ਸਮੱਗਰੀ 'ਤੇ ਜਾਓ

ਪਾਇਸ ਐਡੀਸਨਮੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਾਇਸ ਐਡੀਸਨਮੀ
ਜਨਮ27 ਫ਼ਰਵਰੀ 1972
ਮੌਤ10 ਮਾਰਚ 2019 (47 ਸਾਲ)
ਰਾਸ਼ਟਰੀਅਤਾਨਾਈਜੀਰੀਆ
ਅਲਮਾ ਮਾਤਰTitcombe College, Egbe, University of Ilorin, University of Ibadan, University of British Columbia
ਪੇਸ਼ਾProfessor, writer, columnist, literary critic, satirist

ਪਾਇਸ ਐਡੀਸਨਮੀ (27 ਫਰਵਰੀ 1972[1] - 10 ਮਾਰਚ 2019) ਨਾਈਜੀਰੀਆ ਵਿੱਚ ਜਨਮਿਆ ਇੱਕ ਕੈਨੇਡੀਅਨ ਪ੍ਰੋਫੈਸਰ, ਲੇਖਕ, ਸਾਹਿਤਕ ਆਲੋਚਕ, ਵਿਅੰਗਕਾਰ ਅਤੇ ਕਾਲਮਨਵੀਸ ਸੀ। ਉਹ ਵਿਅੰਗ ਲੇਖਾਂ ਦੇ 2015 ਦੇ ਸੰਗ੍ਰਹਿ ਨਾਇਜ ਨੈਨ ਡੇ ਕੈਰੀ ਲਾਸਟ ਦਾ ਲੇਖਕ ਸੀ। ਐਡੀਸਨਮੀ ਦੀ 10 ਮਾਰਚ 2019 ਨੂੰ ਮੌਤ ਹੋ ਗਈ, ਜਦੋਂ ਇਥੋਪੀਅਨ ਏਅਰਲਾਈਜ਼ ਫਲਾਇਟ 302 ਉਡਾਨ ਤੋਂ ਥੋੜ੍ਹੀ ਦੇਰ ਬਾਅਦ ਕਰੈਸ਼ ਹੋਇਆ।

ਜੀਵਨੀ ਅਤੇ ਕੈਰੀਅਰ[ਸੋਧੋ]

ਐਡੀਸਨਮੀ ਦਾ ਜਨਮ ਇਸਾਨਲੂ ਵਿੱਚ ਹੋਇਆ ਸੀ, ਜੋ ਕੋਗੀ ਰਾਜ, ਨਾਈਜੀਰੀਆ ਦੇ ਯੱਗਬਾ ਪੂਰਬੀ ਸਥਾਨਕ ਸਰਕਾਰੀ ਖੇਤਰ ਵਿੱਚ ਹੈ।[2] ਉਸਨੇ 1992 ਵਿੱਚ ਇਲੋਰਿਨ ਯੂਨੀਵਰਸਿਟੀ ਤੋਂ ਪਹਿਲੀ ਦਰਜੇ ਵਿੱਚ ਬੀ.ਏ. ਕੀਤੀ, 1998 ਵਿੱਚ ਇਬਾਦਨ ਯੂਨੀਵਰਸਿਟੀ ਤੋਂ ਫ੍ਰੈਂਚ ਵਿੱਚ ਮਾਸਟਰ ਦੀ ਡਿਗਰੀ, ਅਤੇ 2002 ਵਿੱਚ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ, ਕੈਨੇਡਾ ਤੋਂ ਫ੍ਰੈਂਚ ਸਟੱਡੀਜ਼ ਵਿੱਚ ਪੀਐਚਡੀ ਹਾਸਲ ਕੀਤੀ।

ਐਡੀਸਨਮੀ 1993 ਤੋਂ 1997 ਤੱਕ ਫਰਾਂਸੀਸੀ ਇੰਸਟੀਚਿਊਟ ਫਾਰ ਰਿਸਰਚ ਇਨ ਅਫਰੀਕਾ (ਆਈਐਫਆਰਏ) ਅਤੇ 1998 ਅਤੇ 2000 ਵਿੱਚ ਫ੍ਰੈਂਚ ਇੰਸਟੀਚਿਊਟ ਆਫ ਸਾਊਥ ਅਫ਼ਰੀਕਾ (ਆਈਐਫਐਸ) ਦਾ ਫੈਲੋ ਸੀ.[3]

2002 ਤੋਂ 2005 ਤੱਕ, ਉਹ ਸੰਯੁਕਤ ਰਾਜ ਅਮਰੀਕਾ ਦੇ ਪੈਨਸਿਲਵੇਨੀਆ ਸਟੇਟ ਯੂਨੀਵਰਸਿਟੀ ਵਿੱਚ ਤੁਲਨਾਤਮਕ ਸਾਹਿਤ ਦਾ ਸਹਾਇਕ ਪ੍ਰੋਫੈਸਰ ਸੀ। 2006 ਵਿੱਚ, ਉਹ ਔਟਵਾ, ਕੈਨੇਡਾ ਵਿੱਚ, ਸਾਹਿਤ ਅਤੇ ਅਫਰੀਕੀ ਅਧਿਐਨ ਦੇ ਪ੍ਰੋਫੈਸਰ ਦੇ ਤੌਰ 'ਤੇ ਕਾਰਲੇਟਨ ਯੂਨੀਵਰਸਿਟੀ ਵਿੱਚ ਸ਼ਾਮਲ ਹੋਇਆ;[4] ਉਹ ਯੂਨੀਵਰਸਿਟੀ ਦੇ ਇੰਸਟੀਚਿਊਟ ਆਫ ਅਫਰੀਕਨ ਸਟੱਡੀਜ਼ ਦਾ ਡਾਇਰੈਕਟਰ ਸੀ।[5]

ਕਈ ਸਾਲਾਂ ਤੋਂ, ਐਡੀਸਨਮੀ ਪ੍ਰੀਮੀਅਮ ਟਾਈਮਜ਼ ਅਤੇ ਸਹਾਰਾ ਰਿਪੋਰਟਰਾਂ ਲਈ ਇੱਕ ਨਿਯਮਿਤ ਕਾਲਮਨਵੀਸ ਸੀ। ਉਸਦੀਆਂ ਲਿਖਤਾਂ ਅਕਸਰ ਵਿਅੰਗਾਤਮਕ ਸਨ, ਜੋ ਕਿ ਨਾਈਜੀਰਿਆ ਦੀ ਸਮਾਜਿਕ ਅਤੇ ਰਾਜਨੀਤਕ ਪ੍ਰਣਾਲੀ ਵਿੱਚ ਬੇਹੂਦੇਪਣ ਤੇ ਧਿਆਨ ਕੇਂਦ੍ਰਤ ਕਰਦੀਆਂ ਹਨ। ਅਕਸਰ ਉਸ ਦੇ ਨਿਸ਼ਾਨੇ ਤੇ ਸਿਆਸਤਦਾਨ, ਪਾਦਰੀ ਅਤੇ ਹੋਰ ਜਨਤਕ ਵਿਅਕਤੀ ਸ਼ਾਮਲ ਸਨ1 ਸਤੰਬਰ 2015 ਵਿਚ, ਕਾਨੋ ਦੇ ਅਮੀਰ ਲਮੀਡੋ ਸਨੂਸੀ ਦੇ ਵਲੋਂ ਘਟ ਉਮਰ ਦੀ ਪਤਨੀ ਬਣਾਉਣ ਦੇ ਫੈਸਲੇ ਬਾਰੇ ਕਾਲਮ ਨੂੰ ਲੈ ਕੇ ਇਸ ਮਾਮਲੇ' ਤੇ ਕਾਫੀ ਚਰਚਾ ਹੋਈ ਅਤੇ[6] ਇਥੋਂ ਤਕ ਕਿ ਖ਼ੁਦ ਅਮੀਰ ਨੇ ਵੀ ਐਡੀਸਨਮੀ ਨੂੰ ਜਵਾਬ ਦਿੱਤਾ।[7]

2015 ਵਿੱਚ, ਉਸਨੇ ""ਅਫਰੀਕਾ ਉਹ ਫ਼ਾਰਵਰਡ ਹੈ ਜਿਸ ਦਾ ਸਾਹਮਣਾ ਕਰਨ ਦੀ ਸੰਸਾਰ ਨੂੰ ਲੋੜ ਹੈ" ਸਿਰਲੇਖ ਹੇਠ TED ਟਾਕ ਦਿੱਤੀ ਹੈ।[8]

ਐਡੀਸਨਮੀ ਦੀ ਮੌਤ 10 ਮਾਰਚ 2019 ਨੂੰ ਹੋਈ ਸੀ, ਜਦੋਂ ਅਦੀਸ਼ ਅਬਾਬਾ ਤੋਂ ਨੈਰੋਬੀ ਨੂੰ ਇਥੋਪੀਅਨ ਏਅਰਲਾਈਨਜ਼ ਦੀ ਫਲਾਈਟ 302 ਨੂੰ ਉੜਾਨ ਭਰਨ ਤੋਂ ਤੁਰੰਤ ਬਾਅਦ ਕਰੈਸ਼ ਹੋ ਗਈ ਸੀ।[9][10] ਉਹ ਇੱਕ ਅਫਰੀਕਨ ਯੂਨੀਅਨ ਕਾਨਫਰੰਸ ਤੇ ਜਾ ਰਿਹਾ ਸੀ।[5]

ਕਿਤਾਬਾਂ[ਸੋਧੋ]

 • The Wayfarer and Other Poems (Oracle Books, Lagos; 2001)
 • You're Not a Country, Africa (Penguin Books; 2011)
 • Naija No Dey Carry Last (Parrésia Publishers; 2015)[11][12]

ਅਵਾਰਡ[ਸੋਧੋ]

2001 ਵਿੱਚ, ਐਡੀਸਨਮੀ ਦੀ ਪਹਿਲੀ ਕਿਤਾਬ, The Wayfarer and Other Poems, ਨੇ ਨਾਇਜੀਰਿਆ ਦੇ ਲੇਖਕਾਂ ਦਾ ਪੋਇਟਰੀ ਪੁਰਸਕਾਰ ਪ੍ਰਾਪਤ ਕੀਤਾ।[13]

2010 ਵਿੱਚ, ਉਸਦੀ ਕਿਤਾਬ You're not a Country, Africa (ਪੈਨਗੁਇਨ ਬੁਕਸ, 2011), ਲੇਖਾਂ ਦੇ ਸੰਗ੍ਰਹਿ ਨੂੰ ਗੈਰ-ਗਲਪ ਸ਼੍ਰੇਣੀ ਵਿੱਚ ਅਫਰੀਕਨ ਲੇਖਣੀ ਲਈ ਉਦਘਾਟਨੀ ਪੇਂਗੁਇਨ ਇਨਾਮ ਮਿਲਿਆ।[14][15][16]

2017 ਵਿਚ, ਐਡੀਸਨਮੀ ਕਨੇਡਾ ਬਿਊਰੋ ਆਫ਼ ਇੰਟਰਨੈਸ਼ਨਲ ਐਜੂਕੇਸ਼ਨ ਲੀਡਰਸ਼ਿਪ ਅਵਾਰਡ ਪ੍ਰਾਪਤਕਰਤਾ ਸੀ।[17][18][19]

ਹਵਾਲੇ[ਸੋਧੋ]

 1. "Pius Adesanmi ਨਾਈਜੀਰੀਆ ਚਿੱਤਰ ਨੂੰ ਇੱਕ ਬੋਝ ਹੈ" (ਇੰਟਰਵਿਊ), EverythinLiterature, 1 ਜੁਲਾਈ, 2007 ਨੂੰ.
 2. "Professor Pius Adesanmi; Award-Winning Writer, Activist and Academician". Konnect Africa (in ਅੰਗਰੇਜ਼ੀ (ਅਮਰੀਕੀ)). 7 March 2013. Retrieved 20 February 2018.
 3. Ibrahim, Abubakar Adam (7 October 2012). "Pius Adesanmi for ANA 2012 convention". Daily Trust. Archived from the original on 15 ਜੂਨ 2018. {{cite news}}: Unknown parameter |dead-url= ignored (|url-status= suggested) (help)
 4. "Naija No Dey Carry Last by Pius Adesanmi". the Magunga Bookstore. Archived from the original on 28 ਜੁਲਾਈ 2018. Retrieved 26 December 2017. {{cite news}}: Unknown parameter |dead-url= ignored (|url-status= suggested) (help)
 5. 5.0 5.1 "Ethiopian Airlines: Who are the victims?". BBC News. 11 March 2019. Retrieved 11 March 2019.
 6. Adesanmi, Pius (27 September 2015). "SLS: What Will Not Stick, What Will Stick". Sahara Reporters. Retrieved 19 March 2018.
 7. "At last Sanusi speaks on marriage to teenager "The lady gave her free consent" | The Light News". thelightnews.com (in ਅੰਗਰੇਜ਼ੀ (ਅਮਰੀਕੀ)). Archived from the original on 12 ਅਪ੍ਰੈਲ 2018. Retrieved 19 March 2018. {{cite web}}: Check date values in: |archive-date= (help); Unknown parameter |dead-url= ignored (|url-status= suggested) (help)
 8. TEDx Talks (2 February 2015), Africa is the forward that the world needs to face | Pius Adesanmi | TEDxEuston, retrieved 20 February 2018
 9. "BREAKING: Pius Adesanmi, Nigerian scholar, feared dead in plane crash". TheCable (in ਅੰਗਰੇਜ਼ੀ (ਅਮਰੀਕੀ)). 10 March 2019. Retrieved 10 March 2019.
 10. "Ottawa professor dies in Ethiopian Airlines crash". CBC News. 10 March 2019. Retrieved 10 March 2019.
 11. ""Naija No Dey Carry Last": Nuggets from Pius Adesanmi's Satirical Masterclass, By Premium Times Books and Parrésia – Premium Times Nigeria". Premium Times Nigeria (in ਅੰਗਰੇਜ਼ੀ (ਬਰਤਾਨਵੀ)). 31 August 2015. Retrieved 26 December 2017.
 12. "Book Review | Pius Adesanmi's Nigeria No Dey Carry Last | by Echezonachukwu Nduka". Brittle Paper (in ਅੰਗਰੇਜ਼ੀ (ਅਮਰੀਕੀ)). 19 October 2015. Retrieved 26 December 2017.
 13. "African Writing; Profiles of 50 African Writers". www.african-writing.com. Retrieved 26 December 2017.
 14. "The Winners of the Penguin Prizes for African Writing". 6 September 2010. Archived from the original on 9 ਮਈ 2021. {{cite news}}: Cite has empty unknown parameter: |dead-url= (help)
 15. siteadmin (5 September 2010). "Pius Adesanmi, SaharaReporters Weekly Columnist, Wins Penguin Prize for African Writing | Sahara Reporters". Sahara Reporters (in ਅੰਗਰੇਜ਼ੀ). Retrieved 2017-12-26.
 16. "Nigerian, Zambian win 2010 Penguin African Writing Prize". Africa Book Club (in ਅੰਗਰੇਜ਼ੀ (ਅਮਰੀਕੀ)). 5 September 2010. Archived from the original on 20 ਮਾਰਚ 2018. Retrieved 26 December 2017. {{cite news}}: Unknown parameter |dead-url= ignored (|url-status= suggested) (help)
 17. "Premium Times columnist Pius Adesanmi wins prestigious Canadian award – Premium Times Nigeria". Premium Times Nigeria (in ਅੰਗਰੇਜ਼ੀ (ਬਰਤਾਨਵੀ)). 14 September 2017. Retrieved 26 December 2017.
 18. "Premium Times columnist, Pius Adesanmi, honoured in Canada (PHOTOS) – Premium Times Nigeria". Premium Times Nigeria (in ਅੰਗਰੇਜ਼ੀ (ਬਰਤਾਨਵੀ)). 24 November 2017. Retrieved 26 December 2017.
 19. siteadmin (23 November 2017). "Professor Pius Adesanmi Honored By Canadian Bureau For International Education in Halifax, Canada | Sahara Reporters". Sahara Reporters. Retrieved 26 December 2017.