ਪਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਤਰਲ ਪਦਾਰਥ ਦੇ ਇਕ ਮਾਪ ਨੂੰ ਪਲੀ ਕਹਿੰਦੇ ਹਨ। ਪੁਲੀ ਦੀ ਵਰਤੋਂ ਜ਼ਿਆਦਾ ਸਰ੍ਹੋਂ ਦੇ ਤੇਲ ਦੇ ਮਾਪ ਲਈ ਕੀਤੀ ਜਾਂਦੀ ਸੀ। ਦੁਕਾਨਦਾਰ ਸਰ੍ਹੋਂ ਦਾ ਤੇਲ ਪਲੀ ਦੇ ਨਾਮ ਨਾਲ ਤੋਲਦੇ ਸਨ/ਹਨ। ਪਲੀ ਵਿਚ ਬਹੁਤ ਹੀ ਥੋੜ੍ਹਾ ਤੇਲ ਪੈਂਦਾ ਸੀ। ਇਸੇ ਲਈ ਪਲੀ ਸਬੰਧੀ ਅਖਾਣ ਬਣਿਆ ਹੋਇਆ ਹੈ “ਬੰਦਾ ਜੋੜੇ ਪਲੀ ਪਲੀ, ਰਾਮ ਰੁੜ੍ਹਾਵੇ ਕੁੱਪਾ।” ਪਹਿਲਾਂ ਜਦ ਬਰਾਤਾਂ ਨੂੰ ਖੰਡ ਅਤੇ ਘਿਉ ਨਾਲ ਰੋਟੀ ਖਵਾਈ ਜਾਂਦੀ ਸੀ ਉਸ ਸਮੇਂ ਖੰਡ (ਬੂਰਾ ਖੰਡ) ਵਿਚ ਘਿਉ ਪਲੀਆਂ ਨਾਲ ਪਾਇਆ ਜਾਂਦਾ ਸੀ। ਲੱਡੂ ਜਲੇਬੀਆਂ ਦੀ ਵਰਤੋਂ ਤਾਂ ਬਾਅਦ ਵਿਚ ਹੋਣ ਲੱਗੀ ਹੈ। ਸਰ੍ਹੋਂ ਦਾ ਤੇਲ ਹੀ ਪਹਿਲੇ ਸਮਿਆਂ ਵਿਚ ਬਹੁ-ਮੰਤਵੀ ਕੰਮ ਦਿੰਦਾ ਸੀ। ਰਸੋਈ ਵਿਚ ਵਰਤਿਆ ਜਾਂਦਾ ਸੀ। ਦੀਵਿਆਂ ਵਿਚ ਵਰਤਿਆ ਜਾਂਦਾ ਸੀ। ਸਿਰ ਦੇ ਵਾਲਾਂ ਤੇ ਸਰੀਰ ਉਪਰ ਤੇਲ ਲਾਇਆ ਜਾਂਦਾ ਸੀ। ਪਸ਼ੂਆਂ ਨੂੰ ਤੇਲ ਖਵਾਇਆ ਜਾਂਦਾ ਸੀ। ਹੋਰ ਬਹੁਤ ਸਾਰੇ ਥਾਵਾਂ 'ਤੇ ਤੇਲ ਦੀ ਵਰਤੋਂ ਕੀਤੀ ਜਾਂਦੀ ਸੀ। ਇਸੇ ਕਰ ਕੇ ਘਰਾਂ ਵਿਚ ਪਲੀ ਦੀ ਵਰਤੋਂ ਵੀ ਬਹੁਤ ਕੀਤੀ ਜਾਂਦੀ ਸੀ। ਪੁਲੀ ਆਮ ਤੌਰ 'ਤੇ ਲੋਹੇ ਦੀ ਬਣਾਈ ਜਾਂਦੀ ਸੀ। ਇਕ ਛੋਟੀ ਕਟੋਰੀ ਲਈ ਜਾਂਦੀ ਸੀ। ਕਟੋਰੀ ਵਿਚ ਇਕ 6/7 ਕੁ ਇੰਚ ਦੀ ਡੰਡੀ ਲਾਈ ਜਾਂਦੀ ਸੀ ਜਿਹੜੀ ਸਿਰੇ ਤੋਂ ਥੋੜ੍ਹੀ ਜਿਹੀ ਮੁੜਵੀਂ ਕੀਤੀ ਹੁੰਦੀ ਸੀ। ਬੱਸ, ਇਹ ਹੀ ਪਲੀ ਹੁੰਦੀ ਸੀ। ਹੁਣ ਸਰ੍ਹੋਂ ਦੇ ਤੇਲ ਦੀ ਵਰਤੋਂ ਘੱਟ ਹੀ ਕੀਤੀ ਜਾਂਦੀ ਹੈ। ਇਸ ਲਈ ਜਿਥੇ ਪਹਿਲਾਂ ਪੁਲੀ ਦੀ ਵਰਤੋਂ ਹਰ ਘਰ ਵਿਚ ਅਤੇ ਦੁਕਾਨਦਾਰ ਕਰਦਾ ਹੁੰਦਾ ਸੀ, ਉਥੇ ਹੁਣ ਪਲੀ ਦੀ ਵਰਤੋਂ ਘਰਾਂ ਵਿਚ ਨਾ ਮਾਤਰ ਹੀ ਰਹਿ ਗਈ ਹੈ। ਦੁਕਾਨਦਾਰ ਜ਼ਰੂਰ ਪਲੀ ਦੀ ਵਰਤੋਂ ਕਰਦੇ ਹਨ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.