇਸ ਵਿੱਚ ਸਫਲਤਾ ਮਿਲੀ; ਅਤੇ ਸਦਨ, ਮੈਂਨੂੰ ਪੂਰਾ ਵਿਸ਼ਵਾਸ ਹੈ, ਮੇਰੇ ਨਾਲ ਸਹਿਮਤ ਹੋਵੇਗਾ; ਕਿ, ਜਦੋਂ ਕੰਪਨੀ ਦੀ ਹੋਂਦ ਦਾਅ 'ਤੇ ਲੱਗੀ ਹੋਈ ਸੀ, ਅਤੇ ਇਨ੍ਹਾਂ ਲੋਕਾਂ ਦੀ ਜ਼ਿੰਦਗੀ ਇੰਨੀ ਖਤਰਨਾਕ ਸਥਿਤੀ ਵਿੱਚ ਸੀ, ਅਤੇ ਬਰਬਾਦ ਹੋਣੀ ਨਿਸ਼ਚਤ ਸੀ, ਇੰਨੇ ਮਹਾਨ ਖਲਨਾਇਕ ਨੂੰ ਧੋਖਾ ਦੇਣਾ ਸਹੀ ਨੀਤੀ ਅਤੇ ਨਿਆਂ ਦਾ ਮਾਮਲਾ ਸੀ l [59][60]

ਪਹੁੰਚ ਮਾਰਚ[ਸੋਧੋ]

ਮੇਜਰ ਕਿਲਪੈਟ੍ਰਿਕ ਕਲਕੱਤੇ ਤੋਂ ਬਾਕੀ ਫੌਜ ਦੇ ਨਾਲ 12 ਜੂਨ ਨੂੰ ਕਲਾਈਵ ਨਾਲ ਚੰਦਰਨਗਰ ਵਿਖੇ ਆ ਮਿਲਿਆ l ਸੰਯੁਕਤ ਫ਼ੌਜ ਵਿੱਚ 613 ਯੂਰਪੀਅਨ, 171 ਤੋਪਖਾਨੇ ਦੇ ਆਦਮੀ ਜਿਨਾਂ ਦਾ ਅੱਠ ਫੀਲਡ ਟੁਕੜੀਆਂ ਉੱਤੇ ਕੰਟਰੋਲ ਸੀ ਅਤੇ ਦੋ ਹੋਵਿਟਜ਼ਰ, 91 ਦੋ-ਭਾਸ਼ੀਏ, 2100 ਸਿਪਾਹੀ (ਮੁੱਖ ਤੌਰ ਤੇ ਦੁਸਾਧ)[61][62] ਅਤੇ 150 ਮਲਾਹ ਸ਼ਾਮਲ ਸਨ l  ਫ਼ੌਜ 13 ਜੂਨ ਨੂੰ ਮੁਰਸ਼ਿਦਾਬਾਦ ਲਈ ਰਵਾਨਾ ਹੋਈ। ਕਲਾਈਵ ਨੇ ਨਵਾਬ ਦੇ ਸੰਦੇਸ਼ਵਾਹਕਾਂ ਨੂੰ ਇੱਕ ਪੱਤਰ ਦੇ ਕੇ ਭੇਜਿਆ ਜਿਸ ਵਿੱਚ ਉਸਨੇ ਆਪਣੀ ਫ਼ੌਜ ਨੂੰ ਮੁਰਸ਼ਿਦਾਬਾਦ ਵੱਲ ਮਾਰਚ ਕਰਨ ਦਾ ਆਪਣਾ ਇਰਾਦਾ ਜ਼ਾਹਿਰ ਕੀਤਾ ਤਾਂ ਜੋ 9 ਫਰਵਰੀ ਦੀ ਸੰਧੀ ਦੇ ਸੰਬੰਧ ਵਿੱਚ ਉਨ੍ਹਾਂ ਦੀਆਂ ਸ਼ਿਕਾਇਤਾਂ ਨਵਾਬ ਦੀ ਸਰਕਾਰ ਦੇ ਪ੍ਰਮੁੱਖ ਅਧਿਕਾਰੀਆਂ ਨਾਲ ਕੀਤੀਆਂ ਜਾਣ। ਭਾਰਤੀ ਫੌਜਾਂ ਨੇ ਸਮੁੰਦਰੀ ਤਟ ਤੇ ਮਾਰਚ ਕੀਤਾ ਜਦੋਂ ਕਿ ਯੂਰਪੀਅਨ ਰੋਜ਼-ਮਰਾ ਦੀ ਜ਼ਰੂਰਤ ਦੀਆਂ ਚੀਜ਼ਾਂ ਅਤੇ ਤੋਪਖਾਨੇ ਸਮੇਤ 200 ਕਿਸ਼ਤੀਆਂ ਵਿੱਚ ਨਦੀ ਵਿੱਚ ਖੜੇ ਹੋਏ ਸਨ l 14 ਜੂਨ ਨੂੰ ਕਲਾਈਵ ਨੇ ਸਿਰਾਜ ਨੂੰ ਜੰਗ ਦਾ ਐਲਾਨ ਭੇਜਿਆ। 15 ਜੂਨ ਨੂੰ, ਅੰਗਰੇਜ਼ਾਂ ਨਾਲ ਗਠਜੋੜ ਦੇ ਸ਼ੱਕ ਵਿੱਚ ਮੀਰ ਜਾਫਰ ਦੇ ਮਹਿਲ ਉੱਤੇ ਹਮਲੇ ਦਾ ਆਦੇਸ਼ ਦੇਣ ਤੋਂ ਬਾਅਦ, ਸਿਰਾਜ ਨੇ ਮੀਰ ਜਾਫਰ ਤੋਂ ਅੰਗਰੇਜ਼ਾਂ ਨਾਲ ਲੜਾਈ ਦੇ ਮੈਦਾਨ ਵਿੱਚ ਸ਼ਾਮਲ ਨਾ ਹੋਣ ਦਾ ਵਾਅਦਾ ਲੈ ਲਿਆ l ।[63] ਫਿਰ ਉਸਨੇ ਆਪਣੀ ਸਾਰੀ ਫੌਜ ਨੂੰ ਪਲਾਸੀ ਜਾਣ ਦਾ ਆਦੇਸ਼ ਦਿੱਤਾ, ਪਰ ਫੌਜਾਂ ਨੇ ਉਨ੍ਹਾਂ ਦੀ ਤਨਖਾਹ ਦੇ ਬਕਾਏ ਜਾਰੀ ਹੋਣ ਤੱਕ ਸ਼ਹਿਰ ਛੱਡਣ ਤੋਂ ਇਨਕਾਰ ਕਰ ਦਿੱਤਾ l ਦੇਰੀ ਕਾਰਨ ਫੌਜ ਸਿਰਫ 21 ਜੂਨ ਤੱਕ ਹੀ ਪਲਾਸੀ ਪਹੁੰਚ ਪਾਈ। [64][65][66][67]

16 ਜੂਨ ਤਕ, ਬ੍ਰਿਟਿਸ਼ ਫ਼ੌਜ ਪਲਟੀ ਪਹੁੰਚ ਗਈ ਸੀ, ਜਿਸ ਦੇ 12 ਮੀਲ (19 ਕਿਲੋਮੀਟਰ) ਉੱਤਰ ਵੱਲ ਰਣਨੀਤਕ ਤੌਰ 'ਤੇ ਮਹੱਤਵਪੂਰਨ ਸ਼ਹਿਰ ਅਤੇ ਕਤਵਾ ਕਿਲ੍ਹਾ ਸੀ l  ਇਸ ਵਿੱਚ ਅਨਾਜ ਅਤੇ ਫੌਜੀ ਸਮਾਨ ਦੇ ਵੱਡੇ ਭੰਡਾਰ ਸਨ ਅਤੇ ਇਹ ਆਜੀ ਨਦੀ ਦੁਆਰਾ ਢੱਕਿਆ ਹੋਇਆ ਸੀ l 17 ਜੂਨ ਨੂੰ, ਕਲਾਈਵ ਨੇ ਕਿਲ੍ਹੇ ਉੱਤੇ ਕਬਜ਼ਾ ਕਰਨ ਲਈ 39 ਵੇਂ ਫੁੱਟ ਦੇ ਮੇਜਰ ਕੂਟ ਦੇ ਅਧੀਨ 200 ਯੂਰਪੀਅਨ, 500 ਸਿਪਾਹੀ, ਇੱਕ ਫੀਲਡ ਪੀਸ ਅਤੇ ਇੱਕ ਛੋਟੇ ਹੋਵਿਟ ਜ਼ਰ ਦੀ ਇੱਕ ਫ਼ੌਜ ਭੇਜੀ। ਅੱਧੀ ਰਾਤ ਨੂੰ ਜਦੋਂ ਉਹ ਟੁਕੜੀ ਉੱਥੇ ਪਹੁੰਚੀ ਤਾਂ ਉਸਨੇ ਵੇਖਿਆ ਕਿ  ਕਸਬੇ ਨੂੰ ਤਾਂ  ਛੱਡ ਦਿੱਤਾ ਗਿਆ ਹੈ l  19 ਜੂਨ ਨੂੰ ਸਵੇਰ ਦੇ ਸਮੇਂ, ਮੇਜਰ ਕੂਟ ਨੇ ਨਦੀ ਕਿਨਾਰੇ ਜਾ ਕੇ ਚਿੱਟਾ ਝੰਡਾ ਲਹਿਰਾਇਆ, ਪਰੰਤੂ ਰਾਜਪਾਲ ਦੁਆਰਾ ਉਸਨੂੰ ਸਿਰਫ ਗੋਲੀ ਅਤੇ ਹੁਕਮ ਅਦੂਲੀ ਦੇ ਸੰਕੇਤ ਮਿਲੇ l ਕੂਟ ਨੇ ਆਪਣੀ ਐਂਗਲੋ-ਇੰਡੀਅਨ ਤਾਕਤ ਨੂੰ ਵੰਡਿਆ; ਸਿਪਾਹੀਆਂ ਨੇ ਨਦੀ ਪਾਰ ਕੀਤੀ ਅਤੇ ਮੋਰਚਿਆਂ ਤੇ ਗੋਲਾਬਾਰੀ ਕੀਤੀ ਜਦੋਂ ਕਿ ਯੂਰਪੀਅਨ ਕਿਲ੍ਹੇ ਤੋਂ ਬਹੁਤ ਦੂਰ ਉੱਪਰ ਚਲੇ ਗਏ l ਜਦੋਂ ਸੁਰੱਖਿਆ ਦਸਤਿਆਂ ਨੇ ਅੱਗੇ ਵਧ ਰਹੀਆਂ ਫੌਜਾਂ ਨੂੰ ਵੇਖਿਆ, ਉਨ੍ਹਾਂ ਨੇ ਆਪਣੀਆਂ ਚੌਕੀਆਂ ਛੱਡ ਦਿੱਤੀਆਂ ਅਤੇ ਉੱਤਰ ਵੱਲ ਭੱਜ ਗਏ l ਸਫਲਤਾ ਦੀ ਗੱਲ ਸੁਣ ਕੇ, ਕਲਾਈਵ ਅਤੇ ਬਾਕੀ ਫ਼ੌਜ 19 ਜੂਨ ਦੀ ਸ਼ਾਮ ਨੂੰ ਕਟਵਾ ਪਹੁੰਚ ਗਈ । [66][68][69]

ਇਸ ਸਮੇਂ, ਕਲਾਈਵ ਨੂੰ ਦੁਬਿਧਾ ਦਾ ਸਾਹਮਣਾ ਕਰਨਾ ਪਿਆ l  ਨਵਾਬ ਨੇ ਮੀਰ ਜਾਫ਼ਰ ਨਾਲ ਸੁਲ੍ਹਾ ਕਰ ਲਈ ਸੀ ਅਤੇ ਉਸ ਨੂੰ ਆਪਣੀ ਫ਼ੌਜ ਦੇ ਇੱਕ ਪਾਸੇ ਤਾਇਨਾਤ ਕਰ ਦਿੱਤਾ ਸੀ। ਮੀਰ ਜਾਫਰ ਨੇ ਕਲਾਈਵ ਨੂੰ ਸੁਨੇਹੇ ਭੇਜੇ,  ਜਿਨ੍ਹਾਂ ਵਿੱਚ ਉਸਨੇ ਉਨ੍ਹਾਂ ਵਿਚਕਾਰ ਸੰਧੀ ਨੂੰ ਬਰਕਰਾਰ ਰੱਖਣ ਦੇ ਆਪਣੇ ਇਰਾਦੇ ਦਾ ਇਜ਼ਹਾਰ ਕੀਤਾ ਸੀ l ਕਲਾਈਵ ਨੇ ਸਮੱਸਿਆ ਨੂੰ ਆਪਣੇ ਅਧਿਕਾਰੀਆਂ ਨਾਲ ਸਾਂਝੀ ਕਰਨ ਦਾ ਫੈਸਲਾ ਕੀਤਾ ਅਤੇ 21 ਜੂਨ ਨੂੰ ਯੁੱਧ ਕੌਂਸਲ ਦੀ ਮੀਟਿੰਗ ਰੱਖੀ। ਕਲਾਈਵ ਨੇ ਉਨ੍ਹਾਂ ਦੇ ਸਾਹਮਣੇ ਜੋ ਸਵਾਲ ਰੱਖਿਆ ਉਹ ਇਹ ਸੀ ਕਿ ਕੀ ਮੌਜੂਦਾ ਹਾਲਾਤਾਂ ਵਿੱਚ ਫੌਜ ਨੂੰ ਬਿਨਾਂ ਕਿਸੇ ਬਾਹਰੀ ਸਹਾਇਤਾ ਦੇ ਤੁਰੰਤ ਕੋਸੀਮਬਾਜ਼ਾਰ ਟਾਪੂ ਵਿੱਚ ਦਾਖਲ ਹੋਣਾ ਚਾਹੀਦਾ ਹੈ ਅਤੇ ਨਵਾਬ ਉੱਤੇ ਹਮਲਾ ਕਰਨਾ ਚਾਹੀਦਾ ਹੈ ਜਾਂ ਫਿਰ  ਉਨ੍ਹਾਂ ਨੂੰ ਕਟਵਾ ਵਿੱਚ ਆਪਣੀ ਸਥਿਤੀ ਪੱਕੀ ਕਰਨੀ ਚਾਹੀਦੀ ਹੈ ਅਤੇ ਮਰਾਠਿਆਂ ਅਤੇ ਹੋਰ ਭਾਰਤੀ ਸ਼ਕਤੀਆਂ ਦੀ ਸਹਾਇਤਾ ਉੱਤੇ ਭਰੋਸਾ ਕਰਨਾ ਚਾਹੀਦਾ ਹੈ l  ਕੌਂਸਲ ਵਿੱਚ ਸ਼ਾਮਲ ਹੋਏ ਵੀਹ ਅਫਸਰਾਂ ਵਿੱਚੋਂ ਕਲਾਈਵ ਸਮੇਤ ਤੇਰਾਂ ਫੌਰੀ ਕਾਰਵਾਈ ਦੇ ਵਿਰੁੱਧ ਸਨ, ਜਦੋਂ ਕਿ ਮੇਜਰ ਕੂਟ ਸਮੇਤ ਬਾਕੀ ਲੋਕ ਹਾਲ ਹੀ ਵਿੱਚ ਮਿਲੀ ਸਫਲਤਾ ਅਤੇ ਫੌਜਾਂ ਦੇ ਉੱਚੇ ਹੌਸਲੇ ਦਾ ਹਵਾਲਾ ਦਿੰਦੇ ਹੋਏ ਫ਼ੌਜੀ ਕਾਰਵਾਈ ਦੇ ਹੱਕ ਵਿੱਚ ਸਨ l  ਕੌਂਸਲ ਦੀ ਮੀਟਿੰਗ ਖਤਮ ਹੋ ਗਈ ਅਤੇ ਇੱਕ ਘੰਟੇ ਦੇ  ਵਿਚਾਰ -ਵਟਾਂਦਰੇ ਤੋਂ ਬਾਅਦ, ਕਲਾਈਵ ਨੇ ਫੌਜ ਨੂੰ 22 ਜੂਨ ਦੀ ਸਵੇਰ ਨੂੰ ਭਾਗੀਰਥੀ ਨਦੀ (ਹੁਗਲੀ ਨਦੀ ਦਾ ਦੂਜਾ ਨਾਂ) ਪਾਰ ਕਰਨ ਦੇ ਹੁਕਮ ਦਿੱਤੇ। [70][71][72][73][74]

23 ਜੂਨ ਨੂੰ 1:00 ਵਜੇ, ਉਹ ਪਲਾਸੀ ਪਿੰਡ ਤੋਂ ਪਰੇ ਆਪਣੀ ਮੰਜ਼ਿਲ ਤੇ ਪਹੁੰਚ ਗਏ l ਤੇਜ਼ੀ ਨਾਲ   ਉਨ੍ਹਾਂ ਨੇ ਨਾਲ ਲੱਗਦੇ ਅੰਬ ਦੇ ਬਗੀਚੇ ਤੇ ਕਬਜ਼ਾ ਕਰ ਲਿਆ, ਜਿਸਨੂੰ ਲਕਸ਼ ਬਾਗ ਕਿਹਾ ਜਾਂਦਾ ਸੀ, ਜੋ ਕਿ 800 ਗਜ਼ (730 ਮੀਟਰ) ਲੰਬਾ ਅਤੇ 300 ਗਜ਼ (270 ਮੀਟਰ) ਚੌੜਾ ਸੀ ਅਤੇ ਇੱਕ ਖਾਈ ਅਤੇ ਮਿੱਟੀ ਦੀ ਕੰਧ ਨਾਲ ਘਿਰਿਆ ਹੋਇਆ ਸੀ l  ਇਸ ਦੀ ਲੰਬਾਈ ਭਾਗੀਰਥੀ ਨਦੀ ਤੋਂ ਤਿਰਛੇ ਕੋਣ ਤੇ ਸੀ l ਨਦੀ ਦੇ ਕਿਨਾਰੇ ਬਗੀਚੇ ਦੇ ਥੋੜ੍ਹਾ ਜਿਹਾ ਉੱਤਰ ਵੱਲ ਸ਼ਿਕਾਰ ਵਾਲੀ ਇੱਕ ਬੱਘੀ ਖੜ੍ਹੀ ਸੀ ਜੋ ਚਿਣਾਈ ਦੀ ਕੰਧ ਨਾਲ ਘਿਰੀ ਹੋਈ ਸੀ ਜਿੱਥੇ ਕਲਾਈਵ ਨੇ ਆਪਣੇ ਕੁਆਰਟਰ ਲਏ ਸਨ l ਇਹ ਬਗੀਚਾ ਨਵਾਬ ਦੇ ਮੋਰਚਿਆਂ ਤੋਂ ਇੱਕ ਮੀਲ ਦੀ ਦੂਰੀ ਤੇ ਸੀ l ਨਵਾਬ ਦੀ ਫੌਜ, ਕਲਾਈਵ ਦੀ ਫ਼ੌਜ ਤੋਂ 26 ਘੰਟੇ ਪਹਿਲਾਂ ਹੀ ਉੱਥੇ ਮੌਜੂਦ ਸੀ l ਜੀਨ ਲਾਅ ਦੇ ਅਧੀਨ ਇੱਕ ਫ੍ਰੈਂਚ ਟੁਕੜੀ ਦੋ ਦਿਨਾਂ ਵਿੱਚ ਪਲਾਸੀ ਪਹੁੰਚ ਜਾਣੀ ਸੀ l  ਉਨ੍ਹਾਂ ਦੀ ਫ਼ੌਜ ਕੱਚੇ ਮੋਰਚਿਆਂ ਦੇ ਪਿੱਛੇ ਡਟੀ ਸੀ ਜਿਹੜੇ 200 ਗਜ਼ (180 ਮੀਟਰ) ਨਦੀ ਵੱਲ ਸਮਕੋਣਾਂ ਤੇ ਬਣੇ ਸਨ ਅਤੇ ਫਿਰ ਉੱਥੋਂ 3 ਮੀਲ (4.8 km ) ਉੱਤਰ-ਪੂਰਬ ਦਿਸ਼ਾ ਵੱਲ ਘੁੰਮ ਜਾਂਦੇ ਸਨ l ਇਸ ਮੋੜ 'ਤੇ ਮੋਰਚੇ ਦੇ ਨਾਲ ਨਾਲ ਇੱਕ ਗੜ੍ਹੀ ਸੀ ਜਿਸ ਤੇ ਤੋਪਾਂ ਬੀੜੀਆਂ ਗਈਆਂ ਸਨ l ਗੜ੍ਹੀ ਦੇ ਪੂਰਬ ਵੱਲ 300 ਗਜ਼ (270 ਮੀਟਰ) ਦਰੱਖਤਾਂ ਨਾਲ ਕੱਜੀ ਇੱਕ ਛੋਟੀ ਜਿਹੀ ਪਹਾੜੀ ਸੀ l 800 ਗਜ਼  (730 ਮੀਟਰ) ਬ੍ਰਿਟਿਸ਼ ਮੋਰਚੇ ਵੱਲ ਇੱਕ ਛੋਟਾ ਤਲਾਬ (ਸਰੋਵਰ) ਸੀ ਅਤੇ ਹੋਰ ਦੱਖਣ ਵੱਲ100 ਗਜ਼ (91m ) ਇੱਕ ਵੱਡਾ ਸਰੋਵਰ ਸੀ, ਦੋਵੇਂ ਹੀ ਮਿੱਟੀ ਦੇ ਇੱਕ ਵੱਡੇ ਟੀਲੇ ਨਾਲ ਘਿਰੇ ਹੋਏ ਸਨ।[75][76][77][78]

ਲੜਾਈ ਵਿੱਚ ਤਾਕਤ ਦਾ ਵੇਰਵਾ[ਸੋਧੋ]

(ਐਂਗਲੋ-ਇੰਡੀਅਨ ਆਰਮੀ (ਈਸਟ ਇੰਡੀਆ ਕੰਪਨੀ)
ਯੂਨਿਟ ਕਮਾਂਡਰ ਵਿਸ਼ੇਸ਼ ਟਿੱਪਣੀ
ਕਮਾਂਡਰ-ਇਨ-ਚੀਫ਼ ਕਰਨਲ ਰੌਬਰਟ ਕਲਾਈਵ
ਪਹਿਲੀ ਡਿਵੀਜ਼ਨ (ਪਹਿਲੀ ਮਦਰਾਸ ਯੂਰਪੀਅਨ ਰੈਜੀਮੈਂਟ)    ਮੇਜਰ ਜੇਮਸ ਕਿਲਪੈਟ੍ਰਿਕ
ਦੂਜੀ ਡਿਵੀਜ਼ਨ (ਪਹਿਲੀ ਮਦਰਾਸ ਅਤੇ ਬੰਬੇ ਯੂਰਪੀਅਨ ਰੈਜੀਮੈਂਟਸ) ਮੇਜਰ ਅਲੈਗਜ਼ੈਂਡਰ ਗ੍ਰਾਂਟ
ਤੀਜੀ ਡਿਵੀਜ਼ਨ (ਐਚਐਮ ਦੀ 39 ਵੀਂ ਰੈਜੀਮੈਂਟ ਆਫ ਫੁੱਟ)            ਮੇਜਰ ਆਇਰ ਕੂਟ
ਚੌਥੀ ਡਿਵੀਜ਼ਨ (ਬੰਬੇ ਯੂਰਪੀਅਨ ਰੈਜੀਮੈਂਟ)      ਮੇਜਰ ਜੌਰਜ ਫਰੈਡਰਿਕ ਗੁਆਹ (ਜਾਂ ਗੁਆਪ)
ਸਿਪਾਹੀ (ਪਹਿਲਾ ਬੰਗਾਲ ਨੇਟਿਵ ਇਨਫੈਂਟਰੀ)    2100
ਤੋਪਖਾਨਾ (9 ਬੈਟਰੀ, 12 ਵੀਂ ਰੈਜੀਮੈਂਟ, ਰਾਇਲ ਆਰਟਿਲਰੀ)        ਲੈਫਟੀਨੈਂਟ ਹੈਟਰ ਸੀਪੀਟੀ ਵਿਲੀਅਮ ਜੇਨਿੰਗਜ਼ 150 (100 ਤੋਪਖਾਨੇ, 50 ਮਲਾਹ) 6 ਖੇਤ ਦੇ ਟੁਕੜੇ2 ਹੋਵਿਟਜ਼ਰ
ਬੰਗਾਲ ਆਰਮੀ
ਯੂਨਿਟ ਕਮਾਂਡਰ ਵਿਸ਼ੇਸ਼ ਟਿੱਪਣੀ
ਕਮਾਂਡਰ ਸਿਰਾਜ-ਉੱਦ-ਦੌਲਾ
ਅੱਗੇ ਵਾਲੀ ਘੁੜ-ਸਵਾਰ ਫ਼ੌਜ ਮੀਰ ਮਦਨ ਮੋਹਨ ਲਾਲ 5,000 ਘੋੜ ਸਵਾਰ

7,000 ਪੈਦਲ ਸੈਨਾ

ਖੱਬੀ ਦਿਸ਼ਾ ਮੀਰ ਜਾਫ਼ਰ 15,000 ਘੋੜ ਸਵਾਰ

35,000 ਪੈਦਲ ਸੈਨਾ

ਸੈਂਟਰ ਯਾਰ ਲੁਤੂਫ਼ ਖਾਨ
ਸੱਜੀ ਦਿਸ਼ਾ ਰਾਇ ਦੁਰਲਭ
ਤੋਪਖਾਨਾ 53 ਟੁਕੜੀਆਂ (ਜਿਆਦਾਤਰ 32, 24 ਅਤੇ 18-ਪਾਉਂਡਰਸ)
ਫ੍ਰੈਂਚ ਤੋਪਖਾਨਾ ਸੇਂਟ ਫਰੇਸ 50 ਫ੍ਰੈਂਚ ਤੋਪਚੀ

6 ਫੀਲਡ ਗੰਨਾਂ

                                                                                                     

                   

                     

ਲੜਾਈ[ਸੋਧੋ]

23 ਜੂਨ ਨੂੰ ਸਵੇਰ ਹੋਣ ਤੇ, ਨਵਾਬ ਦੀ ਫੌਜ ਉਨ੍ਹਾਂ ਦੇ ਕੈਂਪ ਤੋਂ ਬਾਹਰ ਆਈ ਅਤੇ ਬਗੀਚੇ ਵੱਲ ਅੱਗੇ ਵਧਣਾ ਸ਼ੁਰੂ ਕਰ ਦਿੱਤਾ l ਉਨ੍ਹਾਂ ਦੀ ਫ਼ੌਜ ਵਿੱਚ ਹਰ ਤਰ੍ਹਾਂ ਦੀ 30,000 ਪੈਦਲ ਫ਼ੌਜ ਸ਼ਾਮਲ ਸੀ, ਜੋ ਗੱਨਾ, ਤਲਵਾਰਾਂ, ਭਾਲੇ ਅਤੇ ਰਾਕੇਟਾਂ ਨਾਲ ਲੈਸ ਸੀ ਅਤੇ 20,000 ਘੋੜਸਵਾਰ, ਤਲਵਾਰਾਂ ਜਾਂ ਲੰਮੇ ਬਰਛਿਆਂ ਨਾਲ ਲੈਸ, 300 ਤੋਪਾਂ, ਜਿਨ੍ਹਾਂ ਵਿੱਚ ਜ਼ਿਆਦਾਤਰ 32, 24 ਅਤੇ 18 ਪੌਂਡਰ ਸਨ, ਸ਼ਾਮਲ ਸਨ l ਫੌਜ ਨੇ ਡੀ ਸੇਂਟ ਫਰੇਸ ਦੇ ਅਧੀਨ ਲਗਭਗ 50 ਫ੍ਰੈਂਚ ਤੋਪਚੀਆਂ  ਦੀ ਟੁਕੜੀ ਨੂੰ ਵੀ ਸ਼ਾਮਲ ਕੀਤਾ ਜੋ ਆਪਣੇ ਖੇਤਰ ਦੀਆਂ ਟੁਕੜੀਆਂ ਨੂੰ ਨਿਰਦੇਸ਼ਤ ਕਰਦੇ ਸਨ l ਫ੍ਰੈਂਚਾਂ ਨੇ ਵੱਡੇ ਤਲਾਬ ਕੋਲ ਚਾਰ ਹਲਕੀਆਂ ਟੁਕੜੀਆਂ ਦੇ ਨਾਲ ਜਿਹਨਾਂ ਦੇ ਅੱਗੇ ਦੋ ਵੱਡੀਆਂ ਟੁਕੜੀਆਂ ਸਨ ਬਗੀਚੇ ਦੇ ਇੱਕ ਮੀਲ ਦੇ ਅੰਦਰ ਮੋਰਚੇ ਸੰਭਾਲੇ l  ਉਨ੍ਹਾਂ ਦੇ ਪਿੱਛੇ 5,000 ਘੋੜਸਵਾਰ ਅਤੇ 7,000 ਪੈਦਲ ਫ਼ੌਜ ਸੀ ਜਿਸਦੀ ਕਮਾਂਡ ਨਵਾਬ ਦੇ ਵਫ਼ਾਦਾਰ ਜਰਨੈਲ ਮੀਰ ਮਦਨ ਖਾਨ ਅਤੇ ਦੀਵਾਨ ਮੋਹਨ ਲਾਲ ਦੇ ਹੱਥ ਸੀ l 45,000 ਦੀ ਬਾਕੀ ਫ਼ੌਜ ਨੇ ਛੋਟੀ ਪਹਾੜੀ ਤੋਂ ਬਗੀਚੇ ਦੇ ਦੱਖਣੀ ਕੋਣ ਤੋਂ 800 ਗਜ਼ (730 ਮੀਟਰ) ਪੂਰਬ ਵੱਲ ਇੱਕ ਚਾਪ ਬਣਾਈ, ਜਿਸ ਨਾਲ ਕਲਾਈਵ ਦੀ ਮੁਕਾਬਲਤਨ ਛੋਟੀ ਫ਼ੌਜ ਨੂੰ ਘਿਰਨ ਦਾ ਖਤਰਾ ਸੀ l ਉਨ੍ਹਾਂ ਦੀ ਫੌਜ ਦੀ ਸੱਜੀ ਬਾਂਹ ਦੀ ਕਮਾਨ ਰਾਏ ਦੁਰਲਭ, ਕੇਂਦਰ ਯਾਰ ਲੂਤੁਫ ਖਾਨ ਅਤੇ ਅੰਗਰੇਜ਼ਾਂ ਦੇ ਸਭ ਤੋਂ ਨੇੜੇ ਖੱਬੀ ਬਾਂਹ ਦੀ ਕਮਾਨ ਮੀਰ ਜਾਫਰ ਦੇ ਹੱਥ ਸੀ। [79][80]

ਮੀਰ ਜਾਫਰ ਤੋਂ ਕਿਸੇ ਖਬਰ ਦੀ ਉਮੀਦ ਕਰਦਿਆਂ ਕਲਾਈਵ ਨੇ ਸ਼ਿਕਾਰ ਲਾਜ ਦੀ ਛੱਤ ਤੋਂ ਹਾਲਾਤ ਉੱਪਰ ਨਜ਼ਰ ਰੱਖੀ ਹੋਈ ਸੀ l ਉਸਨੇ ਆਪਣੀਆਂ ਫੌਜਾਂ ਨੂੰ ਬਗੀਚੇ ਤੋਂ ਅੱਗੇ ਵਧਣ ਦਾ ਹੁਕਮ ਦਿੱਤਾ ਅਤੇ ਵੱਡੇ ਸਰੋਵਰ ਦੇ ਸਾਹਮਣੇ ਮੋਰਚਾ ਸੰਭਾਲਣ ਲਈ ਕਿਹਾ l ਉਸ ਦੀ ਫ਼ੌਜ ਵਿੱਚ 750 ਯੂਰਪੀਅਨ ਪੈਦਲ ਫ਼ੌਜੀ ਜਿਨ੍ਹਾਂ ਵਿੱਚ 100 ਟੌਪਾਸ, 2100 ਸਿਪਾਹੀ (ਦੁਸਾਧ) [61] ਅਤੇ 100  ਤੋਪਚੀ ਜਿਨਾਂ ਦੀ ਮਦਦ ਲਈ 50 ਮਲਾਹ ਵੀ ਸ਼ਾਮਿਲ ਸਨ। ਤੋਪਖਾਨੇ ਵਿੱਚ ਅੱਠ 6 ਪੌਂਡਰ ਅਤੇ ਦੋ ਤੋਪਾਂ ਸ਼ਾਮਲ ਸਨ l ਦੋਵਾਂ ਪਾਸਿਆਂ ਤੋਂ ਤਿੰਨ 6-ਪੌਂਡਰਾਂ ਦੇ ਨਾਲ ਯੂਰਪੀਅਨ ਅਤੇ ਟੌਪਾਸਸ ਨੂੰ ਚਾਰ ਡਿਵੀਜ਼ਨਾਂ ਵਿੱਚ ਲਾਈਨ ਦੇ ਕੇਂਦਰ ਵਿੱਚ ਰੱਖਿਆ ਗਿਆ ਸੀ l ਸਿਪਾਹੀਆਂ ਨੂੰ ਬਰਾਬਰ ਡਿਵਿਜਨਾਂ ਵਿੱਚ ਸੱਜੇ ਅਤੇ ਖੱਬੇ ਪਾਸੇ ਰੱਖਿਆ ਗਿਆ ਸੀ l ਫ੍ਰੈਂਚ ਹਮਲੇ ਦਾ ਵਿਰੋਧ ਕਰਨ ਲਈ ਕਲਾਈਵ ਨੇ ਆਪਣੀ ਫ਼ੌਜ ਦੇ ਖੱਬੇ ਭਾਗ ਤੋਂ 200 ਗਜ਼ (180 ਮੀਟਰ) ਉੱਤਰ ਵੱਲ ਭੱਠਿਆਂ ਦੇ ਪਿੱਛੇ ਦੋ 6-ਪੌਂਡਰ ਅਤੇ ਦੋ ਤੋਪਾਂ ਬੀੜੀਆਂ।[81][82][83]

ਲੜਾਈ ਦੀ ਸ਼ੁਰੂਆਤ[ਸੋਧੋ]

 8:00 ਵਜੇ, ਵੱਡੇ ਤਲਾਬ ਉੱਤੇ ਤਾਇਨਾਤ ਫ੍ਰੈਂਚ ਤੋਪਖਾਨੇ ਨੇ ਪਹਿਲੀ ਗੋਲੀ ਚਲਾਈ, ਜਿਸ ਵਿੱਚ ਇੱਕ ਦੀ ਮੌਤ ਹੋ ਗਈ ਅਤੇ 39ਵੀਂ ਰੈਜੀਮੈਂਟ ਦੀ ਗ੍ਰੇਨੇਡੀਅਰ ਕੰਪਨੀ ਵਿੱਚੋਂ ਇੱਕ ਜਵਾਨ ਨੂੰ ਜ਼ਖਮੀ ਕਰ ਦਿੱਤਾ l ਇਹ ਸਿਰਫ਼ ਇੱਕ ਸੰਕੇਤ ਹੀ ਸੀ ਅਤੇ ਨਵਾਬ ਦੇ ਬਾਕੀ ਤੋਪਖਾਨੇ ਨੇ ਭਾਰੀ ਅਤੇ ਨਿਰੰਤਰ ਗੋਲਾਬਰੀ ਸ਼ੁਰੂ ਕਰ ਦਿੱਤੀ l ਅੰਗਰੇਜ਼ਾਂ ਦੀਆਂ ਮੋਹਰੀ ਟੁਕੜੀਆਂ ਨੇ ਫ੍ਰੈਂਚ ਗੋਲਾਬਰੀ ਦਾ ਜਵਾਬ ਦਿੱਤਾ, ਜਦੋਂ ਕਿ ਬਟਾਲੀਅਨ ਦੇ ਨਾਲ ਵਾਲਿਆਂ ਨੇ ਨਵਾਬ ਦੇ ਬਾਕੀ ਤੋਪਖਾਨੇ ਦਾ ਵਿਰੋਧ ਕੀਤਾ l ਉਨ੍ਹਾਂ ਦੀ ਗੋਲਾਬਰੀ ਤੋਪਖਾਨੇ ਨੂੰ ਰੋਕਣ ਵਿੱਚ ਕਾਰਗਰ ਨਹੀਂ ਸੀ ਪਰ ਪੈਦਲ ਅਤੇ ਘੋੜ ਸਵਾਰ ਸੈਨਾ ਨੂੰ ਨੁਕਸਾਨ ਪਹੁੰਚਾ ਰਹੀ ਸੀ l 8:30 ਤੱਕ, ਬ੍ਰਿਟਿਸ਼ ਨੇ 10 ਯੂਰਪੀਅਨ ਅਤੇ 20 ਸਿਪਾਹੀ ਗੁਆ ਦਿੱਤੇ ਸਨ l ਇੱਟਾਂ ਦੇ ਭੱਠਿਆਂ ਤੇ ਪਹਿਲੀ ਕਤਾਰ ਦੇ  ਤੋਪਖਾਨੇ ਨੂੰ ਛੱਡ ਕੇ, ਕਲਾਈਵ ਨੇ ਫ਼ੌਜ ਨੂੰ ਹੁਕਮ ਦਿੱਤਾ ਕਿ ਉਹ ਵਾਪਿਸ ਜਾਕੇ ਬਗੀਚੇ ਦੀ ਓਟ ਲੈ ਲਵੇ l ਬੰਨ੍ ਦੀ ਸੁਰੱਖਿਆ ਦੇ ਕਾਰਨ ਅੰਗਰੇਜ਼ਾਂ ਦੇ ਮਾਰੇ ਜਾਣ ਦੀ ਦਰ ਵਿੱਚ ਕਾਫ਼ੀ ਗਿਰਾਵਟ ਆਈ।[84][85][86] 

ਮੀਰ ਮਦਨ ਖਾਨ ਦੀ ਮੌਤ[ਸੋਧੋ]

ਤਿੰਨ ਘੰਟਿਆਂ ਬਾਅਦ, ਕੋਈ ਖਾਸ ਤਰੱਕੀ ਨਹੀਂ ਹੋਈ ਅਤੇ ਦੋਵਾਂ ਧਿਰਾਂ ਦੀ ਸਥਿਤੀ ਨਹੀਂ ਬਦਲੀ l ਕਲਾਈਵ ਨੇ ਆਪਣੇ ਸਟਾਫ ਦੀ ਇੱਕ ਮੀਟਿੰਗ ਬੁਲਾ ਕੇ ਅੱਗੇ ਦੇ ਰਾਹ ਬਾਰੇ ਵਿਚਾਰ ਵਟਾਂਦਰਾ ਕੀਤਾ l ਇਹ ਸਿੱਟਾ ਕੱਢਿਆ ਗਿਆ ਕਿ ਰਾਤ ਹੋਣ ਤੱਕ ਮੌਜੂਦਾ ਸਥਿਤੀ ਹੀ ਕਾਇਮ ਰਹੇਗੀ, ਅਤੇ ਅੱਧੀ ਰਾਤ ਨੂੰ ਨਵਾਬ ਦੀ ਫ਼ੌਜ ਤੇ ਹਮਲਾ ਕੀਤਾ ਜਾਣਾ ਚਾਹੀਦਾ ਹੈ l ਕਾਨਫਰੰਸ ਦੇ ਤੁਰੰਤ ਬਾਅਦ, ਇੱਕ ਭਾਰੀ ਮੀਂਹ ਵਾਲਾ ਤੂਫਾਨ ਆਇਆ l ਅੰਗਰੇਜ਼ਾਂ ਨੇ ਆਪਣੇ ਅਸਲੇ ਦੀ ਰਾਖੀ ਲਈ ਤਰਪਾਲਾਂ ਦੀ ਵਰਤੋਂ ਕੀਤੀ, ਜਦੋਂ ਕਿ ਨਵਾਬ ਦੀ ਫੌਜ ਨੇ ਅਜਿਹੀ ਕੋਈ ਸਾਵਧਾਨੀ ਨਹੀਂ ਵਰਤੀ l ਨਤੀਜੇ ਵਜੋਂ, ਉਨ੍ਹਾਂ ਦੀ ਬਾਰੂਦ ਭਿੱਜ ਗਈ ਅਤੇ ਉਨ੍ਹਾਂ ਦੀ ਗੋਲਾਬਰੀ ਦੀ ਦਰ ਘੱਟ ਗਈ, ਜਦੋਂ ਕਿ ਕਲਾਈਵ ਦੇ ਤੋਪਖਾਨੇ ਨੇ ਲਗਾਤਾਰ ਗੋਲਾਬਾਰੀ ਕੀਤੀ l ਜਿਉਂ ਹੀ ਮੀਂਹ ਘਟਣਾ ਸ਼ੁਰੂ ਹੋਇਆ, ਮੀਰ ਮਦਨ ਖਾਨ, ਇਹ ਮੰਨ ਕੇ ਕਿ ਬਰਤਾਨਵੀ ਤੋਪਾਂ ਨੂੰ ਬਾਰਿਸ਼ ਨੇ ਬੇਅਸਰ ਕਰ ਦਿੱਤਾ ਹੈ, ਆਪਣੇ ਘੋੜਸਵਾਰਾਂ ਨੂੰ ਹਮਲੇ ਲਈ ਲੈ ਗਿਆ l ਤਾਂ ਵੀ, ਅੰਗਰੇਜ਼ਾਂ ਨੇ ਇਸ ਹਮਲੇ ਦਾ ਭਾਰੀ ਗੋਲਾਬਾਰੀ ਨਾਲ ਮੁਕਾਬਲਾ ਕੀਤਾ, ਮੀਰ ਮਦਨ ਖਾਨ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ ਅਤੇ ਉਸਦੇ ਆਦਮੀਆਂ ਨੂੰ ਪਿੱਛੇ ਧੱਕ ਦਿੱਤਾ। [87][88][89][90]

ਉਸ ਦੀ ਜਿੱਤ ਦਾ ਭਰੋਸਾ ਦਿਵਾਉਂਦੇ ਹੋਏ ਸੇਵਾਦਾਰਾਂ ਅਤੇ ਅਫਸਰਾਂ ਨਾਲ ਘਿਰਿਆ ਹੋਇਆ ਸਿਰਾਜ ਭਾਰੀ ਗੋਲੀਬਾਰੀ ਦੇ ਦੌਰਾਨ ਆਪਣੇ ਤੰਬੂ ਵਿੱਚ ਰਿਹਾ l ਜਦੋਂ ਉਸਨੇ ਸੁਣਿਆ ਕਿ ਮੀਰ ਮਦਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ, ਤਾਂ ਉਹ ਬਹੁਤ ਪਰੇਸ਼ਾਨ ਹੋਇਆ ਅਤੇ ਉਸਨੇ ਮੀਰ ਜਾਫਰ ਨਾਲ ਸੁਲ੍ਹਾ ਕਰਨ ਦੀ ਕੋਸ਼ਿਸ਼ ਕੀਤੀ, ਆਪਣੀ ਪੱਗ ਨੂੰ ਜ਼ਮੀਨ ਤੇ ਰੱਖਿਆ, ਅਤੇ ਉਸਨੂੰ ਇਸਦੀ ਲਾਜ ਰੱਖਣ ਦੀ ਬੇਨਤੀ ਕੀਤੀ। ਮੀਰ ਜਾਫਰ ਨੇ ਆਪਣੀਆਂ ਸੇਵਾਵਾਂ ਦੇਣ ਦਾ ਵਾਅਦਾ ਕੀਤਾ ਪਰ ਤੁਰੰਤ ਇਸ ਮੁਕਾਬਲੇ ਦਾ ਸੰਦੇਸ਼ ਕਲਾਈਵ ਨੂੰ ਭੇਜਿਆ ਅਤੇ ਅੱਗੇ ਵਧਣ ਦੀ ਅਪੀਲ ਕੀਤੀ। ਮੀਰ ਜਾਫਰ ਦੇ ਨਵਾਬ ਦੇ ਤੰਬੂ ਤੋਂ ਬਾਹਰ ਨਿਕਲਣ ਤੋਂ ਬਾਅਦ, ਰਾਏ ਦੁਰਲਭ ਨੇ ਸਿਰਾਜ ਨੂੰ ਆਪਣੀ ਫੌਜ ਮੋਰਚਿਆਂ ਤੋਂ ਪਿੱਛੇ ਵਾਪਸ ਲੈਣ ਦੀ ਅਪੀਲ ਕੀਤੀ ਅਤੇ ਉਸਨੂੰ ਸਲਾਹ ਦਿੱਤੀ ਕਿ ਲੜਾਈ ਆਪਣੇ ਜਰਨੈਲਾਂ ਉੱਪਰ ਛੱਡ ਕੇ ਆਪ ਮੁਰਸ਼ਿਦਾਬਾਦ ਪਰਤ ਜਾਵੇ। ਸਿਰਾਜ ਨੇ ਇਸ ਸਲਾਹ ਦੀ ਪਾਲਣਾ ਕੀਤੀ ਅਤੇ ਮੋਹਨ ਲਾਲ ਦੇ ਅਧੀਨ ਫੌਜਾਂ ਨੂੰ ਮੋਰਚਿਆਂ ਤੋਂ ਪਿੱਛੇ ਹਟਣ ਦਾ ਆਦੇਸ਼ ਦਿੱਤਾ l ਫਿਰ ਉਹ ਉੱਠ ਤੇ ਸਵਾਰ ਹੋ ਕੇ 2,000 ਘੋੜਸਵਾਰਾਂ ਦੇ ਨਾਲ ਮੁਰਸ਼ਿਦਾਬਾਦ ਲਈ ਰਵਾਨਾ ਹੋ ਗਿਆ l [91][92][93][94]

ਯੁੱਧ ਦੇ ਮੈਦਾਨ ਦੀ ਪੈਂਤੜੇਬਾਜ਼ੀ[ਸੋਧੋ]

ਲਗਭਗ 14:00 ਵਜੇ, ਨਵਾਬ ਦੀ ਫ਼ੌਜ ਨੇ ਤੋਪਬੰਦੀ ਬੰਦ ਕਰ ਦਿੱਤੀ ਅਤੇ ਸੈਂਟ ਫਰਾਇਸ ਅਤੇ ਉਸ ਦੇ ਤੋਪਖਾਨੇ ਨੂੰ ਬਿਨਾਂ ਕਿਸੇ ਸਹਾਇਤਾ ਦੇ ਛੱਡ ਕੇ ਉੱਤਰ ਵੱਲ ਆਪਣੇ ਮੋਰਚਿਆਂ ਵੱਲ ਮੁੜਨਾ ਸ਼ੁਰੂ ਕਰ ਦਿੱਤਾ l  ਨਵਾਬ ਦੀਆਂ ਫ਼ੌਜਾਂ ਨੂੰ ਵਾਪਿਸ ਜਾਂਦੇ ਵੇਖ, ਮੇਜਰ ਕਿਲਪੈਟ੍ਰਿਕ, ਜੋ ਕਿ ਬ੍ਰਿਟਿਸ਼ ਫ਼ੌਜ ਦੇ ਇੰਚਾਰਜ ਸਨ, ਜਦੋਂ ਕਲਾਈਵ ਸ਼ਿਕਾਰ ਲਾਜ ਵਿੱਚ ਆਰਾਮ ਕਰ ਰਿਹਾ ਸੀ, ਨੇ ਇਸ ਮੌਕੇ ਨੂੰ ਦੁਸ਼ਮਣ ਫ਼ੌਜ ਤੇ ਹਮਲਾ ਕਰਨ ਲਈ ਵਧੀਆ ਸਮਝਿਆ ਤਾਂ ਕਿ ਸੈਂਟ ਫਰਾਇਸ ਦੇ  ਮੋਰਚੇ ਨੂੰ ਕਬਜ਼ੇ ਵਿੱਚ ਲਿਆ ਜਾ ਸਕੇ l ਕਲਾਈਵ ਨੂੰ ਆਪਣੇ ਇਰਾਦੇ ਦੀ ਜਾਣਕਾਰੀ ਦੇਣ ਲਈ   ਇੱਕ ਅਧਿਕਾਰੀ ਭੇਜ ਕੇ, ਉਸਨੇ 39ਵੀਂ ਰੈਜੀਮੈਂਟ ਦੀਆਂ ਦੋ ਕੰਪਨੀਆਂ ਅਤੇ ਦੋ ਫੀਲਡ ਟੁਕੜੀਆਂ ਲਈਆਂ ਅਤੇ ਸੇਂਟ ਫਰਾਇਸ ਦੇ ਮੋਰਚੇ ਵੱਲ ਵਧ ਗਿਆ l ਜਦੋਂ ਕਲਾਈਵ ਨੂੰ ਸੁਨੇਹਾ ਮਿਲਿਆ, ਉਹ ਛੇਤੀ ਹੀ ਟੁਕੜੀ ਵੱਲ ਚਲਾ ਗਿਆ ਅਤੇ ਕਿਲਪੈਟ੍ਰਿਕ ਨੂੰ ਬਿਨਾਂ ਆਦੇਸ਼ ਦੇ ਉਸਦੇ ਕੰਮਾਂ ਲਈ ਤਾੜਨਾ ਕੀਤੀ ਅਤੇ ਬਾਕੀ ਫੌਜ ਨੂੰ ਬਗੀਚੇ ਤੋਂ ਲਿਆਉਣ ਦਾ ਆਦੇਸ਼ ਦਿੱਤਾ l  ਕਲਾਈਵ ਨੇ ਫਿਰ ਸੇਂਟ ਫ਼ਰਾਇਸ ਦੇ ਮੋਰਚੇ ਵਿਰੁੱਧ ਫ਼ੌਜ ਦੀ ਅਗਵਾਈ ਕੀਤੀ ਜੋ ਮੋਰਚਾ 15:00 ਵਜੇ ਫਤੇਹ ਕਰ ਲਿਆ ਗਿਆ ਸੀ ਜਦੋਂ ਫਰਾਂਸੀਸੀ ਤੋਪਖਾਨਾ ਅਗਲੀ ਕਾਰਵਾਈ ਲਈ ਮੋਰਚੇ ਦੀ ਗੜੀ ਵੱਲ ਪਿੱਛੇ ਚਲਿਆ ਗਿਆ ਸੀ l [94][95][96][97]

ਜਿਉਂ ਹੀ ਬ੍ਰਿਟਿਸ਼ ਫ਼ੌਜ ਵੱਡੇ ਤਲਾਬ ਵੱਲ ਵਧੀ, ਉਸਨੇ ਇਹ ਦੇਖਿਆ ਕਿ ਨਵਾਬ ਦੀ ਫ਼ੌਜ ਦਾ  ਖੱਬਾ ਹਿੱਸਾ ਬਾਕੀ ਫ਼ੌਜ ਦੇ ਪਿੱਛੇ ਲੱਗ ਚੁੱਕਿਆ ਸੀ l ਜਦੋਂ ਇਸ ਡਿਵੀਜ਼ਨ ਦਾ ਪਿਛਲਾ ਹਿੱਸਾ ਬਗੀਚੇ ਦੇ ਉੱਤਰ ਵਾਲੇ ਪਾਸੇ ਇੱਕ ਲਾਈਨ ਵਿੱਚ ਇੱਕ ਜਗਾ ਤੇ ਪਹੁੰਚਿਆ, ਇਹ ਖੱਬੇ ਮੁੜਿਆ ਅਤੇ ਬਗੀਚੇ ਵੱਲ ਵਧਿਆ l ਕਲਾਈਵ, ਜੋ ਇਸ ਗੱਲ ਤੋਂ ਅਣਜਾਣ ਸੀ ਕਿ ਇਹ ਮੀਰ ਜਾਫਰ ਦੀ ਟੁਕੜੀ ਸੀ, ਨੇ ਸੋਚਿਆ ਕਿ ਇਸ ਟੁਕੜੀ ਦਾ ਨਿਸ਼ਾਨਾ ਉਸਦਾ ਸਮਾਨ ਅਤੇ ਸਟੋਰ ਸਨ ਅਤੇ ਉਸਨੇ ਕੈਪਟਨ ਗ੍ਰਾਂਟ ਅਤੇ ਲੈਫਟੀਨੈਂਟ ਰਮਬੋਲਡ ਦੇ ਅਧੀਨ ਤਿੰਨ ਪਲਟੂਨ ਅਤੇ ਇੱਕ ਸਵੈਸੇਵਕ, ਜੌਨ ਜੋਹਨਸਟੋਨ ਦੇ ਅਧੀਨ ਇੱਕ ਫੀਲਡ ਪੀਸ ਭੇਜਿਆ, ਤਾਂ ਜੋ ਨਵਾਬ ਦੀ ਫ਼ੌਜ ਦਾ ਅੱਗੇ ਵਧਣਾ ਰੋਕਿਆ ਜਾ ਸਕੇ l ਫੀਲਡ ਪੀਸ ਦੀ ਅੱਗ ਨੇ ਟੁਕੜੀ ਦੇ ਅੱਗੇ ਵਧਣ ਨੂੰ ਰੋਕ ਦਿੱਤਾ,ਇਸ ਤਰ੍ਹਾਂ ਇਹ ਨਵਾਬ ਦੀ ਬਾਕੀ ਫ਼ੌਜ ਤੋਂ ਅਲੱਗ ਰਹੀ। [98][99][100]

ਇਸ ਦੌਰਾਨ, ਬ੍ਰਿਟਿਸ਼ ਫੀਲਡ ਟੁਕੜੀਆਂ ਨੇ ਵੱਡੇ ਤਲਾਬ ਦੇ ਟਿੱਲੇ ਤੋਂ ਨਵਾਬ ਦੇ ਡੇਰੇ 'ਤੇ ਤੋਪਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ l ਨਤੀਜੇ ਵਜੋਂ, ਨਵਾਬ ਦੀਆਂ ਬਹੁਤ ਸਾਰੀਆਂ ਫ਼ੌਜਾਂ ਅਤੇ ਤੋਪਖਾਨਾ ਮੋਰਚੇ ਤੋਂ ਬਾਹਰ ਆਉਣ ਲੱਗੇ l ਕਲਾਈਵ ਨੇ ਆਪਣੀ ਅੱਧੀ ਫ਼ੌਜ ਅਤੇ ਤੋਪਖਾਨੇ ਨੂੰ ਛੋਟੇ ਤਲਾਅ ਵੱਲ ਅਤੇ ਬਾਕੀ ਅੱਧਾ ਇਸ ਦੇ ਖੱਬੇ ਪਾਸੇ 200 ਗਜ਼ (180 ਮੀਟਰ) ਦੀ ਉਚਾਈ ਵਾਲੀ ਜ਼ਮੀਨ ਵੱਲ ਅੱਗੇ ਵਧਾਇਆ ਅਤੇ ਨੇੜੇ ਆਉਣ ਵਾਲੀ ਫ਼ੌਜ ਨੂੰ ਭੰਬਲਭੂਸੇ ਵਿੱਚ ਸੁੱਟ ਕੇ ਵਧੇਰੇ ਕੁਸ਼ਲਤਾ ਨਾਲ ਮੋਰਚੇ ਤੇ ਬੰਬਾਰੀ ਸ਼ੁਰੂ ਕਰ ਦਿੱਤੀ l ਨਵਾਬ ਦੀਆਂ ਫ਼ੌਜਾਂ ਨੇ ਗੜੀ  ਦੇ ਪੂਰਬ ਵੱਲ ਪਹਾੜੀ ਉੱਤੇ ਛੇਕਾਂ, ਖੱਡਿਆਂ, ਖੋਖਿਆਂ ਅਤੇ ਝਾੜੀਆਂ ਤੋਂ  ਗੋਲੀਬਾਰੀ ਕੀਤੀ ਜਦੋਂ ਕਿ ਸੇਂਟ ਫਰੇਸ ਨੇ ਆਪਣੇ ਤੋਪਖਾਨੇ ਦੀ ਗੋਲਬਾਰੀ ਨੂੰ ਗੜੀ ਤੋਂ ਜਾਰੀ ਰੱਖਿਆ l ਘੋੜਸਵਾਰ ਸੈਨਾ ਦੇ ਹਮਲੇ ਨੂੰ ਬ੍ਰਿਟਿਸ਼ ਫੀਲਡ ਟੁਕੜੀਆਂ ਨੇ ਪਿੱਛੇ ਧੱਕ ਦਿੱਤਾ l ਹਾਲਾਂਕਿ, ਬ੍ਰਿਟਿਸ਼ ਫ਼ੌਜ ਦੇ ਜਵਾਨਾਂ ਦੀਆਂ ਜ਼ਿਆਦਾਤਰ ਮੌਤਾਂ ਇਸੇ ਹੀ ਪੜਾਅ ਤੇ ਹੋਇਆਂ l [101][102][103]

ਸਿਰਾਜ-ਉਦ-ਦੌਲਾ 23 ਜੂਨ ਦੀ ਅੱਧੀ ਰਾਤ ਨੂੰ ਮੁਰਸ਼ਿਦਾਬਾਦ ਪਹੁੰਚ ਗਿਆ ਸੀ। ਉਸਨੇ ਕੌਂਸਲ ਨੂੰ ਬੁਲਾਇਆ ਜਿੱਥੇ ਕੁਝ ਨੇ ਉਸਨੂੰ ਬ੍ਰਿਟਿਸ਼ ਅੱਗੇ ਸਮਰਪਣ ਕਰਨ ਦੀ ਸਲਾਹ ਦਿੱਤੀ, ਕੁਝ ਨੇ ਯੁੱਧ ਜਾਰੀ ਰੱਖਣ ਅਤੇ ਕੁਝ ਨੇ ਉਸਦੇ ਪਲਾਇਣ ਨੂੰ ਲੰਮਾ ਕਰਨ ਦੀ ਸਲਾਹ ਦਿੱਤੀ l 24 ਜੂਨ ਨੂੰ 22:00 ਵਜੇ, ਸਿਰਾਜ ਭੇਸ ਬਦਲ ਕੇ ਆਪਣੀ ਪਤਨੀ ਅਤੇ ਕੀਮਤੀ ਗਹਿਣਿਆਂ ਨਾਲ ਇੱਕ ਕਿਸ਼ਤੀ 'ਤੇ ਸਵਾਰ ਹੋਕੇ ਉੱਤਰ ਵੱਲ ਭੱਜ ਗਿਆ l ਉਸਦਾ ਇਰਾਦਾ ਜੀਨ ਲਾਅ ਦੀ ਸਹਾਇਤਾ ਨਾਲ ਪਟਨਾ ਭੱਜਣਾ ਸੀ l 24 ਜੂਨ ਦੀ ਅੱਧੀ ਰਾਤ ਨੂੰ, ਮੀਰ ਜਾਫਰ ਨੇ ਸਿਰਾਜ ਦੀ ਪੈਰਵੀ ਕਰਦਿਆਂ ਕਈ ਪਾਰਟੀਆਂ ਭੇਜੀਆਂ। 2 ਜੁਲਾਈ ਨੂੰ, ਸਿਰਾਜ ਰਾਜਮਹਿਲ ਪਹੁੰਚਿਆ ਅਤੇ ਇੱਕ ਉਜਾੜ ਬਾਗ ਵਿੱਚ ਪਨਾਹ ਲਈ ਪਰੰਤੂ ਛੇਤੀ ਹੀ ਸਥਾਨਕ ਫੌਜੀ ਗਵਰਨਰ, ਮੀਰ ਜਾਫਰ ਦੇ ਭਰਾ ਨੂੰ ਇੱਕ ਵਿਅਕਤੀ, ਜਿਸਨੂੰ ਪਹਿਲਾਂ ਸਿਰਾਜ ਨੇ ਗ੍ਰਿਫਤਾਰ ਕੀਤਾ ਸੀ ਅਤੇ ਸਜ਼ਾ ਦਿੱਤੀ ਸੀ,  ਦੁਆਰਾ ਇਹ ਦੱਸ ਦਿੱਤਾ ਗਿਆ l ਉਸ ਦੀ ਕਿਸਮਤ ਦਾ ਫ਼ੈਸਲਾ ਮੀਰ ਜਾਫ਼ਰ ਦੀ ਅਗਵਾਈ ਵਾਲੀ ਕੌਂਸਲ ਦੁਆਰਾ ਨਹੀਂ ਕੀਤਾ ਜਾ ਸਕਿਆ ਅਤੇ ਮੀਰ ਜਾਫ਼ਰ ਦੇ ਪੁੱਤਰ ਮੀਰਨ ਨੂੰ ਸੌਂਪ ਦਿੱਤਾ ਗਿਆ, ਜਿਸ ਨੇ ਉਸੇ ਰਾਤ ਸਿਰਾਜ ਦਾ ਕਤਲ ਕਰ ਦਿੱਤਾ ਸੀ। ਅਗਲੀ ਸਵੇਰ ਮੁਰਸ਼ਿਦਾਬਾਦ ਦੀਆਂ ਸੜਕਾਂ 'ਤੇ ਉਸ ਦੇ ਅਵਸ਼ੇਸ਼ਾਂ ਦੀ ਪਰੇਡ ਕੀਤੀ ਗਈ ਅਤੇ ਅਲੀਵਰਦੀ ਖਾਨ ਦੀ ਕਬਰ ਤੇ ਦਫਨਾਇਆ ਗਿਆ। [111] [112] [113]

9 (Plassey) Battery Royal Artillery of the British Military.ਹਵਾਲੇ[ਸੋਧੋ]

 1. 1.0 1.1 Campbell & Watts 1760, [1].
 2. Robins, Nick. "This Imperious Company — The East India Company and the Modern Multinational — Nick Robins — Gresham College Lectures". Gresham College Lectures. Gresham College. Retrieved 19 June 2015.
 3. Naravane 2014, p. 38.
 4. 4.0 4.1 4.2 Harrington 1994, p. 9.
 5. Stanhope 1853, p. 304.
 6. Stanhope 1853, pp. 307-308.
 7. Stanhope 1853, pp. 307-311.
 8. Stanhope 1853, pp. 317-326.
 9. Harrington 1994, pp. 11-16.
 10. Hill 1905, pp. xxx-xxxiii.
 11. Hill 1905, p. liv.
 12. Hill 1905, pp. lv-lx.
 13. Stanhope 1853, pp. 328-329.
 14. Harrington 1994, pp. 19-23.
 15. Malleson, p. 43
 16. Orme, pp. 52–73
 17. Hill 1905, pp. lxx-lxxxix.
 18. Hill 1905, pp. c-ci.
 19. Orme, pp. 73–78
 20. Malleson, pp. 43–44
 21. Stanhope 1853, pp. 330-332.
 22. 22.0 22.1 Harrington 1994, p. 23.
 23. Bengal, v.1, pp. cxxiii–cxxiv
 24. Bengal, v.1, pp. cxxxi–cxxxii
 25. Stanhope 1853, pp. 333-334.
 26. Malleson, pp. 45–46
 27. Bengal, v.1, pp. cxxxix–cxl
 28. Bengal, v.1, p. cxliv
 29. Orme, pp. 126–128
 30. Harrington 1994, p. 24.
 31. Malleson, p. 46
 32. Stanhope 1853, p. 334.
 33. Bengal, v.1, pp. cxlvi–cxlvii
 34. Stanhope 1853, pp. 334-336.
 35. 35.0 35.1 35.2 Harrington 1994, p. 25.
 36. Malleson, pp. 46–47
 37. Orme, pp. 131–136
 38. Bengal, v.1, pp. clx–clxiii
 39. Bengal, v.1, pp. clxv–clxxi
 40. Orme, pp. 137–144
 41. Stanhope 1853, pp. 336-337.
 42. Malleson, pp. 47–48
 43. Rai, R. History. FK Publications. p. 44. ISBN 9788187139690. Retrieved 13 September 2015.[permanent dead link]
 44. Stanhope 1853, p. 337.
 45. Orme, p. 145
 46. Malleson, pp. 48–49
 47. Bengal, v.1, p. clxxxi
 48. Bengal, v.1, pp. clxxxiii–clxxxiv
 49. Dalrymple, W. "The Anarchy: The Relentless Rise of the East India Company", Bloomsbury, 2019. According to the author, Plassey was a "palace coup" executed by a greedy opportunist, won by bribery and betrayal.
 50. Malleson, pp. 49–51
 51. Harrington 1994, pp. 25-29.
 52. Stanhope 1853, pp. 338-339.
 53. Orme, pp. 147–149
 54. Bengal, v.1, pp. clxxxvi–clxxxix
 55. Orme, pp. 150–161
 56. Harrington 1994, p. 29.
 57. Stanhope 1853, p. 339-341.
 58. Bengal, v.1, pp. cxcii–cxciii
 59. Cobbett, William; Hansard, Thomas Curson; Parliament, Great Britain; Parliament, Scotland (1813). The Parliamentary history of England from the earliest period to the year 1803, Volume 17. p. 876. ISBN 9780404016500.
 60. The gentleman's magazine, and historical chronicle, Volume 43. 1773. pp. 630–631.
 61. Encyclopaedia of Dalits in India: Movements
 62. The Battle of Plassey in 1757, which decided the issue of British rule in India, was won by Clive through the aid of an army of Dusadhs ... Warner, Gertrude Leggett; et al. (1938). Moving millions: The pageant of modern India. Boston, Massachusetts: Central Committee on the United Study of Foreign Missions and the Missionary Education Movement of the United States and Canada. p. 56. Retrieved 7 April 2020., See Markovits, Claude; Pouchepadass, Jacques; Subrahmanyam, Sanjay, eds. (2006). Society and Circulation: Mobile People and Itinerant Cultures in South Asia, 1750-1950. London: Anthem Press. p. 299. ISBN 978-1-843312-31-4. citing Crooke, William (1896). The tribes and castes of the North-western Provinces and Oudh Calcutta: Office of the Superintendent of Government Printing, India
 63. Bengal, v.1, p. cxciii
 64. Malleson, pp. 51–52
 65. Orme, pp. 163–169
 66. 66.0 66.1 Harrington 1994, p. 52.
 67. Stanhope 1853, p. 341.
 68. Orme, p. 168
 69. Bengal, v.1, p. cxcvi
 70. Malleson, p. 54
 71. Harrington 1994, p. 53.
 72. Orme, p. 170
 73. Stanhope 1853, pp. 342-343.
 74. Bengal, v.1, pp. cxcvii–cxcviii
 75. Orme, pp. 172–173
 76. Harrington 1994, pp. 54-55.
 77. Malleson, pp. 57–59
 78. Stanhope 1853, p. 343.
 79. Orme, p. 173
 80. Malleson, p. 59
 81. Orme, p. 174
 82. Malleson, p. 60
 83. Harrington 1994, pp. 58-61.
 84. Orme, pp. 174–175
 85. Harrington 1994, pp. 61-65.
 86. Malleson, pp. 60–61
 87. Orme, p. 175
 88. Malleson, pp. 61–62
 89. Harrington 1994, pp. 66-68.
 90. Stanhope 1853, pp. 343-344.
 91. Orme, pp. 175–177
 92. Harrington 1994, pp. 68-69.
 93. Malleson, pp. 62–63
 94. 94.0 94.1 Stanhope 1853, p. 344.
 95. Harrington 1994, p. 70.
 96. Malleson, pp. 63–65
 97. Orme, pp. 175–176
 98. Orme, p. 176
 99. Malleson, p. 65
 100. Harrington 1994, p. 75.
 101. Harrington 1994, pp. 75-76.
 102. Orme, pp. 176–177
 103. Malleson, pp. 66–67